
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ ਹੈ। ਇਹ ਵਾਇਰਲ ਵੀਡੀਓ ਰਾਜਸਥਾਨ ਦਾ ਨਹੀਂ ਸਗੋਂ ਉੱਤਰ ਪ੍ਰਦੇਸ਼ ਦਾ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਇੱਕ ਪੁਲਿਸ ਮੁਲਾਜ਼ਮ ਇੱਕ ਵਿਅਕਤੀ ਦਾ ਸਕੂਟਰ ਰੋਕ ਕੇ ਉਸ ਨੂੰ ਵਾਹਨ 'ਤੇ ਲੱਗਾ ਖਾਟੂ ਸ਼ਿਆਮ ਦਾ ਸਟਿੱਕਰ ਹਟਾਉਣ ਲਈ ਕਹਿ ਰਿਹਾ ਹੈ। ਇਸ ਵੀਡੀਓ ਨੂੰ ਰਾਜਸਥਾਨ ਦਾ ਦੱਸਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ।
ਵਾਇਰਲ ਵੀਡੀਓ ਨੂੰ ਸਾਂਝਾ ਕਰਦੇ ਹੋਏ ਕਥਿਤ ਭਾਜਪਾ ਯੁਵਾ ਮੋਰਚਾ ਦੀ ਸੋਸ਼ਲ ਮੀਡੀਆ ਮੁਖੀ ਰਿਚਾ ਰਾਜਪੂਤ ਨੇ ਲਿਖਿਆ, "ਰਾਜਸਥਾਨ ਵਿਚ ਹਿੰਦੂ ਹੋਣਾ ਇੱਕ ਗੁਨਾਹ ਹੈ, ਕਾਂਗਰਸ ਖਾਟੂਸ਼ਿਆਮ ਦਾ ਸਟਿੱਕਰ ਲਗਾਉਣ ਲਈ ਚਲਾਨ ਜਾਰੀ ਕਰ ਰਹੀ ਹੈ...ਆਦਿ"
ਇਹ ਪੋਸਟ ਹੇਠਾਂ ਦੇਖਿਆ ਜਾ ਸਕਦਾ ਹੈ:
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ ਹੈ। ਇਹ ਵਾਇਰਲ ਵੀਡੀਓ ਰਾਜਸਥਾਨ ਦਾ ਨਹੀਂ ਸਗੋਂ ਉੱਤਰ ਪ੍ਰਦੇਸ਼ ਦਾ ਹੈ ਜਿਸਨੂੰ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਕਰਕੇ ਰਾਜਸਥਾਨ ਦੀ ਸੱਤਾਧਾਰੀ ਕਾਂਗਰਸ ਸਰਕਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਸਪੋਕਸਮੈਨ ਦੀ ਪੜਤਾਲ
ਜਾਂਚ ਸ਼ੁਰੂ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਦੇ ਸਬੰਧ ਵਿਚ ਕੀਵਰਡਸ ਸਰਚ ਕਰ ਜਾਣਕਾਰੀ ਲੱਭਣੀ ਸ਼ੁਰੂ ਕੀਤੀ। ਸਾਨੂੰ ਇਹ ਵੀਡੀਓ ਐਕਸ ਯੂਜ਼ਰ ਦੀਪਕ ਸ਼੍ਰੀਵਾਸਤਵ ਦੁਆਰਾ ਸਾਂਝਾ ਕੀਤਾ ਮਿਲਿਆ। ਮੌਜੂਦ ਜਾਣਕਾਰੀ ਅਨੁਸਾਰ ਇਹ ਵੀਡੀਓ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਦਾ ਦੱਸਿਆ ਗਿਆ। ਵੀਡੀਓ ਸ਼ੇਅਰ ਕਰਦੇ ਹੋਏ ਦੀਪਕ ਨੇ ਲਿਖਿਆ, "ਇਹ ਵੀਡੀਓ ਲਖੀਮਪੁਰ ਖੇੜੀ ਦਾ ਹੈ, ਜਿੱਥੇ ਟੀ.ਆਈ. ਸਰ ਸਰਕਾਰ ਦੇ ਕਾਨੂੰਨ ਦਾ ਹਵਾਲਾ ਦੇ ਕੇ ਚਲਾਨ ਕੱਟਣ ਦੀ ਧਮਕੀ ਦੇ ਰਹੇ ਹਨ। ਸ਼ਾਇਦ ਉਨ੍ਹਾਂ ਨੂੰ ਕਿਸੇ ਨੇ ਇਹ ਨਹੀਂ ਦੱਸਿਆ ਕਿ ਜਾਤੀ ਸੂਚਕ ਸ਼ਬਦ ਨਹੀਂ ਲਿਖੇ ਜਾਣੇ ਚਾਹੀਦੇ ਤੇ ਨਾ ਹੀ ਨੰਬਰ ਪਲੇਟ 'ਤੇ ਬਾਈਕ ਦੇ ਨੰਬਰ ਦੇ ਇਲਾਵਾ ਹੋਰ ਕੁਝ ਹੋ।"
यह वीडियो लखीमपुर खीरी का है जहां TI महोदय सरकार का कानून बता के चालान काटने की धमकी दे रहा है शायद इन्हें ये किसी ने नहीं बताया जाति सूचक शब्द नही लिखा होना चाहिए और नही नंबर प्लेट पे बाइक नंबर के सिवाय कुछ हो @Uppolice @uptrafficpolice @DmKheri @ProDefLko @lucknowtraffic pic.twitter.com/0CcqZw6fJM
— दीपक श्रीवास्तव ( डिविजन चीफ/प्रदेश उपाध्यक्ष) (@Deepakmansi2215) August 28, 2023
ਕਿਉਂਕਿ ਇਹ ਵੀਡੀਓ ਬਿਹਤਰ ਕੁਆਲਿਟੀ ਦਾ ਸੀ, ਇਸਲਈ ਅਸੀਂ ਇਸ ਵੀਡੀਓ ਵਿਚ ਦਿੱਸ ਰਹੀਆਂ ਪਿਛਲੀਆਂ ਇਮਾਰਤਾਂ ਨੂੰ ਧਿਆਨ ਨਾਲ ਦੇਖਿਆ। ਅਸੀਂ ਪਾਇਆ ਕਿ ਵੀਡੀਓ ਵਿਚ ਇੱਕ ਦੁਕਾਨ ਦਾ ਨਾਮ "ਚੌਧਰੀ ਮਸ਼ੀਨਰੀ ਸਟੋਰ" ਲਿਖਿਆ ਹੋਇਆ ਹੈ।
ਇਸ ਜਾਣਕਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਗੂਗਲ ਮੈਪਸ ਰਾਹੀਂ ਇਸ ਲੈਂਡਮਾਰਕ ਦੀ ਖੋਜ ਕੀਤੀ ਅਤੇ ਪਾਇਆ ਕਿ ਵਾਇਰਲ ਵੀਡੀਓ ਉੱਤਰ ਪ੍ਰਦੇਸ਼ ਦਾ ਹੈ। ਹੇਠਾਂ ਦਿੱਤੇ ਕੋਲਾਜ ਵਿਚ ਤੁਸੀਂ ਸਾਡੇ Google ਮੈਪਸ ਖੋਜ ਨਤੀਜੇ ਅਤੇ ਵਾਇਰਲ ਵੀਡੀਓ ਦਾ ਸਕ੍ਰੀਨਸ਼ਾਟ ਦੇਖ ਸਕਦੇ ਹੋ ਜਿਸਦੇ ਵਿਚ ਸਮਾਨ ਇਮਾਰਤਾਂ ਦੇਖੀ ਜਾ ਸਕਦੀਆਂ ਹਨ।
photo
ਅਮਰ ਉਜਾਲਾ ਦੀ ਖਬਰ ਮੁਤਾਬਕ, "ਉੱਤਰ ਪ੍ਰਦੇਸ਼ ਰਾਜ ਵਿਚ ਪੁਲਿਸ ਨੇ ਵਾਹਨਾਂ 'ਤੇ ਜਾਤੀ ਅਤੇ ਧਾਰਮਿਕ ਸਟਿੱਕਰ ਲਗਾਉਣ ਲਈ ਵਾਹਨ ਮਾਲਕਾਂ 'ਤੇ ਜੁਰਮਾਨਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਹ ਕਾਰਵਾਈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਕੀਤੀ ਗਈ ਹੈ। ਰਿਪੋਰਟ ਵਿਚ ਪੁਲਿਸ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਵਾਹਨਾਂ 'ਤੇ ਅਜਿਹੇ ਸਟਿੱਕਰ ਅਤੇ ਚਿੰਨ੍ਹ ਦਿਖਾਉਣ ਨਾਲ ਦੂਜੇ ਡਰਾਈਵਰਾਂ ਦਾ ਧਿਆਨ ਭਟਕ ਸਕਦਾ ਹੈ ਅਤੇ ਕਾਨੂੰਨ ਵਿਵਸਥਾ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।"
ਇਸ ਮਾਮਲੇ ਵਿਚ ਹੋਰ ਸਰਚ ਕਰਨ 'ਤੇ ਸਾਨੂੰ ਰਾਜਸਥਾਨ ਪੁਲਿਸ ਦਾ ਇੱਕ ਟਵੀਟ ਵੀ ਮਿਲਿਆ ਜਿਸ ਵਿਚ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਵਾਇਰਲ ਵੀਡੀਓ ਰਾਜਸਥਾਨ ਦਾ ਨਹੀਂ ਹੈ।
#FakeNews Alert ????:
— Rajasthan Police (@PoliceRajasthan) September 4, 2023
सोशल मीडिया पर एक वीडियो हो रहा है वायरल।
इस वीडियो को #राजस्थान का बताया जा रहा है,
जबकि यह बात सरासर झूठ है।
भ्रामक जानकारी वाले इस वीडियो को फॉरवर्ड ना करें।#RajasthanPolice pic.twitter.com/VKlLrwTTMs
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਜਾਂਚ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁੰਨ ਪਾਇਆ ਹੈ। ਇਹ ਵਾਇਰਲ ਵੀਡੀਓ ਰਾਜਸਥਾਨ ਦਾ ਨਹੀਂ ਸਗੋਂ ਉੱਤਰ ਪ੍ਰਦੇਸ਼ ਦਾ ਹੈ ਜਿਸਨੂੰ ਗੁੰਮਰਾਹਕੁੰਨ ਦਾਅਵੇ ਨਾਲ ਵਾਇਰਲ ਕਰਕੇ ਰਾਜਸਥਾਨ ਦੀ ਸੱਤਾਧਾਰੀ ਕਾਂਗਰਸ ਸਰਕਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।