
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਅਸਲ ਵੀਡੀਓ ਵਿਚ ਵਿਅਕਤੀ ਨੇ ਕਿਤੇ ਵੀ ਪੈਟਰੋਲ ਡੀਜ਼ਲ ਦੀ ਗੱਲ ਨਹੀਂ ਕਹੀ ਹੈ। ਵਾਇਰਲ ਵੀਡੀਓ ਐਡਿਟਡ ਹੈ।
ਰੋਜ਼ਾਨਾ ਸਪੋਕਸਮੈਨ(ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸਦੇ ਵਿਚ ਉਹਨਾਂ ਨੂੰ ਇਕ ਵਿਅਕਤੀ ਨਾਲ ਮਰਾਠੀ ਭਾਸ਼ਾ ਵਿਚ ਗੱਲਬਾਤ ਕਰਦੇ ਵੇਖਿਆ ਜਾ ਸਕਦਾ ਹੈ। ਵੀਡੀਓ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਅਕਤੀ ਵੱਲੋਂ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਬਾਰੇ ਪੁੱਛਣ 'ਤੇ ਨਰਿੰਦਰ ਮੋਦੀ, ਵਿਅਕਤੀ ਨੂੰ ਬੈਠਣ ਲਈ ਕਹਿ ਦਿੰਦੇ ਹਨ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਨੂੰ ਐਡਿਟ ਕੀਤਾ ਗਿਆ ਹੈ। ਵੀਡੀਓ ਵਿਚ ਪ੍ਰਧਾਨ ਮੰਤਰੀ ਵਿਅਕਤੀ ਨਾਲ ਮੁਦਰਾ ਯੋਜਨਾ ਅਤੇ ਉਹਨਾਂ ਦੇ ਕੰਮ ਕਾਰ ਬਾਰੇ ਗੱਲ ਕਰ ਰਹੇ ਹਨ। ਵੀਡੀਓ ਵਿਚ ਵਿਅਕਤੀ ਨੇ ਕਿਤੇ ਵੀ ਪੈਟਰੋਲ ਡੀਜ਼ਲ ਦੀ ਗੱਲ ਨਹੀਂ ਕਹੀ।
ਵਾਇਰਲ ਪੋਸਟ
ਟਵਿੱਟਰ ਯੂਜ਼ਰ Sadakat Pathan INC ਨੇ 7 ਫਰਵਰੀ ਨੂੰ ਵਾਇਰਲ ਵੀਡੀਓ ਪੋਸਟ ਕੀਤਾ ਅਤੇ ਕੈਪਸ਼ਨ ਲਿਖਿਆ, ''अंधभक्तों ध्यान से देखें... ???????????? Hari bhau got no chill! ???????????? @LambaAlka @DrArchanaINC @ManojMehtamm @GauravPandhi''
ਵੀਡੀਓ ਦਾ ਅਰਕਾਇਵਰਡ ਲਿੰਕ
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਇਨਵਿਡ ਟੂਲ ਵਿਚ ਅਪਲੋਡ ਕਰ ਕੇ ਵੀਡੀਓ ਦੇ ਕੀਫ੍ਰੇਮਸ ਕੱਢੇ। ਗੂਗਲ ਰਿਵਰਸ ਇਮੇਜ ਕਰਨ ‘ਤੇ ਸਾਨੂੰ ਵਾਇਰਲ ਵੀਡੀਓ ABP MAJHA ਦੇ ਯੂਟਿਊਬ ਪੇਜ਼ 'ਤੇ 29 ਮਈ 2018 ਨੂੰ ਅਪਲੋਡ ਕੀਤੀ ਮਿਲੀ। ਵੀਡੀਓ ਦਾ ਕੈਪਸ਼ਨ ਮਰਾਠੀ ਭਾਸ਼ਾ ਵਿਚ ਸੀ, ''नवी दिल्ली : मुद्रा योजनेचे लाभार्थी हरिभाऊ यांच्याशी पंतप्रधान मोदींचा मराठीतून संवाद'' (ਕੈਪਸ਼ਨ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਨੇ ਮਰਾਠੀ ਯੋਜਨਾ ਦੇ ਲਾਭਪਾਤਰੀ ਹਰੀਭਾਉ ਨਾਲ ਮਰਾਠੀ ਵਿਚ ਗੱਲਬਾਤ ਕੀਤੀ ਸੀ)
ਵੀਡੀਓ ਵਿਚ ਨਰਿੰਦਰ ਮੋਦੀ ਜਿਸ ਵਿਅਕਤੀ ਨਾਲ ਗੱਲਬਾਤ ਕਰ ਰਹੇ ਹਨ ਉਸ ਦਾ ਨਾਮ ਹਰੀਭਾਓ ਹੈ। ਅਧਿਕਾਰਤ ਵੀਡੀਓ ਵਿਚ ਵਾਇਰਲ ਵੀਡੀਓ ਦਾ ਹਿੱਸਾ 27 ਸੈਕਿੰਡ ਤੋਂ ਬਾਅਦ ਦੇਖਿਆ ਜਾ ਸਕਦਾ ਹੈ। ਵੀਡੀਓ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਰਾਠੀ ਵਿਚ ਹਰੀਭਾਓ ਤੋਂ ਕੁੱਝ ਪੁੱਛਣ 'ਤੇ ਹਰੀਭਾਓ ਪੀਐੱਮ ਮੋਦੀ ਨੂੰ ਨਮਸਤੇ ਬਲਾਉਂਦਾ ਹੈ। ਜਦਕਿ ਵਾਇਰਲ ਵੀਡੀਓ ਵਿਚ ਪੀਐੱਮ ਮੋਦੀ ਵੱਲੋਂ ਕੁੱਝ ਪੁੱਛਣ ਤੇ ਹਰੀਭਾਓ ਰਾਮ-ਰਾਮ ਕਹਿੰਦਾ ਹੈ। ਇਸ ਤੋਂ ਅੱਗੇ ਅਧਿਕਾਰਤ ਵੀਡੀਓ ਵਿਚ ਹਰੀਭਾਓ ਠੀਕ ਹੈ ਸਰ ਕਹਿੰਦਾ ਹੈ ਜਦਕਿ ਵਾਇਰਲ ਵੀਡੀਓ ਵਿਚ ਹਰੀਭਾਓ ਪੈਟਰੋਲ ਦੀਆਂ ਕੀਮਤਾਂ ਬਾਰੇ ਕੁੱਝ ਕਹਿੰਦਾ ਹੈ। ਇਸ ਦੇ ਨਾਲ ਹੀ ਜੇ ਅਧਿਕਾਰਤ ਵੀਡੀਓ ਨੂੰ ਧਿਆਨ ਨਾਲ ਸੁਣਿਆ ਜਾਵੇ ਤਾਂ ਇਸ ਵਿਚ ਪੈਟਰੋਲ ਡੀਜ਼ਲ ਬਾਰੇ ਕੋਈ ਗੱਲਬਾਤ ਨਹੀਂ ਕਹੀ ਗਈ ਹੈ। ਵੀਡੀਓ ਵਿਚ ਸਿਰਫ਼ ਮੁਦਰਾ ਯੋਜਨਾ ਅਤੇ ਹਰੀਭਾਓ ਦੇ ਕੰਮਕਾਜ ਬਾਰੇ ਗੱਲਬਾਤ ਹੋ ਰਹੀ ਹੈ।
ਇਸ ਦੇ ਨਾਲ ਹੀ ਸਾਨੂੰ ਆਪਣੀ ਸਰਚ ਦੌਰਾਨ ਹਰੀਭਾਓ ਦੀ ਪੀਐੱਮ ਮੋਦੀ ਨਾਲ ਗੱਲਬਾਤ ਕਰਨ ਤੋਂ ਬਾਅਦ ABP MAJHA ਨਾਲ ਕੀਤੀ ਗੱਲਬਾਤ ਦੀ ਵੀਡੀਓ ਵੀ ਮਿਲੀ। ਵੀਡੀਓ ਵਿਚ ਹਰੀਭਆਓ ਪੀਐੱਮ ਮੋਦੀ ਨਾਲ ਹੋਈ ਗੱਲਬਾਤ ਬਾਰੇ ਆਪਣੀ ਪ੍ਰਤੀਕਿਰਿਆ ਦੇ ਰਿਹਾ ਹੈ। ਵੀਡੀਓ ਵਿਚ ਵੀ ਹਰੀਭਾਓ ਮੁਦਰਾ ਯੋਜਨਾ ਬਾਰੇ ਗੱਲ ਕਰਦਾ ਸੁਣਿਆ ਜਾ ਸਕਦਾ ਹੈ। ਵੀਡੀਓ ਨੂੰ ਇੱਥੇ ਕਲਿੱਕ ਕਰ ਕੇ ਸੁਣਿਆ ਜਾ ਸਕਦਾ ਹੈ।
ਇਸ ਦੇ ਨਾਲ ਹੀ ਸਾਨੂੰ ਆਪਣੀ ਸਰਚ ਦੌਰਾਨ ਹਰੀਭਾਓ ਅਤੇ ਨਰਿੰਦਰ ਮੋਦੀ ਵਿਚਕਾਰ ਹੋਈ ਗੱਲਬਾਤ ਦੀ ਪੂਰੀ ਵੀਡੀਓ PMO India ਦੇ ਯੂਟਿਊਬ ਪੇਜ਼ 'ਤੇ ਵੀ ਅਪਲੋਡ ਕੀਤੀ ਮਿਲੀ। ਜਿਸ ਨੂੰ ਇੱਥੇ ਕਲਿੱਕ ਕਰ ਕੇ ਸੁਣਿਆ ਜਾ ਸਕਦਾ ਹੈ।
ਇਸ ਦੇ ਨਾਲ ਹੀ ਸਾਨੂੰ ਆਪਣੀ ਸਰਚ ਦੌਰਾਨ Azy ਨਾਮ ਦੇ ਟਵਿੱਟਰ ਯੂਜ਼ਰ ਦਾ ਇਕ ਟਵੀਟ ਮਿਲਿਆ ਜਿਸ ਵਿਚ ਇਹ ਦੱਸਿਆ ਗਿਆ ਸੀ ਕਿ ਇਹ ਵੀਡੀਓ ਸਿਰਫ਼ ਮਨੋਰੰਜਨ ਲਈ ਹੀ ਬਣਾਇਆ ਗਿਆ ਹੈ। Azy ਨੇ ਆਪਣੇ ਟਵੀਟ ਵਿਚ ਨਰਿੰਦਰ ਮੋਦੀ ਅਤੇ ਹਰੀਭਾਓ ਦੀ ਗੱਲਬਾਤ ਦੀ ਅਧਿਕਾਰਤ ਵੀਡੀਓ ਦਾ ਲਿੰਕ ਵੀ ਸ਼ੇਅਰ ਕੀਤਾ ਹੈ।
ਇਸ ਤੋਂ ਬਾਅਦ ਅਸੀਂ ਵਾਇਰਲ ਵੀਡੀਓ ਬਾਰੇ ਭਾਜਪਾ ਦੇ ਬੁਲਾਰੇ ਤੇਜਿੰਦਰਪਾਲ ਸਿੰਘ ਨਾਲ ਵੀ ਗੱਲ ਕੀਤੀ ਤਾਂ ਉਹਨਾਂ ਨੇ ਵੀ ਵਾਇਰਲ ਵੀਡੀਓ ਨੂੰ ਐਡਿਟਡ ਦੱਸਿਆ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਐਡਿਟਡ ਹੈ। ਅਸਲ ਵੀਡੀਓ ਵਿਚ ਪ੍ਰਧਾਨ ਮੰਤਰੀ ਅਤੇ ਵਿਅਕਤੀ ਵਿਚਕਾਰ ਮੁਦਰਾ ਯੋਜਨਾ ਨੂੰ ਲੈ ਕੇ ਗੱਲਬਾਤ ਕੀਤੀ ਜਾ ਰਹੀ ਹੈ। ਵੀਡੀਓ ਵਿਚ ਵਿਅਕਤੀ ਨੇ ਕਿਤੇ ਵੀ ਪੈਟਰੋਲ ਡੀਜ਼ਲ ਦੀ ਗੱਲ ਨਹੀਂ ਕਹੀ।
Claim - ਪੈਟਰੋਲ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਬਾਰੇ ਜਵਾਬ ਦੇਣ ਤੋਂ ਬਚ ਕੇ ਨਿਕਲੇ ਮੋਦੀ
Claimed By - ਟਵਿੱਟਰ ਯੂਜ਼ਰ Sadakat Pathan INC
Fact Check - ਫਰਜ਼ੀ