
ਮਾਮਲਾ ਹਿਮਾਚਲ ਪ੍ਰਦੇਸ਼ ਦਾ ਨਹੀਂ ਬਲਕਿ ਲੁਧਿਆਣਾ ਪੰਜਾਬ ਦਾ ਹੈ ਜਿੱਥੇ ਬੀਬੀ ਦੇ ਹਿਮਾਚਲੀ ਗੁਆਂਢੀਆਂ ਵੱਲੋਂ ਕੁੱਟਮਾਰ ਕੀਤੀ ਗਈ ਸੀ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਹਸਪਤਾਲ 'ਚ ਐਡਮਿਟ ਬੀਬੀ ਦੀ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਹਿਮਾਚਲ ਪ੍ਰਦੇਸ਼ ਦਾ ਹੈ ਜਿਥੇ ਇੱਕ ਸਿੱਖ ਬੀਬੀ ਨਾਲ ਹਿਮਾਚਲ ਦੇ ਗੁੰਡਿਆਂ ਵੱਲੋਂ ਬੇਹਰਿਹਮੀ ਨਾਲ ਕੁੱਟਮਾਰ ਕੀਤੀ ਗਈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਮਾਮਲਾ ਹਿਮਾਚਲ ਪ੍ਰਦੇਸ਼ ਦਾ ਨਹੀਂ ਬਲਕਿ ਲੁਧਿਆਣਾ ਪੰਜਾਬ ਦਾ ਹੈ ਜਿੱਥੇ ਬੀਬੀ ਦੇ ਹਿਮਾਚਲੀ ਗੁਆਂਢੀਆਂ ਵੱਲੋਂ ਕੁੱਟਮਾਰ ਕੀਤੀ ਗਈ ਸੀ। ਇਹ ਕੁੱਟਮਾਰ 23 ਮਾਰਚ 2022 ਨੂੰ ਕੀਤੀ ਗਈ ਸੀ। ਸਾਡੇ ਨਾਲ ਗੱਲ ਕਰਦਿਆਂ ਤਸਵੀਰ ਵਿਚ ਦਿੱਸ ਰਹੀ ਕੁੜੀ ਦੇ ਭਰਾ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ ਪੰਥ ਪ੍ਰਥਮ - Panth Pratham ਨੇ 10 ਅਪ੍ਰੈਲ 2022 ਨੂੰ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "ਹਿਮਾਚਲ ਵਿੱਚ ਪਹਾੜੀਏ ਬਦਮਾਸ਼ਾਂ ਵਲੋਂ ਸਿੱਖ ਬੀਬੀ ਨਾਲ ਕੁੱਟਮਾਰ ਦੀ ਖ਼ਬਰ ਸਾਮ੍ਹਣੇ ਆ ਰਹੀ ਹੈ, 18 ਦਿਨ ਪਹਲੇ ਦੀ ਖਬਰ ਹੈ ਮਗਰ ਹਿਮਾਚਲ ਪ੍ਰਦੇਸ਼ ਦੀ ਪੁਲੀਸ ਵਲੋਂ ਕੋਈ ਰਿਪੋਰਟ ਨਹੀਂ ਲਿਖੀ ਗਈ, ਭੈਣ ਇਸ ਵੇਲੇ ਲੁਧਿਆਣਾ ਦੇ ਹਸਪਤਾਲ vikhe ਜੋਰੇ ਇਲਾਜ਼ ਭਰਤੀ ਹੈ, ਅਗਲੀ ਖਬਰ ਜਲਦ ਦਿੱਤੀ ਜਾਵੇਗੀ ਜੀ ।"
ਇਸ ਪੋਸਟ ਨੂੰ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਤਸਵੀਰ ਨੂੰ ਲੈ ਕੇ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
ਸਾਨੂੰ ਇਸ ਮਾਮਲੇ ਨੂੰ ਲੈ ਕੇ ਕੋਈ ਖਬਰ ਤਾਂ ਪ੍ਰਾਪਤ ਨਹੀਂ ਹੋਈ ਪਰ ਇੱਕ ਪੱਤਰਕਾਰ ਲੇਖਕ ਦਾ ਟਵੀਟ ਮਿਲਿਆ ਜਿਸਦੇ ਵਿਚ ਉਸਨੇ ਮਾਮਲੇ ਨੂੰ ਲੈ ਕੇ ਪੂਰੀ ਜਾਣਕਾਰੀ ਸਾਂਝੀ ਕੀਤੀ ਸੀ। ਲੇਖਕ Dr. Kulbeer Singh Badal ਡਾ. ਕੁਲਬੀਰ ਸਿੰਘ ਬਾਦਲ ਨੇ 11 ਅਪ੍ਰੈਲ 2022 ਨੂੰ ਮਾਮਲੇ ਦੀ ਜਾਣਕਾਰੀ ਟਵੀਟ ਕੀਤੀ ਅਤੇ ਦੱਸਿਆ ਕਿ ਮਾਮਲਾ ਹਿਮਾਚਲ ਪ੍ਰਦੇਸ਼ ਦਾ ਨਹੀਂ ਬਲਕਿ ਲੁਧਿਆਣਾ ਦਾ ਹੈ ਜਿਥੇ ਇਸ ਬੀਬੀ ਦੇ ਹਿਮਾਚਲੀ ਗੁਆਂਢੀਆਂ ਵੱਲੋਂ ਕੁੱਟਮਾਰ ਕੀਤੀ ਗਈ ਸੀ। ਇਸ ਜਾਣਕਾਰੀ ਕੁੜੀ ਦੇ ਭਰਾ ਦੇ ਹਵਾਲਿਓਂ ਪੱਤਰਕਾਰ ਨੇ ਦਿੱਤੀ।
Sikh lady was attacked in Ludhiana not in Himachal Pradesh as claimed by media house. Her neighbours are from Himachal Pradesh and incident took place on 23 March but till date FIR has not been registered was informed by his brother to me on phone.
— Dr. Kulbeer Singh Badal ਡਾ. ਕੁਲਬੀਰ ਸਿੰਘ ਬਾਦਲ (@kulbeersbadal) April 11, 2022
ਅੱਗੇ ਵਧਦਿਆਂ ਅਸੀਂ ਇਸ ਮਾਮਲੇ ਨੂੰ ਲੈ ਕੇ ਪੱਤਰਕਾਰ ਕੁਲਬੀਰ ਨਾਲ ਗੱਲ ਕੀਤੀ ਅਤੇ ਤਸਵੀਰ ਵਿਚ ਦਿੱਸ ਰਹੀ ਕੁੜੀ ਦੇ ਭਰਾ ਦਾ ਨੰਬਰ ਮੰਗ ਭਰਾ ਨਾਲ ਗੱਲਬਾਤ ਕੀਤੀ।
ਬੀਬੀ ਦੇ ਭਰਾ ਨੇ ਸਾਡੇ ਨਾਲ ਗੱਲ ਕਰਦਿਆਂ ਦੱਸਿਆ, "ਮਾਮਲਾ ਹਿਮਾਚਲ ਪ੍ਰਦੇਸ਼ ਦਾ ਨਹੀਂ ਬਲਕਿ ਲੁਧਿਆਣਾ ਦਾ ਹੈ ਜਿਥੇ ਸਾਡੇ ਹਿਮਾਚਲੀ ਗੁਆਂਢੀਆਂ ਵੱਲੋਂ ਮੇਰੀ ਭੈਣ ਦੀ ਕੁੱਟਮਾਰ ਕੀਤੀ ਗਈ ਸੀ। ਇਹ ਮਾਮਲਾ 23 ਮਾਰਚ ਦਾ ਹੈ ਜਦੋਂ ਮਮੂਲੀ ਗੱਲ ਨੂੰ ਲੈ ਕੇ ਸਾਡੇ ਪਹਾੜੀਏ ਗੁਆਂਢੀਆਂ ਵੱਲੋਂ ਮੇਰੀ ਭੈਣ ਨਾਲ ਕੁੱਟਮਾਰ ਕੀਤੀ ਗਈ।"
ਹੋਰ ਜਾਣਕਾਰੀ ਦੱਸਦਿਆਂ ਬੀਬੀ ਦੇ ਭਰਾ ਨੇ ਕਿਹਾ, "ਇਹ ਕੁੱਟਮਾਰ ਗੁਆਂਢੀ ਮਾਂ-ਧੀ ਨੇ ਕੀਤੀ ਅਤੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਵੀ ਕੁਝ ਨਹੀਂ ਕੀਤਾ। ਜਦੋਂ ਮਾਮਲਾ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਤਾਂ ਜਾ ਕੇ ਮਾਮਲੇ ਦਾ ਪਰਚਾ ਪੁਲਿਸ ਵੱਲੋਂ ਦਾਖਲ ਕੀਤਾ ਗਿਆ। ਇਹ ਪਰਚਾ ਇੱਕ ਆਮ ਕਾਗਜ਼ 'ਤੇ ਦਰਜ ਕੀਤਾ ਗਿਆ ਅਤੇ ਸਾਨੂੰ ਪਰਚੇ ਦੀ ਕੋਈ ਤਸਵੀਰ ਵੀ ਨਹੀਂ ਖਿੱਚਣ ਦਿੱਤੀ ਗਈ।"
ਬੀਬੀ ਦੀ ਹਾਲੀਆ ਸਥਿਤੀ ਨੂੰ ਲੈ ਕੇ ਭਰਾ ਨੇ ਕਿਹਾ, "ਹਾਲੀਆ ਸਥਿਤੀ ਮੇਰੀ ਭੈਣ ਦੀ ਜ਼ਿਆਦਾ ਠੀਕ ਨਹੀਂ ਅਤੇ ਮੇਰੀ ਭੈਣ ਦਾ ਇਲਾਜ਼ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਚਲ ਰਿਹਾ ਹੈ।"
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਮਾਮਲਾ ਹਿਮਾਚਲ ਪ੍ਰਦੇਸ਼ ਦਾ ਨਹੀਂ ਬਲਕਿ ਲੁਧਿਆਣਾ ਪੰਜਾਬ ਦਾ ਹੈ ਜਿੱਥੇ ਬੀਬੀ ਦੇ ਹਿਮਾਚਲੀ ਗੁਆਂਢੀਆਂ ਵੱਲੋਂ ਕੁੱਟਮਾਰ ਕੀਤੀ ਗਈ ਸੀ। ਇਹ ਕੁੱਟਮਾਰ 23 ਮਾਰਚ 2022 ਨੂੰ ਕੀਤੀ ਗਈ ਸੀ। ਸਾਡੇ ਨਾਲ ਗੱਲ ਕਰਦਿਆਂ ਤਸਵੀਰ ਵਿਚ ਦਿੱਸ ਰਹੀ ਕੁੜੀ ਦੇ ਭਰਾ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ।
Claim- Sikh girl beaten in Himachal Pradesh
Claimed By- FB Page ਪੰਥ ਪ੍ਰਥਮ - Panth Pratham
Fact Check- Misleading