ਬੋਲੀਆਂ ਪਾ ਇਨ੍ਹਾਂ ਕੁੜੀਆਂ ਨੇ ਨਹੀਂ ਕਸੇ ਆਪ ਪਾਰਟੀ 'ਤੇ ਤੰਜ, ਵਾਇਰਲ ਵੀਡੀਓ ਦਾ ਆਡੀਓ ਐਡੀਟੇਡ ਹੈ
Published : Feb 12, 2022, 7:24 pm IST
Updated : Feb 12, 2022, 7:32 pm IST
SHARE ARTICLE
Fact Check edited video shared to defame AAP ahead Punjab Elections
Fact Check edited video shared to defame AAP ahead Punjab Elections

ਵਾਇਰਲ ਪੋਸਟ ਫਰਜ਼ੀ ਹੈ। ਇਹ ਵੀਡੀਓ ਹਾਲੀਆ ਨਹੀਂ ਬਲਕਿ 2018 ਦਾ ਹੈ ਅਤੇ ਇੱਕ ਆਮ ਗਿੱਧੇ ਦਾ ਹੈ। ਵਾਇਰਲ ਵੀਡੀਓ ਵਿਚ ਆਡੀਓ ਕੱਟ ਕੇ ਜੋੜਿਆ ਗਿਆ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਗਿੱਧਾ ਪਾ ਰਹੀ ਕੁੜੀਆਂ ਨੂੰ ਵੇਖਿਆ ਜਾ ਸਕਦਾ ਹੈ। ਗੌਰ ਕਰਨ ਵਾਲੀ ਗੱਲ ਹੈ ਕਿ ਇਹ ਕੁੜੀਆਂ ਜਿਹੜੀ ਬੋਲੀਆਂ 'ਤੇ ਗਿੱਦਾ ਪਾ ਰਹੀਆਂ ਹਨ ਉਨ੍ਹਾਂ ਬੋਲੀਆਂ ਵਿਚ ਆਮ ਆਦਮੀ ਪਾਰਟੀ 'ਤੇ ਤੰਜ ਕੱਸਿਆ ਜਾ ਰਿਹਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੀਆਂ ਇਨ੍ਹਾਂ ਧੀਆਂ ਨੇ ਆਮ ਆਦਮੀ ਪਾਰਟੀ ਦਾ ਵਿਰੋਧ ਉਨ੍ਹਾਂ ਖਿਲਾਫ ਬੋਲੀਆਂ ਗਾ ਕੀਤਾ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਬਲਕਿ 2018 ਦਾ ਹੈ ਅਤੇ ਇੱਕ ਆਮ ਗਿੱਧੇ ਦਾ ਹੈ। ਵਾਇਰਲ ਵੀਡੀਓ ਵਿਚ ਆਡੀਓ ਕੱਟ ਕੇ ਜੋੜਿਆ ਗਿਆ ਹੈ। ਹੁਣ ਉਸ ਐਡੀਟੇਡ ਵੀਡੀਓ ਨੂੰ ਵਾਇਰਲ ਕਰ ਆਪ ਪਾਰਟੀ ਖਿਲਾਫ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ "Dhongiaap" ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਬੋਲੀਆਂ ਪਾ 'ਆਪ' ਵਾਲਿਆਂ ਦੀ ਰੇਲ ਬਣਾ ਰਹੀਆਂ ਮੁਟਿਆਰਾਂ..."

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਅਸਲ ਵੀਡੀਓ ਨੂੰ ਲੱਭਣਾ ਸ਼ੁਰੂ ਕੀਤਾ। 

ਵਾਇਰਲ ਵੀਡੀਓ ਐਡੀਟੇਡ ਹੈ

ਸਾਨੂੰ ਵਾਇਰਲ ਵੀਡੀਓ ਦਾ ਪੂਰਾ ਭਾਗ Youtube 'ਤੇ 5 ਅਕਤੂਬਰ 2018 ਦਾ ਅਪਲੋਡ ਮਿਲਿਆ। Youtube ਅਕਾਊਂਟ Harjot Hundal ਨੇ ਅਸਲ ਵੀਡੀਓ 5 ਅਕਤੂਬਰ 2018 ਨੂੰ ਸ਼ੇਅਰ ਕਰਦਿਆਂ ਲਿਖਿਆ, "Shan E Punjab Giddha - Second Place @ Bay Area Bhangra Giddha Competition 2018"

2018

ਇਸ ਵੀਡੀਓ ਨੂੰ ਜੇਕਰ ਧਿਆਨ ਨਾਲ ਵੇਖਿਆ ਜਾਵੇ ਤਾਂ ਇਹ ਇੱਕ ਆਮ ਗਿੱਧੇ ਦਾ ਵੀਡੀਓ ਹੈ ਅਤੇ ਵਾਇਰਲ ਵੀਡੀਓ ਵਰਗੀ ਕੋਈ ਵੀ ਬੋਲੀ ਇਸ ਵੀਡੀਓ ਵਿਚ ਨਹੀਂ ਸੁਣੀ ਜਾ ਸਕਦੀ ਹੈ। 

ਮਤਲਬ ਸਾਫ ਸੀ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ।

ਇਸ ਵੀਡੀਓ ਨੂੰ Rana Kashi ਨਾਂਅ ਦੇ ਫੇਸਬੁੱਕ ਯੂਜ਼ਰ ਨੇ 18 ਨਵੰਬਰ 2018 ਨੂੰ ਵੀ ਸ਼ੇਅਰ ਕੀਤਾ ਸੀ ਜਿਸਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਬਲਕਿ 2018 ਦਾ ਹੈ ਅਤੇ ਇੱਕ ਆਮ ਗਿੱਧੇ ਦਾ ਹੈ। ਵਾਇਰਲ ਵੀਡੀਓ ਵਿਚ ਆਡੀਓ ਕੱਟ ਕੇ ਜੋੜਿਆ ਗਿਆ ਹੈ। ਹੁਣ ਉਸ ਐਡੀਟੇਡ ਵੀਡੀਓ ਨੂੰ ਵਾਇਰਲ ਕਰ ਆਪ ਪਾਰਟੀ ਖਿਲਾਫ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ।

Claim- Video of Punjabi Folk Dancers Targetting AAP 
Claimed By- FB Page Dhongiaap
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement