
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਹੈ ਕਿ ਇਹ ਸਾਰੀਆਂ ਕਟਿੰਗ ਫਰਜ਼ੀ ਹਨ। ਫਰਜ਼ੀ ਕਟਿੰਗ ਬਣਾ ਕੇ ਆਮ ਆਦਮੀ ਪਾਰਟੀ ਦੇ ਅਕਸ ਨੂੰ ਖਰਾਬ ਕੀਤਾ ਜਾ ਰਿਹਾ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਪੰਜਾਬ ਚੋਣਾਂ ਨੂੰ ਲੈ ਕੇ ਜਿੱਥੇ ਇੱਕ ਪਾਸੇ ਸਿਆਸੀ ਪਾਰਟੀਆਂ ਜ਼ੋਰਾਂ-ਸ਼ੋਰਾਂ ਨਾਲ ਆਪਣਾ ਪ੍ਰਚਾਰ ਕਰ ਰਹੀਆਂ ਹਨ ਓਥੇ ਹੀ ਦੂਜੇ ਪਾਸੇ ਸਿਆਸੀ ਪਾਰਟੀਆਂ ਦੇ IT Cell ਵਿਰੋਧੀ ਧਿਰਾਂ ਨੂੰ ਟਾਰਗੈਟ ਕਰਨ 'ਚ ਵੀ ਕੋਈ ਕਸਰ ਨਹੀਂ ਛੱਡ ਰਹੇ। ਇਸੇ ਤਰ੍ਹਾਂ ਇਸ ਵਾਰ ਆਮ ਆਦਮੀ ਪਾਰਟੀ ਖਿਲਾਫ ਵਿਚ ਫਰਜ਼ੀ ਖਬਰਾਂ ਦਾ ਹੜ੍ਹ ਸੋਸ਼ਲ ਮੀਡੀਆ 'ਤੇ ਆਇਆ ਹੋਇਆ ਹੈ। ਸੋਸ਼ਲ ਮੀਡੀਆ 'ਤੇ ਇਸ ਵਾਰ ਖਬਰਾਂ ਦੇ ਰੂਪ ਵਿਚ ਆਪ ਖਿਲਾਫ ਫਰਜ਼ੀ ਖਬਰਾਂ ਨੂੰ ਫੈਲਾਇਆ ਜਾ ਰਿਹਾ ਹੈ। ਇਸ Fact Check ਆਰਟੀਕਲ ਵਿਚ ਅਸੀਂ ਆਪ ਪਾਰਟੀ ਖਿਲਾਫ ਵਾਇਰਲ ਹੋ ਰਹੀ 6 ਫਰਜ਼ੀ ਖਬਰਾਂ ਬਾਰੇ ਪੜ੍ਹਨਗੇ। ਦਾਅਵਿਆਂ ਅਨੁਸਾਰ ਫਰਜ਼ੀ ਨਿਊਜ਼ਪੇਪਰ ਕਟਿੰਗ ਬਾਰੇ ਜਾਣਕਾਰੀ:
1. ਪਹਿਲੀ ਕਟਿੰਗ ਅਨੁਸਾਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਇੱਕ ਪ੍ਰੈਸ ਕਾਨਫਰੰਸ ਵਿਚ ਬਿਆਨ ਦਿੱਤਾ ਕਿ ਉਹ ਪੰਜਾਬ ਵਿਚ 10 ਸਾਲ ਤੋਂ ਵੱਧ ਪੁਰਾਣੀ ਗੱਡੀਆਂ ਨੂੰ ਦਿੱਲੀ ਵਾਂਗ ਹੀ ਬੰਦ ਕਰਣਗੇ।
ਪੜਤਾਲ - ਅਸੀਂ ਪਹਿਲੀ ਕਟਿੰਗ ਨੂੰ ਲੈ ਕੇ ਸਭਤੋਂ ਪਹਿਲਾਂ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਇਹ ਲੱਭਣਾ ਸ਼ੁਰੂ ਕੀਤਾ ਕਿ ਕੀ ਅਰਵਿੰਦ ਕੇਜਰੀਵਾਲ ਵੱਲੋਂ ਅਜਿਹਾ ਕੋਈ ਬਿਆਨ ਦਿੱਤਾ ਗਿਆ ਹੈ ਜਾਂ ਨਹੀਂ।
"ਦੱਸ ਦਈਏ ਕਿ ਜੇਕਰ ਅਰਵਿੰਦ ਕੇਜਰੀਵਾਲ ਵੱਲੋਂ ਅਜਿਹਾ ਬਿਆਨ ਦਿੱਤਾ ਹੁੰਦਾ ਤਾਂ ਉਸਨੇ ਸੁਰਖੀ ਦਾ ਰੂਪ ਧਾਰ ਲੈਣਾ ਸੀ ਪਰ ਸਾਨੂੰ ਅਜਿਹਾ ਕੋਈ ਵੀ ਬਿਆਨ ਨਾਲ ਮਿਲਿਆ।"
ਇਸਤੋਂ ਬਾਅਦ ਅਸੀਂ ਮਾਮਲੇ ਨੂੰ ਲੈ ਕੇ ਪੜਤਾਲ ਦੇ ਅੰਤਿਮ ਚਰਨ ਵਿਚ ਅਸੀਂ ਇਸ ਦਾਅਵੇ ਨੂੰ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਦੀ ਮੀਡੀਆ ਪ੍ਰਭਾਰੀ ਅਯੂਸ਼ੀ ਸਾਰਸਵਤ ਨਾਲ ਗੱਲਬਾਤ ਕੀਤੀ। ਸਾਡੇ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ।
ਮਤਲਬ ਸਾਫ ਸੀ ਕਿ ਵਾਇਰਲ ਪੋਸਟ ਫਰਜ਼ੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਅਰਵਿੰਦ ਕੇਜਰੀਵਾਲ ਵੱਲੋਂ ਅਜਿਹਾ ਕੋਈ ਵੀ ਬਿਆਨ ਅਤੇ ਵਾਅਦਾ ਨਹੀਂ ਕੀਤਾ ਗਿਆ ਹੈ।
2. ਦੂਜੀ ਕਟਿੰਗ ਜਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਬਿਆਨ ਦਿੱਤਾ ਹੈ ਕਿ ਪੰਜਾਬ ਵਿਚ ਸਰਕਾਰ ਬਣਦੇ ਹੀ ਪੰਜਾਬ ਦੇ ਪਾਣੀ ਜਰੀਏ ਦਿੱਲੀ ਦੀ ਪਾਣੀ ਦੀਆਂ ਮੁਸ਼ਕਲਾਂ ਨੂੰ ਹਲ ਕੀਤਾ ਜਾਵੇਗਾ।
ਪੜਤਾਲ - ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਨਿਊਜ਼ ਕਟਿੰਗ ਨੂੰ ਧਿਆਨ ਨਾਲ ਪੜ੍ਹਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਜੇ ਅਰਵਿੰਦ ਕੇਜਰੀਵਾਲ ਵੱਲੋਂ ਕੋਈ ਅਜਿਹਾ ਬਿਆਨ ਦਿੱਤਾ ਜਾਂਦਾ ਤਾਂ ਉਸ ਨੇ ਸੁਰਖੀ ਜ਼ਰੂਰ ਬਣਨਾ ਸੀ। ਪਰ ਸਾਨੂੰ ਅਜਿਹੇ ਬਿਆਨ ਨੂੰ ਲੈ ਕੇ ਕੋਈ ਵੀ ਅਧਿਕਾਰਿਕ ਖਬਰ ਨਹੀਂ ਮਿਲੀ।
ਅੱਗੇ ਵਧਦੇ ਹੋਏ ਅਸੀਂ ਇਸ ਕਟਿੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਦਿਗਵਿਜੈ ਧੰਜੂ ਨਾਲ ਸੰਪਰਕ ਕੀਤਾ। ਦਿਗਵਿਜੈ ਨੇ ਕਟਿੰਗ ਦੇਖਦੇ ਹੀ ਫਰਜ਼ੀ ਦੱਸਿਆ। ਇਸ ਤੋਂ ਸਾਫ ਹੋਇਆ ਕਿ ਅਰਵਿੰਦ ਕੇਜਰੀਵਾਲ ਦੁਆਰਾ ਅਜਿਹਾ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਹੈ।
"ਦੱਸ ਦਈਏ ਇਹ ਕਲਿਪ ਪਿਛਲੇ ਕਈ ਸਾਲਾਂ ਤੋਂ ਵਾਇਰਲ ਹੁੰਦੀ ਆ ਰਹੀ ਹੈ। ਰੋਜ਼ਾਨਾ ਸਪੋਕਸਮੈਨ ਨੇ ਪਿਛਲੇ ਸਾਲ ਜੂਨ ਵਿਚ ਵੀ ਇਸ ਦਾਅਵੇ ਦੀ ਪੜਤਾਲ ਕੀਤੀ ਸੀ।"
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਪੋਸਟ ਵਿਚ ਇਸਤੇਮਾਲ ਕੀਤੀ ਜਾ ਰਹੀ ਨਿਊਜ਼ ਕਟਿੰਗ ਫਰਜ਼ੀ ਹੈ। ਅਰਵਿੰਦ ਕੇਜਰੀਵਾਲ ਵੱਲੋਂ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ। ਆਪ ਵੱਲੋਂ ਇਹ ਕਟਿੰਗ ਫਰਜ਼ੀ ਦੱਸੀ ਗਈ ਹੈ।
3. ਤੀਜੀ ਕਟਿੰਗ ਜਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਾਲੀਆ ਸੌਦਾ ਸਾਧ ਰਾਮ ਰਹੀਮ ਨੂੰ ਮਿਲੀ ਪੈਰੋਲ ਦਾ ਕੇਜਰੀਵਾਲ ਵੱਲੋਂ ਸਵਾਗਤ ਕੀਤਾ ਗਿਆ ਹੈ।
ਪੜਤਾਲ- ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਇਸ ਕਟਿੰਗ ਨੂੰ ਧਿਆਨ ਨਾਲ ਵੇਖਿਆ। ਇਸ ਖਬਰ ਦੇ ਨਾਲ ਦਿੱਸ ਰਹੀ ਖਬਰਾਂ ਵਿਚ ਅਖਬਾਰ ਦਾ ਨਾਂਅ ਜਗ ਬਾਣੀ ਲਿਖਿਆ ਹੋਇਆ ਹੈ। ਮਤਲਬ ਸਾਫ ਹੈ ਕਿ ਇਹ ਕਟਿੰਗ ਜਗ ਬਾਣੀ ਦੇ ਅਖਬਾਰ ਦੀ ਹੈ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਜਗ ਬਾਣੀ ਦੇ ਈ ਪੇਪਰ ਨੂੰ ਖੰਗਾਲਿਆ। ਅਸੀਂ ਪਾਇਆ ਕਿ ਜਗ ਬਾਣੀ ਦੇ 9 ਫਰਵਰੀ 2022 ਦੇ ਅੰਕ ਵਿੱਚ ਇਸ ਤਰ੍ਹਾਂ ਦੀ ਕੋਈ ਖ਼ਬਰ ਨਹੀਂ ਛਪੀ ਹੈ। ਅਸਲ ਅੰਕ ਵਿਚ ਸਾਲ 2008 ‘ਚ ਅਹਿਮਦਾਬਾਦ ਵਿਖੇ ਹੋਏ ਲੜੀਵਾਰ ਧਮਾਕਿਆਂ ਦੀ ਖ਼ਬਰ ਛਪੀ ਹੋਈ ਹੈ।
ਅਸਲ ਕਟਿੰਗ ਅਤੇ ਵਾਇਰਲ ਕਟਿੰਗ ਦੇ ਕੋਲਾਜ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਅਖਬਾਰ ਦੀ ਕਟਿੰਗ ਫਰਜ਼ੀ ਹੈ। ਮੀਡੀਆ ਸੰਸਥਾਨ ਜਗ ਬਾਣੀ ਦੇ 9 ਫਰਵਰੀ ਦੇ E-paper ਦੀ ਇੱਕ ਕਟਿੰਗ ਨੂੰ ਐਡਿਟ ਕਰਕੇ ਫਰਜ਼ੀ ਕਟਿੰਗ ਬਣਾਈ ਗਈ ਹੈ।
4. ਚੌਥੀ ਕਟਿੰਗ ਜਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਅਤੇ ਰਾਮ ਰਹੀਮ ਦੇ ਡੇਰੇ ਸਿਰਸੇ ਵਿਚਕਾਰ ਪੰਜਾਬ ਚੋਣਾਂ 2022 ਨੂੰ ਲੈ ਕੇ ਸਮਝੌਤਾ ਕੀਤਾ ਗਿਆ ਹੈ।
ਪੜਤਾਲ- ਇਸ ਕਟਿੰਗ ਦੀ ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਇਸਨੂੰ ਸਭਤੋਂ ਪਹਿਲਾਂ ਧਿਆਨ ਨਾਲ ਪੜ੍ਹਿਆ। ਇਹ ਕਟਿੰਗ ਇੱਕ ਲੋਕਲ ਅਖਬਾਰ ਲੋਕ ਭਲਾਈ ਦੀ ਸੇਵਾ ਦਾ ਹੈ ਅਤੇ ਇਸਨੂੰ ਜੇਕਰ ਧਿਆਨ ਨਾਲ ਪੜ੍ਹਿਆ ਜਾਵੇ ਤਾਂ ਅਖਬਾਰ ਦੀ ਮਿਤੀ 3 ਫਰਵਰੀ 2022 ਹੈ ਅਤੇ ਖਬਰ ਵਿਚ ਮਿਤੀ 2 ਜਨਵਰੀ ਲਿਖਿਆ ਹੋਇਆ ਹੈ। ਮਤਲਬ ਇਹ ਗੱਲ ਜਾਪ ਰਹੀ ਸੀ ਕਿ ਇਹ ਖਬਰ ਐਡੀਟੇਡ ਹੈ।
ਅੱਗੇ ਵਧਦੇ ਹੋਏ ਅਸੀਂ ਇਸ ਕਟਿੰਗ ਨੂੰ ਲੈ ਕੇ ਉਨ੍ਹਾਂ ਦੇ ਅਧਿਕਾਰਿਕ ਫੇਸਬੁੱਕ ਪੇਜ ਦਾ ਰੁੱਖ ਕੀਤਾ। ਸਾਨੂੰ ਓਥੇ ਵਾਇਰਲ ਖਬਰ ਵਰਗੀ ਕੋਈ ਖਬਰ ਨਹੀਂ ਮਿਲੀ।
ਅੱਗੇ ਵਧਦੇ ਹੋਏ ਅਸੀਂ ਲੋਕ ਭਲਾਈ ਸੇਵਾ ਅਖਬਾਰ ਦੇ ਮੁੱਖ ਸੰਪਾਦਕ ਨਾਲ ਸੰਪਰਕ ਕੀਤਾ। ਸੰਪਾਦਕ ਨੇ ਸਾਡੇ ਨਾਲ ਗੱਲ ਕਰਦਿਆਂ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਅਤੇ ਕਿਹਾ, "ਇਹ ਵਾਇਰਲ ਕਟਿੰਗ ਫਰਜ਼ੀ ਹੈ ਅਤੇ ਐਡਿਟ ਕਰਕੇ ਬਣਾਈ ਗਈ ਹੈ।"
ਸੰਪਾਦਕ ਨੇ ਸਾਡੇ ਨਾਲ ਵਾਇਰਲ ਕਟਿੰਗ ਨੂੰ ਲੈ ਕੇ ਸਪਸ਼ਟੀਕਰਨ ਵੀ ਸਾਂਝਾ ਕੀਤਾ।
ਨਤੀਜਾ- ਆਮ ਆਦਮੀ ਪਾਰਟੀ ਅਤੇ ਰਾਮ ਰਹੀਮ ਦੇ ਡੇਰੇ ਸਿਰਸੇ ਵਿਚਕਾਰ ਪੰਜਾਬ ਚੋਣਾਂ 2022 ਨੂੰ ਲੈ ਕੇ ਸਮਝੌਤੇ ਦਾ ਦਾਅਵਾ ਕਰ ਰਹੀ ਇਹ ਵਾਇਰਲ ਕਟਿੰਗ ਫਰਜ਼ੀ ਹੈ।
5. ਪੰਜਵੀਂ ਕਟਿੰਗ ਜਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਬਿਆਨ ਦਿੰਦਿਆਂ ਕਿਹਾ ਹੈ ਕਿ 1984 ਦੰਗਿਆਂ ਵਿਚ ਕਾਂਗਰੇਸ ਸਰਕਾਰ ਦੀ ਕੋਈ ਗਲਤੀ ਨਹੀਂ ਸੀ।
ਪੜਤਾਲ- ਪੰਜਵੀ ਕਟਿੰਗ ਜਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਬਿਆਨ ਦਿੰਦਿਆਂ ਕਿਹਾ ਹੈ ਕਿ 1984 ਸਿੱਖ ਕਤਲੇਆਮ ਵਿਚ ਕਾਂਗਰੇਸ ਸਰਕਾਰ ਦਾ ਕੋਈ ਹੱਥ ਨਹੀਂ ਹੈ।
ਇਸ ਦਾਅਵੇ ਦੀ ਪੜਤਾਲ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਵਾਇਰਲ ਦਾਅਵੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
"ਦੱਸ ਦਈਏ ਕਿ ਜੇਕਰ ਅਰਵਿੰਦ ਕੇਜਰੀਵਾਲ ਵੱਲੋਂ ਅਜਿਹਾ ਬਿਆਨ ਦਿੱਤਾ ਹੁੰਦਾ ਤਾਂ ਉਸਨੇ ਸੁਰਖੀ ਦਾ ਰੂਪ ਧਾਰ ਲੈਣਾ ਸੀ ਪਰ ਸਾਨੂੰ ਅਜਿਹਾ ਕੋਈ ਵੀ ਬਿਆਨ ਨਾਲ ਮਿਲਿਆ।"
ਅੱਗੇ ਵਧਦੇ ਹੋਏ ਅਸੀਂ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਬੁਲਾਰੇ ਅਹਬਾਬ ਗਰੇਵਾਲ ਨਾਲ ਗੱਲਬਾਤ ਕੀਤੀ। ਅਹਬਾਬ ਗਰੇਵਾਲ ਨੇ ਸਾਡੇ ਨਾਲ ਗੱਲ ਕਰਦਿਆਂ ਵਾਇਰਲ ਖਬਰ ਨੂੰ ਫਰਜ਼ੀ ਦੱਸਿਆ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਅਰਵਿੰਦ ਕੇਜਰੀਵਾਲ ਨੇ 1984 ਸਿੱਖ ਦੰਗਿਆਂ ਨੂੰ ਲੈ ਕੇ ਅਜਿਹਾ ਕੋਈ ਵੀ ਬਿਆਨ ਨਹੀਂ ਦਿੱਤਾ ਹੈ।
6. ਛੇਵੀਂ ਕਟਿੰਗ ਜਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਬਿਆਨ ਦਿੰਦਿਆਂ ਕਿਹਾ ਹੈ ਕਿ ਨਸ਼ੇ ਨੂੰ ਰੋਕਣ ਲਈ ਪੰਜਾਬ ਦੀ ਸਰਹੱਦ ਨਾਲ ਲਗਦੀਆਂ ਜਮੀਨਾਂ ਨੂੰ ਸੀਲ ਕੀਤਾ ਜਾਵੇਗਾ।
ਪੜਤਾਲ- ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਇਸ ਕਟਿੰਗ ਨੂੰ ਧਿਆਨ ਨਾਲ ਵੇਖਿਆ। ਇਸ ਖਬਰ ਦੇ ਨਾਲ ਦਿੱਸ ਰਹੀ ਖਬਰਾਂ ਵਿਚ ਅਖਬਾਰ ਦਾ ਨਾਂਅ ਅਜੀਤ ਲਿਖਿਆ ਹੋਇਆ ਹੈ। ਮਤਲਬ ਸਾਫ ਹੈ ਕਿ ਇਹ ਕਟਿੰਗ ਅਜੀਤ ਜਲੰਧਰ ਦੇ ਅਖਬਾਰ ਦੀ ਹੈ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਅਜੀਤ ਦੇ ਈ ਪੇਪਰ ਨੂੰ ਖੰਗਾਲਿਆ। ਅਸੀਂ ਪਾਇਆ ਕਿ ਅਜੀਤ ਦੇ 11 ਫਰਵਰੀ 2022 ਦੇ ਅੰਕ ਵਿੱਚ ਇਸ ਤਰ੍ਹਾਂ ਦੀ ਕੋਈ ਖ਼ਬਰ ਨਹੀਂ ਛਪੀ ਹੈ। ਅਸਲ ਖਬਰ ਭਾਜਪਾ ਦੇ ਉਮੀਦਵਾਰ ਜੈ ਰਾਮ ਠਾਕੁਰ ਦੇ ਬਿਆਨ ਨੂੰ ਲੈ ਕੇ ਅਧਾਰਿਤ ਸੀ।
ਅਸਲ ਕਟਿੰਗ ਅਤੇ ਵਾਇਰਲ ਕਟਿੰਗ ਦੇ ਕੋਲਾਜ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਅਖਬਾਰ ਦੀ ਕਟਿੰਗ ਫਰਜ਼ੀ ਹੈ। ਮੀਡੀਆ ਸੰਸਥਾਨ ਅਜੀਤ ਦੇ 11 ਫਰਵਰੀ ਦੇ E-paper ਦੀ ਇੱਕ ਕਟਿੰਗ ਨੂੰ ਐਡਿਟ ਕਰਕੇ ਫਰਜ਼ੀ ਕਟਿੰਗ ਬਣਾਈ ਗਈ ਹੈ।
"ਪੜਤਾਲ ਦੇ ਅੰਤਿਮ ਚਰਣ ਵਿਚ ਅਸੀਂ ਹੁਣ ਅਸੀਂ ਇਨ੍ਹਾਂ ਸਾਰੀਆਂ ਕਟਿੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਬੁਲਾਰੇ ਅਹਬਾਬ ਗਰੇਵਾਲ ਨਾਲ ਗੱਲਬਾਤ ਕੀਤੀ। ਅਹਬਾਬ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਕਿਹਾ, "ਇਹ ਸਾਰੀਆਂ ਕਟਿੰਗ ਫਰਜ਼ੀ ਹਨ। ਇਨ੍ਹਾਂ ਕਟਿੰਗ ਜਰੀਏ ਸਾਡੀ ਪਾਰਟੀ 'ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਇਨ੍ਹਾਂ ਖਬਰਾਂ ਦਾ ਸਾਡੀ ਪਾਰਟੀ ਵੱਲੋਂ ਖੰਡਨ ਕੀਤਾ ਜਾਂਦਾ ਹੈ। ਕਿਓਂਕਿ ਵਿਰੋਧੀਆਂ ਕੋਲ ਸਾਨੂੰ ਟਾਰਗੈਟ ਕਰਨ ਲਈ ਕੁਝ ਨਹੀਂ ਹੈ ਇਸਲਈ ਹੁਣ ਉਹ ਇਸ ਤਰ੍ਹਾਂ ਦੀ ਘਟੀਆ ਰਾਜਨੀਤੀ ਕਰ ਰਹੇ ਹਨ।"
"ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਹੈ ਕਿ ਇਹ ਸਾਰੀਆਂ ਕਟਿੰਗ ਫਰਜ਼ੀ ਹਨ। ਫਰਜ਼ੀ ਕਟਿੰਗ ਬਣਾ ਕੇ ਆਮ ਆਦਮੀ ਪਾਰਟੀ ਦੇ ਅਕਸ ਨੂੰ ਖਰਾਬ ਕੀਤਾ ਜਾ ਰਿਹਾ ਹੈ।"