
ਵਾਇਰਲ ਹੋ ਰਿਹਾ ਮੈਗਜ਼ੀਨ ਦਾ ਕਵਰ ਐਡੀਟੇਡ ਹੈ। ਅਸਲ ਕਵਰ ਵਿਚ ਫੇਸਬੁੱਕ ਦੇ ਮਾਲਕ ਮਾਰਕ ਜ਼ਕਰਬਗ ਦੀ ਤਸਵੀਰ ਸੀ ਨਾ ਕਿ ਪ੍ਰਧਾਨਮੰਤਰੀ ਮੋਦੀ ਦੀ।
RSFC (Team Mohali)- ਸੋਸ਼ਲ ਮੀਡੀਆ 'ਤੇ Time Magazine ਦੇ ਕਵਰ ਦਾ ਇੱਕ ਸਕ੍ਰੀਨਸ਼ੋਟ ਵਾਇਰਲ ਹੋ ਰਿਹਾ ਹੈ। ਇਸ ਕਵਰ ਵਿਚ PM ਮੋਦੀ ਦੀ ਤਸਵੀਰ ਉੱਤੇ Delete Facism ਲਿਖਿਆ ਹੋਇਆ ਹੈ। ਇਸ ਪੋਸਟ ਜਰੀਏ PM ਖਿਲਾਫ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਮੈਗਜ਼ੀਨ ਦਾ ਕਵਰ ਐਡੀਟੇਡ ਹੈ। ਅਸਲ ਕਵਰ ਵਿਚ ਫੇਸਬੁੱਕ ਦੇ ਮਾਲਕ ਮਾਰਕ ਜ਼ਕਰਬਗ ਦੀ ਤਸਵੀਰ ਸੀ ਨਾ ਕਿ ਪ੍ਰਧਾਨਮੰਤਰੀ ਮੋਦੀ ਦੀ।
ਵਾਇਰਲ ਪੋਸਟ
ਟਵਿੱਟਰ ਯੂਜ਼ਰ (Shubhra @shubhshaurya1) ਨੇ ਕਵਰ ਦਾ ਸਕ੍ਰੀਨਸ਼ੋਤ ਸ਼ੇਅਰ ਕਰਦਿਆਂ ਲਿਖਿਆ, "Delete Fascism Save Country #SpeakUpForKisanNyay"
ਇਹ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
Delete Fascism
— Shubhra (@shubhshaurya1) October 9, 2021
Save Country#SpeakUpForKisanNyay pic.twitter.com/4v0EBw86tO
"Time Magazine ਆਪਣੇ ਕਵਰ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਹੈਂਡਲਸ 'ਤੇ ਜਾਰੀ ਕਰਦਾ ਹੈ"
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਇਸ ਮਾਮਲੇ ਨੂੰ ਲੈ ਕੇ Time Magazine ਦੇ ਸੋਸ਼ਲ ਮੀਡੀਆ ਹੈਂਡਲਸ 'ਤੇ ਵਿਜ਼ਿਟ ਕੀਤਾ। Time Magazine ਜਦੋਂ ਵੀ ਆਪਣੇ ਨਵੇਂ ਮੈਗਜ਼ੀਨ ਐਡੀਸ਼ਨ ਨੂੰ ਜਾਰੀ ਕਰਦਾ ਹੈ ਤਾਂ ਉਹ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਹੈਂਡਲਸ 'ਤੇ ਜਾਰੀ ਜ਼ਰੂਰ ਕਰਦਾ ਹੈ।
TIME's new cover: Facebook won't fix itself https://t.co/qFgXOZgawa pic.twitter.com/fsc8QLIEkF
— TIME (@TIME) October 7, 2021
Time Magazine ਨੇ 7 ਅਕਤੂਬਰ 2021 ਨੂੰ ਆਪਣੇ ਨਵੇਂ ਐਡੀਸ਼ਨ ਦੀ ਜਾਣਕਾਰੀ ਟਵੀਟ ਕੀਤੀ ਸੀ। ਅਸਲ ਕਵਰ ਵਿਚ PM ਮੋਦੀ ਦੀ ਨਹੀਂ ਬਲਕਿ ਫੇਸਬੁੱਕ ਦੇ ਮਾਲਕ ਮਾਰਕ ਜ਼ਕਰਬਰਗ ਦੀ ਜਾਣਕਾਰੀ ਸਾਂਝੀ ਕੀਤੀ ਗਈ ਸੀ। ਇਹ ਟਵੀਟ ਕਰਦਿਆਂ Time ਨੇ ਕੈਪਸ਼ਨ ਲਿਖਿਆ, "TIME's new cover: Facebook won't fix itself"
ਅਸਲ ਕਵਰ ਅਤੇ ਵਾਇਰਲ ਕਵਰ ਦੇ ਕੋਲਾਜ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।
Collage
ਦੱਸ ਦਈਏ ਕਿ ਕੁਝ ਦਿਨਾਂ ਪਹਿਲਾਂ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ, ਇੰਸਟਾਗ੍ਰਾਮ ਅਤੇ ਵਹਟਸਐੱਪ ਦੇ ਸਰਵਰ ਡਾਊਨ ਹੋਣ ਕਾਰਨ ਉਹ ਐੱਪ ਕੁਝ ਘੰਟਿਆਂ ਲਈ ਬੰਦ ਹੋ ਗਏ ਸਨ। ਓਸੇ ਘਟਨਾ ਨੂੰ ਲੈ ਕੇ Time ਨੇ ਆਪਣੇ ਮੈਗਜ਼ੀਨ ਕਵਰ 'ਤੇ ਮਾਰਕ ਜ਼ਕਰਬਰਗ ਦੀ ਤਸਵੀਰ ਨੂੰ ਸਾਂਝਾ ਕੀਤਾ ਸੀ।
NY Times
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਮੈਗਜ਼ੀਨ ਦਾ ਕਵਰ ਐਡੀਟੇਡ ਹੈ। ਅਸਲ ਕਵਰ ਵਿਚ ਫੇਸਬੁੱਕ ਦੇ ਮਾਲਕ ਮਾਰਕ ਜ਼ਕਰਬਗ ਦੀ ਤਸਵੀਰ ਸੀ ਨਾ ਕਿ ਪ੍ਰਧਾਨਮੰਤਰੀ ਮੋਦੀ ਦੀ।
Claim- Time Magazine latest cover defaming PM Modi
Claimed By- Twitter User Shubhra
Fact Check- Morphed