Fact Check: ਦਿੱਲੀ ਦੀ ਅਕਬਰ ਰੋਡ ਦਾ ਨਾਂਅ ਨਹੀਂ ਹੋਇਆ ਹੈ ਵਿਕਰਮ ਆਦਿਤਿਆ ਮਾਰਗ, ਵਾਇਰਲ ਪੋਸਟ ਫਰਜ਼ੀ
Published : Oct 14, 2021, 3:09 pm IST
Updated : Oct 14, 2021, 3:09 pm IST
SHARE ARTICLE
Fact Check: No, Delhi's Akabar Road name did not changed to Samrat Vikram Aditya Marg
Fact Check: No, Delhi's Akabar Road name did not changed to Samrat Vikram Aditya Marg

ਕੁਝ ਦਿਨਾਂ ਪਹਿਲਾਂ ਹਿੰਦੂ ਸੈਨਾ ਦੇ ਲੋਕਾਂ ਵੱਲੋਂ ਅਕਬਰ ਰੋਡ ਦਾ ਵਿਰੋਧ ਕਰਦਿਆਂ ਬੋਰਡ 'ਤੇ ਵਿਕਰਮ ਆਦਿਤਿਆ ਮਾਰਗ ਦਾ ਸਟਿੱਕਰ ਚਿਪਕਾਇਆ ਗਿਆ ਸੀ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਦੀ ਅਕਬਰ ਰੋਡ ਦਾ ਨਾਂਅ ਬਦਲਕੇ ਹਿੰਦੂ ਸਮਰਾਟ ਵਿਕਰਮ ਆਦਿਤਿਆ ਮਾਰਗ ਕਰ ਦਿੱਤਾ ਗਿਆ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਅਸਲ ਵਿਚ ਕੁਝ ਦਿਨਾਂ ਪਹਿਲਾਂ ਹਿੰਦੂ ਸੈਨਾ ਦੇ ਲੋਕਾਂ ਵੱਲੋਂ ਅਕਬਰ ਰੋਡ ਦਾ ਵਿਰੋਧ ਕਰਦਿਆਂ ਬੋਰਡ 'ਤੇ ਵਿਕਰਮ ਆਦਿਤਿਆ ਮਾਰਗ ਦਾ ਸਟਿੱਕਰ ਚਿਪਕਾਇਆ ਗਿਆ ਸੀ। ਇਸ ਗੱਲ ਦੀ ਜਾਣਕਾਰੀ ਮਿਲਦੇ ਹੀ ਨਗਰ ਨਿਗਮ ਬੋਰਡ ਨੇ ਵਿਕਰਮ ਆਦਿਤਿਆ ਮਾਰਗ ਦਾ ਸਟਿੱਕਰ ਹਟਾ ਦਿੱਤਾ ਸੀ। 

ਵਾਇਰਲ ਪੋਸਟ

ਫੇਸਬੁੱਕ ਪੇਜ "स्वराज भारत" ਨੇ ਇੱਕ ਪੋਸਟ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, "Big Braking???? दिल्ली की अकबर रोड का नाम बदलकर सम्राट विक्रमादित्य मार्ग किया जय भवानी????????????"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਇਸ ਮਾਮਲੇ ਨੂੰ ਲੈ ਕੇ ਗੂਗਲ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀ।

ਸਾਨੂੰ ਇਸ ਮਾਮਲੇ ਨੂੰ ਲੈ ਕੇ ਦੈਨਿਕ ਜਾਗਰਣ ਦੀ 7 ਅਕਤੂਬਰ ਨੂੰ ਪ੍ਰਕਾਸ਼ਿਤ ਇੱਕ ਖਬਰ ਮਿਲੀ ਜਿਸਦਾ ਸਿਰਲੇਖ ਲਿਖਿਆ ਗਿਆ ਸੀ, "दिल्ली में हिंदू सेना ने अकबर रोड पर लगाए विक्रमादित्य मार्ग का पोस्टर"

JagranNewsJagranNews

ਖਬਰ ਅਨੁਸਾਰ ਹਿੰਦੂ ਸੰਗਠਨ ਹਿੰਦੂ ਸੈਨਾ ਨੇ ਦਿੱਲੀ ਦੀ 13 ਅਕਬਰ ਰੋਡ 'ਤੇ ਜਾ ਕੇ ਹਿੰਦੂ ਸਮਰਾਟ ਵਿਕਰਮ ਆਦਿਤਿਆ ਮਾਰਗ ਦੇ ਸਟਿੱਕਰ ਅਕਬਰ ਰੋਡ ਬੋਰਡ 'ਤੇ ਜਾ ਕੇ ਲਗਾ ਦਿੱਤੇ। ਹਾਲਾਂਕਿ ਜਦੋਂ ਇਸ ਗੱਲ ਦੀ ਭਨਕ ਨਗਰ ਨਿਗਮ ਨੂੰ ਲੱਗੀ ਤਾਂ ਉਨ੍ਹਾਂ ਨੇ ਜਾ ਕੇ ਉਹ ਸਟਿੱਕਰ ਹਟਾ ਦਿੱਤਾ।

ਦੱਸ ਦਈਏ ਕਿ ਹਿੰਦੂ ਸੈਨਾ ਦੇ ਪ੍ਰਮੁੱਖ ਵਿਸ਼ਨੂੰ ਗੁਪਤਾ ਨੇ ਇਸ ਨਾਮਕਰਨ ਦੇ ਵੀਡੀਓ ਨੂੰ ਟਵਿੱਟਰ 'ਤੇ ਵੀ ਸ਼ੇਅਰ ਕੀਤਾ ਸੀ। ਇਸ ਵੀਡੀਓ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਮਤਲਬ ਸਾਫ ਸੀ ਕਿ ਹਿੰਦੂ ਸੈਨਾ ਨੇ ਅਕਬਰ ਰੋਡ ਦਾ ਵਿਰੋਧ ਕਰਦਿਆਂ ਵਿਕਰਮ ਆਦਿਤਿਆ ਮਾਰਗ ਦੇ ਸਟਿੱਕਰ ਅਕਬਰ ਰੋਡ ਬੋਰਡ 'ਤੇ ਲਾਏ ਸਨ। ਸਰਕਾਰ ਵੱਲੋਂ ਅਕਬਰ ਰੋਡ ਦਾ ਨਾਂਅ ਨਹੀਂ ਬਦਲਿਆ ਗਿਆ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਅਸਲ ਵਿਚ ਕੁਝ ਦਿਨਾਂ ਪਹਿਲਾਂ ਹਿੰਦੂ ਸੈਨਾ ਦੇ ਲੋਕਾਂ ਵੱਲੋਂ ਅਕਬਰ ਰੋਡ ਦਾ ਵਿਰੋਧ ਕਰਦਿਆਂ ਬੋਰਡ 'ਤੇ ਵਿਕਰਮ ਆਦਿਤਿਆ ਮਾਰਗ ਦਾ ਸਟਿੱਕਰ ਚਿਪਕਾਇਆ ਗਿਆ ਸੀ। ਇਸ ਗੱਲ ਦੀ ਜਾਣਕਾਰੀ ਮਿਲਦੇ ਹੀ ਨਗਰ ਨਿਗਮ ਬੋਰਡ ਨੇ ਵਿਕਰਮ ਆਦਿਤਿਆ ਮਾਰਗ ਦਾ ਸਟਿੱਕਰ ਹਟਾ ਦਿੱਤਾ ਸੀ।

Claim- Delhi's Akbar Road Name Changed To Samrat Vikram Aditya Marg
Claimed By- FB Page स्वराज भारत
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement