ਤੱਥ ਜਾਂਚ : ਪੁਲਿਸ ਦੇ ਸਾਹਮਣੇ ਸਰੈਂਡਰ ਕਰਨ ਵਾਲਾ ਇਹ ਵਿਅਕਤੀ BSP ਆਗੂ ਨਹੀਂ ਹੈ
Published : Mar 12, 2021, 4:15 pm IST
Updated : Mar 12, 2021, 6:14 pm IST
SHARE ARTICLE
Fact check: This person who surrendered before the police is not a BSP leader
Fact check: This person who surrendered before the police is not a BSP leader

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵੀਡੀਓ ਵਿਚ ਦਿਖ ਰਿਹਾ ਵਿਅਕਤੀ ਕੋਈ ਬਸਪਾ ਆਗੂ ਨਹੀਂ

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇਕ 15 ਸੈਕਿੰਡ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਇਕ ਵਿਅਕਤੀ ਨੂੰ ਪੁਲਿਸ ਦੇ ਪੈਰ ਫੜ ਕੇ ਰੋਂਦੇ ਹੋਏ ਅਤੇ ਪੁਲਿਸ ਦੀਆਂ ਮਿੰਨਤਾਂ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵਿਅਕਤੀ ਬਹੁਜਨ ਸਮਾਜਵਾਦੀ ਪਾਰਟੀ ਦਾ ਸਾਬਕਾ ਸਾਂਸਦ ਅਤੇ ਵਾਂਟੇਡ ਗੈਗਸਟਰ ਹੈ ਜਿਸ ਨੇ ਐਨਕਾਊਂਟਰ ਦੇ ਡਰ ਤੋਂ ਪੁਲਿਸ ਨੂੰ ਸਰੈਂਡਰ ਕਰ ਦਿੱਤਾ ਹੈ। 

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵੀਡੀਓ ਵਿਚ ਦਿਖ ਰਿਹਾ ਵਿਅਕਤੀ ਕੋਈ ਬਸਪਾ ਆਗੂ ਨਹੀਂ ਬਲਕਿ ਇਕ ਗੈਂਗਸਟਰ ਹੀ ਹੈ ਜਿਸ ਨੇ ਐਂਨਕਾਊਂਟਰ ਦੇ ਡਰ ਤੋਂ 2020 ਵਿਚ ਸੰਭਲ ਪੁਲਿਸ ਦੇ ਸਾਹਮਣੇ ਸਰੈਂਡਰ ਕਰ ਦਿੱਤਾ ਸੀ। ਹਾਲਾਂਕਿ 5 ਮਾਰਚ ਨੂੰ ਬਸਪਾ ਦੇ ਸਾਬਕਾ ਸਾਂਸਦ ਧਨੰਜੈ ਸਿੰਘ ਨੇ ਯੂਪੀ ਦੇ ਪ੍ਰਯਾਗਰਾਜ ਦੀ ਇਕ ਸਪੈਸ਼ਲ ਐਮਪੀ-ਐਮਐੱਲਏ ਕੋਰਟ ਵਿਚ ਸਰੈਂਡਰ ਕੀਤਾ ਹੈ। 

ਵਾਇਰਲ ਵੀਡੀਓ 
ਫੇਸਬੁੱਕ ਪੇਜ਼ Post Card TV ਨੇ 5 ਮਾਰਚ ਨੂੰ ਵਾਇਰਲ ਵੀਡੀਓ ਸ਼ੇਅਰ ਕੀਤਾ ਅਤੇ ਕੈਪਸ਼ਨ ਲਿਖਿਆ, ''He is not a beggar but former MP of BSP and a wanted gangster.And this is how he surrendered in front of UP police after they announced a reward over his head. Ye dar accha hai.''

Photo
 

ਪੜਤਾਲ 
ਪੜਤਾਲ ਸ਼ੁਰੂ ਕਰਦਿਆਂ ਅਸੀਂ ਵਾਇਰਲ ਵੀਡੀਓ ਵਿਚੋਂ ਸਕਰੀਨਸ਼ਾਰਟ ਲਿਆ ਅਤੇ ਇਸ ਨੂੰ ਗੂਗਲ ਰਿਵਰਸ ਇਮੇਜ ਕੀਤਾ। ਸਰਚ ਦੌਰਾਨ ਸਾਨੂੰ 2020 ਵਿਚ ਅਪਲੋਡ ਕੀਤੀਆਂ ਅਜਿਹੀਆਂ ਕਈ ਖ਼ਬਰਾਂ ਮਿਲੀਆਂ ਜਿਸ ਵਿਚ ਵਾਇਰਲ ਵੀਡੀਓ ਵਿਚੋਂ ਲਈਆਂ ਗਈਆਂ ਤਸਵੀਰਾਂ ਅਪਲੋਡ ਕੀਤੀਆਂ ਹੋਈਆਂ ਸਨ। 

ਸਾਨੂੰ aajtak.in ਦੀ ਰਿਪੋਰਟ ਮਿਲੀ। ਇਹ ਰਿਪੋਰਟ 27 ਸਤੰਬਰ 2020 ਨੂੰ ਅਪਲੋਡ ਕੀਤੀ ਗਈ ਸੀ। ਰਿਪੋਰਟ ਨੂੰ ਹੈੱਡਲਾਈਨ ਦਿੱਤੀ ਗਈ ਸੀ, ''यूपी: गले में तख्ती टांगकर सरेंडर करने थाने पहुंचा बदमाश, बोला- गोली मत मारना''

Photo

ਰਿਪੋਰਟ ਅਨੁਸਾਰ ਇਹ ਮਾਮਲਾ ਜਨਪਦ ਸੰਭਲ ਥਾਣਾ ਖੇਤਰ ਨਖਾਸਾ ਦਾ ਹੈ। ਇਸ ਇਲਾਕੇ ਵਿਚ ਗੈਂਗਸਟਰ ਐਕਟ ਦਾ ਅਪਰਾਧੀ ਨਈਮ ਪੁਲਿਸ ਦੇ ਹੱਥੋਂ ਫਰਾਰ ਚੱਲ ਰਿਹਾ ਸੀ। ਪੁਲਸ ਨੇ ਨਈਮ 'ਤੇ 15 ਹਜ਼ਾਰ ਦਾ ਇਨਾਮ ਵੀ ਰੱਖਿਆ ਸੀ ਪਰ ਉਹ ਹਰ ਵਾਰ ਪੁਲਿਸ ਦੇ ਹੱਥੋਂ ਭੱਜਣ ਵਿਚ ਕਾਮਯਾਬ ਹੋ ਜਾਂਦਾ ਸੀ। ਪੁਲਿਸ ਨਈਮ ਨੂੰ ਫੜਣ ਲਈ ਲਗਾਤਾਰ ਉਸ ਦੇ ਘਰ ਅਤੇ ਰਿਸ਼ਤੇਦਾਰਾਂ ਦੇ ਘਰ ਚੱਕਰ ਕੱਢ ਰਹੀ ਸੀ। ਫਿਰ ਇਕ ਦਿਨ ਨਈਮ ਐਨਕਾਊਂਟਰ ਦੇ ਡਰ ਤੋਂ ਆਪ ਹੀ ਗਲ ਵਿਚ ਤਖਤੀ ਲਟਕਾ ਕੇ ਨਖਾਸਾ ਥਾਣੇ ਵਿਚ ਸਰੈਂਡਰ ਕਰਨ ਪਹੁੰਚ ਗਿਆ। ਨਈਮ ਨੇ ਆਪਣੇ ਗਲ ਵਿਚ ਤਖ਼ਤੀ ਲਟਕਾ ਰੱਖੀ ਸੀ ਜਿਸ 'ਤੇ ਲਿਖਿਆ ਹੋਇਆ ਸੀ ''ਮੈਂ ਅਪਰਾਧੀ ਹਾਂ, ਪੁਲਿਸ ਦੇ ਸਾਹਮਣੇ ਸਰੈਂਡਰ ਕਰਦਾ ਹਾਂ, ਮੈਨੂੰ ਜੇਲ੍ਹ ਭੇਜ ਦਿਓ ਪਰ ਗੋਲੀ ਨਾ ਮਾਰਨਾ।'' ਅਪਰਾਧੀ ਥਾਣਾ ਨਖਾਸਾ ਐੱਸਐੱਚਓ ਧਰਮਪਾਲ ਦੇ ਪੈਰਾਂ ਵਿਚ ਡਿੱਗ ਗਿਆ ਅਤੇ ਹੱਥ ਜੋੜ ਕੇ ਰੋਂਦੇ-ਰੋਂਦੇ ਬੋਲਣ ਲੱਗਾ ਕਿ ਸਾਹਿਬ ਮੈਨੂੰ ਗੋਲੀ ਨਾ ਮਾਰਨਾ ਮੈਨੂੰ ਗੋਲੀ ਤੋਂ ਡਰ ਲੱਗਦਾ ਹੈ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਤੇ ਕਾਨੂਨੀ ਕਾਰਵਾਈ ਪੂਰੀ ਕਰ ਕੇ ਜੇਲ੍ਹ ਭੇਜਿਆ ਜਾਵੇਗਾ। ਇਸ ਪੂਰੀ ਰਿਪੋਰਟ ਵਿਚ ਕਿਧਰੇ ਵੀ ਵਿਅਕਤੀ ਨੂੰ ਕੋਈ ਆਗੂ ਨਹੀਂ ਦੱਸਿਆ ਗਿਆ ਸੀ। 

ਪੂਰੀ ਰਿਪੋਰਟ ਇੱਥੇ ਕਲਿੱਕ ਕਰ ਕੇ ਪੜ੍ਹੀ ਜਾ ਸਕਦੀ ਹੈ। 

ਇਸ ਦੇ ਨਾਲ ਹੀ ਸਾਨੂੰ ਸਰਚ ਦੌਰਾਨ News Tak ਦੇ ਅਧਿਕਾਰਕ ਯੂਟਿਊਬ ਪੇਜ਼ 'ਤੇ 28 ਸਤੰਬਰ 2020 ਨੂੰ ਅਪਲੋਡ ਕੀਤਾ ਵੀਡੀਓ ਮਿਲਿਆ। ਵੀਡੀਓ ਨੂੰ ਕੈਪਸ਼ਨ ਦਿੱਤਾ ਗਿਆ ਸੀ, ''UP Police: यूपी में पुलिस के पैर पकड़कर गिड़गिड़ाया गैंगस्टर, सरेंडर करने पहुंचा थाने'' 

Photo

ਵੀਡੀਓ ਅਨੁਸਾਰ ਨਈਮ ਨਾਮ ਦੇ ਗੈਂਗਸਟਰ ਨੇ ਸੰਭਲ ਪੁਲਿਸ ਕੋਲ ਆਪਣੇ ਆਪ ਨੂੰ ਸਰੈਂਡਰ ਕੀਤਾ ਸੀ। ਨਈਮ ਦਾ ਕਹਿਣਾ ਹੈ ਕਿ ਉਸ ਨੂੰ ਗੋਲੀ ਤੋਂ ਡਰ ਲੱਗਦਾ ਹੈ ਤੇ ਇਸ ਲਈ ਹੀ ਉਸ ਨੇ ਸਰੈਂਡਰ ਕੀਤਾ ਹੈ। ਨਈਮ ਦੇ ਨਾਮ 'ਤੇ 15 ਹਜ਼ਾਰ ਦਾ ਇਨਾਮ ਵੀ ਰੱਖਿਆ ਸੀ। ਵੀਡੀਓ ਵਿਚ ਕਿਧਰੇ ਵੀ ਇਸ ਵਿਅਕਤੀ ਨੂੰ ਕੋਈ ਆਗੂ ਨਹੀਂ ਦੱਸਿਆ ਗਿਆ ਹੈ। 
ਪੂਰੀ ਵੀਡੀਓ ਇੱਥੇ ਕਲਿੱਕ ਕਰ ਕੇ ਸੁਣੀ ਜਾ ਸਕਦੀ ਹੈ। 

ਦੱਸ ਦਈਏ ਕਿ ਹਾਲ ਹੀ ਵਿਚ 5 ਮਾਰਚ ਨੂੰ ਬਸਪਾ ਦੇ ਸਾਬਕਾ ਸਾਂਸਦ ਧਨੰਜੈ ਸਿੰਘ ਨੇ ਯੂਪੀ ਦੇ ਪ੍ਰਯਾਗਰਾਜ ਦੀ ਇਕ ਸਪੈਸ਼ਲ ਐਮਪੀ-ਐਮਐੱਲਏ ਕੋਰਟ ਵਿਚ ਸਰੈਂਡਰ ਕੀਤਾ ਹੈ। ਲਖਨਊ ਦੀ ਕੋਰਟ ਤੋਂ ਗੈਰ ਜਮਾਨਤੀ ਵਰੰਟ ਜਾਰੀ ਹੋਣ ਤੋਂ ਬਾਅਦ ਲਖਨਊ ਪੁਲਿਸ ਨੇ ਧਨੰਜੈ ਸਿੰਘ 'ਤੇ 25 ਹਜ਼ਾਰ ਦਾ ਇਨਾਮ ਵੀ ਰੱਖਿਆ ਸੀ। ਇਸ ਤੋਂ ਬਾਅਦ ਉਸਦੀ ਜਾਇਦਾਦ ਨੂੰ ਜ਼ਬਤ ਕਰਨ ਦੀ ਤਿਆਰੀ ਕੀਤੀ ਗਈ, ਤਾਂ ਮਾਫੀਆ ਨੇ ਸ਼ੁੱਕਰਵਾਰ ਨੂੰ ਇਥੇ ਐਮਪੀ / ਐਮ ਐਲ ਏ ਕੋਰਟ ਵਿਚਸਰੈਂਡਰ ਕਰ ਦਿੱਤਾ। ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਨਿਆਂਇਕ ਜੇਲ੍ਹ ਭੇਜ ਦਿੱਤਾ।  

ਇਸ ਮਾਮਲੇ ਨੂੰ ਲੈ ਕੇ ਪੂਰੀ ਰਿਪੋਰਟ ਇੱਥੇ  ਕਲਿੱਕ ਕਰ ਕੇ ਪੜ੍ਹੀ ਜਾ ਸਕਦੀ ਹੈ। 

ਨਤੀਜਾ - ਸਪੋਕਸਮੈਨ ਦੀ ਪੜਤਾਲ ਤੋਂ ਸਾਫ਼ ਹੋਇਆ ਹੈ ਕਿ ਵੀਡੀਓ ਵਿਚ ਦਿਖ ਰਿਹਾ ਵਿਅਕਤੀ ਇਕ ਨਾਮੀ ਗੈਂਗਸਟਰ ਨਈਮ ਹੈ ਜਿਸ ਨੇ ਐਂਨਕਾਊਂਟਰ ਦੇ ਡਰ ਤੋਂ 2020 ਵਿਚ ਸੰਭਲ ਪੁਲਿਸ ਕੋਲ ਸਰੈਂਡਰ ਕੀਤਾ ਸੀ। ਇਹ ਕੋਈ ਬਸਪਾ ਦਾ ਆਗੂ ਨਹੀਂ ਹੈ।  ਹਾਲਾਂਕਿ 5 ਮਾਰਚ ਨੂੰ ਬਸਪਾ ਦੇ ਸਾਬਕਾ ਸਾਂਸਦ ਧਨੰਜੈ ਸਿੰਘ ਨੇ ਯੂਪੀ ਦੇ ਪ੍ਰਯਾਗਰਾਜ ਦੀ ਇਕ ਸਪੈਸ਼ਲ ਐਮਪੀ-ਐਮਐੱਲਏ ਕੋਰਟ ਵਿਚ ਸਰੈਂਡਰ ਕੀਤਾ ਹੈ। 

Claim:  ਇਹ ਵਿਅਕਤੀ ਬਹੁਜਨ ਸਮਾਜਵਾਦੀ ਪਾਰਟੀ ਦਾ ਸਾਬਕਾ ਸਾਂਸਦ ਅਤੇ ਵਾਂਟੇਡ ਗੈਗਸਟਰ ਹੈ ਜਿਸ ਨੇ ਐਨਕਾਊਂਟਰ ਦੇ ਡਰ ਤੋਂ ਪੁਲਿਸ ਨੂੰ ਸਰੈਂਡਰ ਕਰ ਦਿੱਤਾ ਹੈ।
Claimed By: ਫੇਸਬੁੱਕ ਪੇਜ਼ Post Card TV
Fact Check: Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement