ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2018 ਦੀ ਹੈ ਜਦੋਂ ਭਗਵੰਤ ਮਾਨ ਦਿੱਲੀ ਦੇ ਹਸਪਤਾਲ ਵਿਚ ਪਥਰੀ ਦੀ ਸ਼ਿਕਾਇਤ ਕਾਰਨ ਭਰਤੀ ਹੋਏ ਸਨ।
RSFC (Team Mohali)- ਸੋਸ਼ਲ ਮੀਡੀਆ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਭਗਵੰਤ ਮਾਨ ਹਸਪਤਾਲ ਦੇ ਬੈਡ 'ਤੇ ਪਏ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੇ ਹੱਥ ਵਿਚ ਡਰਿੱਪ ਵੀ ਲੱਗੀ ਹੋਈ ਹੈ। ਹੁਣ ਇਸ ਤਸਵੀਰ ਨੂੰ ਹਾਲੀਆ ਦੱਸਕੇ ਵਾਇਰਲ ਕਰਦਿਆਂ ਮੁੱਖ ਮੰਤਰੀ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2018 ਦੀ ਹੈ ਜਦੋਂ ਭਗਵੰਤ ਮਾਨ ਦਿੱਲੀ ਦੇ ਹਸਪਤਾਲ ਵਿਚ ਪਥਰੀ ਦੀ ਸ਼ਿਕਾਇਤ ਕਾਰਨ ਭਰਤੀ ਹੋਏ ਸਨ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ Santosh Rawat ਨੇ 11 ਫਰਵਰੀ 2023 ਨੂੰ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "ਜੇਕਰ ਹਸਪਤਾਲ ਸਾਂਭੇ ਹੁੰਦੇ ਤਾਂ ਆ ਡਰਾਮੇ ਨਾ ਕੀਤੇ ਹੁੰਦੇ ਤੇ ਦਿੱਲੀ ਨਾ ਭੱਜਣਾ ਪੈਂਦਾ..!! ਤੇ ਦਿੱਲੀ ਆਲਾ ਉਪਰੋਂ ਵੱਡਿਆਂ ਵੱਡਿਆ ਛੱਡਦਾ ਕਿ ਸਾਡੇ ਦਿੱਲੀ ਦੇ ਹਸਪਤਾਲ ਵਲਡ ਕਲਾਸ ਨੇਂ ਫੀਰ ਮਾਨ ਸਾਬ ਅਪੋਲੋ ਕਿ ਲੈਣ ਗਏ ਹੋ..???"
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਇਹ ਤਸਵੀਰ ਕਈ ਪੁਰਾਣੀ ਖਬਰਾਂ ਵਿਚ ਅਪਲੋਡ ਮਿਲੀ।
ਵਾਇਰਲ ਤਸਵੀਰ 2018 ਦੀ ਹੈ
ਇਹ ਤਸਵੀਰ ਸਾਨੂੰ ਨਾਮਵਰ ਮੀਡੀਆ ਅਦਾਰੇ PTC News ਦੀ ਇੱਕ ਖਬਰ ਵਿਚ ਪ੍ਰਕਾਸ਼ਿਤ ਮਿਲੀ। ਮੀਡੀਆ ਅਦਾਰੇ ਨੇ 1 ਅਗਸਤ 2018 ਨੂੰ ਆਪਣੀ ਖਬਰ ਪ੍ਰਕਾਸ਼ਿਤ ਕਰਦਿਆਂ ਲਿਖਿਆ, "AAP Leader Bhagwant Mann Admitted to Ram Manohar Lohia Hospital"
ਖਬਰ ਅਨੁਸਾਰ, ਪਥਰੀ ਦੀ ਸ਼ਿਕਾਇਤ ਹੋਣ ਕਾਰਨ ਭਗਵੰਤ ਮਾਨ ਨੂੰ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
"ਦੱਸ ਦਈਏ ਕਿ ਇਹ ਤਸਵੀਰ ਪਿਛਲੇ ਕਈ ਸਾਲਾਂ ਤੋਂ ਗੁੰਮਰਾਹਕੁਨ ਦਾਅਵਿਆਂ ਨਾਲ ਵਾਇਰਲ ਹੁੰਦੀ ਆ ਰਹੀ ਹੈ ਰੋਜ਼ਾਨਾ ਸਪੋਕਸਮੈਨ ਪਹਿਲਾਂ ਵੀ ਤਸਵੀਰ ਦੀ ਪੜਤਾਲ ਕਰ ਚੁੱਕਾ ਹੈ।"
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2018 ਦੀ ਹੈ ਜਦੋਂ ਭਗਵੰਤ ਮਾਨ ਦਿੱਲੀ ਦੇ ਹਸਪਤਾਲ ਵਿਚ ਪਥਰੀ ਦੀ ਸ਼ਿਕਾਇਤ ਕਾਰਨ ਭਰਤੀ ਹੋਏ ਸਨ।
Claim- Image Of Bhagwant Mann recently admitted to Apollo Hospital due to problem in liver
Claimed By- FB User Santosh Rawat
Fact Check- Misleading