ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2021 ਦਾ ਹੈ ਅਤੇ ਇਸਦਾ ਹਾਲੀਆ ਲੋਕਸਭਾ ਚੋਣਾਂ 2024 ਨਾਲ ਕੋਈ ਸਬੰਧ ਨਹੀਂ ਹੈ।
Claim
ਲੋਕਸਭਾ ਚੋਣਾਂ 2024 ਦੀਆਂ ਸਰਗਰਮੀ ਵਿਚਕਾਰ ਸੋਸ਼ਲ ਮੀਡੀਆ 'ਤੇ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਦਾ ਲੋਕਾਂ ਵੱਲੋਂ ਜ਼ਬਰਦਸਤ ਵਿਰੋਧ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਹਾਲੀਆ ਹੈ ਤੇ ਇਹ ਵਿਰੋਧ ਭਾਜਪਾ ਦੇ ਕਿਸੇ ਆਗੂ ਦਾ ਕੀਤਾ ਗਿਆ ਹੈ। ਇਸ ਵੀਡੀਓ ਵਿਚ ਇੱਕ ਵਿਅਕਤੀ ਵਿਰੋਧ ਨੂੰ ਦੇਖਦਿਆਂ ਪਿੰਡ 'ਚੋਂ ਭੱਜਦਾ ਵੇਖਿਆ ਜਾ ਸਕਦਾ ਹੈ।
X ਅਕਾਊਂਟ "Adarsh Katiyar INC" ਨੇ 11 ਅਪ੍ਰੈਲ 2024 ਨੂੰ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "भाजपा ने 400 पार का नारा गलत दे दिया गांव वाले 400 जूते चप्पल समझ बैठे"
भाजपा ने 400 पार का नारा गलत दे दिया गांव वाले 400 जूते चप्पल समझ बैठे pic.twitter.com/kTy7O3MqFD
— Adarsh Katiyar INC (@AdarshKatiyaINC) April 11, 2024
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2021 ਦਾ ਹੈ ਅਤੇ ਇਸਦਾ ਹਾਲੀਆ ਲੋਕਸਭਾ ਚੋਣਾਂ 2024 ਨਾਲ ਕੋਈ ਸਬੰਧ ਨਹੀਂ ਹੈ।
Investigation
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਕੀਤਾ।
"ਵਾਇਰਲ ਵੀਡੀਓ ਪੁਰਾਣਾ ਹੈ"
ਸਾਨੂੰ ਇਸ ਵੀਡੀਓ ਨਾਲ ਮਿਲਦੇ ਅੰਸ਼ "Sangbad Pratidin" ਦੀ Youtube ਰਿਪੋਰਟ ਵਿਚ ਮਿਲੇ। ਇਹ ਰਿਪੋਰਟ 29 ਅਪ੍ਰੈਲ 2021 ਨੂੰ ਸਾਂਝੀ ਕੀਤੀ ਗਈ ਸੀ ਅਤੇ ਸਿਰਲੇਖ ਦਿੱਤਾ ਗਿਆ ਸੀ ,"BJP candidate from Bolpur Anirban Ganguly's convoy attacked at Ilambazar, Birbhum । Sangbad Pratidin"
ਇਸ ਰਿਪੋਰਟ ਵਿਚ ਸਮਾਨ ਆਗੂ ਅਤੇ ਆਗੂ ਦਾ ਵਿਰੋਧ ਵੇਖਿਆ ਜਾ ਸਕਦਾ ਹੈ। ਇਥੇ ਮੌਜੂਦ ਜਾਣਕਾਰੀ ਅਨੁਸਾਰ ਮਾਮਲਾ ਬੰਗਾਲ ਦੇ ਬਿਰਭੂਮ ਅਧੀਨ ਆਉਂਦੇ ਇਲਾਮਬਾਜ਼ਾਰ ਤੋਂ ਸਾਹਮਣੇ ਆਇਆ ਜਿਥੇ ਬੋਲਪੁਰ ਤੋਂ ਭਾਜਪਾ ਦੇ ਆਗੂ ਅਨਿਰਬਾਨ ਗਾਂਗੁਲੀ ਦੇ ਕਾਫ਼ਿਲੇ 'ਤੇ ਪਿੰਡ ਦੇ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਸੀ।
ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਹੋਰ ਰਿਪੋਰਟਾਂ ਵੀ ਮਿਲੀਆਂ। ਮਾਮਲੇ ਨੂੰ ਲੈ ਕੇ ਸਮਾਨ ਦ੍ਰਿਸ਼ ਰੱਖਦੀ Nandighosha TV ਦੀ Youtube ਰਿਪੋਰਟ ਹੇਠਾਂ ਕਲਿਕ ਕਰ ਵੇਖੀ ਜਾ ਸਕਦੀ ਹੈ।
ਦੱਸ ਦਈਏ ਕਿ ਆਗੂ Anirban Ganguly ਵੱਲੋਂ 29 ਅਪ੍ਰੈਲ 2021 ਨੂੰ ਟਵੀਟ ਕਰਦਿਆਂ ਵੀ ਹਮਲੇ ਦੀ ਜਾਣਕਾਰੀ ਦਿੱਤੀ ਗਈ ਸੀ ਅਤੇ ਆਪਣੇ ਸ਼ੁਭਚਿੰਤਕਾਂ ਦਾ ਧੰਨਵਾਦ ਕੀਤਾ ਗਿਆ ਸੀ।
Wish to thank all my friends & well wishers for their concern on the attack on me in Ilambazar #Bolpur. I am absolutely fine. A motley crowd of sloganeering jehadi goons cannot break or dampen my resolve for #SonarBangla, for #ebarbjpsorkar!
— Dr. Anirban Ganguly (Modi Ka Parivar) (@anirbanganguly) April 29, 2021
Dharmo Rakshati Rakshitah!
Conclusion
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2021 ਦਾ ਹੈ ਅਤੇ ਇਸਦਾ ਹਾਲੀਆ ਲੋਕਸਭਾ ਚੋਣਾਂ 2024 ਨਾਲ ਕੋਈ ਸਬੰਧ ਨਹੀਂ ਹੈ।
Result- Misleading
Our Sources:
Youtube Report Of Sangbad Pratidin Shared On 29 April 2021
Youtube Report Of Nandighosha TV Shared On 29 April 2021
Tweet Of Anirban Ganguly Shared On 29 April 2021
ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ