ਤੱਥ ਜਾਂਚ:Queen Elizabeth II ਦਾ ਕੋਰੋਨਾ ਵੈਕਸੀਨ ਲਈ PM ਮੋਦੀ ਦਾ ਧੰਨਵਾਦ ਕਰਦਾ ਬਿਲਬੋਰਡ ਐਡਿਟਡ 
Published : Mar 15, 2021, 1:24 pm IST
Updated : Mar 15, 2021, 1:43 pm IST
SHARE ARTICLE
Fact Check: Image of Queen Elizabeth II thanking PM Modi for Covid vaccines is morphed
Fact Check: Image of Queen Elizabeth II thanking PM Modi for Covid vaccines is morphed

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਬਿਲਬੋਰਡ ਨੂੰ ਐਡਿਟਡ ਪਾਇਆ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਭਾਰਤ ਹੁਣ ਤੱਕ 50 ਤੋਂ ਵੱਧ ਦੇਸ਼ਾਂ ਨੂੰ ਕੋਰੋਨਾ ਵੈਕਸੀਨ ਦੀ ਸਪਲਾਈ ਕਰ ਚੁੱਕਾ ਹੈ। ਹਾਲ ਹੀ ਵਿਚ  5 ਮਾਰਚ ਨੂੰ ਭਾਰਤ ਨੇ ਬ੍ਰਿਟੇਨ ਨੂੰ ਵੀ ਕੋਰੋਨਾ ਵੈਕਸਨ ਭੇਜੀ ਸੀ। ਇਸੇ ਕ੍ਰਮ ਵਿਚ ਹੁਣ ਲੰਡਨ ਦੇ ਬਿਲਬੋਰਡ ਹੋਰਡਿੰਗ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਬਿਲਬੋਰਡ 'ਤੇ Queen Elizabeth II ਦੀ ਤਸਵੀਰ ਲੱਗੀ ਹੋਈ ਹੈ ਤੇ ਇਸ ਦੇ ਨਾਲ ਹੀ ਕੋਰੋਨਾ ਵੈਕਸੀਨ ਦੇਣ ਲਈ ਪੀਐੱਮ ਮੋਦੀ ਦਾ ਧੰਨਵਾਦ ਕਰਦੀਆਂ ਕੁੱਝ ਸਤਰਾਂ ਲਿਖੀਆਂ ਹੋਈਆਂ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮਹਾਰਾਣੀ Elizabeth II  ਨੇ ਕੋਰੋਨਾ ਵੈਕਸੀਨ ਦੇਣ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਿਲਬੋਰਡ ਲਗਾ ਕੇ ਧੰਨਵਾਦ ਕੀਤਾ ਹੈ। 

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਬਿਲਬੋਰਡ ਨੂੰ ਐਡਿਟਡ ਪਾਇਆ ਹੈ। ਅਸਲ ਬਿਲਬੋਰਡ ਵਿਚ ਮਹਾਰਾਣੀ Elizabeth II ਯੂਕੇ ਦੇ ਲੋਕਾਂ ਨੂੰ ਕੋਰੋਨਾ ਦੇ ਦੌਰ ਵਿਚ ਉਮੀਦ ਨਾ ਛੱਡਣ ਦਾ ਇਕ ਮੈਸੇਜ ਦੇ ਰਹੀ ਹੈ।

ਵਾਇਰਲ ਪੋਸਟ 
ਟਵਿੱਟਰ ਯੂਜ਼ਰ KN Chaturvedi ਨੇ 14 ਮਾਰਚ ਨੂੰ ਵਾਇਰਲ ਪੋਸਟ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, ''जिस ब्रिटिश साम्राज्य मे कभी सुरज अस्त नहीं होता था, जिन्होंने हम पर 200 साल राज किया था, वह भी आज प्रधानमंत्री मोदीजी के लिए निवेदित हो धन्यवाद प्रेषित कर रहे है ,,लंदन में महारानीएलिजाबेथ द्वितीय ने इंग्लैंड को कोरोना वैक्सीन की मदद देने के लिए मोदीजी को धन्यवाद''

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ 
ਪੜਤਾਲ 
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕੀਤਾ। ਸਰਚ ਦੌਰਾਨ ਸਾਨੂੰ ਅਸਲ ਤਸਵੀਰ knowyourmeme.com 'ਤੇ ਮਿਲੀ। ਇਹ ਤਸਵੀਰ ਅ੍ਰਪੈਲ 2020 ਵਿਚ ਬਣਾਈ ਗਈ ਸੀ ਜਦੋਂ ਕੋਰੋਨਾ ਵਾਇਰਸ ਦਾ ਦੌਰ ਚੱਲ ਰਿਹਾ ਸੀ। ਤਸਵੀਰ ਵਿਚ ਨਰਿੰਦਰ ਮੋਦੀ ਬਾਰੇ ਕੁੱਝ ਵੀ ਨਹੀਂ ਲਿਖਿਆ ਹੋਇਆ ਸੀ। ਤਸਵੀਰ ਵਿਚ ਲਿਖਿਆ ਹੋਇਆ ਸੀ,"We will be with our friends again; we will be with our families again, we will meet again,"

ਪੰਜਾਬੀ ਅਨੁਵਾਦ- ਅਸੀਂ ਦੁਬਾਰਾ ਆਪਣੇ ਦੋਸਤਾਂ ਨਾਲ ਰਹਾਂਗੇ; ਅਸੀਂ ਦੁਬਾਰਾ ਆਪਣੇ ਪਰਿਵਾਰਾਂ ਨਾਲ ਰਹਾਂਗੇ; ਅਸੀਂ ਦੁਬਾਰਾ ਮਿਲਾਂਗੇ, 
ਅਸਲ ਤਸਵੀਰ ਨੂੰ ਹੇਠਾਂ ਦੇਖਿਆ ਜਾ ਸਕਦਾ ਹੈ। 

Photoਸਾਨੂੰ ਅਸਲ ਤਸਵੀਰ BBC London ਦੇ ਅਧਿਕਾਰਕ ਟਵਿੱਟਰ ਹੈਂਡਲ 'ਤੇ ਵੀ 8 ਅ੍ਰਪੈਲ 2020 ਨੂੰ ਅਪਲੋਡ ਕੀਤੀ ਮਿਲੀ। ਤਸਵੀਰ ਅਪਲੋਡ ਕਰਦੇ ਹੋਏ ਕੈਪਸ਼ਨ ਲਿਖਿਆ ਗਿਆ, ''Queen's message of hope lights up Piccadilly Circus''

Photo
 

ਇਸ ਦੇ ਨਾਲ ਹੀ bbc.com ਦੀ ਵੈੱਬਸਾਈਟ ਦਾ ਲਿੰਕ ਵੀ ਸ਼ੇਅਰ ਕੀਤਾ ਹੋਇਆ ਸੀ ਜਿਸ ਵਿਚ ਅਸਲ ਤਸਵੀਰ ਮੌਜੂਦ ਸੀ। 

Photo

ਸਾਨੂੰ ਇਹ ਤਸਵੀਰ gettyimages.co.uk  'ਤੇ ਵੀ ਅਪਲੋਡ ਕੀਤੀ ਮਿਲੀ। ਇਹ ਤਸਵੀਰ 18 ਅ੍ਰੈਪਲ2020 ਨੂੰ ਅਪਲੋਡ ਕੀਤੀ ਗਈ ਸੀ। ਤਸਵੀਰ ਨੂੰ ਸ਼ੇਅਰ ਕਰਦਿਆਂ ਦੱਸਿਆ ਗਿਆ ਕਿ ਬ੍ਰਿਟੇਨ ਵਿਚ ਕੋਰੋਨਾ ਵਾਇਰਲ ਦੇ ਕਾਰਨ ਤਕਰੀਬਨ 15 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸੇ ਵਿਚਕਾਰ ਲੋਕਾਂ ਨੂੰ ਹੌਸਲਾ ਦੇਣ ਲਈ Queen Elizabeth II  ਨੇ ਦੇਸ਼ਵਾਸੀਆਂ ਦੇ ਨਾਮ 'ਤੇ ਇਕ ਮੈਸੇਜ ਜਾਰੀ ਕੀਤਾ ਸੀ। ਜਿਸ ਨੂੰ ਲੰਡਨ ਦੇ ਬਿਲਬੋਰਡ ਹੋਰਡਿੰਗ 'ਤੇ ਲਗਾਇਆ ਗਿਆ ਸੀ। 

Photo

ਇਸ ਦੇ ਨਾਲ ਹੀ ਦੱਸ ਦਈਏ ਕਿ ਭਾਰਤ ਨੇ ਬ੍ਰਿਟੇਨ ਨੂੰ ਕੋਰੋਨਾ ਵੈਕਸੀਨ 5 ਮਾਰਚ 2021 ਨੂੰ ਭੇਜੀ ਸੀ। ਜਿਸ ਬਾਰੇ ਵਿਦੇਸ਼ ਮੰਤਰੀ ਐੱਸ ਜੈ ਸ਼ੰਕਰ ਨੇ ਟਵੀਟ ਕਰ ਕੇ ਜਾਣਕਾਰੀ ਸਾਂਝੀ ਕੀਤੀ ਸੀ। 

Photo

ਵਾਇਰਲ ਤਸਵੀਰ ਤੇ ਅਸਲ ਨੂੰ ਹੇਠਾਂ ਦਖਿਆ ਜਾ ਸਕਦਾ ਹੈ। 

Photo

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਨੂੰ ਐਡਿਟਡ ਪਾਇਆ ਹੈ। ਅਸਲ ਬੋਰਡ ਉੱਤੇ ਪੀਐੱਮ ਮੋਦੀ ਬਾਰੇ ਕੁੱਝ ਵੀ ਨਹੀਂ ਲਿਖਿਆ ਸੀ ਬਲਕਿ ਕੋਰੋਨਾ ਵਾਇਰਸ ਦੌਰਾਨ ਮਹਾਰਾਣੀ Elizabeth II  ਨੇ ਦੇਸ਼ਵਾਸੀਆਂ ਨੂੰ ਇਕ ਸੰਦੇਸ਼ ਦਿੱਤਾ ਸੀ ਜਿਸ ਦਾ ਬਿਲਬੋਰਡ ਬ੍ਰਿਟੇਨ ਵਿਚ ਲਗਾਇਆ ਗਿਆ ਸੀ।

Claim: ਮਹਾਰਾਣੀ Elizabeth II  ਨੇ ਕੋਰੋਨਾ ਵੈਕਸੀਨ ਦੇਣ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਿਲਬੋਰਡ ਲਗਾ ਕੇ ਧੰਨਵਾਦ ਕੀਤਾ ਹੈ। 
Claimed By: KN Chaturvedi‏ 
Fact Check: ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement