Fact Check: ਇਹ ਤਸਵੀਰ ਭਾਰਤੀ ਅਤੇ ਚੀਨੀ ਸੈਨਾ ਦੇ ਟਕਰਾਅ ਦੀ ਨਹੀਂ ਹੈ, ਇਹ ਫਿਲਮ ਦਾ ਇੱਕ ਸੀਨ ਹੈ
Published : Oct 13, 2021, 3:05 pm IST
Updated : Oct 13, 2021, 3:17 pm IST
SHARE ARTICLE
Fact Check Screenshot from film shoot viral with misleading claim
Fact Check Screenshot from film shoot viral with misleading claim

ਵਾਇਰਲ ਤਸਵੀਰ LAC ਨਾਂਅ ਦੀ ਫਿਲਮ ਦੀ ਸ਼ੂਟਿੰਗ ਦੇ ਇੱਕ ਸੀਨ ਦਾ ਦ੍ਰਿਸ਼ ਹੈ। ਹੁਣ ਸ਼ੂਟਿੰਗ ਦੇ ਸੀਨ ਦੀ ਤਸਵੀਰ ਨੂੰ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

RSFC (Team Mohali)- ਅਰੁਣਾਚਲ ਪ੍ਰਦੇਸ਼ ਵਿਚ ਭਾਰਤੀ ਅਤੇ ਚੀਨੀ ਸੈਨਾ ਵਿਚਕਾਰ ਤਣਾਅ ਦਾ ਮਾਹੌਲ ਬਰਕਰਾਰ ਹੈ। ਹੁਣ ਇਸੇ ਤਣਾਅ ਦੇ ਮਾਹੌਲ ਨੂੰ ਲੈ ਕੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਇੱਕ ਸਿੱਖ ਸੈਨਿਕ ਨੂੰ ਇੱਕ ਨੀਲੀ ਵਰਦੀ ਪਾਏ ਜਵਾਨ ਨੂੰ ਬੰਧਕ ਬਣਾਏ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਸੈਨਾ ਨੇ ਅਰੁਣਾਚਲ ਪ੍ਰਦੇਸ਼ ਵਿਚ ਚੀਨ ਦੇ 150 ਸੈਨਿਕਾਂ ਨੂੰ ਬੰਧਕ ਬਣਾ ਲਿਆ ਹੈ ਅਤੇ ਇਹ ਤਸਵੀਰ ਓਸੇ ਦ੍ਰਿਸ਼ ਦੀ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ LAC ਨਾਂਅ ਦੀ ਫਿਲਮ ਦੀ ਸ਼ੂਟਿੰਗ ਦੇ ਇੱਕ ਸੀਨ ਦਾ ਦ੍ਰਿਸ਼ ਹੈ। ਹੁਣ ਸ਼ੂਟਿੰਗ ਦੇ ਸੀਨ ਦੀ ਤਸਵੀਰ ਨੂੰ ਗੁੰਮਰਾਹਕੁਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ "Savdhaan ladwa" ਨੇ 9 ਅਕਤੂਬਰ 2021 ਨੂੰ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "चीनी सेना क़ी घुसपैठ पर बड़े सवाल दागने वालों ने इस पर कोई बात नहीं करी क़ी भारतीय सेना ने अरुणाचल में डेढ़ सौ से ज्यादा चीनी सैनिकों को बंदी बना लिया, फिर जब चीन के सेना के कमांडर और भारतीय कमांडर के बीच में मीटिंग हुई उसके बाद ही उन्हें छोड़ा गया.. ये है बदलता भारत.. जय हिन्द"

ਵਾਇਰਲ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਇਹ ਤਸਵੀਰ "juduo.cc" ਨਾਂਅ ਦੀ ਵੈੱਬਸਾਈਟ 'ਤੇ 12 ਦਿਸੰਬਰ 2020 ਦੀ ਖਬਰ ਵਿਚ ਅਪਲੋਡ ਮਿਲੀ। 

JuduoJuduo

ਇਹ ਖਬਰ ਚੀਨੀ ਭਾਸ਼ਾ ਵਿਚ ਸੀ ਇਸਲਈ ਅਸੀਂ ਇਸ ਖਬਰ ਨੂੰ ਗੂਗਲ ਟਰਾਂਸਲੇਟ ਦੀ ਮਦਦ ਨਾਲ ਪੜ੍ਹਿਆ। ਇਸ ਖਬਰ ਅਨੁਸਾਰ ਇਹ ਤਸਵੀਰ "ਗਲਵਾਨ ਵੈਲੀ" ਨਾਂਅ ਦੀ ਫਿਲਮ ਦੀ ਸ਼ੂਟਿੰਗ ਦੌਰਾਨ ਖਿੱਚੀ ਗਈ ਸੀ।

GTGT

ਅੱਗੇ ਵਧਦੇ ਹੋਏ ਅਸੀਂ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਸਰਚ ਤੇਜ਼ ਕੀਤੀ। ਸਾਨੂੰ ਇਸ ਫਿਲਮ ਦੀ ਸ਼ੂਟਿੰਗ ਦੇ ਵੀਡੀਓ Youtube 'ਤੇ ਅਪਲੋਡ ਮਿਲੇ। 6 ਦਿਸੰਬਰ 2020 ਨੂੰ The Suru Studio ਨੇ ਵੀਡੀਓ ਨੂੰ ਸ਼ੇਅਰ ਕਰਦਿਆਂ ਸਿਰਲੇਖ ਦਿੱਤਾ, "L.A.C film shooting in kargil | india vs china | sushaant & rahul roy"

SuruStudioSuruStudio

ਮਤਲਬ ਸਾਫ ਸੀ ਕਿ ਵਾਇਰਲ ਤਸਵੀਰ ਇਸ ਵੀਡੀਓ ਦੇ ਇੱਕ ਦ੍ਰਿਸ਼ ਦਾ ਸਕ੍ਰੀਨਸ਼ੋਟ ਹੈ। ਇਹ ਵੀਡੀਓ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਸਾਨੂੰ ਕਈ ਰਿਪੋਰਟਾਂ ਮਿਲੀਆਂ ਜਿਨ੍ਹਾਂ ਅਨੁਸਾਰ ਦਾਅਵਾ ਕੀਤਾ ਗਿਆ ਕਿ ਹਾਲੀਆ ਅਰੁਣਾਚਲ ਪ੍ਰਦੇਸ਼ ਵਿਚ ਚੀਨ ਅਤੇ ਭਾਰਤੀ ਸੈਨਿਕਾਂ ਵਿਚਕਾਰ ਝੜਪ ਹੋਈ ਸੀ ਅਤੇ ਕਰੀਬ 200 ਦੇ ਕਰੀਬ ਚੀਨ ਦੇ ਸੈਨਿਕ ਭਾਰਤ ਦੀ ਸੀਮਾ ਅੰਦਰ ਆ ਗਏ ਸਨ। News 18 ਦੀ ਰਿਪੋਰਟ ਅਨੁਸਾਰ ਕੁਝ ਚੀਨ ਦੇ ਸੈਨਿਕਾਂ ਨੂੰ ਭਾਰਤੀ ਸੈਨਾ ਨੇ ਕੈਦ ਵਿਚ ਲੈ ਲਿਆ ਸੀ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਤਸਵੀਰ LAC ਨਾਂਅ ਦੀ ਫਿਲਮ ਦੀ ਸ਼ੂਟਿੰਗ ਦੇ ਇੱਕ ਸੀਨ ਦਾ ਦ੍ਰਿਸ਼ ਹੈ। ਹੁਣ ਸ਼ੂਟਿੰਗ ਦੇ ਸੀਨ ਦੀ ਤਸਵੀਰ ਨੂੰ ਗੁੰਮਰਾਹਕੁਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

Claim- Image of Indian army capturing Chinese Soldiers at Arunachal Pradesh
Claimed By- FB Page Savdhaan ladwa
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

LokSabhaElections2024 :ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਪੰਜਾਬ, ਹਰਿਆਣਾ ਸਣੇ ਪੂਰੇ ਦੇਸ਼ 'ਚ ਇਸ ਦਿਨ ਹੋਵੇ.

20 Apr 2024 2:43 PM

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM
Advertisement