
ਮੁਹੱਲਾ ਕਲੀਨਿਕ ਦੇ ਬਾਹਰ ਲੱਗੇ ਬੋਰਡ ਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਇਸ ਬੋਰਡ ਤੋਂ ਕੁਝ ਦੂਰੀ 'ਤੇ ਮੁਹੱਲਾ ਕਲੀਨਿਕ ਮੌਜੂਦ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਦਿੱਲੀ ਦੇ ਮੁਹੱਲਾ ਕਲੀਨਿਕ ਦੇ ਬੋਰਡ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਬੋਰਡ ਹੇਠਾਂ ਕੁੜੇ ਦੇ ਢੇਰ ਨੂੰ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਨਜ਼ਾਰਾ ਦਿੱਲੀ ਦਾ ਹੈ ਜਿਥੇ ਮੁਹੱਲਾ ਕਲੀਨਿਕ ਦਾ ਬੋਰਡ ਤਾਂ ਹੈ ਪਰ ਮੁਹੱਲਾ ਕਲੀਨਿਕ ਨਹੀਂ। ਇਸ ਤਸਵੀਰ ਨੂੰ ਕਈ ਭਾਜਪਾ ਆਗੂਆਂ ਵੱਲੋਂ ਵਾਇਰਲ ਕੀਤਾ ਜਾ ਰਿਹਾ ਹੈ
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਮੁਹੱਲਾ ਕਲੀਨਿਕ ਦੇ ਬਾਹਰ ਲੱਗੇ ਬੋਰਡ ਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਇਸ ਬੋਰਡ ਤੋਂ ਕੁਝ ਦੂਰੀ 'ਤੇ ਮੁਹੱਲਾ ਕਲੀਨਿਕ ਮੌਜੂਦ ਹੈ।
ਪੰਜਾਬੀ ਭਾਸ਼ਾਈ ਯੂਜ਼ਰਸ ਸਣੇ ਭਾਜਪਾ ਆਗੂਆਂ ਵੱਲੋਂ ਵਾਇਰਲ ਕੀਤੀ ਗਈ ਤਸਵੀਰ
ਇਸ ਤਸਵੀਰ ਨੂੰ ਕੋਟ ਟਵੀਟ ਕਰਦਿਆਂ ਭਾਜਪਾ ਆਗੂ ਮਨੋਜ ਤਿਵਾੜੀ ਨੇ ਲਿਖਿਆ, "ये ही तो है ज़मीनी हक़ीक़त… कि सब कुछ विज्ञापन पर ही है AAP का"
ये ही तो है ज़मीनी हक़ीक़त… कि सब कुछ विज्ञापन पर ही है AAP का https://t.co/E9BG4HFQYx
— Manoj Tiwari ???????? (@ManojTiwariMP) May 4, 2022
ਇਸ ਤਸਵੀਰ ਨੂੰ ਭਾਜਪਾ ਆਗੂ Parvesh Sahib Singh ਨੇ ਟਵੀਟ ਕਰਦਿਆਂ ਲਿਖਿਆ, "दिल्ली में 1000 मोहल्ला क्लिनिक @ArvindKejriwal ने बनाएँ हैं , ये उनमें से एक है"
दिल्ली में 1000 मोहल्ला क्लिनिक @ArvindKejriwal ने बनाएँ हैं , ये उनमें से एक है ???? pic.twitter.com/SUVtA38IOy
— Parvesh Sahib Singh (@p_sahibsingh) May 5, 2022
ਇਸੇ ਤਰ੍ਹਾਂ ਫੇਸਬੁੱਕ We Support Shiromani Akali Dal ਨੇ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "ਆਹ ਮਾਡਲ ਪੰਜਾਬ ਚ ਲਾਗੂ ਕਰਨ ਦੀਆਂ ਗੱਲਾਂ ਚੱਲ ਰਹੀਆਂ..!!!"
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵਾਇਰਲ ਦਾਅਵੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
ਸਾਨੂੰ ਇਸ ਦਾਅਵੇ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਇੱਕ ਟਵੀਟ ਮਿਲਿਆ ਜਿਸਦੇ ਵਿਚ ਉਨ੍ਹਾਂ ਨੇ ਭਾਜਪਾ ਆਗੂਆਂ ਵੱਲੋਂ ਕੀਤੇ ਜਾ ਰਹੇ ਦਾਅਵੇ ਨੂੰ ਫਰਜ਼ੀ ਸਾਬਿਤ ਕੀਤਾ। ਆਪ ਵੱਲੋਂ ਇਸ ਥਾਂ ਦਾ ਵੀਡੀਓ ਜਾਰੀ ਕਰ ਦਿਖਾਇਆ ਗਿਆ ਕਿ ਮੁਹੱਲਾ ਕਲੀਨਿਕ ਇਸ ਥਾਂ ਤੋਂ ਕੁਝ ਹੀ ਦੂਰੀ ਤੇ ਹੈ ਅਤੇ ਇਹ ਬੋਰਡ ਲੋਕਾਂ ਦੀ ਸਹੂਲਤ ਵਾਸਤੇ ਲਗਾਇਆ ਗਿਆ ਸੀ।
BJP's Fake News on Mohalla Clinics EXPOSED once again‼️
— AAP (@AamAadmiParty) May 7, 2022
BJP MP @p_sahibsingh shared a misleading photo of a Mohalla Clinic & ended up exposing MCD's failure to clean Delhi ???? pic.twitter.com/ZkrlY2UqMR
ਆਮ ਆਦਮੀ ਪਾਰਟੀ ਨੇ 7 ਮਈ 2022 ਨੂੰ ਇਹ ਟਵੀਟ ਕਰਦਿਆਂ ਲਿਖਿਆ ਸੀ, "BJP's Fake News on Mohalla Clinics EXPOSED once again‼️ BJP MP @p_sahibsingh shared a misleading photo of a Mohalla Clinic & ended up exposing MCD's failure to clean Delhi ????"
ਆਪ ਵੱਲੋਂ ਸ਼ੇਅਰ ਕੀਤੇ ਗਏ ਵੀਡੀਓ ਵਿਚ ਦਿੱਲੀ ਦੇ ਕਿਰਾੜੀ ਵਿਧਾਨਸਭਾ ਹਲਕੇ ਤੋਂ ਵਾਰਡ 47 ਦੇ ਨਿਗਮ ਪਾਰਸ਼ਦ ਰਵਿੰਦਰ ਭਾਰਦ੍ਵਾਜ ਵੱਲੋਂ ਇਸ ਥਾਂ 'ਤੇ ਜਾ ਕੇ ਵਾਇਰਲ ਦਾਅਵੇ ਦਾ ਸੱਚ ਸਾਂਝਾ ਕੀਤਾ ਜਾਂਦਾ ਹੈ। ਇਸ ਮਾਮਲੇ ਦਾ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
Hey Party of Hate Mongers, Party of Fake News Manufacturers, Party of Lies, Party of Loosers.
— Shaleen (@ShaleenMitra) May 7, 2022
Check this out pl. https://t.co/8ADnnLN9mD pic.twitter.com/92V44lOKOd
ਦੱਸ ਦਈਏ ਕਿ ਸਾਨੂੰ ਇਸ ਥਾਂ ਦਾ ਇੱਕ ਹੋਰ ਵੀਡੀਓ ਟਵਿੱਟਰ ਯੂਜ਼ਰ "Adil Azmi" ਵੱਲੋਂ ਸ਼ੇਅਰ ਕੀਤਾ ਮਿਲਿਆ। ਯੂਜ਼ਰ ਨੇ ਭਾਜਪਾ ਆਗੂ ਪ੍ਰਵੇਸ਼ ਦੇ ਟਵੀਟ 'ਤੇ ਰਿਪਲਾਈ ਕਰਦਿਆਂ ਲਿਖਿਆ ਸੀ, "ओ चचा! दो रूपिये प्रति ट्वीट वाले ढंग से सूचना नहीं दे रहे, ये विडियो आपका झूठ उजागर कर देगा-"
ओ चचा! दो रूपिये प्रति ट्वीट वाले ढंग से सूचना नहीं दे रहे, ये विडियो आपका झूठ उजागर कर देगा- pic.twitter.com/EzzbpSvedo
— Adil Azmi (@Adilogic) May 7, 2022
ਇਸ ਵੀਡੀਓ ਵਿਚ ਵਿਅਕਤੀ ਸਾਫ ਕਰਦਾ ਹੈ ਕਿ ਇਸ ਬੋਰਡ ਤੋਂ ਕੁਝ ਹੀ ਦੂਰੀ 'ਤੇ ਮੁਹੱਲਾ ਕਲੀਨਿਕ ਮੌਜੂਦ ਹੈ ਅਤੇ ਵੀਡੀਓ ਵਿਚ ਦਿੱਸ ਰਿਹਾ ਵਿਅਕਤੀ ਮੁਹੱਲਾ ਕਲੀਨਿਕ ਦੇ ਅੰਦਰਲੇ ਦ੍ਰਿਸ਼ ਵੀ ਸਾਂਝੇ ਕਰਦਾ ਹੈ।
ਅਸੀਂ ਇਸ ਮਾਮਲੇ ਨੂੰ ਲੈ ਕੇ ਆਪ ਪੰਜਾਬ ਦੇ ਸੀਨੀਅਰ ਆਗੂ ਅਤੇ ਬੁਲਾਰੇ ਅਹਿਬਾਬ ਗਰੇਵਾਲ ਨਾਲ ਗੱਲ ਕੀਤੀ। ਉਨ੍ਹਾਂ ਨੇ ਸਾਡੇ ਨਾਲ ਗੱਲ ਕਰਦਿਆਂ ਦਾਅਵੇ ਨੂੰ ਲੈ ਕੇ ਕਿਹਾ, "ਕੁਝ ਸਮੇਂ ਪਹਿਲਾਂ ਭਾਜਪਾ ਆਗੂ ਗੌਤਮ ਗੰਭੀਰ ਨੇ ਦਿੱਲੀ ਦੇ ਸਰਕਾਰੀ ਸਕੂਲ 'ਤੇ ਨਿਸ਼ਾਨੇ ਸਾਧਣ ਦੀ ਕੋਸ਼ਿਸ਼ ਕੀਤੀ ਸੀ ਅਤੇ ਉਹ ਗੱਲ ਗੌਤਮ ਦੇ ਉਲਟ ਹੀ ਪੈ ਗਈ ਸੀ ਅਤੇ ਇਸੇ ਤਰ੍ਹਾਂ ਹੁਣ ਇਹ ਦੋਵੇਂ ਆਗੂ ਵੀ ਮੁਹੱਲਾ ਕਲੀਨਿਕ 'ਤੇ ਨਿਸ਼ਾਨੇ ਸਾਧ ਰਹੇ ਹਨ ਅਤੇ ਦੋਵੇਂ ਮੂਧੇ ਮੂੰਹ ਡਿਗਣਗੇ। ਇਨ੍ਹਾਂ ਦੋਹਾਂ ਦੀ ਕਿਸਮਤ ਇੱਕੋ ਜਿਹੀ ਹੋਵੇਗੀ।"
ਇਸ ਦਾਅਵੇ ਨੂੰ ਲੈ ਕੇ ਅਸੀਂ ਆਪ ਦੇ ਮੀਡੀਆ ਪ੍ਰਭਾਰੀ ਆਯੂਸ਼ੀ ਸਾਰਸਵਤ ਨਾਲ ਵੀ ਗੱਲ ਕੀਤੀ। ਆਯੂਸ਼ੀ ਨੇ ਸਾਡੇ ਨਾਲ ਗੱਲ ਕਰਦੇ ਕਿਹਾ, "ਤਸਵੀਰ ਵਿਚ ਦਿੱਸ ਰਿਹਾ ਬੋਰਡ ਮੁਹੱਲਾ ਕਲੀਨਿਕ ਤੋਂ ਸਿਰਫ 50 ਮੀਟਰ ਦੂਰ ਸੀ ਅਤੇ ਇਸਨੂੰ ਆਮ ਜਨਤਾ ਦੀ ਸਹੂਲਤ ਵਾਸਤੇ ਲਗਾਇਆ ਗਿਆ ਸੀ ਤਾਂ ਜੋ ਜਨਤਾ ਨੂੰ ਮੁਹੱਲਾ ਕਲੀਨਿਕ ਦਾ ਪਤਾ ਚਲ ਸਕੇ। ਹੁਣ ਇਸ ਤਸਵੀਰ ਨੂੰ ਵਾਇਰਲ ਕਰਦਿਆਂ ਭਾਜਪਾ ਆਗੂਆਂ ਵੱਲੋਂ ਆਪ ਨੂੰ ਲੈ ਕੇ ਫਰਜੀ ਪ੍ਰਚਾਰ ਕੀਤਾ ਜਾ ਰਿਹਾ ਹੈ।"
ਮਤਲਬ ਸਾਫ ਸੀ ਕਿ ਭਾਜਪਾ ਆਗੂਆਂ ਅਤੇ ਕੁਝ ਯੂਜ਼ਰਸ ਵੱਲੋਂ ਆਮ ਆਦਮੀ ਪਾਰਟੀ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਮੁਹੱਲਾ ਕਲੀਨਿਕ ਦੇ ਬਾਹਰ ਲੱਗੇ ਬੋਰਡ ਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਇਸ ਬੋਰਡ ਤੋਂ ਕੁਝ ਦੂਰੀ 'ਤੇ ਮੁਹੱਲਾ ਕਲੀਨਿਕ ਮੌਜੂਦ ਹੈ।
Claim- There is no Mohalla Clinic in Groud Reality at Niti Vihar
Claimed By- BJP Leaders and SAD Supporting Fan Pages
Fact Check- Fake