Fact Check: ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਵਾਇਰਲ ਹੋ ਰਿਹਾ ਇਹ ਬਿਆਨ ਹਾਲੀਆ ਨਹੀਂ ਪਿਛਲੇ ਸਾਲ ਦਾ ਹੈ
Published : May 13, 2022, 8:28 pm IST
Updated : May 13, 2022, 8:28 pm IST
SHARE ARTICLE
Fact Check Old video of Rajasthan CM Ashok Gehlot shared as recent
Fact Check Old video of Rajasthan CM Ashok Gehlot shared as recent

ਅਸ਼ੋਕ ਗਹਿਲੋਤ ਦਾ ਇਹ ਵੀਡੀਓ ਹਾਲੀਆ ਨਹੀਂ ਬਲਕਿ ਅਪ੍ਰੈਲ 2021 ਦਾ ਹੈ ਜਦੋਂ ਉਨ੍ਹਾਂ ਨੇ NSUI ਸਥਾਪਨਾ ਦਿਵਸ ਮੌਕੇ ਇਹ ਬਿਆਨ ਦਿੱਤਾ ਸੀ।

RSFC (Team Mohali)- ਬੀਤੇ ਕੁਝ ਦਿਨਾਂ ਵਿਚ ਰਾਜਸਥਾਨ ਵਿਖੇ ਕਈ ਥਾਵਾਂ 'ਤੇ ਧਾਰਮਿਕ ਹਿੰਸਾ ਵੇਖਣ ਨੂੰ ਮਿਲੀ। ਹੁਣ ਇਸ ਹਿੰਸਾ ਦੇ ਮਾਹੌਲ ਵਿਚਕਾਰ ਇੱਕ ਵੀਡੀਓ ਰਾਜਸਥਾਨ ਦੇ ਮੁੱਖ ਮੰਤਰੀ ਦਾ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਉਨ੍ਹਾਂ ਨੂੰ ਬੋਲਦੇ ਸੁਣਿਆ ਜਾ ਸਕਦਾ ਹੈ, "ਭਾਜਪਾ ਅਤੇ RSS ਵਾਲੇ ਹਿੰਦੂਤਵ ਦੀ ਗੱਲ ਕਰਦੇ ਹਨ ਅਤੇ ਮਾਹੌਲ ਹਿੰਦੂਤਵ ਦਾ ਬਣ ਗਿਆ ਹੈ ਤੇ ਅਸੀਂ ਇਸਤੋਂ ਘਬਰਾ ਗਏ ਹਨ, ਸਾਨੂੰ ਸ਼ਾਇਦ ਵੋਟ ਨਹੀਂ ਮਿਲਣਗੇ ਪਰ ਡਰਨਾ ਨਹੀਂ ਅਸੀਂ ਆਪਣੀ ਵਿਚਾਰਧਾਰਾ 'ਤੇ ਚਲਣਾ ਹੈ।"

ਹੁਣ ਦਾਅਵਾ ਕੀਤਾ ਜਾ ਰਿਹਾ ਕਿ ਮਾਮਲਾ ਹਾਲੀਆ ਹੈ ਅਤੇ ਵੀਡੀਓ ਸ਼ੇਅਰ ਕਰਦਿਆਂ ਕਾਂਗਰਸ ਸਰਕਾਰ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਅਸ਼ੋਕ ਗਹਿਲੋਤ ਦਾ ਇਹ ਵੀਡੀਓ ਹਾਲੀਆ ਨਹੀਂ ਬਲਕਿ ਅਪ੍ਰੈਲ 2021 ਦਾ ਹੈ ਜਦੋਂ ਉਨ੍ਹਾਂ ਨੇ NSUI ਸਥਾਪਨਾ ਦਿਵਸ ਮੌਕੇ ਇਹ ਬਿਆਨ ਦਿੱਤਾ ਸੀ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Ram Sanehi" ਨੇ 12 ਮਈ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "राज्य में हिंदुत्व का माहौल बन रहा है लोग वोट नहीं देंगे हम भी बुरी तरह से घबरा गए है लेकिन घबराना नहीं है, हमें हमारी मुसलमानी विचारधारा पर चलना है। कांग्रेस कार्यकर्ताओं से अशोक गहलोत"

ਇਸ ਵੀਡੀਓ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। 

ਵਾਇਰਲ ਬਿਆਨ ਹਾਲੀਆ ਨਹੀਂ ਪਿਛਲੇ ਸਾਲ ਅਪ੍ਰੈਲ 2021 ਦਾ ਹੈ

ਸਾਨੂੰ ਇਸ ਬਿਆਨ ਨੂੰ ਲੈ ਕੇ Live Hindustan ਦੀ 9 ਅਪ੍ਰੈਲ 2021 ਨੂੰ ਪ੍ਰਕਾਸ਼ਿਤ ਖਬਰ ਮਿਲੀ। ਇਸ ਬਿਆਨ ਨੂੰ ਲੈ ਕੇ ਖਬਰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਦਿੱਤਾ ਗਿਆ, "हिम्मत हार गए अशोक गहलोत! कहा- बीजेपी ने बनाया हिंदुत्व का माहौल, शायद हमें वोट न मिले"

Live Hindustan NewsLive Hindustan News

ਖਬਰ ਅਨੁਸਾਰ NSUI ਸਥਾਪਨਾ ਦਿਵਸ ਮੌਕੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ NSUI ਵਰਕਰਾਂ ਨੂੰ ਹਿੰਮਤ ਨਾ ਹਾਰਨ ਦੀ ਗੱਲ ਕਹੀ। ਇਸੇ ਸੰਬੋਧਨ ਦੌਰਾਨ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਭਾਜਪਾ ਅਤੇ RSS ਵਾਲੇ ਹਿੰਦੂਤਵ ਦੀ ਗੱਲ ਕਰਦੇ ਹਨ ਅਤੇ ਮਾਹੌਲ ਹਿੰਦੂਤਵ ਦਾ ਬਣ ਗਿਆ ਹੈ ਤੇ ਅਸੀਂ ਇਸਤੋਂ ਘਬਰਾ ਗਏ ਹਨ, ਸਾਨੂੰ ਸ਼ਾਇਦ ਵੋਟ ਨਹੀਂ ਮਿਲਣਗੇ ਪਰ ਡਰਨਾ ਨਹੀਂ ਅਸੀਂ ਆਪਣੀ ਵਿਚਾਰਧਾਰਾ 'ਤੇ ਚਲਣਾ ਹੈ।

ਇਸ ਸੰਬੋਧਨ ਮੌਕੇ ਅਸ਼ੋਕ ਗਹਿਲੋਤ ਨੇ ਵਰਕਰਾਂ ਨੂੰ ਨਿਡਰ ਹੋ ਕੇ ਕੰਮ ਕਰਨ ਦੀ ਗੱਲ ਕੀਤੀ। 

ਦੱਸ ਦਈਏ ਕਿ ਇਸ ਸੰਬੋਧਨ ਦਾ ਵੀਡੀਓ ਅਸ਼ੋਕ ਗਹਿਲੋਤ ਵੱਲੋਂ ਆਪਣੇ Youtube ਅਕਾਊਂਟ ਤੋਂ 9 ਅਪ੍ਰੈਲ 2021 ਨੂੰ ਸ਼ੇਅਰ ਕੀਤਾ ਗਿਆ ਸੀ। ਇਸ ਵੀਡੀਓ 'ਚ ਵਾਇਰਲ ਭਾਗ ਨੂੰ 1 ਘੰਟਾ 15 ਮਿੰਟ ਤੋਂ ਬਾਅਦ ਸੁਣਿਆ ਜਾ ਸਕਦਾ ਹੈ। 

ਮਤਲਬ ਸਾਫ ਸੀ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਇੱਕ ਸਾਲ ਪੁਰਾਣਾ ਹੈ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਅਸ਼ੋਕ ਗਹਿਲੋਤ ਦਾ ਇਹ ਵੀਡੀਓ ਹਾਲੀਆ ਨਹੀਂ ਬਲਕਿ ਅਪ੍ਰੈਲ 2021 ਦਾ ਹੈ ਜਦੋਂ ਉਨ੍ਹਾਂ ਨੇ NSUI ਸਥਾਪਨਾ ਦਿਵਸ ਮੌਕੇ ਇਹ ਬਿਆਨ ਦਿੱਤਾ ਸੀ।

Claim- राज्य में हिंदुत्व का माहौल बन रहा है लोग वोट नहीं देंगे हम भी बुरी तरह से घबरा गए है लेकिन घबराना नहीं है, हमें हमारी मुसलमानी विचारधारा पर चलना है। कांग्रेस कार्यकर्ताओं से अशोक गहलोत
Claimed By- FB User Ram Sanehi
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement
Advertisement

Today Punjab News: ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਪੜ੍ਹਦੇ ਪਾਠੀ ’ਤੇ ਹਮ*ਲਾ, ਗੁਰੂਘਰ ਅੰਦਰ ਨੰ*ਗਾ ਹੋਇਆ ਵਿਅਕਤੀ

06 Dec 2023 5:35 PM

Sukhdev Singh Gogamedi Today News : Sukhdev Gogamedi ਦੇ ਕ+ਤਲ ਕਾਰਨ Rajasthan ਬੰਦ ਦਾ ਐਲਾਨ

06 Dec 2023 4:49 PM

'SGPC spent 94 lakhs for rape, did they spend that much money for Bandi Singh?'

06 Dec 2023 4:22 PM

Today Mohali News: Mustang 'ਤੇ ਰੱਖ ਚਲਾਈ ਆਤਿਸ਼ਬਾਜ਼ੀ! ਦੇਖੋ ਇੱਕ Video ਨੇ ਨੌਜਵਾਨ ਨੂੰ ਪਹੁੰਚਾ ਦਿੱਤਾ ਥਾਣੇ....

06 Dec 2023 3:08 PM

ਜੇ ਜਿਊਣਾ ਚਾਹੁੰਦੇ ਹੋ ਤਾਂ ਇਹ 5 ਚੀਜ਼ਾਂ ਛੱਡ ਦਿਓ, ਪੈਕੇਟ ਫੂਡ ਦੇ ਰਿਹਾ ਮੌਤ ਨੂੰ ਸੱਦਾ! ਕੋਰੋਨਾ ਟੀਕੇ ਕਾਰਨ...

06 Dec 2023 2:52 PM