Fact Check: ਲੱਖਾ ਸਿਧਾਣਾ ਨੇ ਸਿੱਖ ਗੁਰੂਆਂ ਬਾਰੇ ਮੰਦੀ ਸ਼ਬਦਾਵਲੀ ਨਹੀਂ ਵਰਤੀ, ਵਾਇਰਲ ਵੀਡੀਓ ਐਡੀਟਡ ਹੈ  
Published : Mar 13, 2023, 6:48 pm IST
Updated : Mar 13, 2023, 6:48 pm IST
SHARE ARTICLE
Fact Check Edited video Lakha Singh Sidhana Viral With Fake Claim
Fact Check Edited video Lakha Singh Sidhana Viral With Fake Claim

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਪੰਜਾਬ ਦੇ ਸੋਸ਼ਲ ਐਕਟੀਵਿਸਟ ਲੱਖਾ ਸਿਧਾਣਾ ਦਾ ਇੱਕ ਵੀਡੀਓ ਕਲਿਪ ਵਾਇਰਲ ਹੋ ਰਿਹਾ ਹੈ ਜਿਸਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਐਕਟੀਵਿਸਟ ਨੇ ਸਿੱਖ ਗੁਰੂਆਂ ਬਾਰੇ ਮੰਦੀ ਸ਼ਬਦਾਵਲੀ ਵਰਤੀ ਅਤੇ ਉਨ੍ਹਾਂ ਦਾ ਮਜ਼ਾਕ ਬਣਾਇਆ।

ਫੇਸਬੁੱਕ ਯੂਜ਼ਰ 'भाजपा नेता रिंकू सलेमपुर' ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ,'ਲਓ ਇਹ ਵੀ ਬਹੁਤ ਵੱਡਾ ਵਿਦਵਾਨ ਨਿਕਲਿਆ ,ਅਮ੍ਰਿਤਪਾਲ ਤੋਂ ਪਹਿਲਾ ਇਹ ਬਹੁਤਾ ਕਾਹਲਾ ਆਪਦੇ ਕੁੱਟਵਾਉਂ ਨੂੰ।'

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ। ਅਸਲ ਵੀਡੀਓ ਪੰਜਾਬੀ ਮੀਡੀਆ ਅਦਾਰੇ On Air ਦੇ ਇੰਟਰਵਿਊ ਦਾ ਹੈ ਜਦੋਂ ਲੱਖਾ ਸਿਧਾਣਾ ਕਿਸੇ ਕਿਤਾਬ ਦਾ ਜ਼ਿਕਰ ਕਰਦਿਆਂ ਦੱਸ ਰਹੇ ਸੀ ਕਿ ਸਾਡੇ ਸਿੱਖ ਇਤਿਹਾਸ ਨਾਲ ਛੇੜਛਾੜ ਕੀਤੀ ਗਈ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਖਬਰਾਂ ਲਭਨੀ ਸ਼ੁਰੂ ਕੀਤੀਆਂ।

ਸਾਨੂੰ ਅਸਲ ਵੀਡੀਓ ਪੰਜਾਬੀ ਮੀਡਿਆ ਅਦਾਰੇ 'On Air' ਦੁਆਰਾ ਮਾਰਚ 7, 2023 ਨੂੰ ਅਪਲੋਡ ਕੀਤੀ ਮਿਲੀ। ਅਦਾਰੇ ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਸਿਰਲੇਖ ਦਿੱਤਾ,'ਵਿਦੇਸ਼ ਬੈਠੇ ਪੰਜਾਬੀਓ ਮੁੜ ਆਇਓ, ਹੋਲੇ ਮਹੱਲੇ ‘ਤੋਂ ਲੱਖਾ ਸਿਧਾਣਾ ਦਾ ਸੁਨੇਹਾ।' 

ਅਸੀਂ ਇਸ ਵੀਡੀਓ ਨੂੰ ਧਿਆਨ ਦੇ ਨਾਲ ਸੁਣਿਆ ਅਤੇ ਪਾਇਆ ਕਿ ਵੀਡੀਓ ਦੇ 15:59 ਸੈਕੰਡ 'ਤੇ ਵਾਇਰਲ ਵੀਡੀਓ ਦੇ ਬੋਲਾਂ ਨੂੰ ਸੁਣਿਆ ਜਾ ਸਕਦਾ ਹੈ। ਵੀਡੀਓ ਵਿੱਚ ਲੱਖਾ ਸਿਧਾਣਾ ਕਿਸੇ ਕਿਤਾਬ ਦਾ ਜ਼ਿਕਰ ਕਰਦਿਆਂ ਇਤਿਹਾਸ ਨਾਲ ਛੇੜਛਾੜ ਬਾਰੇ ਦੱਸ ਰਿਹਾ ਹੈ। 

ਮਤਲਬ ਸਾਫ ਸੀ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ। ਅਸਲ ਵੀਡੀਓ ਪੰਜਾਬੀ ਮੀਡੀਆ ਅਦਾਰੇ On Air ਦੇ ਇੰਟਰਵਿਊ ਦਾ ਹੈ ਜਦੋਂ ਲੱਖਾ ਸਿਧਾਣਾ ਕਿਸੇ ਕਿਤਾਬ ਦਾ ਜ਼ਿਕਰ ਕਰਦਿਆਂ ਦੱਸ ਰਹੇ ਸੀ ਕਿ ਸਾਡੇ ਸਿੱਖ ਇਤਿਹਾਸ ਨਾਲ ਛੇੜਛਾੜ ਕੀਤੀ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement