Special Report- ਪੜ੍ਹੋ ਕਿਸਾਨ ਸੰਘਰਸ਼ 2024 ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵਾਇਰਲ 5 ਗੁੰਮਰਾਹਕੁਨ ਦਾਅਵਿਆਂ ਦਾ ਅਸਲ ਸੱਚ
Published : Feb 13, 2024, 11:07 am IST
Updated : Mar 1, 2024, 11:37 am IST
SHARE ARTICLE
Fact Check Read Truth Of These 5 Misleading Claims on Farmers Protest 2024
Fact Check Read Truth Of These 5 Misleading Claims on Farmers Protest 2024

ਇਸ ਸਪੈਸ਼ਲ ਰਿਪੋਰਟ ਵਿਚ ਅਸੀਂ ਤੁਹਾਂਨੂੰ ਦੱਸਾਂਗੇ ਅਜਿਹੇ ਹੀ 5 ਗੁੰਮਰਾਹਕੁਨ ਦਾਅਵਿਆਂ ਦਾ ਅਸਲ ਸੱਚ...

RSFC (Team Mohali)- 13 ਫਰਵਰੀ 2024 ਨੂੰ ਦਿੱਲੀ ਕੂਚ ਦੀ ਕਿਸਾਨਾਂ ਦੀ ਕਾਲ ਨੇ ਭਾਰਤ ਸਰਕਾਰ ਨੂੰ ਫੇਰ ਚਿੰਤਾ ਦਾ ਵਿਸ਼ੇ ਦੇ ਦਿੱਤਾ ਹੈ। ਕਿਸਾਨਾਂ ਵੱਲੋਂ MSP 'ਤੇ ਪੱਕਾ ਕਾਨੂੰਨ ਤੇ ਹੋਰ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਇਸ ਵਾਰ ਫੇਰ ਦਿੱਲੀ ਦੀ ਤਿਆਰੀ ਖਿੱਚ ਲਈ ਹੈ। ਇਸੇ ਵਿਚਕਾਰ ਸੋਸ਼ਲ ਮੀਡੀਆ 'ਤੇ ਜਿਥੇ ਕਿਸਾਨਾਂ ਨੂੰ ਸਮਰਥਨ ਮਿਲ ਰਿਹਾ ਹੈ ਓਥੇ ਹੀ ਇੱਕ ਪਾਸਾ ਕਿਸਾਨਾਂ ਖਿਲਾਫ ਕੂੜ ਪ੍ਰਚਾਰ ਕਰ ਰਿਹਾ ਹੈ। ਇਸ ਸਪੈਸ਼ਲ ਰਿਪੋਰਟ ਵਿਚ ਅਸੀਂ ਤੁਹਾਂਨੂੰ ਦੱਸਾਂਗੇ ਅਜਿਹੇ ਹੀ 5 ਗੁੰਮਰਾਹਕੁਨ ਦਾਅਵਿਆਂ ਦਾ ਅਸਲ ਸੱਚ...

ਦਾਅਵਾ 1- ਸੋਸ਼ਲ ਮੀਡੀਆ 'ਤੇ ਹਾਲੀਆ ਦੱਸ ਵਾਇਰਲ ਹੋ ਰਹੀ ਪੁਲਿਸ ਵੱਲੋਂ ਲਾਏ ਗਏ ਸਖਤ ਬੈਰੀਕੇਡ ਦੀ ਤਸਵੀਰ

ਇਸ ਸੰਘਰਸ਼ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਪੁਲਿਸ ਵੱਲੋਂ ਲਾਏ ਗਏ ਸਖਤ ਬੇਰੀਕੇਡਿੰਗ ਨੂੰ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹਾਲੀਆ ਕਿਸਾਨ ਸੰਘਰਸ਼ ਨੂੰ ਦੇਖਦਿਆਂ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਇਹ ਬੇਰੀਕੇਡਿੰਗ ਕੀਤੀ ਗਈ ਹੈ।

ਸੱਚ- ਰੋਜ਼ਾਨਾ ਸਪੋਕਸਮੈਨ ਨੇ ਇਸ ਦਾਅਵੇ ਦੀ ਪੜਤਾਲ ਕੀਤੀ ਅਤੇ ਪਾਇਆ ਕਿ ਇਹ ਤਸਵੀਰ ਹਾਲੀਆ ਨਹੀਂ ਬਲਕਿ 2021 ਦੀ ਹੈ। ਹੁਣ ਪੁਰਾਣੀ ਤਸਵੀਰ ਨੂੰ ਹਾਲੀਆ ਕਿਸਾਨ ਸੰਘਰਸ਼ ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ। ਇਸ ਤਸਵੀਰ ਨੂੰ ਕਾਂਗਰੇਸ ਦੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ 6 ਫਰਵਰੀ 2021 ਨੂੰ ਸਾਂਝਾ ਕੀਤਾ ਸੀ ਜਿਸਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

 

 

ਇਹ ਤਸਵੀਰ ਦਿੱਲੀ-ਗਾਜ਼ੀਪੁਰ ਬਾਰਡਰ ਵਿਖੇ ਲਾਏ ਗਏ ਸਖਤ ਬੇਰੀਕੇਡਿੰਗ ਦੀ ਹੈ ਜਿਸਨੂੰ ਹੁਣ ਮੁੜ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਦਾਅਵਾ 2- ਬੁਜ਼ੁਰਗ ਬੀਬੀ ਵੱਲੋਂ ਕਿਸਾਨਾਂ ਵੱਲੋਂ ਲਾਏ ਗਏ ਪ੍ਰਦਰਸ਼ਨ ਦੀ ਨਿਖੇਦੀ 

 

 

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਬੁਜ਼ੁਰਗ ਬੀਬੀ ਕਿਸਾਨਾਂ ਨੂੰ ਸੜਕ 'ਤੇ ਲਾਏ ਗਏ ਪ੍ਰਦਰਸ਼ਨ ਨੂੰ ਲੈ ਕੇ ਲਤਾੜਦੀ ਨਜ਼ਰ ਆ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਾਲੀਆ ਹੈ ਅਤੇ ਆਮ ਲੋਕਾਂ ਵੱਲੋਂ ਕਿਸਾਨਾਂ ਦੀ ਪ੍ਰਦਰਸ਼ਨ ਨੂੰ ਲੈ ਇਕ ਨਿਖੇਦੀ ਕੀਤੀ ਜਾ ਰਹੀ ਹੈ।

ਸੱਚ- ਇਹ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਅਤੇ ਇਸਦਾ ਹਾਲੀਆ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। ਸਾਨੂੰ ਇਹ ਵੀਡੀਓ ਕਈ ਪੁਰਾਣੇ ਪੋਸਟਾਂ 'ਚ ਅਪਲੋਡ ਮਿਲਿਆ। ਦੱਸ ਦਈਏ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ 2022 ਦਾ ਹੈ ਜਦੋਂ ਸੜਕ 'ਤੇ ਆਪਣੀ ਮੰਗਾਂ ਨੂੰ ਲੈ ਕੇ ਬੈਠੇ ਕਿਸਾਨਾਂ ਉੱਤੇ ਇੱਕ ਬੁਜ਼ੁਰਗ ਔਰਤ ਭੜਕ ਗਈ ਸੀ। Punjab Bulletin ਵੱਲੋਂ ਇਸ ਵੀਡੀਓ ਨੂੰ 5 ਨਵੰਬਰ 2022 ਨੂੰ ਸਾਂਝਾ ਕੀਤਾ ਗਿਆ ਸੀ। Punjab Bulletin ਦਾ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਦਾਅਵਾ 3- ਕਿਸਾਨਾਂ ਵੱਲੋਂ ਪੁਲਿਸ ਬੇਰੀਕੇਡਿੰਗ ਨੂੰ ਤੋੜਦਾ ਇੱਕ ਵੀਡੀਓ

 

 

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਲੋਕਾਂ ਨੂੰ ਟਰੈਕਟਰ ਟਰਾਲੀਆਂ 'ਤੇ ਬੈਠਕੇ ਪੁਲਿਸ ਬੇਰੀਕੇਡਿੰਗ ਨੂੰ ਤੋੜਦੇ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਹਾਲੀਆ ਕਿਸਾਨ ਸੰਘਰਸ਼ ਨਾਲ ਜੋੜਕੇ ਵਾਇਰਲ ਕਰਦਿਆਂ ਕਿਸਾਨਾਂ ਦੀ ਨਿਖੇਦੀ ਕੀਤੀ ਜਾ ਰਹੀ ਹੈ।

ਸੱਚ- ਇਹ ਵੀਡੀਓ ਕਿਸਾਨ ਸੰਘਰਸ਼ ਨਾਲ ਨਹੀਂ ਜੁੜਿਆ ਹੋਇਆ ਹੈ। ਕੀਵਰਡ ਸਰਚ ਅਤੇ ਸਾਨੂੰ ਸਾਡੇ ਰਿਪੋਰਟਰ ਵੱਲੋਂ ਮਿਲੀ ਜਾਣਕਾਰੀ ਤੋਂ ਪਤਾ ਚਲਿਆ ਕਿ ਇਹ ਵੀਡੀਓ ਭਾਣਾ ਸਿੱਧੂ ਦੀ ਗ੍ਰਿਫਤਾਰੀ ਨਾਲ ਸਬੰਧਿਤ ਹੈ ਜਦੋਂ ਭਾਣਾ ਦੇ ਸਮਰਥਕਾਂ ਵੱਲੋਂ ਪੁਲਿਸ ਨਾਲ ਝੜਪ ਕੀਤੀ ਗਈ ਸੀ। ਸਾਨੂੰ ਇਸ ਵੀਡੀਓ ਦਾ ਵੱਖਰਾ ਐਂਗਲ ਸੋਸ਼ਲ ਮੀਡੀਆ 'ਤੇ ਅਪਲੋਡ ਮਿਲਿਆ। ਫੇਸਬੁੱਕ ਪੇਜ "Panj-aab TV" ਨੇ 3 ਫਰਵਰੀ 2024 ਨੂੰ ਵਾਇਰਲ ਵੀਡੀਓ ਸਾਂਝਾ ਕੀਤਾ ਸੀ ਜਿਸਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਦਾਅਵਾ 4- ਪੰਜਾਬੀ ਗਾਇਕ ਬੱਬੂ ਮਾਨ ਵੱਲੋਂ ਕਿਸਾਨਾਂ ਨੂੰ ਦਿੱਲੀ ਕੂਚ ਲਈ ਕੀਤੀ ਗਈ ਅਪੀਲ

ਸੋਸ਼ਲ ਮੀਡਿਆ 'ਤੇ ਪੰਜਾਬੀ ਗਾਇਕ ਬੱਬੂ ਮਾਨ ਦਾ ਇੱਕ ਵੀਡੀਓ ਵਾਇਰਲ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਗਾਇਕ ਬੱਬੂ ਮਾਨ ਨੇ 13 ਫਰਵਰੀ ਨੂੰ ਦਿੱਲੀ ਜਾਣ ਦੇ ਲਈ ਅਪੀਲ ਕੀਤੀ। ਇਸ ਵੀਡੀਓ ਵਿਚ ਬੱਬੂ ਮਾਨ ਨੂੰ ਕਿਸਾਨਾਂ ਬਾਰੇ ਗੱਲ ਕਰਦਿਆਂ ਸੁਣਿਆ ਜਾ ਸਕਦਾ ਹੈ।

ਸੱਚ- ਵਾਇਰਲ ਹੋ ਰਿਹਾ ਇਸ ਵੀਡੀਓ ਹਾਲੀਆ ਨਹੀਂ ਬਲਕਿ 2020 ਦਾ ਹੈ। ਕੀਵਰਡ ਸਰਚ ਰਾਹੀਂ ਸਾਨੂੰ ਇਹ ਵੀਡੀਓ ਗਾਇਕ ਦੇ ਸੋਸ਼ਲ ਮੀਡੀਆ ਹੈਂਡਲਸ 'ਤੇ ਅਪਲੋਡ ਮਿਲਿਆ। ਬੱਬੂ ਮਾਨ ਦੁਆਰਾ 22 ਸਿਤੰਬਰ 2020 ਨੂੰ ਸਾਂਝਾ ਕੀਤਾ ਗਿਆ ਸੀ। ਵੀਡੀਓ ਵਿਚ ਬੱਬੂ ਮਾਨ ਕਿਸਾਨਾਂ ਦੁਆਰਾ ਸਿਤੰਬਰ 25, 2020 ਨੂੰ ਉਲੀਕੇ ਗਏ ਪ੍ਰੋਗਰਾਮ ਦੀ ਗੱਲ ਅਤੇ ਨੌਜਵਾਨਾਂ ਨੂੰ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਦੀ ਕਰ ਰਹੇ ਸਨ।

 

 
 
 
 
 
 
 
 
 
 
 
 
 
 
 

A post shared by Babbu Maan (@babbumaaninsta)

 

ਦਾਅਵਾ 5- ਕਿਸਾਨਾਂ ਵੱਲੋਂ ਦਿੱਲੀ ਕੂਚ ਲਈ ਤਿਆਰ ਕੀਤੇ ਜਾ ਰਹੇ ਖਤਰਨਾਕ ਟਰੈਕਟਰ

 

 

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਟਰੈਕਟਰ ਨੂੰ ਲੋਹੇ ਦੀ ਰਾਡ ਦੇ ਕਵਰ ਨਾਲ ਢਕਿਆ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਾਲੀਆ ਹੈ ਅਤੇ ਇਹ ਟਰੈਕਟਰ ਪੁਲਿਸ ਨਾਲ ਨਜਿੱਠਣ ਲਈ ਕਿਸਾਨਾਂ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ। ਇਹ ਵੀਡੀਓ ਨੂੰ ਵਾਇਰਲ ਕਰਦਿਆਂ ਕਿਸਾਨ ਸੰਘਰਸ਼ ਤੇ ਕਿਸਾਨਾਂ ਦੀ ਨਿਖੇਦੀ ਕੀਤੀ ਜਾ ਰਹੀ ਹੈ।

ਸੱਚ- ਸਾਨੂ ਕੀਵਰਡ ਸਰਚ ਨਾਲ ਇਹ ਵੀਡੀਓ TikTok ਯੂਜ਼ਰ ਦੁਆਰਾ 2 ਹਫਤੇ ਪਹਿਲਾਂ ਦਾ ਸਾਂਝਾ ਕੀਤਾ ਮਿਲਿਆ। ਇਸ ਵੀਡੀਓ ਵਿਚ ਦਿੱਸ ਰਿਹਾ ਟਰੈਕਟਰ Hattat Tractor 260g ਹੈ ਜੋ ਕਿ ਭਾਰਤ ਵਿਚ ਨਹੀਂ ਬਲਕਿ ਤੁਰਕੀ ਸਣੇ ਦੇਸ਼ਾਂ ਵਿਚ ਪ੍ਰਚਲਿਤ ਹੈ। ਇਸ ਵੀਡੀਓ ਵਿਚ ਸਾਨੂੰ ਤੁਰਕੀ ਭਾਸ਼ਾ ਲਿਖਿਆ ਇੱਕ ਬੋਰਡ ਵੀ ਨਜ਼ਰ ਆਇਆ ਜਿਸਤੋਂ ਸਾਫ ਹੁੰਦਾ ਹੈ ਕਿ ਇਹ ਵੀਡੀਓ ਹਾਲੀਆ ਕਿਸਾਨ ਸੰਘਰਸ਼ ਨਾਲ ਜੁੜਿਆ ਨਹੀਂ ਹੈ। ਦੱਸ ਦਈਏ ਕਿ TikTok ਯੂਜ਼ਰ @cengizler_tarim_55 ਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਹੇਜ਼ਲਨੁਟ ਖੇਤੀ ਦੀ ਤਿਆਰੀ ਦੱਸੀ ਸੀ। ਦੱਸ ਦਈਏ ਕਿ ਇਸ ਯੂਜ਼ਰ ਦੇ ਅਕਾਊਂਟ 'ਤੇ ਟਰੈਕਟਰ ਨੂੰ ਤਿਆਰ ਕਰਵਾਣ ਦਾ ਮੂਲ ਵੀਡੀਓ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

"ਨਤੀਜਾ- ਸਾਡੀ ਪੜਤਾਲ ਤੋਂ ਸਾਫ ਹੋਇਆ ਕਿ ਸੋਸ਼ਲ ਮੀਡੀਆ 'ਤੇ ਕਿਸਾਨ ਸੰਘਰਸ਼ 2024 ਨੂੰ ਲੈ ਕੇ ਵਾਇਰਲ ਹੋ ਰਹੇ ਇਹ 5 ਦਾਅਵੇ ਗੁੰਮਰਾਹਕੁਨ ਹਨ।"

Our Sources:

For Claim 1- Tweet Of Priyanka Gandhi Vadra Dated, 6-Feb-2021

For Claim 2- Post Of Page Punjab Bulletin Dated, 5-November-2022

For Claim 3- Post Of Page Panj-aab TV Dated, 3-Feb-2024

For Claim 4- Original Instagram Post Babbu Mann Dated 22 September 2020

For Claim 5- Original TikTok Post By @cengizler_tarim_55 With Examination Briefly

SHARE ARTICLE

ਸਪੋਕਸਮੈਨ FACT CHECK

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement