
ਕੁੜੀ ਦਾ ਬਿਆਨ ਸੁਣਨ ਤੋਂ ਸਾਫ ਹੁੰਦਾ ਹੈ ਕਿ ਕੁੜੀ ਨਾਲ ਜਬਰ ਜਨਾਹ ਵਰਗੀ ਕੋਈ ਵਾਰਦਾਤ ਨਹੀਂ ਹੋਈ ਹੈ ਪਰ ਕੁੜੀ ਨਾਲ ਛੇੜਛਾੜ ਦੀ ਘਟਨਾ ਜਰੂਰ ਵਾਪਰੀ ਹੈ।
RSFC (Team Mohali): 6 ਜੂਨ 2021 ਨੂੰ OpIndia ਨੇ ਇੱਕ ਆਰਟੀਕਲ ਪ੍ਰਕਾਸ਼ਿਤ ਕਰਦਿਆਂ ਦਾਅਵਾ ਕੀਤਾ ਕਿ ਕਿਸਾਨ ਅੰਦੋਲਨ 'ਚ ਇੱਕ ਹੋਰ ਕੁੜੀ ਨਾਲ ਜਬਰ ਜਨਾਹ ਦੀ ਵਾਰਦਾਤ ਹੋਈ। ਖਬਰ ਅਨੁਸਾਰ ਇਹ ਵਾਰਦਾਤ ਟਿਕਰੀ ਬਾਰਡਰ 'ਤੇ ਇੱਕ ਨਰਸ ਨਾਲ ਵਾਪਰੀ ਗਈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਟਿਕਰੀ ਬਾਰਡਰ 'ਤੇ ਬਣੇ Pind California ਦੇ ਇੱਕ ਕਲੀਨਿਕ ਵਿਚ ਇਹ ਵਾਰਦਾਤ ਵਾਪਰੀ ਅਤੇ ਜਦੋਂ ਨਰਸ ਇਸ ਬਾਰੇ ਕਲੀਨਿਕ ਚਾਲਕ ਅਮਰੀਕਾ ਤੋਂ ਪਰਤੇ ਡਾਕਟਰ ਸਵੈਮਾਨ ਸਿੰਘ ਨੂੰ ਦੱਸਦੀ ਹੈ ਤਾਂ ਉਹ ਇਸ ਗੱਲ ਨੂੰ ਨਾ ਸੁਣਕੇ ਨਰਸ ਦੀਆਂ ਗੱਲਾਂ ਨਜ਼ਰ ਅੰਦਾਜ਼ ਕਰ ਜਾਂਦਾ ਹੈ।
ਇਹ ਖਬਰ Shivani Dhillon ਨਾਂਅ ਦੀ ਟਵਿੱਟਰ ਯੂਜ਼ਰ ਦੁਆਰਾ ਕੀਤੇ ਟਵੀਟ ਨੂੰ ਅਧਾਰ ਬਣਾ ਬਣਾਈ ਗਈ।
OpIndia ਹੀ ਨਹੀਂ ਹੋਰ ਨੈਸ਼ਨਲ ਅਦਾਰਿਆਂ ਵੱਲੋਂ ਕੀਤਾ ਗਿਆ ਅੰਦੋਲਨ ਨੂੰ ਬਦਨਾਮ
News Room Post ਅਤੇ The Frustrated Indian ਨੇ ਵੀ ਗਲਤ ਦਾਅਵਿਆਂ ਨਾਲ ਖਬਰ ਬਣਾਈ।
ਮੀਡੀਆ ਅਦਾਰੇ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਕਈ ਯੂਜ਼ਰਾਂ ਵੱਲੋਂ ਇਹ ਦਾਅਵਾ ਕੀਤਾ ਗਿਆ ਵਾਇਰਲ
Another woman allegedly raped at Tikri Border!
— Charu Pragya???????? (@CharuPragya) June 9, 2021
Have the so-activists supporting the protest spoken about it yet?
टिकरी बॉर्डर पर एक और महिला एक्टिविस्ट हुई यौन उत्पीड़न का शिकार!
— Prashant Umrao (@ippatel) June 9, 2021
"ਸੱਚਾਈ"
OpIndia ਨੇ ਆਪਣੀ ਖਬਰ ਸ਼ਿਵਾਨੀ ਢਿੱਲੋਂ ਦੇ ਟਵੀਟ ਨੂੰ ਅਧਾਰ ਬਣਾ ਪ੍ਰਕਾਸ਼ਿਤ ਕੀਤੀ। ਇਸ ਲਈ ਅਸੀਂ ਸਭਤੋਂ ਪਹਿਲਾਂ ਸ਼ਿਵਾਨੀ ਦੇ ਟਵੀਟ ਨੂੰ ਪੜ੍ਹਨਾ ਸ਼ੁਰੂ ਕੀਤਾ।
Shocking news!!!
— Shivani dhillon (@shivani_sikh) June 4, 2021
Molestation and rape incident reported from Tikri Border. Punjabi nursing assistant molested and raped by criminal elements in disguise as farmers. Why no one is reporting and taking note. A detailed story on the molestation & rape in this thread. Must read. pic.twitter.com/0SqULwxms1
4 ਜੂਨ ਨੂੰ ਸ਼ਿਵਾਨੀ ਨੇ ਇਹ ਟਵੀਟ ਕੀਤਾ ਸੀ ਅਤੇ ਇਸ ਟਵੀਟ ਵਿਚ ਪੀੜਤ ਕੁੜੀ ਦੀ ਆਪ ਬੀਤੀ ਸ਼ੇਅਰ ਕੀਤੀ ਗਈ ਸੀ। ਇਸ ਟਵੀਟ ਵਿਚ ਕੁੜੀ ਦੁਆਰਾ ਪੂਰੇ ਮਾਮਲੇ ਦੀ ਜਾਣਕਾਰੀ 7 ਪੰਨਿਆਂ ਦੇ ਦਸਤਾਵੇਜ ਵਿਚ ਸ਼ੇਅਰ ਕੀਤੀ ਗਈ ਸੀ।
ਪੀੜਤ ਦਾ ਬਿਆਨ
ਸ਼ਿਵਾਨੀ ਨੇ ਪੀੜਤ ਦੇ ਬਿਆਨ ਨੂੰ ਸ਼ੇਅਰ ਕੀਤਾ ਅਤੇ ਪੂਰੇ ਬਿਆਨ ਨੂੰ ਪੜ੍ਹਿਆ ਜਾਵੇ ਤਾਂ ਕੀਤੇ ਵੀ ਰੇਪ ਵਰਗੀ ਵਾਰਦਾਤ ਸਾਹਮਣੇ ਨਹੀਂ ਅਉਂਦੀ ਹੈ। ਆਖਰ ਕੀ ਸੀ ਮਾਮਲਾ?
ਪੀੜਤ ਲੜਕੀ ਇਕ ਨਰਸ ਹੈ ਜੋ ਡਾਕਟਰਾਂ ਦੇ ਟੈਂਟ ਵਿਚ ਇਕੱਲੀ ਸੀ ਅਤੇ ਉਸ ਨਾਲ ਦੋ ਹੋਰ ਡਾਕਟਰ S ਐਂਡ B ਸਨ।
ਬਾਰਡਰ 'ਤੇ ਤੀਜੇ ਦਿਨ ਦੀ ਸ਼ਾਮ ਨੂੰ ਪੀੜਤ ਆਪਣੇ ਟੈਂਟ ਦਾ ਦਰਵਾਜ਼ਾ ਬੰਦ ਕਰ ਰਹੀ ਹੁੰਦੀ ਹੈ ਪਰ ਦਰਵਾਜ਼ਾ ਖਰਾਬ ਹੁੰਦਾ ਹੈ ਜਿਸਦੇ ਕਰਕੇ ਡਾਕਟਰ S ਪੀੜਤ ਦੀ ਮਦਦ ਕਰਦਾ ਹੈ ਅਤੇ ਦਰਵਾਜ਼ਾ ਠੀਕ ਕਰਦਾ ਹੈ ਅਤੇ ਇਸੇ ਮਾਮਲੇ ਨੂੰ ਡਾਕਟਰ B ਦੇਖਦਾ ਹੈ ਅਤੇ ਮਾੜੇ ਤਰੀਕੇ ਨਾਲ ਬੋਲਦਾ ਹੈ ਕਿ "ਕੀ ਖਿਚੜੀ ਪੱਕ ਰਹੀ ਹੈ ਇਨ੍ਹਾਂ ਦੋਵਾਂ 'ਚ", ਇਹ ਗੱਲ ਡਾਕਟਰ S ਵੀ ਸੁਣਦਾ ਹੈ ਪਰ ਹੱਸਣ ਲੱਗ ਜਾਂਦਾ ਹੈ ਕਿਓਂਕਿ ਓਹਨੂੰ ਖੁਸ਼ੀ ਹੁੰਦੀ ਹੈ ਕਿ S ਦਾ ਨਾਂਅ ਪੀੜਤ ਨਾਲ ਜੁੜ ਰਿਹਾ ਹੁੰਦਾ ਹੈ ਅਤੇ ਬਾਅਦ ਵਿਚ ਡਾਕਟਰ S ਅਤੇ B ਪੀੜਤ ਨੂੰ ਲੈ ਕੇ ਗਾਣੇ ਗਾ ਰਹੇ ਹੁੰਦੇ ਹਨ ਜੋ ਕਿ ਪੀੜਤ ਦੀ ਇੱਜਤ ਲਈ ਸਹੀ ਨਹੀਂ ਹੁੰਦੇ। ਇਸ ਗੱਲ ਦਾ ਵਿਰੋਧ ਪੀੜਤ ਕਰਦੀ ਹੈ ਪਰ ਉਹ ਦੋਵੇਂ ਡਾਕਟਰ ਇਸ ਗੱਲ ਨੂੰ ਨਹੀਂ ਮਨਦੇ ਅਤੇ ਪੀੜਤ ਨਾਲ ਛੇੜਛਾੜ ਕਰਦੇ ਹਨ।"
ਇਸ ਗੱਲ ਦੀ ਜਾਣਕਾਰੀ ਪੀੜਤ ਨਰਸ ਸੀਨੀਅਰ ਡਾਕਟਰ ਸਵੈਮਾਨ ਸਿੰਘ ਨੂੰ ਦਿੰਦੀ ਹੈ ਪਰ ਸਵੈਮਾਨ ਸਿੰਘ ਇਸ ਗੱਲ ਉੱਤੇ ਕੋਈ ਕਾਰਵਾਈ ਨਹੀਂ ਕਰਦਾ ਅਤੇ ਪੀੜਤ ਨੂੰ ਕਹਿੰਦਾ ਹੈ ਕਿ ਇਹ ਅਮਰੀਕਾ ਨਹੀਂ ਭਾਰਤ ਹੈ ਮੇਰੀ ਜਾਨ ਨੂੰ ਖਤਰਾ ਹੋ ਸਕਦਾ ਹੈ।
ਮਤਲਬ ਸਾਫ ਸੀ ਕਿ ਕੁੜੀ ਨਾਲ ਛੇੜਛਾੜ ਹੋਈ ਹੈ ਕੋਈ ਰੇਪ ਨਹੀਂ।
ਅੱਗੇ ਵਧਦੇ ਹੋਏ ਅਸੀਂ ਮਾਮਲੇ ਨੂੰ ਲੈ ਕੇ ਹੋਰ ਸਰਚ ਕੀਤਾ। ਸਾਨੂੰ ਕਿਸਾਨ ਅੰਦੋਲਨ ਨਾਲ ਜੁੜੇ ਪਤਰਕਾਰ Punyaab (ਸੰਦੀਪ ਸਿੰਘ) ਦਾ ਵੀਡੀਓ ਮਿਲਿਆ ਜਿਸ ਵਿਚ ਕੁੜੀ ਦਾ ਬਿਆਨ ਸੁਣਿਆ ਜਾ ਸਕਦਾ ਹੈ।
Punyaab ਨੇ ਇਹ ਵੀਡੀਓ ਆਪਣੇ ਪੇਜ 'ਤੇ 11 ਜੂਨ ਨੂੰ ਸ਼ੇਅਰ ਕੀਤਾ ਹੈ ਜਿਸਦੇ ਵਿਚ ਪੱਤਰਕਾਰ ਨੇ ਪੀੜਤ ਕੁੜੀ ਨਾਲ ਗੱਲ ਕੀਤੀ ਹੈ। ਕੁੜੀ ਵੀਡੀਓ ਵਿਚ ਸਾਫ ਕਹਿੰਦੀ ਹੈ ਕਿ ਕੁੜੀ ਨਾਲ ਛੇੜਛਾੜ ਤਾਂ ਹੋਈ ਹੈ ਪਰ ਰੇਪ ਵਰਗੀ ਕੋਈ ਘਟਨਾ ਨਹੀਂ ਹੋਈ ਹੈ। ਕੁੜੀ ਇਹ ਵੀ ਗੱਲ ਕਰਦੀ ਹੈ ਕਿ ਉਸਦੇ ਨਾਲ ਵਾਪਰੀ ਘਟਨਾ ਨੂੰ ਗਲਤ ਰੰਗ ਦਿੱਤਾ ਗਿਆ ਜਿਸਦੇ ਕਰਕੇ ਕੁੜੀ ਨੇ News 18 ਸਮੇਤ ਕਈ ਹੋਰ ਚੈਨਲਾਂ ਨੂੰ ਲੀਗਲ ਨੋਟਿਸ ਭੇਜਿਆ ਹੈ।
ਕੁੜੀ ਦਾ ਬਿਆਨ ਹੇਠਾਂ ਕਲਿਕ ਕਰ ਸੁਣਿਆ ਜਾ ਸਕਦਾ ਹੈ।
"ਇਸ ਮਾਮਲੇ ਨੂੰ ਲੈ ਕੇ ਅਸੀਂ ਪੀੜਤ ਲੜਕੀ ਨਾਲ ਸੰਪਰਕ ਕੀਤਾ। ਸਾਡੇ ਨਾਲ ਗੱਲ ਕਰਦੇ ਹੋਏ ਪੀੜਤ ਨੇ ਦੱਸਿਆ ਕਿ ਉਨ੍ਹਾਂ ਨਾਲ ਰੇਪ ਦੀ ਘਟਨਾ ਨਹੀਂ ਵਾਪਰੀ ਸੀ। ਉਨ੍ਹਾਂ ਨਾਲ ਛੇੜਛਾੜ ਕੀਤੀ ਗਈ ਸੀ ਜਿਸਨੂੰ ਨੈਸ਼ਨਲ ਮੀਡੀਆ ਨੇ ਗਲਤ ਦਾਅਵੇ ਨਾਲ ਲੋਕਾਂ ਸਾਹਮਣੇ ਪੇਸ਼ ਕੀਤਾ। ਉਨ੍ਹਾਂ ਨੇ ਸਾਡੇ ਨਾਲ ਗੱਲ ਕਰਦੇ ਹੋਏ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਵੱਲੋਂ News 18 ਅਤੇ OpIndia ਨੂੰ ਲੀਗਲ ਨੋਟਿਸ ਵੀ ਭੇਜਿਆ ਗਿਆ ਹੈ।"
ਕੁੜੀ ਦਾ ਬਿਆਨ ਸੁਣਨ ਤੋਂ ਸਾਫ ਹੁੰਦਾ ਹੈ ਕਿ ਕੁੜੀ ਨਾਲ ਜਬਰ ਜਨਾਹ ਵਰਗੀ ਕੋਈ ਵਾਰਦਾਤ ਨਹੀਂ ਹੋਈ ਹੈ ਪਰ ਕੁੜੀ ਨਾਲ ਛੇੜਛਾੜ ਦੀ ਘਟਨਾ ਜਰੂਰ ਵਾਪਰੀ ਹੈ।
(ਨੋਟ: ਮਾਮਲੇ ਦੀ ਗੰਭੀਰਤਾ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਕੁੜੀ ਦੀ ਪਛਾਣ ਤੁਹਾਡੇ ਸਾਹਮਣੇ ਪੇਸ਼ ਨਹੀਂ ਕਰ ਸਕਦੇ)