Fact Check: ਪੰਜਾਬ CM ਦੇ ਮੁੰਡੇ ਦੇ ਵਿਆਹ 'ਤੇ ਵਰਤੀ ਗਈ ਇੱਕ ਪਾਣੀ ਦੀ ਬੋਤਲ 800 ਰੁਪਏ ਦੀ ਸੀ?
Published : Oct 13, 2021, 5:27 pm IST
Updated : Oct 14, 2021, 11:42 am IST
SHARE ARTICLE
Fact Check: No, water bottle served in CM Channi's son marriage did not cost 800 Rs per bottle
Fact Check: No, water bottle served in CM Channi's son marriage did not cost 800 Rs per bottle

ਇਹ ਕੀਮਤ 48 ਬੋਤਲਾਂ ਦੀ ਪੇਟੀ ਦੀ ਕੀਮਤ ਹੈ ਨਾ ਕਿ ਇੱਕ ਬੋਤਲ ਦੀ। ਵਾਇਰਲ ਪੋਸਟ ਜ਼ਰੀਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

RSFC (Team Mohali)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਨਵਜੀਤ ਸਿੰਘ ਦਾ 10 ਅਕਤੂਬਰ 2021 ਨੂੰ ਮੋਹਾਲੀ ਦੇ 3B-1 ਸਥਿਤ ਸਿੰਘ ਸਭਾ ਗੁਰਦੁਆਰੇ ਵਿਚ ਵਿਆਹ ਸਾਦੇ ਤਰੀਕੇ ਨਾਲ ਪੂਰਾ ਹੋਇਆ। ਵਿਆਹ ਦੌਰਾਨ CM ਨੇ ਆਮ ਲੋਕਾਂ ਵਾਂਗ ਲੰਗਰ ਖਾਧਾ ਅਤੇ ਇਸੇ ਵਰਤਾਰੇ ਦੀ ਕਈ ਲੋਕਾਂ ਵੱਲੋਂ ਤਰੀਫ ਕੀਤੀ ਗਈ। ਹੁਣ ਇਸੇ ਵਿਆਹ 'ਤੇ ਨਿਸ਼ਾਨਾ ਸਾਧਦੇ ਹੋਏ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ CM ਆਪਣੇ ਪਰਿਵਾਰ ਨਾਲ ਲੰਗਰ ਖਾਉਂਦੇ ਦਿੱਸ ਰਹੇ ਹਨ। ਇਸ ਤਸਵੀਰ ਉੱਤੇ ਔਨਲਾਈਨ ਸਾਈਟਾਂ 'ਤੇ ਵਿੱਕ ਰਹੀ ਪਾਣੀ ਦੀ ਬੋਤਲ ਦੀ ਤਸਵੀਰ ਹੈ ਅਤੇ ਕੀਮਤ ਹੈ। ਕੀਮਤ ਅਨੁਸਾਰ ਪਾਣੀ ਦੀ ਬੋਤਲ 800 ਰੁਪਏ ਤੋਂ ਵੱਧ ਦੀ ਕੀਮਤ ਰੱਖਦੀ ਹੈ।

ਹੁਣ ਇਸ ਪੋਸਟ ਨੂੰ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ CM ਚਰਨਜੀਤ ਚੰਨੀ ਦੇ ਮੁੰਡੇ ਦੇ ਵਿਆਹ 'ਤੇ ਵਰਤਾਈ ਗਈ ਇੱਕ ਪਾਣੀ ਦੀ ਬੋਤਲ ਦੀ ਕੀਮਤ 800 ਰੁਪਏ ਤੋਂ ਵੱਧ ਦੀ ਕੀਮਤ ਰੱਖਦੀ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਜਿਹੜੀ ਕੀਮਤ ਦਾ ਸਕ੍ਰੀਨਸ਼ੋਟ ਵਾਇਰਲ ਹੋ ਰਿਹਾ ਹੈ ਉਸਦਾ ਅਸਲ ਸੱਚ ਕੁਝ ਹੋਰ ਹੀ ਹੈ। ਇਹ ਕੀਮਤ 48 ਬੋਤਲਾਂ ਦੀ ਪੇਟੀ ਦੀ ਕੀਮਤ ਹੈ ਨਾ ਕਿ ਇੱਕ ਬੋਤਲ ਦੀ। ਵਾਇਰਲ ਪੋਸਟ ਜ਼ਰੀਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।  

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Gurpreet Singh Aujla" ਨੇ ਵਾਇਰਲ ਤਸਵੀਰਾਂ ਦਾ ਕੋਲਾਜ ਸ਼ੇਅਰ ਕਰਦਿਆਂ ਲਿਖਿਆ, "ਆਮ ਆਦਮੀ ਮੈ ਆਮ ਆਦਮੀ ਦਾ ਢੰਡੋਰਾ ਪਿੱਟਣ ਵਾਲਾ ਚੰਨੀ ਕਹਿੰਦਾ ਅਸੀ ਵਿਆਹ ਸਾਦਾ ਕੀਤਾ ਰੋਟੀ ਲੰਗਰ ਦੀ ਖਾਧੀ ਪਰ 6,7 ਦਾਲ਼ਾ ਸਬਜੀਆਂ ਨਾਲ , ਲੰਗਰ ਦੇ ਪਾਣੀ ਦੀ ਥਾਂ 800 ਰੁਪਏ ਦੀ ਬੋਤਲ ਵਾਲਾ ਪਾਣੀ ਪੀਤਾ .."

ਇਹ ਪੋਸਟ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਪੋਸਟ ਨੂੰ ਧਿਆਨ ਨਾਲ ਵੇਖਿਆ। ਇਸ ਪੋਸਟ ਵਿਚ ਔਨਲਾਈਨ ਸਾਈਟ 'ਤੇ Himalayan ਦੀ ਪਾਣੀ ਦੀ ਬੋਤਲ ਸਰਚ ਕੀਤੀ ਗਈ ਹੈ ਜਿਸਦੀ ਕੀਮਤ 816 ਰੁਪਏ ਵੇਖੀ ਜਾ ਸਕਦੀ ਹੈ।

Google Search

ਅੱਗੇ ਵਧਦੇ ਹੋਏ ਅਸੀਂ ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਗੂਗਲ ਸਰਚ ਕੀਤੀ। ਸਰਚ ਦੇ ਨਤੀਜਿਆਂ ਨੇ ਸੱਚ ਸਾਹਮਣੇ ਪੇਸ਼ ਕਰ ਦਿੱਤਾ।

"816 ਰੁਪਏ ਇੱਕ ਬੋਤਲ ਦੀ ਨਹੀਂ ਬਲਕਿ 48 ਬੋਤਲਾਂ ਦੀ ਕੀਮਤ ਹੈ"  

Amazon SearchAmazon Search

ਅਸੀਂ ਆਪਣੀ ਸਰਚ ਵਿਚ ਪਾਇਆ ਕਿ Amazon ਔਨਲਾਈਨ ਸਾਈਟ 200ML ਦੀ 48 ਬੋਤਲਾਂ ਦੀ ਪੇਟੀ 816 ਵਿਚ ਦੇ ਰਿਹਾ ਹੈ। ਮਤਲਬ ਸਾਫ ਸੀ ਕਿ ਪੂਰੀ ਜਾਣਕਾਰੀ ਨਾ ਦੱਸਦੇ ਹੋਏ ਵਾਇਰਲ ਪੋਸਟ ਜਰੀਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਜਿਹੜੀ ਕੀਮਤ ਦਾ ਸਕ੍ਰੀਨਸ਼ੋਟ ਵਾਇਰਲ ਹੋ ਰਿਹਾ ਹੈ ਉਸਦਾ ਅਸਲ ਸੱਚ ਕੁਝ ਹੋਰ ਹੀ ਹੈ। ਇਹ ਕੀਮਤ 48 ਬੋਤਲਾਂ ਦੀ ਪੇਟੀ ਦੀ ਕੀਮਤ ਹੈ ਨਾ ਕਿ ਇੱਕ ਬੋਤਲ ਦੀ। ਵਾਇਰਲ ਪੋਸਟ ਜ਼ਰੀਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

Claim- Water Bottles used in CM Channi's son marriage was 800RS per bottle
Claimed By- FB User Gurpreet Singh Aujla

Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement