ਤੱਥ ਜਾਂਚ - ਰਾਹੁਲ ਗਾਂਧੀ ਨਹੀਂ ਪੜ੍ਹ ਰਹੇ ਸਨ ਕੰਨੜ ਅਖ਼ਬਾਰ, ਵਾਇਰਲ ਦਾਅਵਾ ਫਰਜ਼ੀ 
Published : Mar 14, 2021, 3:10 pm IST
Updated : Mar 14, 2021, 3:16 pm IST
SHARE ARTICLE
 Fact check - Rahul Gandhi was not reading Kannada newspaper, viral claim is fake
Fact check - Rahul Gandhi was not reading Kannada newspaper, viral claim is fake

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਰਾਹੁਲ ਗਾਂਧੀ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਅਖ਼ਬਾਰ ਪੜ੍ਹਦੇ ਹੋਏ ਨਜ਼ਰ ਆ ਰਹੇ ਹਨ। ਪੋਸਟ ਜ਼ਰੀਏ ਰਾਹੁਲ ਗਾਂਧੀ 'ਤੇ ਤਨਜ ਕੱਸਿਆ ਜਾ ਰਿਹਾ ਹੈ। ਕੈਪਸ਼ਨ ਅਨੁਸਾਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੂੰ ਹਿੰਦੀ ਪੜ੍ਹਨੀ ਨਹੀਂ ਆਉਂਦੀ ਪਰ ਉਹ ਕੰਨੜ ਭਾਸ਼ਾ ਦਾ ਅਖ਼ਬਾਰ ਪੜ੍ਹ ਰਹੇ ਹਨ। 

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਰਾਹੁਲ ਗਾਂਧੀ ਜੋ ਅਖ਼ਬਾਰ ਪੜ੍ਹ ਰਹੇ ਹਨ, ਉਸ ਅਖ਼ਬਾਰ ਦਾ ਸਿਰਫ਼ ਪਹਿਲਾਂ ਪੰਨਾ ਤੇ ਆਖ਼ਰੀ ਪੰਨਾ ਹੀ ਕੰਨੜ ਭਾਸ਼ਾ ਵਿਚ ਸੀ ਬਾਕੀ ਸਾਰੀ ਅਖ਼ਬਾਰ ਅੰਰਗੇਜ਼ੀ ਭਾਸ਼ਾ ਵਿਚ ਹੈ।

ਵਾਇਰਲ ਦਾਅਵਾ 

ਟਵਿੱਟਰ ਯੂਜ਼ਰ सोनल वर्मा ਨੇ 10 ਮਾਰਚ ਨੂੰ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, ''अब देखो लपड़झंडुस कौन सा अखबार पढ़ रहा है,, कन्नड भाषा का अखबार है ये, मानना पड़ेगा बंदा मनोरंजन में कोई कमी नहीं छोड़ता,,, जिसको हिंदी ठीक से नहीं आती, वो कन्नड अखबार पढ़ रहा है।। गजबे है''

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ

ਪੜਤਾਲ 

ਪੜਤਾਲ ਸ਼ੁਰੂ ਕਰਦਿਆਂ ਸਭ ਤੋਂ ਪਹਿਲਾਂ ਅਸੀਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕੀਤਾ। ਸਰਚ ਦੌਰਾਨ ਸਾਨੂੰ ਨਿਊਜ਼ ਏਜੰਸੀ ਏਐੱਨਆਈ ਦਾ 12 ਜੂਨ 2017 ਨੂੰ ਕੀਤ ਗਿਆ ਇਕ ਟਵੀਟ ਮਿਲਿਆ। ਟਵੀਟ ਨੂੰ ਕੈਪਸ਼ਨ ਦਿੱਤਾ ਗਿਆ ਸੀ, ''Karnataka: Rahul Gandhi at launch of the commemorative edition of the National Herald, in Bengaluru''

ਪੰਜਾਬੀ ਅਨੁਵਾਦ - ''ਕਰਨਾਟਕ ਦੇ ਬੰਗਲੁਰੂ ਵਿੱਚ ਨੈਸ਼ਨਲ ਹੈਰਲਡ ਦੇ ਉਦਘਾਟਨ ਮੌਕੇ ਰਾਹੁਲ ਗਾਂਧੀ''

ਟਵੀਟ ਵਿਚ ਦੋ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿਚੋਂ ਇਕ ਤਸਵੀਰ ਵਾਇਰਲ ਤਸਵੀਰ ਨਾਲ ਮਿਲਦੀ ਜੁਲਦੀ ਸੀ ਤੇ ਦੂਜੀ ਤਸਵੀਰ ਵਿਚ ਰਾਹੁਲ ਗਾਂਧੀ ਨਾਲ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਖੜ੍ਹੇ ਨਜ਼ਰ ਆ ਰਹੇ ਹਨ। ਦੋਨੋਂ ਤਸਵੀਰਾਂ ਵਿਚ National Herald ਦਾ ਅਖ਼ਬਾਰ ਫੜਿਆ ਹੋਇਆ ਦੇਖਿਆ ਜਾ ਸਕਦਾ ਹੈ। ਇਹ ਅਖ਼ਬਾਰ ਉਹ ਹੈ ਜੋ ਵਾਇਰਲ ਤਸਵੀਰ ਵਿਚ ਮੌਜੂਦ ਹੈ।

ਟਵੀਟ ਨੂੰ ਹੇਠਾਂ ਦੇਖਿਆ ਜਾ ਸਕਦਾ ਹੈ।  

Photo

ਸਰਚ ਦੌਰਾਨ ਸਾਨੂੰ oneindia.com ਦੀ 16 ਜੂਨ 2017 ਨੂੰ ਅਪਲੋਡ ਕੀਤੀ ਰਿਪੋਰਟ ਮਿਲੀ। ਰਿਪੋਰਟ ਵਿਚ ਵੀ ਵਾਇਰਲ ਤਸਵੀਰ ਪ੍ਰਕਾਸ਼ਿਤ ਕੀਤੀ ਗਈ ਸੀ। ਤਸਵੀਰ ਨੂੰ ਕੈਪਸ਼ਨ ਦਿੱਤਾ ਗਿਆ ਸੀ, ''Congress Vice President Rahul Gandhi goes through the pages of National Herald newspaper during the launch of its commemorative edition in Bengaluru. Photo credit: PTI''

ਕੈਪਸ਼ਨ ਅਨੁਸਾਰ, ''ਕਾਂਗਰਸ ਨੇਤਾ ਰਾਹੁਲ ਗਾਂਧੀ ਬੰਗਲੁਰੂ ਵਿਚ ਨੈਸ਼ਨਲ ਹੈਰਲਡ ਦੇ ਉਦਘਾਟਨ ਸਮੇਂ ਅਖ਼ਬਾਰ ਦੇ ਪੰਨਿਆਂ ਨੂੰ ਪਲਟਦੇ ਹੋਏ। ਤਸਵੀਰ ਦਾ ਕ੍ਰੈਡਿਟ ਪੀਟੀਆਈ ਨੂੰ ਦਿੱਤਾ ਗਿਆ ਸੀ। 

 

Photo
 

ਸਰਚ ਦੌਰਾਨ ਸਾਨੂੰ ਹੋਰ ਵੀ ਕਈ ਰਿਪੋਰਟਸ ਮਿਲੀਆ ਜਿਸ ਤੋਂ ਇਹ ਸਾਫ਼ ਹੁੰਦਾ ਹੈ ਕਿ ਵਾਇਰਲ ਤਸਵੀਰ ਜੂਨ 2017 ਨੂੰ ਬੈਂਗਲੁਰੂ ਵਿਚ ਨੈਸ਼ਨਲ ਹੈਰਲਡ ਦੇ ਉਦਘਾਟਨ ਸਮੇਂ ਲਈ ਗਈ ਸੀ।  

ਇਸ ਦੇ ਨਾਲ ਹੀ ਅਸੀਂ ਨੈਸ਼ਨਲ ਹੈਰਲਡ ਦੀ ਵੈੱਬਸਾਈਟ ਖੰਗਾਲੀ। ਵੈੱਬਸਾਈਟ ਦੇ ਸੈਕਸ਼ਨ ''About Us'' ਮੁਤਾਬਿਕ ਨੈਸ਼ਨਲ ਹੈਰਲਡ ਅਖ਼ਬਾਰ ਤਿੰਨ ਭਾਸ਼ਾਵਾਂ ਵਿਚ ਛਪਦਾ ਹੈ। ਨੈਸ਼ਨਲ ਹੈਰਲਡ(ਅੰਗਰੇਜ਼ੀ), ਨਵਜੀਵਨ(ਹਿੰਦੀ), ਕੌਮੀ ਅਵਾਜ਼(ਉਰਦੂ)। 

Photo

ਸਰਚ ਦੇ ਦੌਰਾਨ ਸਾਨੂੰ Hoax Slayer ਦੇ ਯੂਟਿਊਬ ਪੇਜ਼ 'ਤੇ 16 ਜੂਨ 2017 ਨੂੰ ਅਪਲੋਡ ਕੀਤਾ ਇਕ ਵੀਡੀਓ ਮਿਲਿਆ। ਵੀਡੀਓ ਵਿਚ ਉਹੀ ਅਖ਼ਬਾਰ ਦਿਖਾਇਆ ਗਿਆ ਸੀ ਜੋ ਵਾਇਰਲ ਤਸਵੀਰ ਵਿਚ ਹੈ। ਵੀਡੀਓ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਅਖ਼ਬਾਰ ਦਾ ਸਿਰਫ਼ ਪਹਿਲਾ ਤੇ ਆਖ਼ਰੀ ਪੰਨਾ ਹੀ ਕੰਨੜ ਭਾਸ਼ਾ ਦੇ ਵਿਗਿਆਪਨ ਦੇ ਹੈ ਪਰ ਬਾਕੀ ਸਾਰਾ ਅਖ਼ਬਾਰ ਅੰਗਰੇਜ਼ੀ ਭਾਸ਼ਾ ਵਿਚ ਹੈ। ਇਹ ਵੀਡੀਓ ਚੈਨਲ ਨੇ ਰਾਹੁਲ ਗਾਂਧੀ ਦੇ ਵਾਇਰਲ ਦਾਅਵੇ ਨੂੰ ਲੈ ਕੇ ਹੀ ਜਾਰੀ ਕੀਤਾ ਸੀ ਕਿਉਂਕਿ 2017 ਵਿਚ ਵੀ ਇਸੇ ਦਾਅਵੇ ਨਾਲ ਰਾਹੁਲ ਗਾਂਧੀ ਦੀ ਤਸਵੀਰ ਵਾਇਰਲ ਹੋ ਚੁੱਕੀ ਹੈ। 

Photo

ਪੂਰਾ ਵੀਡੀਓ ਹੇਠਾਂ ਦੇਖਿਆ ਜਾ ਸਕਦਾ ਹੈ। 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਗਲਤ ਪਾਇਆ ਹੈ। ਵਾਇਰਲ ਤਸਵੀਰ ਵਿਚ ਰਾਹੁਲ ਗਾਂਧੀ ਅੰਗਰੇਜ਼ੀ ਭਾਸ਼ਾ ਦਾ ਅਖ਼ਬਾਰ ਹੀ ਪੜ੍ਹ ਰਹੇ ਸਨ ਪਰ ਅਖ਼ਬਾਰ ਦਾ ਪਹਿਲਾ ਅਤੇ ਆਖ਼ਰੀ ਪੰਨਾ ਕੰਨੜ ਭਾਸ਼ਾ ਦੇ ਵਿਗਿਆਪਨ ਦਾ ਛਪਿਆ ਹੋਇਆ ਸੀ।

Claim: ਰਾਹੁਲ ਗਾਂਧੀ ਨੂੰ ਹਿੰਦੀ ਪੜ੍ਹਨੀ ਨਹੀਂ ਆਉਂਦੀ ਪਰ ਉਹ ਕੰਨੜ ਭਾਸ਼ਾ ਦਾ ਅਖ਼ਬਾਰ ਪੜ੍ਹ ਰਹੇ ਹਨ। 
Claimed By: ਟਵਿੱਟਰ ਯੂਜ਼ਰ सोनल वर्मा
Fact Check: ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement