
ਸਪੋਕਸਮੈਨ ਨੇ ਆਪਣੀ ਪੜਤਾਲ 'ਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਮੱਧ ਪ੍ਰਦੇਸ਼ ਦੀ ਨਹੀਂ ਹੈ। ਇਹ ਤਸਵੀਰ ਕਾਫੀ ਸਮੇਂ ਤੋਂ ਵੱਖ-ਵੱਖ ਨਾਂਅ ਤੋਂ ਇੰਟਰਨੈੱਟ 'ਤੇ ਮੌਜੂਦ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਬੱਚੇ ਦੀ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਹੜ੍ਹ ਰੂਪੀ ਸਥਿਤੀ 'ਚ ਇੱਕ ਬੱਚੇ ਨੂੰ ਕੂਕਰ ਦੇ ਬੱਚੇ ਦੀ ਜਾਨ ਬਚਾਉਂਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਮੱਧ ਪ੍ਰਦੇਸ਼ ਦੀ ਹੈ ਜਿਥੇ ਹੜ੍ਹ ਦੌਰਾਨ ਇਹ ਮਾਰਮਿਕ ਨਜ਼ਾਰਾ ਵੇਖਣ ਨੂੰ ਮਿਲਿਆ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ 'ਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਮੱਧ ਪ੍ਰਦੇਸ਼ ਦੀ ਨਹੀਂ ਹੈ। ਇਹ ਤਸਵੀਰ ਕਾਫੀ ਸਮੇਂ ਤੋਂ ਵੱਖ-ਵੱਖ ਨਾਂਅ ਤੋਂ ਇੰਟਰਨੈੱਟ 'ਤੇ ਮੌਜੂਦ ਹੈ।
ਵਾਇਰਲ ਪੋਸਟ
ਟਵਿੱਟਰ ਅਕਾਊਂਟ "हम लोग We The People" ਨੇ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "भीषण बाढ़ के बीच एक मासूम द्वारा अपने जीवन के साथ साथ एक बेजुवान के जीवन को बचाने की इस मार्मिक तस्वीर से हमें काफी कुछ सीखने की जरूरत है। तस्वीर शिवपुरी मध्यप्रदेश"
ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਟੂਲ ਵਿਚ ਅਪਲੋਡ ਕਰ ਸਰਚ ਕੀਤਾ।
ਸਾਨੂੰ ਆਪਣੀ ਸਰਚ ਦੌਰਾਨ ਇਹ ਤਸਵੀਰ ਕਈ ਸਾਲ ਪੁਰਾਣੀਆਂ ਖਬਰਾਂ ਵਿਚ ਅਪਲੋਡ ਮਿਲੀ। ਹਾਲਾਂਕਿ, ਇਹ ਤਸਵੀਰ ਕਈ ਥਾਵਾਂ ਦੇ ਨਾਂਅ ਤੋਂ ਸਾਨੂੰ ਸ਼ੇਅਰ ਕੀਤੀ ਮਿਲੀ।
ਸਭ ਤੋਂ ਪੁਰਾਣੀ ਜਾਣਕਾਰੀ ਸਾਨੂੰ 2009 ਦੀ ਮਿਲੀ
Flickr.com 'ਤੇ ਇਸ ਤਸਵੀਰ ਨੂੰ ਅਪਲੋਡ ਕਰਦਿਆਂ ਡਿਸਕ੍ਰਿਪਸ਼ਨ ਦਿੱਤਾ ਗਿਆ, "Lũ lụt - hậu quả của biến đổi khí hậu
Status of environment in Bac Lieu Province, VietNam non-commercial use only copyright: GIZ Bac Lieu"
ਮੌਜੂਦ ਜਾਣਕਾਰੀ ਅਨੁਸਾਰ ਇਹ ਤਸਵੀਰ ਵੀਅਤਨਾਮ ਦੀ ਹੈ ਅਤੇ 28 ਨਵੰਬਰ 2009 ਨੂੰ ਖਿੱਚੀ ਗਈ ਸੀ।
ਇਸ ਤਸਵੀਰ ਨੂੰ ਲੈ ਕੇ ਇੱਕ Fact Checking ਸੰਸਥਾ ਨੇ ਮੱਧ ਪ੍ਰਦੇਸ਼ ਦੇ ਨਵੀਂ ਦੁਨੀਆ ਅਖਬਾਰ ਦੇ ਬਿਊਰੋ ਚੀਫ ਨਾਲ ਗੱਲਬਾਤ ਕੀਤੀ ਸੀ, ਜਿਸ ਦੌਰਾਨ ਉਨ੍ਹਾਂ ਨੇ ਵੀ ਕਿਹਾ ਕਿ ਇਹ ਤਸਵੀਰ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਦੀ ਨਹੀਂ ਹੈ।
ਅੱਗੇ ਵਧਦੇ ਹੋਏ ਅਸੀਂ ਸ਼ਿਵਪੁਰੀ ਦੇ ਸਥਾਨਕ ਪੱਤਰਕਾਰ ਮੋਨੂ ਪ੍ਰਧਾਨ ਨਾਲ ਤਸਵੀਰ ਨੂੰ ਲੈ ਕੇ ਗਲਬਾਤ ਕੀਤੀ। ਮੋਨੂ ਨੇ ਸਾਡੇ ਨਾਲ ਗੱਲ ਕਰਦੇ ਹੋਏ ਕੰਫਰਮ ਕੀਤਾ ਕਿ ਇਹ ਤਸਵੀਰ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਦੀ ਨਹੀਂ ਹੈ।
ਰੋਜ਼ਾਨਾ ਸਪੋਕਸਮੈਨ ਇਸ ਤਸਵੀਰ ਦੀ ਮਿਤੀ ਨੂੰ ਲੈ ਕੇ ਕੋਈ ਪੁਸ਼ਟੀ ਨਹੀਂ ਕਰਦਾ ਹੈ ਪਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਇਹ ਤਸਵੀਰ ਮੱਧ ਪ੍ਰਦੇਸ਼ ਦੀ ਨਹੀਂ ਹੈ ਅਤੇ ਇਸ ਤਸਵੀਰ ਦਾ ਹਾਲੀਆ ਹੜ੍ਹ ਨਾਲ ਕੋਈ ਸਬੰਧ ਨਹੀਂ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ 'ਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਮੱਧ ਪ੍ਰਦੇਸ਼ ਦੀ ਨਹੀਂ ਹੈ। ਇਹ ਤਸਵੀਰ ਕਾਫੀ ਸਮੇਂ ਤੋਂ ਵੱਖ-ਵੱਖ ਨਾਂਅ ਤੋਂ ਇੰਟਰਨੈੱਟ 'ਤੇ ਮੌਜੂਦ ਹੈ।
Claim- Image of Boy saving Dog Puppy is from MP
Claimed By- Twitter Account हम लोग We The People
Fact Check- Fake