
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ। ਇਸ ਵੀਡੀਓ ਹਾਲੀਆ T20 ਵਿਸ਼ਵ ਕੱਪ ਨਾਲ ਕੋਈ ਸਬੰਧ ਨਹੀਂ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਆਸਟ੍ਰੇਲੀਆ ਟੀਮ ਦੀ ਵਰਦੀ ਪਾਏ ਇੱਕ ਸਮਰਥਕ ਨੂੰ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਉਂਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ 11 ਨਵੰਬਰ 2021 ਨੂੰ ਹੋਏ ਪਾਕਿਸਤਾਨ-ਆਸਟ੍ਰੇਲੀਆ ਮੈਚ ਦੌਰਾਨ ਆਸਟ੍ਰੇਲੀਆ ਟੀਮ ਦੇ ਸਮਰਥਕ ਨੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਏ।
ਕਈ ਯੂਜ਼ਰ ਇਹ ਤੱਕ ਦਾਅਵਾ ਕਰ ਰਹੇ ਹਨ ਕਿ ਆਸਟ੍ਰੇਲੀਆ ਦੇ ਖਿਡਾਰੀਆਂ ਨੇ ਇਹ ਨਾਅਰੇ ਪਾਕਿਸਤਾਨ ਨੂੰ ਹਰਾਉਣ ਤੋਂ ਬਾਅਦ ਲਾਏ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ। ਇਸ ਵੀਡੀਓ ਹਾਲੀਆ T20 ਵਿਸ਼ਵ ਕੱਪ ਨਾਲ ਕੋਈ ਸਬੰਧ ਨਹੀਂ ਹੈ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ "Neeraj Singh Chouhan" ਨੇ 12 ਨਵੰਬਰ 2021 ਨੂੰ mahakaleshwar Temple Ujjain ਨਾਂਅ ਦੇ ਫੇਸਬੁੱਕ ਗਰੁੱਪ 'ਚ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਕਿ ਆਸਟ੍ਰੇਲੀਆ ਦੇ ਖਿਡਾਰੀਆਂ ਨੇ ਨਾਅਰੇ ਲਾਏ। ਯੂਜ਼ਰ ਨੇ ਲਿਖਿਆ, "वर्ल्ड कप जितने से ज्यादा ख़ुशी ये सुन कर मिली पाकिस्तान को हराने के बाद ऑस्ट्रेलिया प्लयेरों ने लगाए भारत माता की जय के नारे ????????????????????????"
ਇਸ ਵੀਡੀਓ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਇਸ ਵੀਡੀਓ ਨੂੰ ਕਈ ਸਾਰੇ ਯੂਜ਼ਰ ਗਲਤ ਦਾਅਵਿਆਂ ਨਾਲ ਵਾਇਰਲ ਕਰ ਰਹੇ ਹਨ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
ਵੀਡੀਓ ਜਨਵਰੀ 2021 ਦਾ ਹੈ
ਸਾਨੂੰ ਇਸ ਵੀਡੀਓ ਨੂੰ ਲੈ ਕੇ ਕਈ ਖਬਰਾਂ ਮਿਲੀਆਂ। ਇਹ ਖਬਰਾਂ ਜਨਵਰੀ 2021 ਦੀਆਂ ਸਨ। ਇਨ੍ਹਾਂ ਖਬਰਾਂ ਤੋਂ ਇਹ ਸਾਫ ਹੋਇਆ ਕਿ ਵੀਡੀਓ ਦਾ ਹਾਲੀਆ T20 ਵਿਸ਼ਵ ਕੱਪ ਨਾਲ ਕੋਈ ਸਬੰਧ ਨਹੀਂ ਹੈ।
ਕੀ ਸੀ ਮਾਮਲਾ?
ਇਹ ਵੀਡੀਓ ਜਨਵਰੀ 2021 ਦਾ ਹੈ ਜਦੋਂ ਭਾਰਤ ਦੀ ਕ੍ਰਿਕੇਟ ਟੀਮ ਆਸਟ੍ਰੇਲੀਆ ਦੌਰੇ 'ਤੇ ਸੀ ਅਤੇ ਗਾਬਾ ਵਿਚ ਹੋਏ ਟੈਸਟ ਮੈਚ ਵਿਚ ਭਾਰਤ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਇਸ ਜਿੱਤ ਤੋਂ ਬਾਅਦ ਇੱਕ ਆਸਟ੍ਰੇਲੀਆ ਟੀਮ ਦੇ ਫ਼ੈਨ ਨੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਏ ਸਨ।
ZEE News
ਇਸ ਮਾਮਲੇ ਨੂੰ ਲੈ ਇਕ ZEE News ਦੀ ਵੀਡੀਓ ਰਿਪੋਰਟ ਇਥੇ ਕਲਿਕ ਕਰ ਵੇਖੀ ਜਾ ਸਕਦੀ ਹੈ।
ਇਸ ਮਾਮਲੇ ਨੂੰ ਲੈ ਕੇ crictracker.com ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ। ਇਸ ਖਬਰ ਵਿਚ ਇੱਕ ਪੁਰਾਣਾ ਟਵੀਟ ਵੀ ਹੈ ਜਿਸਦੇ ਵਿਚ ਇਸ ਵੀਡੀਓ ਨੂੰ ਵੇਖਿਆ ਜਾ ਸਕਦਾ ਹੈ।
@CricFansWorld @BCCI @HCICanberra @anirbanganguly @UttamKu84140085 @virendersehwag @bhogleharsha some extraordinary love for India at display at the Gabba this year.???????? pic.twitter.com/lAoqTza3Cd
— Dr Ashutosh Misra (@ashutoshmisra70) January 18, 2021
ਮਤਲਬ ਸਾਫ ਸੀ ਕਿ ਭਾਰਤ-ਆਸਟ੍ਰੇਲੀਆ ਮੈਚ ਦੌਰਾਨ ਲੱਗੇ ਨਾਅਰਿਆਂ ਦਾ ਵੀਡੀਓ ਹਾਲੀਆ T20 ਵਿਸ਼ਵ ਕੱਪ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ। ਇਸ ਵੀਡੀਓ ਹਾਲੀਆ T20 ਵਿਸ਼ਵ ਕੱਪ ਨਾਲ ਕੋਈ ਸਬੰਧ ਨਹੀਂ ਹੈ।
Claim- Australian Fan chanted Bharat Mata Ki Jai during recent Pakistan-Australia T20 Match
Claimed By- FB User Neeraj Singh Chouhan
Fact Check- Misleading