ਤੱਥ ਜਾਂਚ: ਜਪਾਨ 'ਚ ਜ਼ਮੀਨ ਖਿਸਕਣ ਨਾਲ ਮਚੀ ਤਬਾਹੀ ਦਾ ਵੀਡੀਓ ਧਰਮਸ਼ਾਲਾ ਦੇ ਨਾਂਅ ਤੋਂ ਵਾਇਰਲ
Published : Jul 13, 2021, 1:57 pm IST
Updated : Jul 13, 2021, 4:19 pm IST
SHARE ARTICLE
Fact Check: Video of mudslide from Japan viral in the name of Himachal
Fact Check: Video of mudslide from Japan viral in the name of Himachal

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਭਾਰਤ ਦਾ ਨਹੀਂ ਬਲਕਿ ਕੁਝ ਦਿਨ ਪਹਿਲਾਂ ਜਪਾਨ 'ਚ ਆਈ ਕੁਦਰਤ ਦੀ ਤਬਾਹੀ ਦਾ ਵੀਡੀਓ ਹੈ। ਵਾਇਰਲ ਪੋਸਟ ਫਰਜ਼ੀ ਹੈ। 

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਤੇਜ਼ੀ ਨਾਲ ਗੰਦੇ ਪਾਣੀ ਦੇ ਹੜ੍ਹ ਨੂੰ ਤਬਾਹੀ ਮਚਾਉਂਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਬੱਦਲ ਫੱਟਣ ਨਾਲ ਮਚੀ ਤਬਾਹੀ ਦਾ ਇਹ ਵੀਡੀਓ ਹਿਮਾਚਲ ਦੇ ਧਰਮਸ਼ਾਲਾ ਦਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਵੀਡੀਓ ਭਾਰਤ ਦਾ ਨਹੀਂ ਬਲਕਿ ਕੁਝ ਦਿਨ ਪਹਿਲਾਂ ਜਪਾਨ 'ਚ ਆਈ ਕੁਦਰਤ ਦੀ ਤਬਾਹੀ ਦਾ ਵੀਡੀਓ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ Agg Bani ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਕੱਲ੍ਹ ਬੱਦਲ ਫਟਣ ਨਾਲ ਧਰਮਸ਼ਾਲਾ ਚ ਤਵਾਹੀ ਦੀਆਂ ਤਸਵੀਰਾਂ"

ਇਸ ਪੋਸਟ ਨੂੰ ਹੇਠਾਂ ਕਲਿੱਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਦੇ ਫੇਸਬੁੱਕ ਲਿੰਕ ਨੂੰ InVID ਟੂਲ 'ਚ ਪਾਇਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਦੀ ਮਦਦ ਨਾਲ ਸਰਚ ਕੀਤਾ। ਸਾਨੂੰ ਇਹ ਵੀਡੀਓ ਕਈ ਸਾਰੇ ਮੀਡੀਆ ਰਿਪੋਰਟਸ 'ਚ ਮਿਲਿਆ।

InVID

ਵੀਡੀਓ ਜਪਾਨ ਦਾ ਹੈ

ਇਹ ਵੀਡੀਓ ਜਪਾਨ ਦੇ ਅਟਾਮੀ ਇਲਾਕੇ ਦਾ ਹੈ ਜਦੋਂ 3 ਜੁਲਾਈ ਨੂੰ ਭਾਰੀ ਮੀਂਹ ਕਰਕੇ ਜ਼ਮੀਨ ਖਿਸਕਣ ਕਾਰਨ ਇਹ ਤਬਾਹੀ ਮੱਚ ਗਈ ਸੀ। CNN ਨੇ 4 ਜੁਲਾਈ 2021 ਨੂੰ ਵੀਡੀਓ ਅਪਲੋਡ ਕਰਦਿਆਂ ਖ਼ਬਰ ਦਾ ਸਿਰਲੇਖ ਲਿਖਿਆ, "About 20 people missing and 2 dead after mudslide wipes out homes in Japan's Atami city"

CNN

ਖ਼ਬਰ ਅਨੁਸਾਰ ਇਸ ਤਬਾਹੀ ਕਰਕੇ 20 ਲੋਕਾਂ ਦੇ ਲਾਪਤਾ ਹੋਣ ਦੀ ਅਤੇ 2 ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਸੀ। ਇਸ ਖ਼ਬਰ ਵਿਚ ਵਾਇਰਲ ਵੀਡੀਓ ਵੀ ਅਪਲੋਡ ਕੀਤਾ ਗਿਆ ਸੀ। ਇਹ ਖ਼ਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਇਸ ਮਾਮਲੇ ਨੂੰ ਲੈ ਕੇ AlJazeera ਅਤੇ East Mojo ਦੀ ਖ਼ਬਰ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਭਾਰਤ ਦਾ ਨਹੀਂ ਬਲਕਿ ਕੁਝ ਦਿਨ ਪਹਿਲਾਂ ਜਪਾਨ 'ਚ ਆਈ ਕੁਦਰਤ ਦੀ ਤਬਾਹੀ ਦਾ ਵੀਡੀਓ ਹੈ।

Claim- Video of landslide from Dharamshala
Claimed By- FB Page Agg Bani
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement