ਕਾਂਗਰੇਸ ਨੇ ਪੰਜਾਬ ਚੋਣਾਂ 2022 ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਲਿਸਟ ਹਾਲੇ ਜਾਰੀ ਨਹੀਂ ਕੀਤੀ ਹੈ
Published : Jan 14, 2022, 6:46 pm IST
Updated : Jan 14, 2022, 8:11 pm IST
SHARE ARTICLE
Fact Check- Fake list of Punjab Congress Candidates For Punjab Elections 2022 Viral
Fact Check- Fake list of Punjab Congress Candidates For Punjab Elections 2022 Viral

ਵਾਇਰਲ ਹੋ ਰਹੀ ਸੂਚੀ ਐਡੀਟੇਡ ਅਤੇ ਫਰਜ਼ੀ ਹੈ। ਹਾਲੇ ਤੱਕ ਕਾਂਗਰੇਸ ਨੇ ਪੰਜਾਬ ਚੋਣਾਂ 2022 ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਲਿਸਟ ਹਾਲੇ ਜਾਰੀ ਨਹੀਂ ਕੀਤੀ ਹੈ।

RSFC (Team Mohali)- ਪੰਜਾਬ ਚੋਣਾਂ 2022 ਨੂੰ ਲੈ ਕੇ ਸਿਆਸੀ ਮਾਹੌਲ ਤੇਜ਼ ਹੁੰਦਾ ਨਜ਼ਰ ਆ ਰਿਹਾ ਹੈ। ਜਿਵੇਂ-ਜਿਵੇਂ ਚੋਣ ਮਿਤੀ ਨਜ਼ਦੀਕ ਆ ਰਹੀ ਹੈ ਓਵੇਂ-ਓਵੇਂ ਸਿਆਸੀ ਧਿਰਾਂ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਰਹੇ ਹਨ। ਹੁਣ ਇਸੇ ਦਾਅਵੇ ਨੂੰ ਲੈ ਕੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿਚ ਸਿਆਸੀ ਲੀਡਰਾਂ ਦੀ ਸੂਚੀ ਵੇਖੀ ਜਾ ਸਕਦੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕਾਂਗਰੇਸ ਨੇ ਪੰਜਾਬ ਚੋਣਾਂ 2022 ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਸੂਚੀ ਐਡੀਟੇਡ ਅਤੇ ਫਰਜ਼ੀ ਹੈ। ਹਾਲੇ ਤੱਕ ਕਾਂਗਰੇਸ ਨੇ ਪੰਜਾਬ ਚੋਣਾਂ 2022 ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਲਿਸਟ ਹਾਲੇ ਜਾਰੀ ਨਹੀਂ ਕੀਤੀ ਹੈ।

ਇਸ ਸੂਚੀ ਨੂੰ ਕਈ ਪੰਜਾਬੀ ਮੀਡੀਆ ਅਦਾਰਿਆਂ ਨੇ ਅਸਲ ਮੰਨ ਕੇ ਸ਼ੇਅਰ ਕੀਤਾ। ਅਜਿਹਾ ਹੀ ਇੱਕ ਮੀਡੀਆ ਅਦਾਰੇ ਦਾ ਆਰਟੀਕਲ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਇਸ ਸੂਚੀ ਨੂੰ ਧਿਆਨ ਨਾਲ ਵੇਖਿਆ। ਇਸ ਸੂਚੀ ਨੂੰ ਜੇਕਰ ਧਿਆਨ ਨਾਲ ਵੇਖਿਆ ਜਾਵੇ ਤਾਂ ਇਸਦੇ ਵਿਚ First List Of Candidate Election 2020 ਲਿਖਿਆ ਹੋਇਆ ਹੈ ਅਤੇ ਇਸ ਸੂਚੀ ਦੀ ਅਲਾਈਂਮੈਂਟ ਵੀ ਗਲਤ ਹੈ। ਇਨ੍ਹਾਂ ਚੀਜ਼ਾਂ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਇਹ ਸੂਚੀ ਐਡੀਟੇਡ ਹੋ ਸਕਦੀ ਹੈ।

ll

ਅੱਗੇ ਵਧਦੇ ਹੋਏ ਅਸੀਂ ਇਸ ਸੂਚੀ ਨੂੰ ਲੈ ਕੇ ਪੰਜਾਬ ਕਾਂਗਰੇਸ ਅਤੇ ਕਾਂਗਰੇਸ ਦੇ ਅਧਿਕਾਰਿਕ ਪੇਜਾਂ ਵੱਲ ਵਿਜ਼ਿਟ ਕਰਨਾ ਸ਼ੁਰੂ ਕੀਤਾ। ਜੇਕਰ ਪੰਜਾਬ ਕਾਂਗਰੇਸ ਨੇ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੁੰਦੀ ਤਾਂ ਉਸਨੇ ਆਪਣੇ ਅਧਿਕਾਰਿਕ ਪੇਜਾਂ 'ਤੇ ਸੂਚੀ ਨੂੰ ਜ਼ਰੂਰ ਅਪਡੇਟ ਕਰਨਾ ਸੀ ਪਰ ਸਾਨੂੰ ਉਨ੍ਹਾਂ ਦੇ ਪੇਜਾਂ 'ਤੇ ਕੋਈ ਸੂਚੀ ਨਹੀਂ ਮਿਲੀ।

ਅੱਗੇ ਵਧਦੇ ਹੋਏ ਅਸੀਂ ਇਸ ਮਾਮਲੇ ਨੂੰ ਲੈ ਕੇ ਸਾਡੇ ਸੀਨੀਅਰ ਪੱਤਰਕਾਰ ਸੁਰਖਾਬ ਚੰਨ ਨਾਲ ਗੱਲਬਾਤ ਕੀਤੀ। ਸੁਰਖਾਬ ਨੇ ਸਾਡੇ ਨਾਲ ਗੱਲ ਕਰਦਿਆਂ ਕਿਹਾ, "ਇਹ ਸੂਚੀ ਫਰਜ਼ੀ ਹੈ। ਹਾਲੇ ਤੱਕ ਪੰਜਾਬ ਕਾਂਗਰੇਸ ਵੱਲੋਂ ਆਪਣੇ ਪਹਿਲੇ ਉਮੀਦਵਾਰਾਂ ਦੀ ਸੂਚੀ ਜਾਰੀ ਨਹੀਂ ਕੀਤੀ ਗਈ ਹੈ। ਕਿਸੇ ਸ਼ਰਾਰਤੀ ਅਨਸਰ ਦੁਆਰਾ ਕਾਂਗਰੇਸ ਵਿਚਕਾਰ ਸੀਟਾਂ ਨੂੰ ਲੈ ਕੇ ਚਲ ਰਹੇ ਘਮਾਸਾਨ ਨੂੰ ਲੈ ਕੇ ਇਹ ਫਰਜ਼ੀ ਸੂਚੀ ਬਣਾ ਵਾਇਰਲ ਕੀਤੀ ਗਈ ਹੈ।"

ਇਸ ਸੂਚੀ ਨੂੰ ਲੈ ਕੇ ਸਾਡੀ ਵੀਡੀਓ ਰਿਪੋਰਟ ਹੇਠਾਂ ਕਲਿਕ ਕਰ ਵੇਖੀ ਜਾ ਸਕਦੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਸੂਚੀ ਐਡੀਟੇਡ ਅਤੇ ਫਰਜ਼ੀ ਹੈ। ਹਾਲੇ ਤੱਕ ਕਾਂਗਰੇਸ ਨੇ ਪੰਜਾਬ ਚੋਣਾਂ 2022 ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਲਿਸਟ ਹਾਲੇ ਜਾਰੀ ਨਹੀਂ ਕੀਤੀ ਹੈ।

Claim- First List Of Candidates Released By Congress Ahead Punjab Elections 2022
Claimed By- Media Houses
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/07/2025

09 Jul 2025 12:28 PM

Bhagwant Mann Vs Bikram Singh Majithia | Bhagwant Mann Reveals Why Vigilence arrest Majithia !

09 Jul 2025 12:23 PM

ਹੁਣੇ ਹੁਣੇ ਬੱਸ ਅਤੇ ਕਾਰ ਦੀ ਹੋ ਗਈ ਭਿਆਨਕ ਟੱਕਰ, 10 ਲੋਕਾਂ ਦੀ ਮੌ+ਤ, ਪੈ ਗਿਆ ਚੀਕ ਚਿਹਾੜਾ, ਦੇਖੋ ਤਸਵੀਰਾਂ

07 Jul 2025 5:53 PM

Abohar Tailer Murder News | Who killed Abohar Taylor? | Abohar wear well owner sanjay verma Murder

07 Jul 2025 5:51 PM

Punjabi Actress Tania's Father News : Tania ਦੇ Father ਨੂੰ ਗੋ+ਲੀਆਂ ਮਾਰਨ ਵਾਲੇ ਤਿੰਨ ਕਾਬੂ | Moga Police

06 Jul 2025 9:40 PM
Advertisement