ਤੱਥ ਜਾਂਚ : ਮਨੀਪੁਰ 'ਚ ਹੋਈ ਹਿੰਸਾ ਦਾ ਪੁਰਾਣਾ ਵੀਡੀਓ ਬੰਗਾਲ ਦੇ ਕੂਚ ਬਿਹਾਰ ਦੇ ਨਾਂ ਤੋਂ ਵਾਇਰਲ
Published : Apr 15, 2021, 12:53 pm IST
Updated : Apr 15, 2021, 12:53 pm IST
SHARE ARTICLE
Viral Post
Viral Post

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵੀਡੀਓ ਕੇਰਲ ਦੇ ਮਨੀਪੁਰ ਦਾ ਹੈ ਜਦੋਂ 2019 ਵਿਚ ਚੋਣ ਵੋਟਿੰਗ ਦੌਰਾਨ ਲੋਕਾਂ ਦੀ ਪੁਲਿਸ ਨਾਲ ਝੜਪ ਹੋ ਗਈ ਸੀ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਇੱਕ ਪੋਲਿੰਗ ਬੂਥ ਵਿਚ ਕੁਝ ਲੋਕਾਂ ਦੀ ਪੁਲਿਸ ਦੇ ਜਵਾਨਾਂ ਨਾਲ ਝੜਪ ਦੇਖੀ ਜਾ ਸਕਦੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਘਟਨਾ ਦਾ ਵੀਡੀਓ ਬੰਗਾਲ ਦੇ ਕੂਚ ਬਿਹਾਰ ਜ਼ਿਲ੍ਹੇ ਦਾ ਹੈ ਜਦੋਂ 10 ਅਪ੍ਰੈਲ ਨੂੰ ਵੋਟਿੰਗ ਦੌਰਾਨ CISF ਦੇ ਜਵਾਨਾਂ ਅਤੇ TMC ਵਰਕਰਾਂ ਵਿਚਕਾਰ ਝੜਪ ਹੋ ਗਈ ਸੀ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਵੀਡੀਓ ਦਾ ਬੰਗਾਲ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ। ਵੀਡੀਓ ਕੇਰਲ ਦੇ ਮਨੀਪੁਰ ਦਾ ਹੈ ਜਦੋਂ 2019 ਵਿਚ ਚੋਣ ਵੋਟਿੰਗ ਦੌਰਾਨ ਲੋਕਾਂ ਦੀ ਪੁਲਿਸ ਨਾਲ ਝੜਪ ਹੋ ਗਈ ਸੀ।

ਵਾਇਰਲ ਪੋਸਟ
ਟਵਿੱਟਰ ਯੂਜ਼ਰ Krishna ®️ ਨੇ ਵਾਇਰਲ ਵੀਡੀਓ ਅਪਲੋਡ ਕਰਦਿਆਂ ਲਿਖਿਆ, "Mamata Banerjee's supporters mob storming a polling booth in coochbihar, West Bengal. EXCELLENT job done by the CRPF in pushing away the goons... #WestBengalPolls" 

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ। 

ਪੜਤਾਲ
ਵੀਡੀਓ ਦੀ ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ Invid ਟੂਲ ਵਿਚ ਪਾਇਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਕੀਤਾ। ਸਾਨੂੰ ਇਹ ਵੀਡੀਓ India Today Social ਦੇ ਅਧਿਕਾਰਿਕ ਯੂਟਿਊਬ ਚੈੱਨਲ 'ਤੇ ਅਪਲੋਡ ਮਿਲਿਆ। 18 ਅਪ੍ਰੈਲ 2019 ਨੂੰ ਵੀਡੀਓ ਅਪਲੋਡ ਕਰਦਿਆਂ ਸਿਰਲੇਖ ਦਿੱਤਾ ਗਿਆ, "Polling disrupted in Imphal East"

ਵੀਡੀਓ ਅਪਲੋਡ ਕਰਦਿਆਂ ਡਿਸਕ੍ਰਿਪਸ਼ਨ ਲਿਖਿਆ ਗਿਆ, "Polling in Kyamgei Muslim Makha Leikai area of Imphal East was disrupted after people stormed the polling station and destroyed EVM."
ਡਿਸਕ੍ਰਿਪਸ਼ਨ ਅਨੁਸਾਰ ਕੇਰਲ ਦੇ ਇੰਫਾਲ ਈਸਟ ਦੇ ਕਿਯਾਮਗੇਈ ਮੁਸਲਿਮ ਮਖਾ ਲੀਕਾਈ ਖੇਤਰ ਵਿਚ ਲੋਕਾਂ ਨੇ ਵੋਟਿੰਗ ਦੌਰਾਨ ਪੋਲਿੰਗ ਬੂਥ ਵਿਚ ਆ ਕੇ EVM ਤੋੜੇ ਸਨ।"

Photo
 

 

ਇਸ ਮਾਮਲੇ ਨੂੰ ਲੈ ਕੇ 18 ਅਪ੍ਰੈਲ 2019 ਨੂੰ ਪ੍ਰਕਾਸ਼ਿਤ NDTV ਦੀ ਰਿਪੋਰਟ ਹੇਠਾਂ ਵੇਖੀ ਜਾ ਸਕਦੀ ਹੈ।

ਇਸ ਖ਼ਬਰ ਅਨੁਸਾਰ "ਮਨੀਪੁਰ ਦੇ ਪੂਰਬੀ ਜ਼ਿਲ੍ਹੇ ਦੇ ਇੰਫਾਲ ਜ਼ਿਲ੍ਹੇ ਦੇ ਕਿਯਾਮਗੇਈ ਹਾਈ ਮਦਰੱਸਾ ਪੋਲਿੰਗ ਸਟੇਸਨ ਵਿੱਚ ਵੋਟਿੰਗ ਉਦੋਂ ਰੁਕ ਗਈ ਜਦੋਂ ਬੂਥ ਦੇ ਪ੍ਰਧਾਨਗੀ ਅਧਿਕਾਰੀ ਦੇ ਕਥਿਤ ਗਲਤ ਵਿਵਹਾਰ ਕਾਰਨ ਵੋਟਰ ਹਿੰਸਕ ਹੋ ਗਏ।"

Photo
 

ਕੂਚ ਬਿਹਾਰ ਦੇ ਸੀਤਲਕੁਚੀ ਵਿਚ ਹੋਈ ਝੜਪ ਨੂੰ ਲੈ ਕੇ ਖਬਰ ਇੱਥੇ ਕਲਿੱਕ ਕਰ ਪੜ੍ਹੀ ਜਾ ਸਕਦੀ ਹੈ। 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਵੀਡੀਓ ਕੇਰਲ ਦੇ ਮਨੀਪੁਰ ਦਾ ਹੈ ਜਦੋਂ 2019 ਵਿਚ ਚੋਣ ਵੋਟਿੰਗ ਦੌਰਾਨ ਲੋਕਾਂ ਦੀ ਝੜਪ ਪੁਲਿਸ ਨਾਲ ਹੋ ਗਈ ਸੀ। ਇਸ ਦਾ ਬੰਗਾਲ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ। 
Claim: ਵੀਡੀਓ ਬੰਗਾਲ ਦੇ ਕੂਚ ਬਿਹਾਰ ਜ਼ਿਲ੍ਹੇ ਦਾ ਹੈ 
Claimed BY: ਟਵਿੱਟਰ ਯੂਜ਼ਰ Krishna 
Fact Check: ਗੁੰਮਰਾਹਕੁਨ 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Big Breaking: ਕਾਂਗਰਸ ਦੇ ਸਾਬਕਾ ਵਿਧਾਇਕ ਦਾ ਭਿਆਨ.ਕ ਸੜਕ ਹਾਦਸਾ, Fortuner ਬਣ ਗਈ ਕਬਾੜ, ਹਸਪਤਾਲ ਰੈਫਰ ਕੀਤੇ ਅੰਗਦ

23 Apr 2024 2:46 PM

ਸਿੱਖ ਮਾਰਸ਼ਲ ਕੌਮ ਨੂੰ ਲੈ ਕੇ ਹੰਸ ਰਾਜ ਹੰਸ ਦਾ ਵੱਡਾ ਬਿਆਨ "ਕਾਹਦੀ ਮਾਰਸ਼ਲ ਕੌਮ, ਲੱਖਾਂ ਮੁੰਡੇ ਮਰਵਾ ਲਏ"

23 Apr 2024 12:49 PM

BREAKING NEWS: ਵਿਆਹ ਵਾਲਾ ਦਿਨ ਲਾੜੀ ਲਈ ਬਣਿਆ ਕਾਲ, ਡੋਲੀ ਦੀ ਥਾਂ ਲਾੜੀ ਦੀ ਉੱਠੀ ਅਰਥੀ

23 Apr 2024 12:26 PM

Chandigarh 'ਚ Golf Tournament ਕਰਵਾਉਣ ਵਾਲੀ EVA-Ex Vivekite Association ਬਾਰੇ ਖੁੱਲ੍ਹ ਕੇ ਦਿੱਤੀ ਜਾਣਕਾਰੀ

23 Apr 2024 12:16 PM

Mohali News: ਪੰਜਾਬ ਪੁਲਿਸ ਨੇ ਕਮਾਲ ਕਰਤੀ.. ਬਿਨਾ ਰੁਕੇ ਕਿਡਨੀ ਗਈ ਇਕ ਹਸਪਤਾਲ ਤੋਂ ਦੂਜੇ ਹਸਪਤਾਲ!

23 Apr 2024 10:10 AM
Advertisement