Fact Check: ਹਿੰਦੂ ਵਿਅਕਤੀ ਨੂੰ ਮੁਸਲਿਮ ਪਰਿਵਾਰ ਨੇ ਸਾੜ ਕੇ ਮਾਰਿਆ? ਜਾਣੋ ਨਿਊਜ਼ ਕਟਿੰਗ ਦਾ ਸੱਚ
Published : Oct 13, 2021, 1:14 pm IST
Updated : Oct 13, 2021, 1:14 pm IST
SHARE ARTICLE
Fact Check Old news cutting of hindu youth burn alive shared as recent
Fact Check Old news cutting of hindu youth burn alive shared as recent

ਇਹ ਖਬਰ ਹਾਲੀਆ ਨਹੀਂ ਬਲਕਿ 9 ਸਾਲ ਪੁਰਾਣੀ ਹੈ। ਹੁਣ ਪੁਰਾਣੀ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਨਿਊਜ਼ਪੇਪਰ ਕਟਿੰਗ ਦਾ ਸਕ੍ਰੀਨਸ਼ੋਟ ਵਾਇਰਲ ਹੋ ਰਿਹਾ ਹੈ। ਇਸ ਕਟਿੰਗ ਅਨੁਸਾਰ ਇੱਕ ਹਿੰਦੂ ਵਿਅਕਤੀ ਨੂੰ ਕੇਰਲ ਦੇ ਇੱਕ ਮੁਸਲਿਮ ਪਰਿਵਾਰ ਨੇ ਸਾੜ ਕੇ ਮਾਰ ਦਿੱਤਾ। ਮਾਰਨ ਦੀ ਵਜ੍ਹਾ ਸਿਰਫ ਇੰਨੀ ਸੀ ਕਿ ਹਿੰਦੂ ਵਿਅਕਤੀ ਇੱਕ ਮੁਸਲਿਮ ਪਰਿਵਾਰ ਦੀ ਕੁੜੀ ਨੂੰ ਪਿਆਰ ਕਰਦਾ ਸੀ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਖਬਰ ਹਾਲੀਆ ਨਹੀਂ ਬਲਕਿ 9 ਸਾਲ ਪੁਰਾਣੀ ਹੈ। ਹੁਣ ਪੁਰਾਣੀ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ "राष्ट्रवादी हिन्दू" ਨੇ ਇਸ ਖਬਰ ਦੀ ਕਟਿੰਗ ਸ਼ੇਅਰ ਕਰਦਿਆਂ ਲਿਖਿਆ, "केरल में एक हिंदू युवक की गर्लफ्रेंड मुस्लिम थी घर वालों ने साजिश के तहत उस को बुलाया और उसे जिंदा जला कर मार डाला, अब इस लिंचिंग पर ना मीडिया में कोई खबर है ना कोई नेता इस पर बोल रहे हैं।"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਇਸ ਕਟਿੰਗ ਨੂੰ ਧਿਆਨ ਨਾਲ ਪੜ੍ਹਿਆ। ਕਟਿੰਗ ਅਨੁਸਾਰ, " ਕੇਰਲ ਦੀ ਫੁੱਟਬਾਲ ਟੀਮ ਦੇ ਵਾਈਸ ਕਪਤਾਨ 23 ਸਾਲਾਂ ਜੀਤੂ ਮੋਹਨ ਦੀ ਉਸਦੀ ਮੁਸਲਿਮ ਦੋਸਤ ਦੇ ਪਰਿਵਾਰ ਵਾਲਿਆਂ ਵੱਲੋਂ ਜ਼ਿੰਦਾ ਸਾੜ ਕੇ ਹੱਤਿਆ ਕਰ ਦਿੱਤੀ ਗਈ। ਘਟਨਾ ਕੇਰਲ ਦੇ ਕੋਡੁਨਗਲੂਰ ਇਲਾਕੇ ਦੀ ਹੈ ਅਤੇ ਇਹ ਪੂਰਾ ਮਾਮਲਾ ਪ੍ਰੇਮ-ਪ੍ਰਸੰਗ ਨਾਲ ਜੁੜਿਆ ਹੋਇਆ ਹੈ।"

ਅੱਗੇ ਵਧਦੇ ਹੋਏ ਅਸੀਂ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।

ਇਹ ਖਬਰ ਹਾਲੀਆ ਨਹੀਂ 2012 ਦੀ ਹੈ

ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਪੁਰਾਣੀ ਖਬਰਾਂ ਮਿਲੀਆਂ। ਇਹ ਸਾਰੀਆਂ ਖਬਰਾਂ 2012 ਦੀਆਂ ਸਨ। News 18 ਨੇ 3 ਅਕਤੂਬਰ 2012 ਨੂੰ ਮਾਮਲੇ ਨੂੰ ਲੈ ਕੇ ਖਬਰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ, "Youth in love dies of burns"

News 18News 18

ਖਬਰ ਅਨੁਸਾਰ, "ਪ੍ਰੇਮ ਪ੍ਰਸੰਗ ਦੇ ਚਲਦੇ ਕੇਰਲ ਦੀ ਜੂਨੀਅਰ ਫੁੱਟਬਾਲ ਟੀਮ ਦੇ ਵਾਈਸ ਕਪਤਾਨ 23 ਸਾਲਾਂ ਜੀਤੂ ਮੋਹਨ ਦੀ ਉਸਦੀ ਮੁਸਲਿਮ ਦੋਸਤ ਦੇ ਪਰਿਵਾਰ ਵਾਲਿਆਂ ਵੱਲੋਂ ਜ਼ਿੰਦਾ ਸਾੜ ਕੇ ਹੱਤਿਆ ਕਰ ਦਿੱਤੀ ਗਈ।" 

ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਇਸ ਮਾਮਲੇ ਨੂੰ ਲੈ ਕੇ Deccan Herald ਦੀ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਮਤਲਬ ਸਾਫ ਸੀ ਕਿ ਇਹ ਮਾਮਲਾ ਹਾਲੀਆ ਨਹੀਂ ਬਲਕਿ 9 ਸਾਲ ਪੁਰਾਣਾ ਹੈ। ਹੁਣ ਪੁਰਾਣੀ ਖਬਰ ਨੂੰ ਹਾਲੀਆ ਦੱਸਕੇ ਮੁੜ ਵਾਇਰਲ ਕੀਤਾ ਜਾ ਰਿਹਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਖਬਰ ਹਾਲੀਆ ਨਹੀਂ ਬਲਕਿ 9 ਸਾਲ ਪੁਰਾਣੀ ਹੈ। ਹੁਣ ਪੁਰਾਣੀ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Claim- Muslim Family Burnt Hindu Youth Alive
Claimed By- FB Page राष्ट्रवादी हिन्दू
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement