Fact Check: ਰਾਗੀਆਂ ਉੱਤੇ ਨੋਟ ਉਡਾਉਂਦੇ ਦਿੱਸ ਰਹੇ ਵਿਅਕਤੀ ਦਾ ਵਾਇਰਲ ਹੋ ਰਿਹਾ ਵੀਡੀਓ ਘੱਟੋ-ਘੱਟ 5 ਸਾਲ ਪੁਰਾਣਾ ਹੈ
Published : Oct 13, 2022, 2:27 pm IST
Updated : Oct 13, 2022, 2:27 pm IST
SHARE ARTICLE
Fact Check Old video of man spending currency notes on Raagi singhs shared as recent
Fact Check Old video of man spending currency notes on Raagi singhs shared as recent

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਘੱਟੋ-ਘੱਟ 5 ਸਾਲ ਪੁਰਾਣਾ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਵਿਅਕਤੀ ਨੂੰ ਕੀਰਤਨ ਕਰਦੇ ਰਾਗੀਆਂ ਉੱਤੇ ਨੋਟ ਉਡਾਉਂਦੇ ਵੇਖਿਆ ਜਾ ਸਕਦਾ ਹੈ। ਹੁਣ ਇਸ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਘੱਟੋ-ਘੱਟ 5 ਸਾਲ ਪੁਰਾਣਾ ਹੈ। ਹੁਣ ਮੁੜ ਪੁਰਾਣੇ ਵੀਡੀਓ ਨੂੰ ਵਾਇਰਲ ਕਰਦਿਆਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਪੰਜਾਬੀ ਮੀਡੀਆ ਅਦਾਰੇ Daily Post Punjabi ਨੇ 13 ਅਕਤੂਬਰ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਕੀਰਤਨ ਕਰਦੇ ਰਾਗੀਆਂ 'ਤੇ ਸੁੱਟੇ ਨੋਟਾਂ ਦੇ ਥੱਬੇ ! ਕੀ ਕਹੋਗੇ ਤੁਸੀਂ ਇਸ'ਤੇ ? ਵੀਡੀਓ ਹੋਈ ਵਾਇਰਲ..." 

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ। 

ਸਾਨੂੰ ਇਹ ਵੀਡੀਓ ਕਈ ਪੁਰਾਣੇ ਪੋਸਟਾਂ 'ਤੇ ਅਪਲੋਡ ਮਿਲਿਆ। ਸਭਤੋਂ ਪੁਰਾਣਾ ਵੀਡੀਓ ਸਾਨੂੰ 2017 ਦਾ ਅਪਲੋਡ ਮਿਲਿਆ। Youtube ਅਕਾਊਂਟ Gurleen kaur Patiala ਨੇ 1 ਅਗਸਤ 2017 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਇਹ ਕੇਹੜਾ ਨਵਾਂ ਰਿਵਾਜ ਚਲ ਪਿਆ ਕੀਰਤਨ ਕਰਦੇ ਵਕਤ ਰਾਗੀ ਸਿੰਘਾਂ ਤੋਂ ਨੋਟ ਲੁਟਾਏ ਜਾ ਰਹੇ ਨੇ"

YoutubeYoutube

ਇਸੇ ਤਰ੍ਹਾਂ ਕਨੇਡੀਅਨ ਮੀਡੀਆ ਅਦਾਰੇ "Canadian Punjabi Post" ਨੇ ਇਸ ਵੀਡੀਓ ਨੂੰ 1 ਅਗਸਤ 2017 ਨੂੰ ਸ਼ੇਅਰ ਕਰਦਿਆਂ ਲਿਖਿਆ, "ਇਸ ਬੰਦੇ ਨੇ ਤਾਂ ਰਾਗੀ ਸਿੰਘਾਂ `ਤੇ ਇਸ ਤਰ੍ਹਾਂ ਪੈਸੇ ਸੁੱਟੇ ਜਿਵੇਂ ਕੋਈ ਗਾਇਕਾਂ `ਤੇ ਸੁੱਟਦਾ ਹੈ...!! ਪ੍ਰਮਾਤਮਾ ਸਮੱਤ ਬਖਸ਼ੇ ਇਸ ਨੂੰ...!!"

"ਰੋਜ਼ਾਨਾ ਸਪੋਕਸਮੈਨ ਇਸ ਵੀਡੀਓ ਦੀ ਮਿਤੀ ਨੂੰ ਲੈ ਕੇ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕਰਦਾ ਹੈ ਪਸ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਘੱਟੋ-ਘੱਟ 5 ਸਾਲ ਪੁਰਾਣਾ ਹੈ।"

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਘੱਟੋ-ਘੱਟ 5 ਸਾਲ ਪੁਰਾਣਾ ਹੈ। ਹੁਣ ਮੁੜ ਪੁਰਾਣੇ ਵੀਡੀਓ ਨੂੰ ਵਾਇਰਲ ਕਰਦਿਆਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

Claim- Viral video of man spending currency notes on Raagi Singhs is recent
Claimed By- Punjab Media Channel Daily Post
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement