Fact Check: ਦਿੱਲੀ ਦੇ ਸੀਸ ਗੰਜ ਸਾਹਿਬ ਗੁਰੂ ਘਰ ਵਿਖੇ ਨਹੀਂ ਹੋਇਆ ਕੋਈ ਅੱਤਵਾਦੀ ਹਮਲਾ, ਵਾਇਰਲ ਇਹ ਵੀਡੀਓ ਪਟਿਆਲਾ ਦੇ ਹਨ
Published : Jul 12, 2024, 2:55 pm IST
Updated : Jul 12, 2024, 4:41 pm IST
SHARE ARTICLE
Fact Check No Terror Attack At Gurudwara Sis Ganj Sahib Delhi Viral Videos Are From Patiala Dukh Niwaran Sahib Gurudwara
Fact Check No Terror Attack At Gurudwara Sis Ganj Sahib Delhi Viral Videos Are From Patiala Dukh Niwaran Sahib Gurudwara

ਵਾਇਰਲ ਹੋ ਰਹੇ ਵੀਡੀਓ ਦਿੱਲੀ ਦੇ ਨਹੀਂ ਬਲਕਿ ਪੰਜਾਬ ਦੇ ਹਨ। ਇਹ ਵੀਡੀਓ ਪਟਿਆਲਾ ਦੇ ਦੁਖਨਿਵਾਰਨ ਸਾਹਿਬ ਪਰਿਸਰ ਵਿਖੇ ਹੋਈ ਆਪਸੀ ਰੰਜਿਸ਼ ਨਾਲ ਸਬੰਧਿਤ ਹਨ।

Claim

ਸੋਸ਼ਲ ਮੀਡੀਆ 'ਤੇ 2 ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਇਨ੍ਹਾਂ ਦੋਵੇਂ ਵੀਡੀਓਜ਼ ਨੂੰ ਵਾਇਰਲ ਕਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਦੇ ਸੀਸ ਗੰਜ ਗੁਰੂ ਘਰ ਵਿਖੇ ਅੱਤਵਾਦੀ ਹਮਲਾ ਹੋਇਆ ਹੈ। ਇਸ ਵੀਡੀਓ ਵਿਚ ਝਗੜਾ ਹੁੰਦਾ ਵੇਖਿਆ ਜਾ ਸਕਦਾ ਹੈ ਤੇ ਇਸ ਪੋਸਟ ਵਿਚ ਮਾਮਲੇ ਨੂੰ ਫਿਰਕੂ ਰੰਗਤ ਦਿੱਤੀ ਜਾ ਰਹੀ ਹੈ।

X ਯੂਜ਼ਰ "ਐੱਸ ਸੁਰਿੰਦਰ" ਨੇ ਵਾਇਰਲ ਵੀਡੀਓਜ਼ ਸਾਂਝਾ ਕਰਦਿਆਂ ਲਿਖਿਆ, "Terror attack outside Gurdwara Seesganj Sahib, New Delhi. Allegedly one "H" extremist ran over his SUV over numerous Sikh men, women & children. Video: Paspangry"

 

 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਵਾਇਰਲ ਹੋ ਰਹੇ ਵੀਡੀਓ ਦਿੱਲੀ ਦੇ ਨਹੀਂ ਬਲਕਿ ਪੰਜਾਬ ਦੇ ਹਨ। ਇਹ ਵੀਡੀਓ ਪਟਿਆਲਾ ਦੇ ਦੁਖਨਿਵਾਰਨ ਸਾਹਿਬ ਪਰਿਸਰ ਵਿਖੇ ਹੋਈ ਆਪਸੀ ਰੰਜਿਸ਼ ਨਾਲ ਸਬੰਧਿਤ ਹਨ।

Investigation

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਨ੍ਹਾਂ ਵੀਡੀਓਜ਼ ਨੂੰ ਧਿਆਨ ਨਾਲ ਵੇਖਿਆ ਅਤੇ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਕੀਤਾ।

"ਵਾਇਰਲ ਹੋ ਰਹੇ ਵੀਡੀਓਜ਼ ਪਟਿਆਲਾ ਦਾ ਪੁਰਾਣਾ ਮਾਮਲਾ ਹੈ"

ਸਾਨੂੰ ਇਸ ਮਾਮਲੇ ਨੂੰ ਲੈ ਕੇ ਮੀਡੀਆ ਅਦਾਰੇ ਰੋਜ਼ਾਨਾ ਸਪੋਕਸਮੈਨ ਦੀਆਂ ਖਬਰਾਂ ਮਿਲੀਆਂ। ਇਨ੍ਹਾਂ ਖਬਰਾਂ ਵਿਚ ਵਾਇਰਲ ਦ੍ਰਿਸ਼ ਅਤੇ ਮੌਕੇ 'ਤੇ ਮੌਜੂਦ ਪੱਤਰਕਾਰ ਦੀ ਲੋਕਾਂ ਨਾਲ ਗੱਲਬਾਤ ਨੂੰ ਵੇਖਿਆ ਜਾ ਸਕਦਾ ਸੀ। 

9 ਅਪ੍ਰੈਲ 2024 ਨੂੰ ਮਾਮਲੇ ਨੂੰ ਲੈ ਕੇ ਰੋਜ਼ਾਨਾ ਸਪੋਕਸਮੈਨ ਨੇ Live ਕਰਦਿਆਂ ਲਿਖਿਆ, "ਗੁਰਦੁਆਰੇ ਬਾਹਰ ਖੂ+ਨ ਖਰਾਬਾ, ਚੱਲੀਆਂ ਕਿਰਪਾਨਾਂ ਤੇ ਗੰਡਾਸੇ, ਲੱਥੀਆਂ ਦਸਤਾਰਾਂ, ਦੇਖੋ ਪਟਿਆਲਾ ਤੋਂ LIVE ਤਸਵੀਰਾਂ"

ਇਸ ਖਬਰ ਵਿਚ ਮੌਕੇ 'ਤੇ ਮੌਜੂਦ ਹੰਗਾਮੇ ਨੂੰ ਵੇਖਿਆ ਜਾ ਸਕਦਾ ਸੀ। ਦੱਸ ਦਈਏ ਇਸ ਖਬਰ ਵਿਚ ਵਾਇਰਲ ਵੀਡੀਓਜ਼ ਵਰਗੇ ਦ੍ਰਿਸ਼ ਦੇਖੇ ਜਾ ਸਕਦੇ ਸਨ ਅਤੇ ਇਸ ਖਬਰ ਵਿਚ ਸਾਫ ਵੇਖਿਆ ਜਾ ਸਕਦਾ ਹੈ ਕਿ ਪੁਲਿਸ ਆਰੋਪੀ ਨੂੰ ਗ੍ਰਿਫਤਾਰ ਕਰਕੇ ਲੈ ਕੇ ਜਾ ਰਹੀ ਹੈ।

ਇਸੇ ਦੇ ਨਾਲ ਸਾਨੂੰ 9 ਅਪ੍ਰੈਲ 2024 ਦੀ ਹੀ ਰੋਜ਼ਾਨਾ ਸਪੋਕਸਮੈਨ ਦੀ ਖਬਰ ਮਿਲੀ ਜਿਸਦੇ ਵਿਚ ਸਪੋਕਸਮੈਨ ਦੇ ਪੱਤਰਕਾਰ ਤਰਨ ਠੁਕਰਾਲ ਨੰ ਮੌਕੇ 'ਤੇ ਮੌਜੂਦ ਲੋਕਾਂ ਨਾਲ ਗੱਲਬਾਤ ਕਰਦੇ ਵੇਖਿਆ ਜਾ ਸਕਦਾ ਸੀ।

ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਅਸੀਂ ਮਾਮਲੇ ਨੂੰ ਲੈ ਕੇ ਰੋਜ਼ਾਨਾ ਸਪੋਕਸਮੈਨ ਦੇ ਪਟਿਆਲਾ ਤੋਂ ਇੰਚਾਰਜ ਪੱਤਰਕਾਰ ਤਰਨ ਠੁਕਰਾਲ ਨਾਲ ਗੱਲ ਕੀਤੀ। ਤਰਨ ਨੇ ਸਾਡੇ ਨਾਲ ਗੱਲ ਕਰਦਿਆਂ ਪੂਰੀ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ, "ਇਹ ਮਾਮਲਾ ਦਿੱਲੀ ਦਾ ਨਹੀਂ ਬਲਕਿ ਪਟਿਆਲਾ ਦੇ ਦੁੱਖ ਨਿਵਾਰਨ ਸਾਹਿਬ ਗੁਰੂ ਘਰ ਪਰਿਸਰ 'ਚ ਹੋਏ ਹੰਗਾਮੇ ਦਾ ਹੈ। ਇਹ ਮਾਮਲੇ ਅਪ੍ਰੈਲ ਵਿਖੇ ਸਾਹਮਣੇ ਆਇਆ ਸੀ ਜਦੋਂ 2 ਦੁਕਾਨਦਾਰ ਆਪਸ 'ਚ ਭੀੜ ਗਏ ਸਨ ਅਤੇ ਇਸੇ ਲੜਾਈ ਦੌਰਾਨ ਇੱਕ ਵਿਅਕਤੀ ਨੇ ਭੱਜਣ ਮੌਕੇ ਲੋਕਾਂ 'ਤੇ ਗੱਡੀ ਚੜ੍ਹਾ ਦਿੱਤੀ ਸੀ। ਮੈਂ ਮੌਕੇ ਪਹੁੰਚ ਕੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਸੀ। ਇਸ ਮਾਮਲੇ ਵਿਚ ਦੋਵੇਂ ਧਿਰਾਂ ਸਿੱਖ ਹਨ ਅਤੇ ਕੋਈ ਵੀ ਹਿੰਦੂ-ਸਿੱਖ ਐਂਗਲ ਇਸ ਮਾਮਲੇ ਵਿਚ ਨਹੀਂ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਆਰੋਪੀ ਅਜੀਤਪਾਲ ਸਿੰਘ ਨੂੰ ਗ੍ਰਿਫਤਾਰ ਕਰਲਿਆ ਸੀ ਅਤੇ ਧਾਰਾ 307 ਦੇ ਤਹਿਤ ਮੁਕਦਮਾ ਦਰਜ ਕਰਵਾਇਆ ਸੀ।"

ਦੱਸ ਦਈਏ ਟਾਇਮਸ ਆਫ ਇੰਡੀਆ ਦੀ ਖਬਰ ਮੁਤਾਬਕ ਦੁੱਖ ਨਿਵਾਰਨ ਸਾਹਿਬ ਗੁਰੂ ਘਰ ਦੇ ਮੈਨੇਜਰ ਕਰਨੈਲ ਸਿੰਘ ਨੇ ਬਿਆਨ ਦਿੰਦਿਆਂ ਕਿਹਾ ਸੀ ਕਿ ਦੋਵੇਂ ਦੁਕਾਨਦਾਰ ਸਿੱਖ ਹੀ ਸਨ।

Times Of IndiaTimes Of India

ਹੁਣ ਅਸੀਂ ਅੰਤਿਮ ਚਰਨ ਵਿਚ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਦਿੱਲੀ ਦੇ ਸੀਸ ਗੰਜ ਗੁਰੂ ਘਰ ਵਿਖੇ ਕੋਈ ਹਾਲੀਆ ਹਮਲਾ ਹੋਇਆ ਹੈ ਜਾਂ ਨਹੀਂ। ਦੱਸ ਦਈਏ ਸਾਨੂੰ ਵਾਇਰਲ ਦਾਅਵੇ ਵਰਗੀ ਕੋਈ ਹਾਲੀਆ ਖਬਰ ਨਹੀਂ ਮਿਲੀ ਪਰ ਸਾਨੂੰ ਦਿੱਲੀ ਪੁਲਿਸ ਦਾ ਸਪਸ਼ਟੀਕਰਨ ਟਵੀਟ ਮਿਲਿਆ ਜਿਸਦੇ ਵਿਚ ਉਨ੍ਹਾਂ ਨੇ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਹੈ। ਇਸ ਟਵੀਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

 

 

Conclusion

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਵਾਇਰਲ ਹੋ ਰਹੇ ਵੀਡੀਓ ਦਿੱਲੀ ਦੇ ਨਹੀਂ ਬਲਕਿ ਪੰਜਾਬ ਦੇ ਹਨ। ਇਹ ਵੀਡੀਓ ਪਟਿਆਲਾ ਦੇ ਦੁਖਨਿਵਾਰਨ ਸਾਹਿਬ ਪਰਿਸਰ ਵਿਖੇ ਹੋਈ ਆਪਸੀ ਰੰਜਿਸ਼ ਨਾਲ ਸਬੰਧਿਤ ਹਨ।

Result: Fake

Our Sources:

Live News Report Of Media House Rozana Spokesman Published On 9 April 2024

Live News Report Of Media House Rozana Spokesman Published On 9 April 2024

Physical Verification Quote Over Call With Rozana Spokesman Patiala Reporter Taran Thukral

News Report Of Times Of India Published On 11 April 2024

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ

SHARE ARTICLE

ਸਪੋਕਸਮੈਨ FACT CHECK

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement