ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਪੁਲਵਾਮਾ ਹਮਲੇ ਦਾ ਨਹੀਂ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਪੁਲਵਾਮਾ ਹਮਲੇ ਦੀ ਚੌਥੀ ਬਰਸੀ 'ਤੇ ਇੱਕ ਵੀਡੀਓ ਵਾਇਰਲ ਕੀਤਾ ਜਾ ਰਿਹਾ ਹੈ ਜਿਸਦੇ ਵਿਚ ਇੱਕ ਚਲਦੇ ਵਾਹਨ 'ਚ ਜ਼ੋਰਦਾਰ ਧਮਾਕਾ ਹੁੰਦੇ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ 14 ਫਰਵਰੀ 2019 ਨੂੰ ਹੋਏ ਪੁਲਵਾਮਾ ਹਮਲੇ ਦਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਪੁਲਵਾਮਾ ਹਮਲੇ ਦਾ ਨਹੀਂ ਹੈ। ਪੜ੍ਹੋ ਪੂਰੀ ਪੜਤਾਲ;
ਵਾਇਰਲ ਪੋਸਟ
ਫੇਸਬੁੱਕ ਯੂਜ਼ਰ Jagsir singh cheema sahib ਨੇ ਅੱਜ 14 ਫਰਵਰੀ 2023 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਵੈਲੇਨਟਾਈਨ ਦੇ ਚੱਕਰਾਂ ਵਿੱਚ ਪੁਲਵਾਮਾ ਦੇ ਸਹੀਦ ਫੌਜੀ ਵੀਰਾਂ ਨੂੰ ਭੁੱਲ ਗਏ ਭਾਰਤ ਦੇ ਲੋਕ,,,, 14 ਫਰਬਰੀ 2019"
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਟੂਲ ਜ਼ਰੀਏ ਸਰਚ ਕੀਤਾ।
ਵਾਇਰਲ ਵੀਡੀਓ ਪੁਲਵਾਮਾ ਹਮਲੇ ਦਾ ਨਹੀਂ ਹੈ
ਸਾਨੂੰ ਇਹ ਵੀਡੀਓ Youtube 'ਤੇ 6 ਮਾਰਚ 2008 ਦਾ ਅਪਲੋਡ ਮਿਲਿਆ। ਯੂਟਿਊਬ ਅਕਾਊਂਟ "1291Helvetia" ਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ, "Truck Bomb"
ਇਥੇ ਲਿਖੇ ਡਿਸਕ੍ਰਿਪਸ਼ਨ ਮੁਤਾਬਕ ਇਹ ਵੀਡੀਓ ਇਰਾਕ ਦਾ ਦੱਸਿਆ ਗਿਆ ਅਤੇ ਇਸ ਵੀਡੀਓ 'ਤੇ ਮਿਤੀ 9/2/2007 ਲਿਖੀ ਹੋਈ ਹੈ ਜਿਸਤੋਂ ਇਹ ਗੱਲ ਸਾਫ ਹੁੰਦੀ ਆਈ ਕਿ ਵੀਡੀਓ 2007 ਦਾ ਹੋ ਸਕਦਾ ਹੈ।
ਹੁਣ ਅਸੀਂ ਅੱਗੇ ਵਧਦਿਆਂ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਜਾਣਕਾਰੀ ਲੱਭਣੀ ਸ਼ੁਰੂ ਕੀਤੀ। ਸਾਨੂੰ ਆਪਣੀ ਸਰਚ ਦੌਰਾਨ ਕਈ ਖਬਰਾਂ ਮਿਲੀਆਂ। ਖਬਰਾਂ ਅਨੁਸਾਰ ਮਾਮਲਾ 2 ਸਤੰਬਰ 2007 ਨੂੰ ਬਗਦਾਦ ਦੇ ਕੈਂਪ ਤਾਜੀ ਵਿਖੇ ਹੋਏ ਧਮਾਕੇ ਦਾ ਹੈ।
ਮਾਮਲੇ ਨੂੰ ਲੈ ਕੇ ਰਿਪੋਰਟਾਂ ਇਥੇ ਅਤੇ ਇਥੇ ਕਲਿਕ ਕਰ ਪੜ੍ਹੀਆਂ ਜਾ ਸਕਦੀਆਂ ਹਨ।
ਰੋਜ਼ਾਨਾ ਸਪੋਕਸਮੈਨ ਇਸ ਵੀਡੀਓ ਦੀ ਮਿਤੀ ਨੂੰ ਲੈ ਕੇ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕਰਦਾ ਹੈ ਪਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਮਾਮਲਾ ਪੁਲਵਾਮਾ ਹਮਲੇ ਦਾ ਨਹੀਂ ਹੈ ਅਤੇ ਇਹ ਧਮਾਕਾ ਬਗਦਾਦ 'ਚ ਹੋਈ ਘਟਨਾ ਦਾ ਹੋ ਸਕਦਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਪੁਲਵਾਮਾ ਹਮਲੇ ਦਾ ਨਹੀਂ ਹੈ।