
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2017 ਦੀ ਇੱਕ ਆਪ ਰੈਲੀ ਦੀ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਵੱਡੀ ਤਦਾਦ ਵਿਚ ਲੋਕਾਂ ਦੇ ਹੁਜੂਮ ਨੂੰ ਵੇਖਿਆ ਜਾ ਸਕਦਾ ਹੈ। ਤਸਵੀਰ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਭੀੜ ਆਮ ਆਦਮੀ ਪਾਰਟੀ ਦੀ ਰੈਲੀ ਦੀ ਹੈ। ਇਸ ਤਸਵੀਰ ਨੂੰ ਯੂਜ਼ਰ ਹਾਲੀਆ ਪਨਾਜਬ ਚੋਣਾਂ ਦਾ ਦੱਸਕੇ ਸ਼ੇਅਰ ਕਰ ਰਹੇ ਹਨ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2017 ਦੀ ਇੱਕ ਆਪ ਰੈਲੀ ਦੀ ਹੈ। ਹੁਣ ਪੁਰਾਣੀ ਰੈਲੀ ਦੀ ਤਸਵੀਰ ਨੂੰ ਹਾਲੀਆ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਤਸਵੀਰ ਹਾਲੀਆ ਨਹੀਂ ਬਲਕਿ 2017 ਵਿਚ ਆਪ ਦੁਆਰਾ ਕੀਤੀ ਇਨਕਲਾਬ ਰੈਲੀ ਦੀ ਹੈ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ "Aap AsrNorth" ਨੇ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "ਅੱਡੀ ਚੋਟੀ ਦਾ ਜ਼ੋਰ ਲਾ ਲੈਣ ਅਕਾਲੀ ਕਾਂਗਰਸੀ ਸੱਤ ਜਨਮਾਂ ਤੱਕ ਐਨਾ ਇਕੱਠ ਨੀ ਕਰਵਾ ਸਕਦੇ!"
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਇਸ ਸਰਚ ਦੌਰਾਨ ਸਾਨੂੰ ਵਾਇਰਲ ਤਸਵੀਰ ਫੇਸਬੁੱਕ ਪੇਜ 'Youngster Youth of Aam Aadmi Party' ਦੁਆਰਾ 3 ਜਨਵਰੀ 2017 ਨੂੰ ਸ਼ੇਅਰ ਕੀਤੀ ਮਿਲੀ।
ਨਾਲ ਹੀ ਸਾਨੂੰ ਵਾਇਰਲ ਤਸਵੀਰ ਇੱਕ ਹੋਰ ਫੇਸਬੁੱਕ ਪੇਜ 'ਮਾਂ ਬੋਲੀ ਪੰਜਾਬੀ' ਦੁਆਰਾ 23 ਜਨਵਰੀ 2017 ਨੂੰ ਸ਼ੇਅਰ ਕੀਤੀ ਮਿਲੀ। ਮਤਲਬ ਇਹ ਗੱਲ ਤਾਂ ਸਾਫ ਹੋਈ ਕਿ ਵਾਇਰਲ ਤਸਵੀਰ ਹਾਲੀਆ ਬਿਲਕੁਲ ਵੀ ਨਹੀਂ ਹੈ।
ਅੱਗੇ ਵਧਦੇ ਹੋਏ ਅਸੀਂ ਤਸਵੀਰ ਨੂੰ ਲੈ ਕੇ ਵੱਖ-ਵੱਖ ਪੋਸਟਾਂ 'ਤੇ ਯੂਜ਼ਰਸ ਦੇ ਕਮੈਂਟ ਨੂੰ ਪੜ੍ਹਨਾ ਸ਼ੁਰੂ ਕੀਤਾ। ਸਾਨੂੰ ਕੁਝ ਯੂਜ਼ਰਸ ਦੇ ਕਮੈਂਟ ਮਿਲੇ ਜਿਸ ਮੁਤਾਬਕ ਵਾਇਰਲ ਹੋ ਰਹੀ ਤਸਵੀਰ ਬਰਨਾਲਾ ਦੀ ਇਨਕਲਾਬ ਰੈਲੀ ਦੀ ਹੈ ਜਿਹੜੀ ਸਾਲ 2017 ਵਿਚ ਹੋਈ ਸੀ।
ਜਾਣਕਾਰੀ ਨੂੰ ਧਿਆਨ ਰੱਖਦੇ ਹੋਏ ਕੀਵਰਡ ਰਚ ਜਰੀਏ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਆਪਣੀ ਸਰਚ ਦੌਰਾਨ ਭਗਵੰਤ ਮਾਨ ਦੁਆਰਾ 2 ਜਨਵਰੀ 2017 ਨੂੰ ਕੀਤਾ ਇੱਕ ਟਵੀਟ ਮਿਲਿਆ। ਟਵੀਟ ਵਿਚ ਸਾਨੂੰ ਚਾਰ ਤਸਵੀਰਾਂ ਮਿਲੀਆਂ। ਭਗਵੰਤ ਮਾਨ ਦੁਆਰਾ ਕੀਤੇ ਗਏ ਟਵੀਟ ਨੂੰ ਅਸੀਂ ਗੌਰ ਨਾਲ ਦੇਖਿਆ 'ਤੇ ਪਾਇਆ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਤਸਵੀਰ ਅਤੇ ਭਗਵੰਤ ਮਾਨ ਦੁਆਰਾ ਸਾਲ 2017 ਵਿਚ ਕੀਤੇ ਗਏ ਟਵੀਟ ਵਿਚ ਸ਼ੇਅਰ ਕੀਤੀ ਤਸਵੀਰਾਂ ਵਿਚ ਕਾਫ਼ੀ ਸਾਮਾਨਤਾਵਾਂ ਸਨ।
Huge crowd.....#PunjabInqlaab rally in Barnala pic.twitter.com/rSQpNhETYL
— Bhagwant Mann (@BhagwantMann) January 2, 2017
ਮਤਲਬ ਸਾਫ ਸੀ ਕਿ ਵਾਇਰਲ ਤਸਵੀਰ ਹਾਲੀਆ ਨਹੀਂ ਬਲਕਿ 2017 ਵਿਚ ਆਪ ਦੁਆਰਾ ਕੀਤੀ ਇਨਕਲਾਬ ਰੈਲੀ ਦੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਬਲਕਿ 2017 ਦੀ ਇੱਕ ਆਪ ਰੈਲੀ ਦੀ ਹੈ। ਹੁਣ ਪੁਰਾਣੀ ਰੈਲੀ ਦੀ ਤਸਵੀਰ ਨੂੰ ਹਾਲੀਆ ਦੱਸਕੇ ਸ਼ੇਅਰ ਕੀਤਾ ਜਾ ਰਿਹਾ ਹੈ। ਵਾਇਰਲ ਤਸਵੀਰ ਹਾਲੀਆ ਨਹੀਂ ਬਲਕਿ 2017 ਵਿਚ ਆਪ ਦੁਆਰਾ ਕੀਤੀ ਇਨਕਲਾਬ ਰੈਲੀ ਦੀ ਹੈ।
Claim- Recent image of AAP Rally ahead Punjab Elections
Claimed By- FB User Aap AsrNorth
Fact Check- Misleading