
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਅਸਲ ਵੀਡੀਓ ਦਾ ਇੱਕ ਅਧੂਰਾ ਭਾਗ ਹੈ ਜਿਸਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਵੀਡੀਓ ਕਲਿਪ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਕਲਿਪ ਵਿਚ ਉਨ੍ਹਾਂ ਨੂੰ ਬੋਲਦੇ ਸੁਣਿਆ ਜਾ ਸਕਦਾ ਹੈ ਕਿ ਸਭ ਕੁਝ ਸਰਕਾਰ ਨੇ ਵੇਚ ਦਿੱਤਾ ਬੱਸ ਮੀਡੀਆ ਖਰੀਦ ਲਿਆ। ਹੁਣ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਭਗਵੰਤ ਮਾਨ ਆਪਣੀ ਸਰਕਾਰ ਬਾਰੇ ਇਹ ਗੱਲ ਕਰ ਰਹੇ ਹਨ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਅਸਲ ਵੀਡੀਓ ਦਾ ਇੱਕ ਅਧੂਰਾ ਭਾਗ ਹੈ ਜਿਸਨੂੰ ਹੁਣ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ "Dhongi AAP" ਨੇ 11 ਅਕਤੂਬਰ 2022 ਨੂੰ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, "ਚੰਡੀਗੜ੍ਹ ਵੀ ਵੇਚਤਾ, ਪੰਜਾਬ ਦੇ ਪਾਣੀ ਵੀ ਵੇਚਤੇ, ਬੇਰੁਜ਼ਗਾਰਾਂ ਦੇ ਹਿੱਸੇ ਦੀਆਂ ਨੌਕਰੀਆਂ ਵੀ ਵੇਚਦਿੱਤੀਆਂ, ਰੇਤੇ ਦੀਆਂ ਖੱਡਾਂ ਵੇਚਤੀਆਂ, ਆਵਕਾਰੀ ਵਿਭਾਗ ਦਿੱਲੀ ਵਾਲਿਆਂ ਨੂੰ ਵੇਚਤਾ ਅਤੇ ਖਰੀਦੀ ਸਿਰਫ਼ ਇੱਕੋ ਚੀਜ਼ ਆ ਉਹ ਭਗਵੰਤ ਮਾਨ ਕੋਲੋ ਈ ਸੁਣ ਲਓ ਕੀ"
ਇਸ ਪੋਸਟ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਸੁਣਿਆ। ਇਸ ਵੀਡੀਓ ਵਿਚ ਭਗਵੰਤ ਮਾਨ ਨੂੰ ਬੋਲਦੇ ਸੁਣਿਆ ਜਾ ਸਕਦਾ ਹੈ, "ਸਭ ਕੁਝ ਵੇਚ ਆਏ ਪਰ ਖਰੀਦੀ ਸਿਰਫ ਇੱਕ ਚੀਜ਼ ਹੈ ਮੀਡੀਆ"
ਅੱਗੇ ਵਧਦਿਆਂ ਅਸੀਂ ਇਸ ਸਪੀਚ ਨੂੰ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਦੇ ਅਧਿਕਾਰਿਕ ਸੋਸ਼ਲ ਮੀਡੀਆ ਅਕਾਊਂਟਸ 'ਤੇ ਲੱਭਣਾ ਸ਼ੁਰੂ ਕੀਤਾ। ਸਾਨੂੰ ਅਸਲ ਵੀਡੀਓ ਭਗਵੰਤ ਮਾਨ ਦੇ ਫੇਸਬੁੱਕ ਪੇਜ ਤੋਂ 9 ਅਕਤੂਬਰ 2022 ਨੂੰ ਸ਼ੇਅਰ ਕੀਤਾ ਮਿਲਿਆ।
ਵੀਡੀਓ ਸ਼ੇਅਰ ਕਰਦਿਆਂ ਮਾਨ ਨੇ ਲਿਖਿਆ ਸੀ, "27 ਸਾਲਾਂ ਤੋਂ BJP ਦੇ ਤਸ਼ਦੱਦ ਦਾ ਸ਼ਿਕਾਰ ਹੋ ਰਹੇ ਗੁਜਰਾਤੀ ਪਰਿਵਰਤਨ ਲਈ ਤਿਆਰ ਨੇ…ਗੁਜਰਾਤ ਦੀ ਰਾਜਨੀਤਕ ਗੰਦਗੀ ‘ਚ ਉੱਘੇ ਹੋਏ ਕਮਲ ਦੇ ਫੁੱਲ ਦੀ ਸਫ਼ਾਈ ‘ਝਾੜੂ’ ਹੀ ਕਰੇਗਾ…BJP ਨੂੰ ਦਸੰਬਰ ਦੀਆਂ ਚੋਣਾਂ ‘ਚ ਕਰਾਰਾ ਜੁਆਬ ਦੇਵੇਗੀ ਗੁਜਰਾਤ ਦੀ ਜਨਤਾ…."
ਇਸ ਵੀਡੀਓ ਵਿਚ ਭਗਵੰਤ ਮਾਨ ਆਪਣੀ ਗੁਜਰਾਤ ਫੇਰੀ ਵਿਚ ਦਿੱਤੀ ਸਪੀਚ 'ਚ ਦੱਸ ਰਹੇ ਹਨ ਕਿ ਭਾਜਪਾ ਸਰਕਾਰ ਨੇ ਸਭ ਕੁਝ ਵੇਚ ਦਿੱਤਾ ਬਸ ਖਰੀਦਿਆ ਤਾਂ ਸਿਰਫ ਮੀਡੀਆ।
ਮਤਲਬ ਸਾਫ ਸੀ ਕਿ ਭਗਵੰਤ ਮਾਨ ਦੇ ਵੀਡੀਓ ਦੇ ਅਧੂਰੇ ਕਲਿਪ ਨੂੰ ਹੁਣ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਅਸਲ ਵੀਡੀਓ ਦਾ ਇੱਕ ਅਧੂਰਾ ਭਾਗ ਹੈ ਜਿਸਨੂੰ ਹੁਣ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Claim- Bhagwant Mann claiming to buy Media in his Tenure
Claimed By- FB Page Dhongi AAP
Fact Check- Fake