Fact Check: ਹਰਸਿਮਰਤ ਕੌਰ ਬਾਦਲ ਦੀ ਗੱਡੀ 'ਤੇ ਹੋਇਆ ਹਮਲਾ? ਜਾਣੋ ਵੀਡੀਓ ਦਾ ਅਸਲ ਸੱਚ
Published : Nov 13, 2021, 5:48 pm IST
Updated : Nov 17, 2021, 3:39 pm IST
SHARE ARTICLE
Fact Check Read truth of post claiming farmers attacked Harsimrat Badal's car
Fact Check Read truth of post claiming farmers attacked Harsimrat Badal's car

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਵੀਡੀਓ ਵਿਚ ਹਰਸਿਮਰਤ ਕੌਰ ਬਾਦਲ ਦੀ ਗੱਡੀ 'ਤੇ ਹਮਲਾ ਨਹੀਂ ਹੋ ਰਿਹਾ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਕਿਸਾਨਾਂ ਦੇ ਸਮੂਹ ਨੂੰ ਇੱਕ ਕਾਫਲੇ ਦਾ ਵਿਰੋਧ ਕਰਦੇ ਵੇਖਿਆ ਜਾ ਸਕਦਾ ਹੈ। ਵੀਡੀਓ ਵਿਚ ਅੱਗੇ ਕਿਸਾਨ ਇੱਕ ਗੱਡੀ ਸਾਹਮਣੇ ਆ ਜਾਂਦੇ ਹਨ ਅਤੇ ਗੱਡੀ ਚਾਲਕ ਕਿਸਾਨਾਂ ਨੂੰ ਕੁਚਲਣ ਦੀ ਕੋਸ਼ਿਸ਼ ਕਰਦਾ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਫਿਰੋਜ਼ਪੁਰ ਵਿਚ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਅਤੇ ਉਨ੍ਹਾਂ ਦੀ ਗੱਡੀ 'ਤੇ ਹਮਲਾ ਕੀਤਾ ਗਿਆ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਵੀਡੀਓ ਵਿਚ ਹਰਸਿਮਰਤ ਕੌਰ ਬਾਦਲ ਦੀ ਗੱਡੀ 'ਤੇ ਹਮਲਾ ਨਹੀਂ ਹੋ ਰਿਹਾ ਹੈ। ਵੀਡੀਓ ਹਰਸਿਮਰਤ ਕੌਰ ਬਾਦਲ ਦੇ ਕਾਫ਼ਿਲੇ ਦਾ ਹੀ ਹੈ ਪਰ ਜਿਹੜੀ ਗੱਡੀ 'ਤੇ ਹਮਲਾ ਕੀਤਾ ਜਾ ਰਿਹਾ ਸੀ ਉਸਦੇ ਵਿਚ ਅਕਾਲੀ ਆਗੂ ਨੋਨੀ ਮਾਨ ਬੈਠੇ ਸਨ। ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਨੋਨੀ ਮਾਨ ਨੇ ਸਾਫ ਕਿਹਾ ਕਿ ਹਮਲਾ ਕਰਨ ਵਾਲੇ ਲੋਕ ਕਿਸਾਨ ਨਹੀਂ ਸਨ ਬਲਕਿ ਵਿਰੋਧੀ ਪਾਰਟੀ ਦੇ ਲੋਕਾਂ ਵੱਲੋਂ ਸਾਜ਼ਿਸ਼ ਤਹਿਤ ਇਹ ਹਮਲਾ ਉਨ੍ਹਾਂ 'ਤੇ ਕਰਵਾਇਆ ਗਿਆ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Sukhpal Dhalio" ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਫਿਰੋਜਪੁਰ ਵਿੱਚ ਹਰਸਿਮਰਤ ਬਾਦਲ ਦੀ ਕਾਰ ਤੇ ਕਿਸਾਨਾ ਵੱਲੋ ਹਮਲਾ"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ Rozana Spokesman ਦਾ ਇੱਕ ਇੰਟਰਵਿਊ ਮਿਲਿਆ ਜਿਸਦੇ ਵਿਚ ਪੱਤਰਕਾਰ ਅਕਾਲੀ ਆਗੂ ਨੋਨੀ ਮਾਨ ਨਾਲ ਗੱਲਬਾਤ ਕਰ ਰਹੇ ਹਨ। ਇਸ ਇੰਟਰਵਿਊ ਵੀਡੀਓ ਵਿਚ ਵਾਇਰਲ ਵੀਡੀਓ ਦੇ ਦ੍ਰਿਸ਼ ਵੀ ਵੇਖੇ ਜਾ ਸਕਦੇ ਹਨ।

Noni Mann

ਇਸ ਮਾਮਲੇ ਸਬੰਧੀ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਅਕਾਲੀ ਆਗੂ ਵਰਦੇਵ ਸਿੰਘ ਨੋਨੀ ਮਾਨ ਨੇ ਕਿਹਾ ਕਿ ਇਹ ਸਭ ਗਿਣੀ ਮਿਥੀ ਸਾਜ਼ਿਸ਼ ਤਹਿਤ ਹੋਇਆ ਹੈ, ਇਸ ਦੇ ਪਿੱਛੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦਾ ਹੱਥ ਹੈ। ਨੋਨੀ ਮਾਨ ਨੇ ਕਿਹਾ ਕਿ ਜੋ ਤਸਵੀਰ ਪੇਸ਼ ਕੀਤੀ ਗਈ ਉਹ ਸਹੀ ਨਹੀਂ ਹੈ। ਉਹਨਾਂ ਦੀ ਖੜ੍ਹੀ ਹੋਈ ਗੱਡੀ ਦੇ ਬੋਨਟ ’ਤੇ ਵਿਅਕਤੀ ਆ ਕੇ ਚੜ੍ਹੇ ਅਤੇ ਉਹਨਾਂ ਨੇ ਸਾਨੂੰ ਮਾਰਨ ਦੀ ਨੀਅਤ ਨਾਲ ਹਮਲਾ ਕੀਤਾ ਗਿਆ। ਅਕਾਲੀ ਆਗੂ ਨੇ ਕਿਹਾ ਕਿ ਸਾਡੇ ਕੋਲ ਭੱਜ ਕੇ ਅਪਣੀ ਜਾਨ ਬਚਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਇਸ ਲਈ ਅਸੀਂ ਗੱਡੀ ਭਜਾਈ ਤੇ ਉਹ ਵਿਅਕਤੀ ਪੌਣੇ ਕਿਲੋਮੀਟਰ ਤੱਕ ਹਮਲਾ ਕਰਦੇ ਰਹੇ, ਗੱਡੀ 10-15 ਸਪੀਡ ’ਤੇ ਜਾ ਰਹੀ ਸੀ। ਨੋਨੀ ਮਾਨ ਨੇ ਕਿਹਾ ਕਿ ਉਹਨਾਂ ਕੋਲ ਵੀਡੀਓਜ਼ ਵੀ ਹਨ, ਜਿਨ੍ਹਾਂ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਲੋਕਾਂ ਨੂੰ ਗੱਡੀ ਘੇਰਨ ਲਈ ਉਕਸਾਇਆ ਗਿਆ। ਨੋਨੀ ਮਾਨ ਨੇ ਦੱਸਿਆ ਕਿ ਉਹਨਾਂ ਨੇ ਅਤੇ ਉਹਨਾਂ ਦੇ ਗਨਮੈਨ ਨੇ ਅਪਣੀ ਜਾਨ ਬਚਾਉਣ ਲਈ ਹਵਾਈ ਫਾਇਰ ਕੀਤੇ। ਇਸ ਘਟਨਾ ਨੂੰ ਲਖੀਮਪੁਰ ਖੀਰੀ ਵਗਰੀ ਘਟਨਾ ਕਹਿਣਾ ਗਲਤ ਹੈ, ਇਸ ਵਿਚ ਸਾਡੀ ਜਾਨ ਨੂੰ ਖਤਰਾ ਸੀ। ਕੋਸ਼ਿਸ਼ ਕੀਤੀ ਗਈ ਕਿ ਜਿਸ ਤਰ੍ਹਾਂ ਅਬੋਹਰ ਵਾਲੇ ਵਿਧਾਇਕ ਨਾਲ ਕੀਤਾ ਗਿਆ, ਉਹੀ ਸਲੂਕ ਸਾਡੇ ਨਾਲ ਕੀਤਾ ਜਾਵੇ। ਸਾਡੇ ਉੱਤੇ ਇੱਟਾਂ, ਰਾਡਾਂ, ਡਾਂਗਾਂ ਅਤੇ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਨੋਨੀ ਮਾਨ ਨੇ ਕਿਹਾ ਕਿ ਜਦੋਂ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਆਏ ਸੀ ਤਾਂ ਉਹਨਾਂ ਨੇ ਹਰਨੇਕ ਸਿੰਘ ਮਹਿਮਾ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਸੀ। ਸਾਨੂੰ ਕਿਸੇ ਸਵਾਲ ਤੋਂ ਕੋਈ ਡਰ ਨਹੀਂ ਹੈ ਪਰ ਜਿਸ ਤਰ੍ਹਾਂ ਉਹ ਬੋਨਟ ’ਤੇ ਚੜ ਕੇ ਸਵਾਲ ਦਾ ਜਵਾਬ ਮੰਗ ਰਹੇ ਸੀ ਤਾਂ ਇਹ ਕੋਈ ਤਰੀਕਾ ਨਹੀਂ ਹੈ। ਜੇਕਰ ਉਹਨਾਂ ਨੇ ਸਵਾਲ ਕਰਨੇ ਹੀ ਸੀ ਤਾਂ ਗੱਡੀ ਦੀ ਬਾਰੀ ਕੋਲ ਆਉਂਦੇ ਪਰ ਉਹ ਸਾਨੂੰ ਮਾਰਨ ਦੀ ਨੀਅਤ ਨਾਲ ਆਏ ਸੀ।

ਇਸ ਇੰਟਰਵਿਊ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਇਸ ਇੰਟਰਵਿਊ ਨੂੰ ਵੇਖਣ ਤੋਂ ਬਾਅਦ ਇਹ ਗੱਲ ਸਾਫ ਹੋਈ ਕਿ ਵੀਡੀਓ ਵਿਚ ਲੋਕ ਹਰਸਿਮਰਤ ਕੌਰ ਬਾਦਲ ਦੀ ਨਹੀਂ ਬਲਕਿ ਅਕਾਲੀ ਆਗੂ ਨੋਨੀ ਮਾਨ ਦੀ ਗੱਡੀ 'ਤੇ ਹਮਲਾ ਕਰ ਰਹੇ ਹਨ।

ਹੋਰ ਸਰਚ ਕਰਨ 'ਤੇ ਸਾਨੂੰ Rozana Spokesman ਦੀ ਇੱਕ ਹੋਰ ਖਬਰ ਮਿਲੀ। ਇਸ ਖਬਰ ਵਿਚ ਦੱਸਿਆ ਗਿਆ ਕਿ ਅਕਾਲੀ ਉਮੀਦਵਾਰ ਨੋਨੀ ਮਾਨ ਤੇ ਉਸ ਦੇ ਡਰਾਇਵਰ ਖਿਲਾਫ਼ ਇਰਾਦਾ-ਏ-ਕਤਲ ਦਾ ਕੇਸ ਦਰਜ ਹੋਇਆ ਹੈ। 

case of Intentional Murder was registered against the Akali candidate and his driver

ਖਬਰ ਅਨੁਸਾਰ, "ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਗੁਰੂ ਹਰਸਹਾਏ ਤੋਂ ਪਾਰਟੀ ਦੇ 2022 ਲਈ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ਅਤੇ ਕਿਸਾਨਾਂ ਵਿਚਾਲੇ ਵਾਪਰੇ ਘਟਨਾਕ੍ਰਮ ਦੇ ਸੰਬੰਧ ਵਿਚ ਸ: ਨੋਨੀ ਮਾਨ ਅਤੇ ਉਨ੍ਹਾਂ ਦੇ ਡਰਾਈਵਰ ਖ਼ਿਲਾਫ਼ ਇਰਾਦਾ-ਏ-ਕਤਲ ਅਤੇ ਹੋਰ ਸੰਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਨੋਨੀ ਮਾਨ ਅਤੇ ਉਨ੍ਹਾਂ ਦੇ ਡਰਾਈਵਰ ਪਰਮਿੰਦਰ ਸਿੰਘ ਦੇ ਖਿਲਾਫ਼ ਥਾਣਾ ਫ਼ਿਰੋਜ਼ਪੁਰ ਸਿਟੀ ਵਿਚ ਧਾਰਾ 307, ਆਰਮਜ਼ ਐਕਟ ਅਤੇ ਹੋਰ ਸੰਬੰਧਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।"

ਅੱਗੇ ਵਧਦੇ ਹੋਏ ਅਸੀਂ Rozana Spokesman ਲਈ ਨੋਨੀ ਮਾਨ ਦੇ ਇੰਟਰਵਿਊ ਕਰਨ ਵਾਲੇ ਪੱਤਰਕਾਰ ਹਰਦੀਪ ਭੋਗਲ ਨਾਲ ਗੱਲਬਾਤ ਕੀਤੀ। ਹਰਦੀਪ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਕਿਹਾ, "ਇਸ ਵੀਡੀਓ ਵਿਚ ਲੋਕ ਹਰਸਿਮਰਤ ਕੌਰ ਬਾਦਲ ਦੀ ਗੱਡੀ 'ਤੇ ਹਮਲਾ ਨਹੀਂ ਕਰ ਰਹੇ ਹਨ। ਵੀਡੀਓ ਹਰਸਿਮਰਤ ਕੌਰ ਬਾਦਲ ਦੇ ਕਾਫ਼ਿਲੇ ਦਾ ਹੀ ਹੈ ਪਰ ਜਿਹੜੀ ਗੱਡੀ 'ਤੇ ਹਮਲਾ ਕੀਤਾ ਜਾ ਰਿਹਾ ਸੀ ਉਸਦੇ ਵਿਚ ਅਕਾਲੀ ਆਗੂ ਨੋਨੀ ਮਾਨ ਬੈਠੇ ਸਨ। ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਨੋਨੀ ਮਾਨ ਨੇ ਸਾਫ ਕਿਹਾ ਸੀ ਕਿ ਹਮਲਾ ਕਰਨ ਵਾਲੇ ਲੋਕ ਕਿਸਾਨ ਨਹੀਂ ਸਨ ਬਲਕਿ ਵਿਰੋਧੀ ਪਾਰਟੀ ਦੇ ਲੋਕਾਂ ਵੱਲੋਂ ਸਾਜ਼ਿਸ਼ ਤਹਿਤ ਇਹ ਹਮਲਾ ਉਨ੍ਹਾਂ 'ਤੇ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿ ਸਭ ਸਾਜ਼ਿਸ਼ ਤਹਿਤ ਕੀਤਾ ਗਿਆ ਤੇ ਇਸ ਦੇ ਪਿੱਛੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਬਿੱਟੂ ਸਾਂਗਾ ਦਾ ਹੱਥ ਹੈ।"

ਹਰਦੀਪ ਨੇ ਅੱਗੇ ਕਿਹਾ, "ਇਸ ਮਾਮਲੇ ਨੂੰ ਕੱਲੇ ਕਿਸਾਨਾਂ ਨਾਲ ਨਾ ਜੋੜਿਆ ਜਾਵੇ ਕਿਓਂਕਿ ਨੋਨੀ ਮਾਨ ਨੇ ਸਾਫ ਕਿਹਾ ਹੈ ਕਿ ਉਸ ਸਮੇਂ ਵਿਰੋਧੀ ਧਿਰਾਂ ਦੇ ਲੋਕ ਵੀ ਮੌਜੂਦ ਸਨ।"

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਵੀਡੀਓ ਵਿਚ ਹਰਸਿਮਰਤ ਕੌਰ ਬਾਦਲ ਦੀ ਗੱਡੀ 'ਤੇ ਹਮਲਾ ਨਹੀਂ ਹੋ ਰਿਹਾ ਹੈ। ਵੀਡੀਓ ਹਰਸਿਮਰਤ ਕੌਰ ਬਾਦਲ ਦੇ ਕਾਫ਼ਿਲੇ ਦਾ ਹੀ ਹੈ ਪਰ ਜਿਹੜੀ ਗੱਡੀ 'ਤੇ ਹਮਲਾ ਕੀਤਾ ਜਾ ਰਿਹਾ ਸੀ ਉਸਦੇ ਵਿਚ ਅਕਾਲੀ ਆਗੂ ਨੋਨੀ ਮਾਨ ਬੈਠੇ ਸਨ। ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਨੋਨੀ ਮਾਨ ਨੇ ਸਾਫ ਕਿਹਾ ਕਿ ਹਮਲਾ ਕਰਨ ਵਾਲੇ ਲੋਕ ਕਿਸਾਨ ਨਹੀਂ ਸਨ ਬਲਕਿ ਵਿਰੋਧੀ ਪਾਰਟੀ ਦੇ ਲੋਕਾਂ ਵੱਲੋਂ ਸਾਜ਼ਿਸ਼ ਤਹਿਤ ਇਹ ਹਮਲਾ ਉਨ੍ਹਾਂ 'ਤੇ ਕਰਵਾਇਆ ਗਿਆ ਹੈ।

Claim- Farmers attacked Harsimrat Kaur Badal's Car
Claimed By- FB User Sukhpal Dhalio
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement