
ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ ਪਿਛਲੇ ਸਾਲ ਜਨਵਰੀ ਦਾ ਹੈ ਅਤੇ ਇਸ ਦਾ ਕੋਰੋਨਾ ਕਾਲ ਦੌਰਾਨ ਲੱਗੇ ਲਾਕਡਾਊਨ ਨਾਲ ਕੋਈ ਸਬੰਧ ਨਹੀਂ ਹੈ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਦੇ ਵਿਚ JCB ਮਸ਼ੀਨ ਨਾਲ ਰੇਹੜੀਆਂ ਨੂੰ ਤੋੜਦੇ ਵੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਲਾਕਡਾਊਨ ਵਿਚ ਗਰੀਬ ਸਬਜ਼ੀ-ਫਲਾਂ ਵਾਲਿਆਂ ਦੀ ਰੇਹੜੀਆਂ ਨੂੰ ਤੋੜਿਆ ਜਾ ਰਿਹਾ ਹੈ।
ਸਪੋਕਸਮੈਨ ਨੇ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ ਪਿਛਲੇ ਸਾਲ ਜਨਵਰੀ ਦਾ ਹੈ ਅਤੇ ਇਸ ਦਾ ਕੋਰੋਨਾ ਕਾਲ ਦੌਰਾਨ ਲੱਗੇ ਲਾਕਡਾਊਨ ਨਾਲ ਕੋਈ ਸਬੰਧ ਨਹੀਂ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ਼ Agg Bani ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਇਹ ਭਾਰਤ ਹੈ ਜਿੱਥੇ ਮੋਦੀ ਗਰੀਬ ਦੁਕਾਨਦਾਰਾਂ ਨੂੰ ਲੋਕ ਡਾਉਨ ਵਿੱਚ ਵਿੱਤੀ ਸਹਾਇਤਾ ਕਰਦੀ ਹੋਈ"
ਇਸ ਪੋਸਟ ਦਾ ਫੇਸਬੁੱਕ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ Invid ਟੂਲ ਵਿਚ ਅਪਲੋਡ ਕੀਤਾ ਅਤੇ ਇਸ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।
ਸਾਨੂੰ ਇਸ ਮਾਮਲੇ ਦਾ ਵੱਖਰੇ ਐਂਗਲ ਤੋਂ ਬਣਿਆ ਵੀਡੀਓ OTV ਦੇ ਅਧਿਕਾਰਿਕ Youtube ਚੈਨਲ 'ਤੇ ਅਪਲੋਡ ਮਿਲਿਆ। 24 ਜਨਵਰੀ 2020 ਨੂੰ ਮਾਮਲੇ ਨੂੰ ਰਿਪੋਰਟ ਕਰਦਿਆਂ ਸਿਰਲੇਖ ਦਿੱਤਾ ਗਿਆ, "Fruit Carts Destroyed During BMC's Eviction Drive Near Unit 1 Market In Bhubaneswar"
ਇਸ ਅਨੁਸਾਰ ਮਾਮਲਾ ਓਡੀਸ਼ਾ ਦੇ ਭੁਵਨੇਸ਼ਵਰ ਦਾ ਹੈ ਅਤੇ ਜਨਵਰੀ 2020 ਦਾ ਹੈ। ਮਤਲਬ ਸਾਫ਼ ਹੈ ਕਿ ਇਸ ਮਾਮਲੇ ਦਾ ਕੋਰੋਨਾ ਕਰਕੇ ਲਾਗੂ ਹੋਏ ਲਾਕਡਾਊਨ ਨਾਲ ਕੋਈ ਸਬੰਧ ਨਹੀਂ ਹੈ। ਇਹ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਇਸ ਮਾਮਲੇ ਤੋਂ ਬਾਅਦ ਦੁਕਾਨਦਾਰਾਂ ਦਾ ਇੰਟਰਵਿਊ Kanak News ਦੁਆਰਾ 24 ਜਨਵਰੀ 2020 ਨੂੰ ਅਪਲੋਡ ਵੀਡੀਓ ਵਿਚ ਸੁਣਿਆ ਜਾ ਸਕਦਾ ਹੈ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਬਲਕਿ ਪਿਛਲੇ ਸਾਲ ਜਨਵਰੀ ਦਾ ਹੈ ਅਤੇ ਇਸ ਦਾ ਕੋਰੋਨਾ ਕਾਲ ਦੌਰਾਨ ਲੱਗੇ ਲਾਕਡਾਊਨ ਨਾਲ ਕੋਈ ਸਬੰਧ ਨਹੀਂ ਹੈ।
Claim: ਲਾਕਡਾਊਨ ਵਿਚ ਗਰੀਬ ਸਬਜ਼ੀ-ਫਲਾਂ ਵਾਲਿਆਂ ਦੀ ਰੇਹੜੀਆਂ ਨੂੰ ਤੋੜਿਆ ਜਾ ਰਿਹਾ ਹੈ।
Claimed By: ਫੇਸਬੁੱਕ ਪੇਜ਼ Agg Bani
Fact Check : ਫਰਜ਼ੀ