ਤੱਥ ਜਾਂਚ: ਨਗਰ ਨਿਗਮ ਚੋਣਾਂ ਨਾਲ ਜੋੜ ਕੇ ਵਾਇਰਲ ਕੀਤੀ ਜਾ ਰਹੀ ਰਾਜਾ ਵੜਿੰਗ ਦੀ ਤਸਵੀਰ ਐਡੀਟਡ
Published : Feb 13, 2021, 12:33 pm IST
Updated : Feb 13, 2021, 12:36 pm IST
SHARE ARTICLE
Fact check: Raja Waring edited image going viral
Fact check: Raja Waring edited image going viral

ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਤਸਵੀਰ ਐਡੀਟਡ ਹੈ। ਰਾਜਾ ਵੜਿੰਗ ਦੀ ਅਸਲ ਤਸਵੀਰ ਵਿਚ ਉਹ ਸਿਰਫ਼ ਇਕ ਵਿਅਕਤੀ ਨਾਲ ਹੱਥ ਮਿਲਾ ਰਹੇ ਹਨ।

ਰੋਜ਼ਾਨਾ ਸਪੋਕਸਮੈਨ ( ਮੋਹਾਲੀ ਟੀਮ) -  ਹਾਲ ਹੀ ਵਿਚ ਪੰਜਾਬ ਦੀਆਂ 8 ਕਾਰਪੋਰੇਸ਼ਨਾਂ ਤੇ 109 ਮਿਊਂਸਪਲ ਕਮੇਟੀਆਂ ‘ਤੇ ਨਗਰ ਪੰਚਾਇਤਾਂ ਲਈ ਵੋਟਾਂ ਪੈਣ ਜਾ ਰਹੀਆਂ ਹਨ। ਇਸ ਦੇ ਚਲਦੇ ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਵਿਚ ਉਹਨਾਂ ਨੂੰ ਇਕ ਵਿਅਕਤੀ ਨੂੰ ਪੈਸੇ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ। ਤਸਵੀਰ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਜਾ ਵੜਿੰਗ ਲੋਕਾਂ ਨੂੰ ਪੈਸੇ ਦੇ ਕੇ ਵੋਟਾਂ ਖਰੀਦ ਰਹੇ ਹਨ। 

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਤਸਵੀਰ ਐਡੀਟਡ ਹੈ। ਰਾਜਾ ਵੜਿੰਗ ਦੀ ਅਸਲ ਤਸਵੀਰ ਵਿਚ ਉਹ ਸਿਰਫ਼ ਇਕ ਵਿਅਕਤੀ ਨਾਲ ਹੱਥ ਮਿਲਾ ਰਹੇ ਹਨ, ਉਹਨਾਂ ਦੇ ਹੱਥ ਵਿਚ ਪੈਸੇ ਨਹੀਂ ਹਨ। 

ਵਾਇਰਲ ਤਸਵੀਰ 
ਫੇਸਬੁੱਕ ਯੂਜ਼ਰ Jassa Baz ਨੇ 12 ਫਰਵਰੀ ਨੂੰ ਵਾਇਰਲ ਤਸਵੀਰ ਸ਼ੇਅਰ ਕੀਤੀ ਅਤੇ ਕੈਪਸ਼ਨ ਲਿਖਿਆ, ''ਵੇਖੋ ਰਾਜਾ ਵੜਿੰਗ ਖ਼ਰੀਦ ਰਿਹਾ ਪੈਸਿਆ ਨਾਲ ਵੋਟਾਂ''

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ

ਪੜਤਾਲ 
ਪੜਤਾਲ ਸ਼ੁਰੂ ਕਰਨ ਦੌਰਾਨ ਸਭ ਤੋਂ ਪਹਿਲਾਂ ਅਸੀਂ ਵਾਇਰਲ ਤਸਵੀਰ ਨੂੰ ਧਿਆਨ ਨਾਲ ਦੇਖਿਆ ਤਾਂ ਤਸਵੀਰ ਨੂੰ ਦੇਖਣ 'ਤੇ ਹੀ ਪਤਾ ਚੱਲਦਾ ਹੈ ਕਿ ਤਸਵੀਰ ਨੂੰ ਐਡਿਟ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਾਡੀ ਨਜ਼ਰ ਪੋਸਟ ਵਿਚ ਕੀਤੇ ਇਕ ਕਮੈਂਟ 'ਤੇ ਪਈ। ਕਮੈਂਟ ਵਿਚ Sukhman Aulakh ਨਾਂ ਦੇ ਫੇਸਬੁੱਕ ਯੂਜ਼ਰ ਨੇ ਵਾਇਰਲ ਤਸਵੀਰ ਦੀ ਅਸਲ ਤਸਵੀਰ ਨੂੰ ਸ਼ੇਅਰ ਕੀਤਾ ਹੋਇਆ ਸੀ। ਤਸਵੀਰ ਵਿਚ ਰਾਜਾ ਵੜਿੰਗ ਦੇ ਹੱਥ ਵਿਚ ਪੈਸੇ ਨਹੀਂ ਸਨ। 

imageViral Post Comment

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਰਾਜਾ ਵੜਿੰਗ ਦੇ ਫੇਸਬੁੱਕ ਪੇਜ਼ ਵੱਲ ਰੁਖ਼ ਕੀਤਾ ਤੇ ਫੇਸਬੁੱਕ ਪੇਜ਼ ਖੰਗਾਲਣਾ ਸ਼ੁਰੂ ਕੀਤਾ। ਸਰਚ ਦੌਰਾਨ ਸਾਨੂੰ ਉਕਤ ਤਸਵੀਰ ਰਾਜਾ ਵੜਿੰਗ ਦੇ ਫੇਸਬੁੱਕ ਪੇਜ਼ 'ਤੇ ਅਪਲੋਡ ਕੀਤੀ ਮਿਲੀ। ਅਸੀਂ ਦੇਖਿਆ ਕਿ ਰਾਜਾ ਵੜਿੰਗ ਦੇ ਪੇਜ਼ 'ਤੇ ਅਪਲੋਡ ਕੀਤੀ ਤਸਵੀਰ ਵਿਚ ਵੀ ਉਹਨਾਂ ਦੇ ਹੱਥ ਵਿਚ ਪੈਸੇ ਨਹੀਂ ਸਨ, ਉਹ ਸਿਰਫ਼ ਇਕ ਵਿਅਕਤੀ ਨਾਲ ਹੱਥ ਮਿਲਾ ਰਹੇ ਸਨ।  ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਆਪਣੇ ਚੋਣ ਪ੍ਰਚਾਰ ਦੀਆਂ ਹੋਰ ਵੀ ਤਸਵੀਰਾਂ ਫੇਸਬੁੱਕ ਪੇਜ਼ 'ਤੇ ਸ਼ੇਅਰ ਕੀਤੀਆਂ ਸਨ ਜਿਸ ਵਿਚ ਵੀ ਉਹ ਸਿਰਫ਼ ਲੋਕਾਂ ਨਾਲ ਹੱਥ ਮਿਲਾ ਰਹੇ ਸਨ। ਇਹਨਾਂ ਤਸਵੀਰਾਂ ਨੂੰ ਹੇਠਾਂ ਦਿੱਤੇ ਲਿੰਕ ਨੂੰ ਕਲਿਕ ਕਰਕੇ ਦੇਖਿਆ ਜਾ ਸਕਦਾ ਹੈ।

image

ਵਾਇਰਲ ਤਸਵੀਰ ਤੇ ਅਸਲ ਤਸਵੀਰ ਦਾ ਕੋਲਾਜ ਹੇਠਾਂ ਦੇਖਿਆ ਜਾ ਸਕਦਾ ਹੈ। 

image

ਇਸ ਤੋਂ ਬਾਅਦ ਅਸੀਂ ਵਾਇਰਲ ਦਾਅਵੇ ਸਬੰਧੀ ਖ਼ਬਰਾਂ ਸਰਚ ਕਰਨੀਆਂ ਸ਼ੁਰੂ ਕੀਤੀਆਂ। ਸਾਨੂੰ ਆਪਣੀ ਸਰਚ ਦੌਰਾਨ ਅਜਿਹੀ ਕੋਈ ਖ਼ਬਰ ਨਹੀਂ ਮਿਲੀ ਜਿਸ ਵਿਚ ਰਾਜਾ ਵੜਿੰਗ ਬਾਰੇ ਵਾਇਰਲ ਦਾਅਵੇ ਵਰਗਾ ਕੁੱਝ ਕਿਹਾ ਗਿਆ ਹੋਵੇ। 
ਇਸ ਤੋਂ ਬਾਅਦ ਅਸੀਂ ਵਾਇਰਲ ਪੋਸਟ ਬਾਰੇ ਰਾਜਾ ਵੜਿੰਗ ਦੇ ਨਿੱਜੀ ਸਹਾਇਕ (Personal Assitant) ਗੁਰਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਵੀ ਵਾਇਰਲ ਤਸਵੀਰ ਨੂੰ ਐਡਿਟਡ ਦੱਸਿਆ ਹੈ। 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਨੂੰ ਐਡੀਟਡ ਪਾਇਆ ਹੈ। ਰਾਜਾ ਵੜਿੰਗ ਦੀ ਅਸਲ ਤਸਵੀਰ ਵਿਚ ਉਹ ਸਿਰਫ਼ ਇਕ ਵਿਅਕਤੀ ਨਾਲ ਹੱਥ ਮਿਲਾ ਰਹੇ ਹਨ, ਉਹਨਾਂ ਦੇ ਹੱਥ ਵਿਚ ਪੈਸੇ ਨਹੀਂ ਹਨ। 
Claim:  ਰਾਜਾ ਵੜਿੰਗ ਲੋਕਾਂ ਨੂੰ ਪੈਸੇ ਦੇ ਕੇ ਵੋਟਾਂ ਖਰੀਦ ਰਹੇ ਹਨ। 
Claimed By: ਫੇਸਬੁੱਕ ਯੂਜ਼ਰ Jassa Baz
Fact Check : ਫਰਜ਼ੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM
Advertisement