Fact Check: ਆਪਣੇ ਬੱਚੇ ਦੀ ਲਾਸ਼ ਨੂੰ ਚੁੱਕ ਲਿਜਾਂਦੇ ਪਿਤਾ ਦਾ ਪੁਰਾਣਾ ਵੀਡੀਓ ਹੋ ਰਿਹਾ ਵਾਇਰਲ
Published : May 13, 2021, 6:31 pm IST
Updated : May 13, 2021, 6:31 pm IST
SHARE ARTICLE
Viral Post
Viral Post

ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ 4 ਸਾਲ ਪੁਰਾਣਾ ਹੈ ਅਤੇ ਇਸ ਦਾ ਕੋਰੋਨਾ ਕਾਲ ਨਾਲ ਕੋਈ ਸਬੰਧ ਨਹੀਂ ਹੈ। ਵਾਇਰਲ ਪੋਸਟ ਗੁੰਮਰਾਹਕੁਨ ਹੈ।

ਰੋਜ਼ਾਨਾ ਸੋਪਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿਚ ਇੱਕ ਵਿਅਕਤੀ ਨੂੰ ਆਪਣੇ ਮੋਢੇ 'ਤੇ ਮ੍ਰਿਤਕ ਦੇਹ ਲੈ ਕੇ ਜਾਂਦੇ ਵੇਖਿਆ ਜਾ ਸਕਦਾ ਹੈ। ਵੀਡੀਓ ਨੂੰ ਕੋਰੋਨਾ ਕਾਲ ਨਾਲ ਜੋੜਦੇ ਹੋਏ ਸਿਸਟਮ ਦੀ ਬਦਹਾਲੀ ਦੇ ਨਾਂਅ ਤੋਂ ਵਾਇਰਲ ਕੀਤਾ ਜਾ ਰਿਹਾ ਹੈ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ 4 ਸਾਲ ਪੁਰਾਣਾ ਹੈ ਅਤੇ ਇਸਦਾ ਕੋਰੋਨਾ ਕਾਲ ਨਾਲ ਕੋਈ ਸਬੰਧ ਨਹੀਂ ਹੈ। ਵਾਇਰਲ ਪੋਸਟ ਗੁੰਮਰਾਹਕੁਨ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ "Bhagwant Mann Fan Club" ਨੇ ਵਾਇਰਲ ਵੀਡੀਓ ਅਪਲੋਡ ਕਰਦਿਆਂ ਲਿਖਿਆ, "15 ਸਾਲ ਦੇ ਮਰੇ ਪੁੱਤ ਦੀ ਲਾਸ਼ ਲਿਜਾਦਾ ਹੋਇਆ ਗਰੀਬ ,ਮਰਜੋ ਡੁੱਬ ਕੇ ਦੇਸ਼ ਨੂੰ ਲੁੱਟ ਕੇ ਖਾਣ ਵਾਲਿਉ"

ਵਾਇਰਲ ਪੋਸਟ ਦਾ ਫੇਸਬੁੱਕ ਲਿੰਕ।

ਪੜਤਾਲ

ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ India Today ਦੀ ਇੱਕ ਪੁਰਾਣੀ ਖਬਰ ਮਿਲੀ ਜਿਸਦੇ ਵਿਚ ਇਸ ਵੀਡੀਓ ਦਾ ਸਕ੍ਰੀਨਸ਼ੋਟ ਇਸਤੇਮਾਲ ਕੀਤਾ ਗਿਆ ਸੀ। ਇਸ ਖ਼ਬਰ ਨੂੰ 2 ਮਈ 2017 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ ਅਤੇ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਦਿੱਤਾ ਗਿਆ, "Etawah: Failing to get an ambulance, wailing father carries 15-year-old son's body on his shoulder"

ਖਬਰ ਅਨੁਸਾਰ ਮਾਮਲਾ ਉੱਤਰ ਪ੍ਰਦੇਸ਼ ਦੇ ਇਟਾਹਵਾ ਦਾ ਹੈ ਜਿੱਥੇ ਇੱਕ ਪਿਤਾ ਨੂੰ ਉਸਦੇ ਬੱਚੇ ਦੀ ਬਾਡੀ ਆਪਣੇ ਆਪ ਚੁੱਕ ਕੇ ਲਿਜਾਣੀ ਪਈ। ਇਹ ਇਸ ਕਰਕੇ ਹੋਇਆ ਕਿਓਂਕਿ ਹਸਪਤਾਲ ਵੱਲੋਂ ਕੋਈ ਸਟ੍ਰੈਚਰ ਨਹੀਂ ਦਿੱਤਾ ਗਿਆ ਅਤੇ ਨਾ ਹੀ ਐਮਬੂਲੈਂਸ ਮੁਹਈਆ ਕਰਵਾਈ ਗਈ। ਇਹ ਇੱਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

Photo

India Today ਦੀ ਖ਼ਬਰ ਵਿਚ ਇਸ ਮਾਮਲੇ ਨੂੰ ਲੈ ਕੇ ਡਾਕਟਰਾਂ ਦੇ ਬਿਆਨ NDTV ਦੀ ਖਬਰ ਹਵਾਲਿਓਂ ਲਿਖੇ ਗਏ ਸੀ, ਇਸ ਲਈ ਮਾਮਲੇ ਨੂੰ ਲੈ ਕੇ NDTV ਦੀ ਪੂਰੀ ਖਬਰ ਇੱਥੇ ਕਲਿੱਕ ਕਰ ਪੜ੍ਹੀ ਜਾ ਸਕਦੀ ਹੈ।

Photo

"ਇਸ ਮਹਾਂਮਾਰੀ ਦੇ ਦੌਰ ਵਿਚ ਕੁੱਝ ਸ਼ਰਾਰਤੀ ਅਨਸਰ ਸੋਸ਼ਲ ਮੀਡੀਆ 'ਤੇ ਪੁਰਾਣੇ ਵੀਡੀਓਜ਼ ਅਤੇ ਪੁਰਾਣੀਆਂ ਤਸਵੀਰਾਂ ਵਾਇਰਲ ਕਰ ਲੋਕਾਂ ਦੇ ਮਨਾ ਵਿਚ ਡਰ ਦਾ ਮਾਹੌਲ ਪੈਦਾ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਗਲਤ ਜਾਣਕਾਰੀ ਦੇ ਕੇ ਗੁੰਮਰਾਹ ਕਰ ਰਹੇ ਹਨ। ਸਪੋਕਸਮੈਨ ਅਪੀਲ ਕਰਦਾ ਹੈ ਕਿ ਅਜਿਹੇ ਵਾਇਰਲ ਪੋਸਟਾਂ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਇਹ ਜਰੂਰ ਵੇਖੋ ਕਿ ਉਹ ਜਾਣਕਾਰੀ ਕਿਸੇ ਅਧਿਕਾਰਕ ਸਰੋਤ ਦੁਆਰਾ ਸ਼ੇਅਰ ਕੀਤੀ ਗਈ ਹੈ ਜਾਂ ਨਹੀਂ।"

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ 4 ਸਾਲ ਪੁਰਾਣਾ ਹੈ ਅਤੇ ਇਸ ਦਾ ਕੋਰੋਨਾ ਕਾਲ ਨਾਲ ਕੋਈ ਸਬੰਧ ਨਹੀਂ ਹੈ। ਵਾਇਰਲ ਪੋਸਟ ਗੁੰਮਰਾਹਕੁੰਨ ਹੈ।

Claim: ਵੀਡੀਓ ਨੂੰ ਕੋਰੋਨਾ ਨਾਲ ਜੋੜ ਕੇ ਵਾਇਰਲ ਕੀਤਾ ਜਾ ਰਿਹਾ ਹੈ। 
Claimed By: ਫੇਸਬੁੱਕ ਪੇਜ "Bhagwant Mann Fan Club"

Fact Check: ਗੁੰਮਰਾਹਕੁੰਨ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Gurpreet Ghuggi Gets Emotional Remembering Surjit Patar | ਬੋਲੇ, "ਪਾਤਰ ਸਾਬ੍ਹ ਪੰਜਾਬ ਦੇ ਵਿਰਸੇ ਦੇ ਆਖ਼ਰੀ

13 May 2024 2:56 PM

Surjit Patar ਦੇ ਸ਼ੇਅਰ ਸੁਣਾ ਕੇ ਭਾਵੁਕ ਹੋ ਗਏ CM MANN, ਯਾਦ 'ਚ ਬਣਾਵਾਂਗੇ ਯਾਦਗਾਰ" | LIVE

13 May 2024 1:33 PM

Congress Leader Raja Warring Wife Amrita Warring Interview | Lok Sabha Election 2024

13 May 2024 1:28 PM

AAP ਉਮੀਦਵਾਰ Pawan Tinu ਨੂੰ ਅੱਜ ਵੀ ਲੱਗਦਾ ਹੈ Akali Dal ਚੰਗਾ ! 'ਚਰਨਜੀਤ ਚੰਨੀ ਨੇ ਡੇਰਾ ਬੱਲਾਂ ਨੂੰ ਨਕਲੀ ਚੈੱਕ

13 May 2024 9:15 AM

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM
Advertisement