
ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2021 ਦਾ ਹੈ ਅਤੇ ਇਸਦਾ ਆਗਾਮੀ ਲੋਕ ਸਭਾ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ।
Claim
ਸੋਸ਼ਲ ਮੀਡਿਆ 'ਤੇ ਆਮ ਆਦਮੀ ਪਾਰਟੀ ਦੇ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਲੋਕਾਂ ਨੂੰ ਉਨ੍ਹਾਂ ਨਾਲ ਬਹਿਸ ਕਰਦਿਆਂ ਅਤੇ ਵਿਧਾਇਕ ਨੂੰ ਵਾਪਿਸ ਭੇਜਦਿਆਂ ਦੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਹਾਲੀਆ ਹੈ ਅਤੇ ਇਸ ਵੀਡੀਓ ਨੂੰ ਆਗਾਮੀ ਲੋਕ ਸਭਾ ਚੋਣਾਂ 2024 ਨਾਲ ਜੋੜਕੇ ਵਾਇਰਲ ਕੀਤਾ ਜਾ ਰਿਹਾ ਹੈ।
ਫੇਸਬੁੱਕ ਯੂਜ਼ਰ 'ਟਿੰਕਾ ਜਰਗੜੀ' ਨੇ ਵਾਇਰਲ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, "ਆਮ ਆਦਮੀ ਪਾਰਟੀ ਦੇ ਐਲ ਐਮ ਏ ਮਨਜੀਤ ਸਿੰਘ ਬਿਲਾਸਪੁਰ ਦੀ ਲੋਕਾ ਨੇ ਬਣਾਈ ਰੇਲ, ਜੁੱਤੀਆ ਤੋ ਡਰਦਾ ਭੱਜ ਕੇ ਗੱਡੀ ਚ ਬੈਠ ਗਿਆ, ਗੰਨਮੈਨ ਵੀ ਵਿਚਾਰਾ ਮਸਾਂ ਬੈਠਿਆ ਚਲਦੀ ਗੱਡੀ ਚ, ਡਲਾ ਤੋ ਡਲਾ ਹੋਤਾ ਹੈ ਕਿਆ ਪਤਾ ਕਿਧਰ ਸੇ ਚਲਾ ਹੋਤਾ ਹੈ"
ਇਸੇ ਤਰ੍ਹਾਂ ਇਸ ਵੀਡੀਓ ਨੂੰ ਕਈ ਯੂਜ਼ਰਸ ਵਾਇਰਲ ਕਰ ਰਹੇ ਹਨ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2021 ਦਾ ਹੈ ਅਤੇ ਇਸਦਾ ਆਗਾਮੀ ਲੋਕ ਸਭਾ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ।
Investigation
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਲੈ ਕੇ ਕੀਵਰਡ ਸਰਚ ਕੀਤਾ।
ਵਾਇਰਲ ਵੀਡੀਓ ਹਾਲੀਆ ਨਹੀਂ ਹੈ
ਸਰਚ ਦੌਰਾਨ ਸਾਨੂੰ ਵਾਇਰਲ ਵੀਡੀਓ 'BJP Punjab' ਦੇ ਅਧਿਕਾਰਿਕ ਫੇਸਬੁੱਕ ਅਕਾਊਂਟ 'ਤੇ 26 ਅਗਸਤ 2021 ਦਾ ਸਾਂਝਾ ਮਿਲਿਆ। ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ ਗਿਆ, "ਪਿੰਡ ਵਾਲਿਆਂ ਨੇ ‘ਸਾਢੇ ਚਾਰ ਸਾਲ ਦੇ ਕੰਮ ਦਾ ਮੰਗਿਆ'ਜਦੋਂ ਹਿਸਾਬ ਪੁੱਠੇ ਪੈਰੀਂ ਭੱਜਦੇ ਨਜ਼ਰ ਆਏ 'ਆਪ' ਦੇ MLA ਮਨਜੀਤ ਸਿੰਘ ਬਿਲਾਸਪੁਰ।"
ਇਸ ਗੱਲ ਤੋਂ ਸਾਫ ਹੋਇਆ ਕਿ ਵਾਇਰਲ ਵੀਡੀਓ ਪੁਰਾਣਾ ਹੈ। ਹੁਣ ਅਸੀਂ ਇਸ ਮਾਮਲੇ ਨੂੰ ਲੈ ਕੇ ਖਬਰਾਂ ਲੱਭੀਆਂ ਤਾਂ ਸਾਨੂੰ ਜਗਬਾਣੀ ਦੀ ਵੀਡੀਓ ਨੂੰ ਲੈ ਕੇ 27 ਅਗਸਤ 2021 ਦੀ ਖਬਰ ਮਿਲੀ। ਖਬਰ ਮੁਤਾਬਕ, "ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਤੋਂ ‘ਆਪ’ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਹਲਕੇ ਦੇ ਪਿੰਡ ਡਾਲਾ ਵਿਖੇ ਆਪਣੀ ਪਾਰਟੀ ਦੇ ਆਗੂਆਂ ਨਾਲ ਮੀਟਿੰਗ ਕਰਨ ਲਈ ਪੁੱਜੇ ਤਾਂ ਉਨ੍ਹਾਂ ਨੂੰ ਪਿੰਡ ਵਿੱਚ ਵੜ੍ਹਨ ਤੋਂ ਕਿਸਾਨ ਆਗੂਆਂ ਨੇ ਰੋਕਦੇ ਹੋਏ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।"
"ਰਿਪੋਰਟ ਮੁਤਾਬਕ ਵਿਧਾਇਕ ਮਨਜੀਤ ਬਿਲਾਸਪੁਰ ਕਿਸਾਨਾਂ ਦੇ ਸਵਾਲਾਂ ਤੋਂ ਬਚਦਿਆਂ ਓਥੋਂ ਭੱਜ ਗਏ ਸਨ।"
Conclusion
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2021 ਦਾ ਹੈ ਅਤੇ ਇਸਦਾ ਆਗਾਮੀ ਲੋਕ ਸਭਾ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ।
Result: Misleading
Our Sources:
Video uploaded on BJP Punjab, Dated 26 August 2021
News Article Published By Jagbani Dated 27 August 2021
ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ