Fact Check: ਕੀ ਆਸਟ੍ਰੇਲੀਆ ਤੋਂ ਮਿਲੀ ਹਾਰ ਤੋਂ ਬਾਅਦ ਪਾਕਿਸਤਾਨ ਸਮਰਥਕਾਂ ਨੇ ਤੋੜੇ ਟੀਵੀ? 
Published : Nov 12, 2021, 1:47 pm IST
Updated : Nov 12, 2021, 1:47 pm IST
SHARE ARTICLE
Fact Check Old image of pakistanis fan destroying TVs shared as recent
Fact Check Old image of pakistanis fan destroying TVs shared as recent

ਸਪੋਕਸਮੈਨ ਨੇ ਆਪਣੀ ਪੜਤਾਲ 'ਚ ਪਾਇਆ ਕਿ ਵਾਇਰਲ ਤਸਵੀਰ ਹਾਲੀਆ ਨਹੀਂ ਬਲਕਿ 2016 ਦੀ ਹੈ ਜਦੋਂ ਭਾਰਤ ਤੋਂ ਮਿਲੀ ਹਾਰ ਤੋਂ ਬਾਅਦ ਪਾਕਿਸਤਾਨ ਸਮਰਥਕਾਂ ਨੇ TV ਤੋੜੇ ਸਨ।

RSFC (Team Mohali)- 11 ਨਵੰਬਰ 2021 ਨੂੰ ਪਾਕਿਸਤਾਨ ਕ੍ਰਿਕੇਟ ਟੀਮ ਨੂੰ ਆਸਟ੍ਰੇਲੀਆ ਟੀਮ ਨੇ 5 ਵਿਕਟਾਂ ਤੋਂ ਮਾਤ ਦਿੱਤੀ ਅਤੇ ਹਾਲੀਆ T20 ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਵਿਚ ਆਪਣੀ ਥਾਂ ਸੁਰੱਖਿਅਤ ਕੀਤੀ। ਇਸ ਹਾਰ ਤੋਂ ਬਾਅਦ ਪਾਕਿਸਤਾਨ ਟੀਮ ਨੂੰ ਕਈ ਯੂਜਰਜ਼ ਵੱਲੋਂ ਟ੍ਰੋਲ ਕੀਤਾ ਗਿਆ। ਹੁਣ ਇਸੇ ਮਾਮਲੇ ਨੂੰ ਲੈ ਕੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਕੁਝ ਲੋਕਾਂ ਨੂੰ ਸੜ੍ਹਕ 'ਤੇ ਟੀਵੀ ਨੂੰ ਸੁੱਟਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਆਸਟ੍ਰੇਲੀਆ ਤੋਂ ਮਿਲੀ ਹਾਰ ਤੋਂ ਬਾਅਦ ਪਾਕਿਸਤਾਨ ਸਮਰਥਕਾਂ ਨੇ ਆਪਣੇ ਟੀਵੀ ਤੋੜੇ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਹਾਲੀਆ ਨਹੀਂ ਬਲਕਿ 2016 ਦੀ ਹੈ ਜਦੋਂ ਭਾਰਤ ਤੋਂ ਮਿਲੀ ਹਾਰ ਤੋਂ ਬਾਅਦ ਪਾਕਿਸਤਾਨ ਸਮਰਥਕਾਂ ਨੇ ਆਪਣੇ ਟੀਵੀ ਤੋੜੇ ਸਨ। ਇਸ ਤਸਵੀਰ ਦਾ 11 ਨਵੰਬਰ 2021 ਨੂੰ ਹੋਏ ਮੈਚ ਅਤੇ ਹਾਲੀਆ T20 ਵਿਸ਼ਵ ਕੱਪ ਨਾਲ ਕੋਈ ਸਬੰਧ ਨਹੀਂ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ "Agg bani" ਨੇ 11 ਨਵੰਬਰ 2021 ਨੂੰ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "ਅੱਜ ਦੇ ਮੈਚ ਦੇ ਰੋਜਾਨ ਆਉਣੇ ਸ਼ੁਰੂ ਹੋਗੇ"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਇਸ ਤਸਵੀਰ ਨੂੰ ਸਭ ਤੋਂ ਪਹਿਲਾਂ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।

ਵਾਇਰਲ ਤਸਵੀਰ ਪੁਰਾਣੀ ਹੈ

ਸਾਨੂੰ ਇਹ ਤਸਵੀਰ dtnext.in ਦੇ 2016 ਦੇ ਆਰਟੀਕਲ ਵਿਚ ਪ੍ਰਕਾਸ਼ਿਤ ਮਿਲੀ। ਮੀਡੀਆ ਅਦਾਰੇ ਨੇ 21 ਮਾਰਚ 2016 ਨੂੰ ਤਸਵੀਰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਦਿੱਤਾ, "Pakistan fans break TV sets, say ‘we can never beat India'"

DTNextDTNext

ਖਬਰ ਅਨੁਸਾਰ, ਮਾਮਲਾ 2016 ਵਿਚ ਹੋਏ ਭਾਰਤ-ਪਾਕਿਸਤਾਨ ਕ੍ਰਿਕੇਟ T20 ਵਿਸ਼ਵ ਕੱਪ ਮੁਕਾਬਲੇ ਨਾਲ ਸਬੰਧਿਤ ਹੈ ਜਦੋਂ ਭਾਰਤ ਤੋਂ ਮਿਲੀ ਹਾਰ ਤੋਂ ਨਰਾਜ਼ ਪਾਕਿਸਤਾਨ ਸਮਰਥਕਾਂ ਨੇ ਟੀਵੀ ਤੋੜ ਦਿੱਤੇ ਸਨ। ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਸਾਨੂੰ ਇਸ ਮਾਮਲੇ ਦੀਆਂ ਹੋਰ ਤਸਵੀਰਾਂ ABP News ਦੇ 21 ਮਾਰਚ 2016 ਨੂੰ ਕੀਤੇ ਟਵੀਟ ਵਿਚ ਮਿਲੀਆਂ। ਇਨ੍ਹਾਂ ਤਸਵੀਰਾਂ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਮਤਲਬ ਸਾਫ ਸੀ ਕਿ ਪੁਰਾਣੀ ਤਸਵੀਰ ਨੂੰ ਗੁੰਮਰਾਹਕੁਨ ਦਾਅਵੇ ਨਾਲ ਹਾਲੀਆ T20 ਵਿਸ਼ਵ ਕੱਪ ਨਾਲ ਜੋੜ ਵਾਇਰਲ ਕੀਤਾ ਜਾ ਰਿਹਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ ਹਾਲੀਆ ਨਹੀਂ ਬਲਕਿ 2016 ਦੀ ਹੈ ਜਦੋਂ ਭਾਰਤ ਤੋਂ ਮਿਲੀ ਹਾਰ ਤੋਂ ਬਾਅਦ ਪਾਕਿਸਤਾਨ ਸਮਰਥਕਾਂ ਨੇ ਆਪਣੇ ਟੀਵੀ ਤੋੜੇ ਸਨ। ਇਸ ਤਸਵੀਰ ਦਾ 11 ਨਵੰਬਰ 2021 ਨੂੰ ਹੋਏ ਮੈਚ ਅਤੇ ਹਾਲੀਆ T20 ਵਿਸ਼ਵ ਕੱਪ ਨਾਲ ਕੋਈ ਸਬੰਧ ਨਹੀਂ ਹੈ।

Claim- Pakistanis fans destroyed TVs after Austrailia thrashed Pakistan Cricket Team in SemiFinals Match
Claimed By- FB Page Agg Bani
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement