Fact Check: ਭਾਰਤੀ ਆਰਮੀ ਦਾ ਨਹੀਂ ਇਰਾਨੀ ਆਰਮੀ ਦਾ ਹੈ ਇਹ ਵਾਇਰਲ ਵੀਡੀਓ
Published : Oct 12, 2021, 5:02 pm IST
Updated : Oct 12, 2021, 5:02 pm IST
SHARE ARTICLE
Fact Check: Stunt Failure Video Of Iran Army Viral In The Name Of Indian Army
Fact Check: Stunt Failure Video Of Iran Army Viral In The Name Of Indian Army

ਵਾਇਰਲ ਹੋ ਰਿਹਾ ਵੀਡੀਓ ਭਾਰਤ ਦੀ ਆਰਮੀ ਦਾ ਨਹੀਂ ਬਲਕਿ ਇਰਾਨ ਦੀ ਆਰਮੀ  ਦਾ ਹੈ। ਹੁਣ ਇਸ ਵੀਡੀਓ ਨੂੰ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। 

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਸੈਨਾ ਦੇ ਜਵਾਨਾਂ ਨੂੰ ਮਾਰਸ਼ਲਆਰਟ ਕਰਦੇ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਵਿਚ ਮਾਰਸ਼ਲਆਰਟ ਕਰ ਰਹੇ ਜਵਾਨਾਂ ਤੋਂ ਮਿੱਟੀ ਦਾ ਘੜਾ ਨਹੀਂ ਟੁੱਟ ਰਿਹਾ ਹੈ। ਹੁਣ ਇਸ ਵੀਡੀਓ ਨੂੰ ਵਾਇਰਲ ਕਰਦੇ ਹੋਏ ਭਾਰਤੀ ਆਰਮੀ ਦਾ ਦੱਸਿਆ ਜਾ ਰਿਹਾ ਹੈ ਅਤੇ ਆਰਮੀ 'ਤੇ ਤੰਜ ਕੱਸਿਆ ਜਾ ਰਿਹਾ ਹੈ। ਇਹ ਵੀਡੀਓ ਖਾਸਤੌਰ 'ਤੇ ਪਾਕਿਸਤਾਨ ਦੇ ਯੂਜ਼ਰਸ ਵੱਲੋਂ ਵਾਇਰਲ ਕੀਤਾ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਭਾਰਤ ਦੀ ਆਰਮੀ ਦਾ ਨਹੀਂ ਬਲਕਿ ਇਰਾਨ ਦੀ ਆਰਮੀ ਦਾ ਹੈ। ਹੁਣ ਇਸ ਵੀਡੀਓ ਨੂੰ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। 

ਵਾਇਰਲ ਪੋਸਟ

ਟਵਿੱਟਰ ਯੂਜ਼ਰ Rao Salman ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, "Indian Army is preparing for war Pakistan must now come to its senses Watch Indian Army training..!!???????? #IndianArmy"

ਇਸ ਵੀਡੀਓ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਵੀਡੀਓ ਦੇ ਲਿੰਕ ਨੂੰ InVID ਟੂਲ ਵਿਚ ਪਾਇਆ ਅਤੇ ਵੀਡੀਓ ਦੇ ਕੀਫ਼੍ਰੇਮਸ ਐਕਸਟ੍ਰੈਕਟ ਕੱਢ ਉਨ੍ਹਾਂ ਨੂੰ Yandex ਰਿਵਰਸ ਇਮੇਜ ਸਰਚ ਕੀਤਾ।  

ਇਹ ਵੀਡੀਓ ਭਾਰਤ ਦੀ ਨਹੀਂ ਬਲਕਿ ਇਰਾਨ ਦੀ ਆਰਮੀ ਦਾ ਹੈ

ਸਾਨੂੰ AlArabiya ਦੀ 2016 ਵਿਚ ਪ੍ਰਕਾਸ਼ਿਤ ਕੀਤੀ ਇੱਕ ਖਬਰ ਮਿਲੀ ਜਿਸਦੇ ਅਨੁਸਾਰ ਇਸ ਵੀਡੀਓ ਨੂੰ ਇਰਾਨ ਦੀ ਆਰਮੀ ਦਾ ਦੱਸਿਆ ਗਿਆ। 25 ਦਿਸੰਬਰ 2016 ਨੂੰ ਇਹ ਖਬਰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ ਗਿਆ, "Awkward! Iranian military parade mocked after failed stunt"

AlArabiyaAlArabiya

ਇਸ ਖਬਰ ਵਿਚ ਇਸ ਵੀਡੀਓ ਦਾ ਵੀ ਇਸਤੇਮਾਲ ਕੀਤਾ ਗਿਆ। ਖਬਰ ਅਨੁਸਾਰ ਵੀਡੀਓ ਇਰਾਨ ਆਰਮੀ ਦੀ ਮਿਲਟਰੀ ਪਰੇਡ ਦਾ ਹੈ ਜਿਥੇ ਇਸ ਸਟੰਟ ਨੂੰ ਵੇਖਿਆ ਗਿਆ। ਖਬਰ ਅਨੁਸਾਰ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇਰਾਨੀ ਆਰਮੀ ਦਾ ਮਜ਼ਾਕ ਵੀ ਉਡਾਇਆ ਗਿਆ ਸੀ। ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਇਸ ਮਾਮਲੇ ਨੂੰ ਲੈ ਕੇ AlJazeera ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਭਾਰਤ ਦੀ ਆਰਮੀ ਦਾ ਨਹੀਂ ਬਲਕਿ ਇਰਾਨ ਦੀ ਆਰਮੀ ਦਾ ਹੈ। ਹੁਣ ਇਸ ਵੀਡੀਓ ਨੂੰ ਵਾਇਰਲ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। 

Claim- Video of stunt failure is of Indian Army Training
Claimed By- Twitter User Rao Salman
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement