
ਰਵਨੀਤ ਬਿੱਟੂ ਸਹੀ ਸਲਾਮਤ ਹਨ ਅਤੇ ਗੰਨਮੈਨ ਦੀ ਮੌਤ ਵਾਲੀ ਖਬਰ ਹਾਲੀਆ ਨਹੀਂ ਬਲਕਿ ਜਨਵਰੀ 2024 ਦੀ ਹੈ।
Claim
ਸੋਸ਼ਲ ਮੀਡੀਆ 'ਤੇ ਲੁਧਿਆਣਾ ਤੋਂ ਭਾਜਪਾ ਦੇ ਲੋਕਸਭਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਲੈ ਕੇ ਇੱਕ ਗ੍ਰਾਫਿਕ ਮੀਡੀਆ ਅਦਾਰੇ Pro Punjab TV ਦੇ ਹਵਾਲਿਓਂ ਵਾਇਰਲ ਕੀਤਾ ਜਾ ਰਿਹਾ ਹੈ। ਇਸ ਗ੍ਰਾਫਿਕ ਵਿਚ ਲਿਖਿਆ ਹੋਇਆ ਕਿ ਰਵਨੀਤ ਬਿੱਟੂ ਦੇ ਘਰ ਵਿਚ ਗੋਲੀ ਚੱਲਣ ਕਾਰਨ ਰਵਨੀਤ ਦੇ ਗੰਨਮੈਨ ਤੇ ਆਗੂ ਦੀ ਮੌਤ ਹੋ ਗਈ ਹੈ।
ਫੇਸਬੁੱਕ ਅਕਾਊਂਟ ਡਾ ਗੁਰਜੀਤ ਸਿੰਘ ਨੇ ਵਾਇਰਲ ਗ੍ਰਾਫਿਕ ਸਾਂਝਾ ਕਰਦਿਆਂ ਲਿਖਿਆ, "ਆਹ ਤਾਂ ਇੰਟਰਵਿਊ ਚ ਕਹਿ ਰਿਹਾ ਸੀ ਕਿ ਮੇਰੇ ਸਾਹਮਣੇ ਆ ਕੇ ਮੇਨੂ ਕੋਈ ਰੋਕ ਨਹੀਂ ਸਕਦਾ ਕਿਸੇ ਚ ਏਨੀ ਹਿੰਮਤ ਨਹੀਂ ਹੁਣ ਕੀ ਹੋ ਗਿਆ ਇਸ ਨੂੰ"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਗ੍ਰਾਫਿਕ ਨੂੰ ਫਰਜ਼ੀ ਪਾਇਆ ਹੈ। ਰਵਨੀਤ ਬਿੱਟੂ ਸਹੀ ਸਲਾਮਤ ਹਨ ਅਤੇ ਗੰਨਮੈਨ ਦੀ ਮੌਤ ਵਾਲੀ ਖਬਰ ਹਾਲੀਆ ਨਹੀਂ ਬਲਕਿ ਜਨਵਰੀ 2024 ਦੀ ਹੈ। ਹੁਣ ਫਰਜ਼ੀ ਗ੍ਰਾਫਿਕ ਸ਼ੇਅਰ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
Investigation
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਦਾਅਵੇ ਨੂੰ ਲੈ ਕੇ ਕੀਵਰਡ ਸਰਚ ਕੀਤਾ। ਸਾਨੂੰ ਆਪਣੀ ਸਰਚ ਦੌਰਾਨ ਜਨਵਰੀ 2024 ਦੀਆਂ ਕਈ ਰਿਪੋਰਟਾਂ ਮਿਲੀਆਂ ਜਿਨ੍ਹਾਂ ਵਿਚ ਦਾਅਵਾ ਕੀਤਾ ਗਿਆ ਕਿ ਰਵਨੀਤ ਬਿੱਟੂ ਦੇ ਘਰ ਗੋਲੀ ਚੱਲਣ ਕਾਰਨ ਆਗੂ ਦੇ ਗੰਨਮੈਨ ਦੀ ਮੌਤ ਹੋ ਗਈ ਸੀ। ਹਾਲਾਂਕਿ ਇਸਦੇ ਵਿਚ ਰਵਨੀਤ ਬਿੱਟੂ ਨੂੰ ਗੋਲੀ ਲੱਗਣ ਆਦਿ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ।
ਗੰਨਮੈਨ ਦੀ ਮੌਤ ਦੇ ਮਾਮਲੇ ਨੂੰ ਲੈ ਕੇ ਮੀਡੀਆ ਅਦਾਰੇ ਰੋਜ਼ਾਨਾ ਸਪੋਕਸਮੈਨ ਨੇ 21 ਜਨਵਰੀ 2024 ਨੂੰ ਖਬਰ ਸਾਂਝੀ ਕਰਦਿਆਂ ਸਿਰਲੇਖ ਲਿਖਿਆ, "ਵੱਡੀ ਖ਼ਬਰ ਰਵਨੀਤ ਬਿੱਟੂ ਦੇ ਘਰ ਚੱਲੀ ਗੋਲੀ, ਸੁਰੱਖਿਆ ਗਾਰਡ ਦੀ ਹੋਈ ਮੌਤ ਜਾਂਚ ਤੋਂ ਬਾਅਦ ਹੋਣਗੇ ਵੱਡੇ ਖੁਲਾਸੇ"
ਦੱਸ ਦਈਏ ਕਿ ਇਸ ਮਾਮਲੇ ਵਿਚ ਰਵਨੀਤ ਬਿੱਟੂ ਨੂੰ ਵੀ ਗੋਲੀ ਲੱਗਣ ਬਾਰੇ ਕੋਈ ਜ਼ਿਕਰ ਨਹੀਂ ਸੀ।
ਦੱਸ ਦਈਏ ਸਾਨੂੰ ਆਪਣੀ ਇਸ ਸਰਚ ਦੌਰਾਨ ਮੀਡੀਆ ਅਦਾਰੇ Pro Punjab ਦਾ ਅਸਲ ਗ੍ਰਾਫਿਕ ਵੀ ਸਾਂਝਾ ਮਿਲਿਆ। ਅਸਲ ਗ੍ਰਾਫਿਕ ਪੋਸਟ ਅਦਾਰੇ ਵੱਲੋਂ 20 ਜਨਵਰੀ 2024 ਨੂੰ ਸਾਂਝਾ ਕੀਤਾ ਗਿਆ ਸੀ ਅਤੇ ਕੈਪਸ਼ਨ ਲਿਖਿਆ ਗਿਆ ਸੀ, "ਰਵਨੀਤ ਬਿੱਟੂ ਦੀ ਕੋਠੀ 'ਚ ਚੱਲੀ ਗੋਲੀ"
ਮੀਡੀਆ ਅਦਾਰੇ ਨੇ ਮਾਮਲੇ ਤੋਂ ਬਾਅਦ ਰਵਨੀਤ ਬਿੱਟੂ ਦਾ ਬਿਆਨ ਵੀ ਚਲਾਇਆ ਸੀ ਜਿਸਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਹੁਣ ਅਸੀਂ ਇਸ ਗ੍ਰਾਫਿਕ ਨੂੰ ਲੈ ਕੇ ਮੀਡੀਆ ਅਦਾਰੇ Pro Punjab ਦੇ ਸੀਨੀਅਰ ਪੱਤਰਕਾਰ ਗਗਨਦੀਪ ਸਿੰਘ ਨਾਲ ਵੀ ਗੱਲ ਕੀਤੀ। ਗਗਨਦੀਪ ਨੇ ਵੀ ਵਾਇਰਲ ਗ੍ਰਾਫਿਕ ਨੂੰ ਸਾਡੇ ਨਾਲ ਗੱਲ ਕਰਦਿਆਂ ਫਰਜ਼ੀ ਦੱਸਿਆ।
ਪੜਤਾਲ ਦੇ ਅੰਤਿਮ ਚਰਣ ਵਿਚ ਅਸੀਂ ਸਾਬਕਾ MP ਰਵਨੀਤ ਬਿੱਟੂ ਦੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਖੰਗਾਲਿਆ। ਦੱਸ ਦਈਏ ਓਥੇ ਮੌਜੂਦ ਹਾਲੀਆ ਪੋਸਟਾਂ ਤੋਂ ਸਾਫ ਹੁੰਦਾ ਹੈ ਕਿ ਆਗੂ ਸਹੀ ਸਲਾਮਤ ਹਨ ਅਤੇ ਵਾਇਰਲ ਹੋ ਰਿਹਾ ਦਾਅਵਾ ਬਿਲਕੁਲ ਫਰਜ਼ੀ ਹੈ।
Conclusion
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਗ੍ਰਾਫਿਕ ਨੂੰ ਫਰਜ਼ੀ ਪਾਇਆ ਹੈ। ਰਵਨੀਤ ਬਿੱਟੂ ਸਹੀ ਸਲਾਮਤ ਹਨ ਅਤੇ ਗੰਨਮੈਨ ਦੀ ਮੌਤ ਵਾਲੀ ਖਬਰ ਹਾਲੀਆ ਨਹੀਂ ਬਲਕਿ ਜਨਵਰੀ 2024 ਦੀ ਹੈ। ਹੁਣ ਫਰਜ਼ੀ ਗ੍ਰਾਫਿਕ ਸ਼ੇਅਰ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
Result- Fake
Our Sources
News Report Of Media House Rozana Spokesman Shared On 21 January 2024
News Report Of Media House Pro Punjab TV Shared On 21 January 2024
Original Graphic Post Of Pro Punjab TV Shared On 20 January 2024
Physical Verification Quote Over Chat With Pro Punjab TV Journalist Gagandeep Singh
ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ