
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ।
RSFC (Team Mohali0- 7 ਨਵੰਬਰ ਨੂੰ ਹੋਏ ਅਫ਼ਗ਼ਾਨਿਸਤਾਨ ਬਨਾਮ ਆਸਟ੍ਰੇਲੀਆ ਲੀਗ ਮੁਕਾਬਲੇ ਵਿਚ ਆਸਟ੍ਰੇਲੀਆ ਦੇ ਬੱਲੇਬਾਜ਼ ਗਲੇਨ ਮੈਕਸਵੇਲ ਨੇ 201 ਰਨਾਂ ਦੀ ਬੇਹਤਰੀਨ ਪਾਰੀ ਖੇਡਦਿਆਂ ਆਪਣੀ ਟੀਮ ਨੂੰ ਜਿੱਤ ਦਵਾਈ ਜਿਸਦੇ ਕਾਰਨ ਆਸਟ੍ਰੇਲੀਆ ਦੀ ਟੀਮ ਨੇ ਕ੍ਰਿਕੇਟ ਵਿਸ਼ਵ ਕੱਪ 2023 ਦੇ ਸੇਮੀਫ਼ਾਈਨਲ ਵਿਚ ਜਗਾਹ ਬਣਾਈ। ਹੁਣ ਇਸ ਮੈਚ ਤੋਂ ਬਾਅਦ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਗਲੇਨ ਮੈਕਸਵੇਲ ਨੂੰ ਭਾਰਤੀ ਸਾਬਕਾ ਕ੍ਰਿਕੇਟਰ ਸਚਿਨ ਤੇਂਦੁਲਕਰ ਦੇ ਪੈਰ ਹੱਥ ਲਾਉਂਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅਫ਼ਗ਼ਾਨਿਸਤਾਨ ਨੂੰ ਹਰਾਉਣ ਤੋਂ ਬਾਅਦ ਮੈਕਸਵੇਲ ਨੇ ਸਚਿਨ ਤੇਂਦੁਲਕਰ ਦੇ ਪੈਰੀਂ ਹੱਥ ਲਾਏ।
ਫੇਸਬੁੱਕ ਪੇਜ "ਸ਼ਰਬ ਸਾਂਝਾ ਪੰਜਾਬ Sarb Sanjha Punjab" ਨੇ 10 ਨਵੰਬਰ 2023 ਨੂੰ ਵਾਇਰਲ ਤਸਵੀਰ ਸਾਂਝੀ ਕਰਦਿਆਂ ਲਿਖਿਆ, "ਸਾਡਾ ਭਾਰਤ ਮਹਾਨ ਮੈਕਸਵੈਲ ਜੀ ਨੇ ਮਾਸਟਰ ਬਲਾਸਟਰ ਇੰਡੀਅਨ ਰਨ ਮਸ਼ੀਨ ਦੇ ਮਹਾਨ ਖਿਡਾਰੀ ਭਾਰਤ ਰਤਨ ਸ਼੍ਰੀ ਸਚਿਨ ਤੇਂਦੁਲਕਰ ਜੀ ਦੇ ਪੈਰ ਛੋਹ ਲਏ ਦੋਹਰਾ ਸੈਂਕੜਾ ਮਾਰ ਕੇ ਅਸੀਂ ਸਾਰੇ ਭਾਰਤੀਆਂ ਨੂੰ ਮਾਣ ਵਾਲਾ ਪਲ ਹੈ... ਜੈ ਹਿੰਦ ਜੈ ਭਾਰਤ"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਇਸ ਮਾਮਲੇ ਨੂੰ ਲੈ ਕੇ ਸਭਤੋਂ ਪਹਿਲਾਂ ਕੀਵਰਡ ਕੀਤਾ। ਦੱਸ ਦਈਏ ਕਿ ਜੇਕਰ ਗਲੇਨ ਮੈਕਸਵੇਲ ਵੱਲੋਂ ਸਚਿਨ ਤੇਂਦੁਲਕਰ ਦੇ ਪੈਰੀਂ ਹੱਥ ਲਾਏ ਗਈ ਹੁੰਦੇ ਤਾਂ ਉਸ ਖਬਰ ਨੇ ਸੁਰਖੀ ਦਾ ਰੂਪ ਧਾਰ ਲੈਣਾ ਸੀ ਪਰ ਸਾਨੂੰ ਵਾਇਰਲ ਦਾਅਵੇ ਨੂੰ ਲੈ ਕੇ ਕੋਈ ਅਧਿਕਾਰਿਕ ਖਬਰ ਨਹੀਂ ਮਿਲੀ।
ਹਾਲਾਂਕਿ ਸਾਨੂੰ ਇੱਕ ਵੀਡੀਓ ਮਿਲਿਆ ਜਿਸਨੂੰ ICC ਵੱਲੋਂ ਸਾਂਝਾ ਕੀਤਾ ਗਿਆ ਸੀ ਤੇ ਦਾਅਵਾ ਕੀਤਾ ਗਿਆ ਸੀ ਕਿ ਅਫ਼ਗ਼ਾਨਿਸਤਾਨ ਦੀ ਟੀਮ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਸਚਿਨ ਤੇਂਦੁਲਕਰ ਨਾਲ ਮੁਲਾਕਾਤ ਕੀਤੀ ਸੀ। ਇਸ ਵੀਡੀਓ ਵਿਚ ਸਚਿਨ ਤੇਂਦੁਲਕਰ ਤੇ ਅਫ਼ਗ਼ਾਨਿਸਤਾਨ ਦੀ ਟੀਮ ਦੀ ਮੁਲਾਕਾਤ ਦੇ ਪਲ ਵੇਖੇ ਜਾ ਸਕਦੇ ਹਨ।
ਇਸ ਵੀਡੀਓ ਵਿਚ ਗੌਰ ਕਰਨ ਵਾਲੀ ਗੱਲ ਇਹ ਸੀ ਕਿ ਸਚਿਨ ਤੇਂਦੁਲਕਰ ਨੇ ਵਾਇਰਲ ਤਸਵੀਰ ਵਾਲੇ ਕੱਪੜੇ ਪਾਏ ਹੋਏ ਹਨ। ਸਚਿਨ ਨੇ ਧਾਰੀਆਂ ਵਾਲੀ ਟੀ-ਸ਼ਰਟ ਪਾਈ ਹੋਈ ਹੈ ਤੇ ਸਮਾਨ ਵਾਇਰਲ ਤਸਵੀਰ ਵਿਚ ਵੀ ਓਹੀ ਟੀ-ਸ਼ਰਟ ਵੇਖੀ ਜਾ ਸਕਦੀ ਹੈ।
ਹੁਣ ਅਸੀਂ ਮਾਮਲੇ ਨੂੰ ਲੈ ਕੇ ਸਰਚ ਵਧਾਈ ਤਾਂ ਸਾਨੂੰ ਇਮੇਜ ਸਟਾਕ ਵੈੱਬਸਾਈਟ Getty Images 'ਤੇ ਸਚਿਨ ਦੀ ਤਸਵੀਰ ਮਿਲੀ ਜਿਹੜੀ ਹੂਬਹੂ ਵਾਇਰਲ ਤਸਵੀਰ ਨਾਲ ਮੇਲ ਖਾਂਦੀ ਸੀ। ਇਸ ਤਸਵੀਰ ਵਿਚ ਫਰਕ ਇੰਨਾ ਸੀ ਕਿ ਸਚਿਨ ਅਫ਼ਗ਼ਾਨਿਸਤਾਨ ਕ੍ਰਿਕੇਟ ਟੀਮ ਦੇ ਕਿਸੇ ਸਦਸ ਨਾਲ ਹੱਥ ਮਿਲਾ ਰਹੇ ਸਨ ਤੇ ਇਸਦੇ ਵਿਚ ਗਲੇਨ ਮੈਕਸਵੇਲ ਨਹੀਂ ਸਨ।
ਹੇਠਾਂ ਦਿੱਤੇ ਕੋਲਾਜ ਵਿਚ ਵਾਇਰਲ ਤਸਵੀਰ ਤੇ ਅਸਲ ਤਸਵੀਰ ਦੀਆਂ ਸਮਾਨਤਾਵਾਂ ਨੂੰ ਵੇਖਿਆ ਜਾ ਸਕਦਾ ਹੈ।
Collage
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ।