Fact Check: ਝੋਨੇ ਦੀ ਲਵਾਈ ਨੂੰ ਲੈ ਕੇ ਵਾਇਰਲ ਇਹ ਬ੍ਰੈਕਿੰਗ ਪਲੇਟ ਫਰਜ਼ੀ ਹੈ
Published : Jun 12, 2021, 4:56 pm IST
Updated : Jun 15, 2021, 4:23 pm IST
SHARE ARTICLE
Fact Check
Fact Check

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਬ੍ਰੈਕਿੰਗ ਪਲੇਟ ਫਰਜ਼ੀ ਹੈ। ਅਜਿਹੀ ਕੋਈ ਵੀ ਬ੍ਰੈਕਿੰਗ ਪਲੇਟ ਜਾਰੀ ਨਹੀਂ ਕੀਤੀ ਗਈ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਨਾਮਵਰ ਨਿਊਜ਼ ਮੀਡੀਆ ਏਜੰਸੀ PTC News ਦੇ ਨਾਂਅ ਤੋਂ ਇੱਕ ਗ੍ਰਾਫਿਕ ਪਲੇਟ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਝੋਨੇ ਦੀ ਲਵਾਈ ਨੂੰ ਲੈ ਕੇ ਸਰਕਾਰੀ ਨਿਰਦੇਸ਼ਾਂ ਦੀ ਗੱਲ ਪੇਸ਼ ਕੀਤੀ ਗਈ ਹੈ। ਇਸ ਬ੍ਰੈਕਿੰਗ ਪਲੇਟ ਅਨੁਸਾਰ, ਹਾਈਕੋਰਟ ਦੇ ਨਵੇਂ ਨਿਰਦੇਸ਼ਾਂ ਅਨੁਸਾਰ ਝੋਨੇ ਦੀ ਲਵਾਈ 5500 ਕੀਤੀ ਗਈ ਹੈ ਅਤੇ ਜੇ ਕੋਈ ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦਾ ਤਾਂ ਸਜ਼ਾ ਤਕ ਹੋ ਸਕਦੀ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਬ੍ਰੈਕਿੰਗ ਪਲੇਟ ਫਰਜ਼ੀ ਹੈ। PTC ਵੱਲੋਂ ਅਜਿਹੀ ਕੋਈ ਵੀ ਬ੍ਰੈਕਿੰਗ ਪਲੇਟ ਜਾਰੀ ਨਹੀਂ ਕੀਤੀ ਗਈ ਹੈ।

ਵਾਇਰਲ ਗ੍ਰਾਫਿਕ

ਵਾਇਰਲ ਗ੍ਰਾਫਿਕ ਪਲੇਟ PTC ਦੇ ਲੋਗੋ ਨਾਲ ਬਣਾਈ ਗਈ ਹੈ ਅਤੇ ਇਸਦੇ ਵਿਚ 3 ਮੁੱਖ ਲਾਈਨਾਂ ਨੂੰ ਪੇਸ਼ ਕੀਤਾ ਗਿਆ ਜੋ ਕਿ ਹੇਠਾਂ ਪੜ੍ਹੀਆਂ ਜਾ ਸਕਦੀਆਂ ਹਨ:

1. ਹਾਈਕੋਰਟ ਨੇ ਦਿੱਤੇ ਨਿਰਦੇਸ਼ ਪੰਜਾਬ ਵਿਚ ਝੋਨੇ ਲਵਾਈ ਦੀ ਕੀਮਤ ਹੋਵੇਗੀ 5500
2. ਤਾਪਮਾਨ ਵਿਚ ਹੋਏ ਵਾਧੇ ਤੇ covid ਹੋਣ ਕਾਰਨ ਝੋਨੇ ਦੀ ਲਵਾਈ ਦੇ ਵਿਚ ਹੋਇਆ ਵਾਧਾ
3. ਜੇ ਕਿਸੇ ਕਿਸਾਨ ਜਾਂ ਜ਼ਿਮੀਦਾਰ ਨੇ ਘੱਟ ਰੇਟ ਤੇ ਝੋਨਾ ਲਾਇਆ ਜਾਂ ਲਗਵਾਇਆ ਤਾਂ ਹੋਵੇਗੀ ਸਜ਼ਾ

ਗ੍ਰਾਫਿਕ ਪਲੇਟ ਦਾ ਸਕ੍ਰੀਨਸ਼ੋਟ ਹੇਠਾਂ ਵੇਖਿਆ ਜਾ ਸਕਦਾ ਹੈ।

Viral PlateViral Plate

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਸਭ ਤੋਂ ਪਹਿਲਾਂ ਇਸ ਗ੍ਰਾਫਿਕ ਪਲੇਟ ਨੂੰ ਧਿਆਨ ਨਾਲ ਵੇਖਿਆ। ਇਸ ਗ੍ਰਾਫਿਕ ਪਲੇਟ ਵਿਚ ਫੋਂਟ ਦੀਆਂ ਗਲਤੀਆਂ ਵੇਖਣ ਨੂੰ ਮਿਲੀਆਂ ਜੋ ਕਿ ਵੱਡੇ ਅਦਾਰਿਆਂ ਵੱਲੋਂ ਵੇਖਣ ਨੂੰ ਨਹੀਂ ਮਿਲਦੀਆਂ ਹਨ।

Viral Graphic


ਅੱਗੇ ਵਧਦੇ ਹੋਏ ਅਸੀਂ ਇਸ ਗ੍ਰਾਫਿਕ ਵਿਚ ਸ਼ਾਮਲ ਦਾਅਵੇ ਨੂੰ ਲੈ ਕੇ ਸਾਡੇ ਸੀਨੀਅਰ ਪੱਤਰਕਾਰ ਸੁਰਖਾਬ ਚੰਨੀ ਨਾਲ ਸੰਪਰਕ ਕੀਤਾ। ਸੁਰਖਾਬ ਨੇ ਗ੍ਰਾਫਿਕ ਪਲੇਟ ਨੂੰ ਲੈ ਕੇ ਦੱਸਿਆ, "ਇਹ ਗ੍ਰਾਫਿਕ ਪਲੇਟ ਫਰਜੀ ਹੈ। ਇਸਦੇ ਵਿਚ ਫੌਂਟ ਦੀਆਂ ਗਲਤੀਆਂ ਸਾਫ ਵੇਖੀਆਂ ਜਾ ਸਕਦੀਆਂ ਹਨ ਅਤੇ ਅਜਿਹਾ ਕੋਈ ਵੀ ਫੈਸਲਾ ਕਿਸੇ ਹਾਈਕੋਰਟ ਵੱਲੋਂ ਹਾਲੀਆ ਨਹੀਂ ਲਿਆ ਗਿਆ ਹੈ। ਝੋਨੇ ਦੀ MSP ਵਿਚ ਸਰਕਾਰ ਵੱਲੋਂ ਵਾਧਾ ਤਾਂ ਹੋਇਆ ਹੈ ਪਰ ਅਜਿਹਾ ਵਾਇਰਲ ਦਾਅਵੇ ਵਰਗਾ ਕੋਈ ਫੈਸਲਾ ਸਾਹਮਣੇ ਨਹੀਂ ਆਇਆ ਹੈ।"

ਪੜਤਾਲ ਦੇ ਅਗਲੇ ਚਰਣ ਵਿਚ ਅਸੀਂ PTC News ਮੋਹਾਲੀ ਦੇ ਐਡੀਟਰ-ਇਨ-ਚੀਫ ਹਰਪ੍ਰੀਤ ਸਿੰਘ ਸਾਹਨੀ ਨਾਲ ਗ੍ਰਾਫਿਕ ਪਲੇਟ ਨੂੰ ਲੈ ਕੇ ਸੰਪਰਕ ਕੀਤਾ। ਹਰਪ੍ਰੀਤ ਨੇ ਗ੍ਰਾਫਿਕ ਪਲੇਟ ਨੂੰ ਦੇਖਦੇ ਹੀ ਇਸਨੂੰ ਫਰਜ਼ੀ ਦੱਸਿਆ। ਮਤਲਬ ਸਾਫ ਹੋਇਆ ਕਿ ਅਜਿਹਾ ਗ੍ਰਾਫਿਕ ਉਨ੍ਹਾਂ ਵੱਲੋਂ ਜਾਰੀ ਨਹੀਂ ਕੀਤਾ ਗਿਆ ਹੈ।

ਪੜਤਾਲ ਦੇ ਅੰਤਮ ਚਰਣ ਵਿਚ ਅਸੀਂ ਇਸ ਦਾਅਵੇ ਨੂੰ ਲੈ ਕੇ ਨਿਊਜ਼ ਸਰਚ ਦਾ ਸਹਾਰਾ ਲਿਆ। ਸਾਨੂੰ ਅਜਿਹੇ ਮਾਮਲੇ ਦੀ ਪੁਸ਼ਟੀ ਕਰਦੀ ਕੋਈ ਅਧਿਕਾਰਿਕ ਖਬਰ ਨਹੀਂ ਮਿਲੀ ਪਰ ਕਈ ਅਜਿਹੇ ਪੁਰਾਣੇ ਪੋਸਟ ਜ਼ਰੂਰ ਮਿਲੇ ਜਿਨ੍ਹਾਂ ਵਿਚ ਝੋਨੇ ਦੀ ਲਵਾਈ ਨੂੰ ਲੈ ਕੇ ਮੰਗ ਪੇਸ਼ ਕੀਤੀ ਗਈ ਸੀ। 

11 ਮਈ 2020 ਨੂੰ ਫੇਸਬੁੱਕ ਪੇਜ ਕੁਝ ਗੱਲਾਂ ਆਪਣੇ ਦੇਸ਼ ਦੀਆਂ ਨੇ ਝੋਨੇ ਦੀ ਲਵਾਈ ਨੂੰ ਲੈ ਕੇ ਪੋਸਟ ਸਾਂਝਾ ਕਰਦਿਆਂ ਲਿਖਿਆ ਸੀ, "ਝੋਨੇ ਦੀ ਲਵਾਈ 5500 ਤੋ ਘੱਟ ਕੋਈ ਵੀ ਪਾਰਟੀ ਨਾ ਲਵੇ ਵਲੋ ਮਜ਼ਦੂਰ ਯੂਨੀਅਨ"

ਇਹ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਬ੍ਰੈਕਿੰਗ ਪਲੇਟ ਫਰਜ਼ੀ ਹੈ।​ PTC ਵੱਲੋਂ ਅਜੇਹੀ ਕੋਈ ਵੀ ਬ੍ਰੈਕਿੰਗ ਪਲੇਟ ਜਾਰੀ ਨਹੀਂ ਕੀਤੀ ਗਈ ਹੈ।

Claim- PTC's graphic plate regarding agriculture system
Claimed By- Social Media Users
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement