ਤੱਥ ਜਾਂਚ: ਰਾਮਦੇਵ ਤੇ ਪਤੰਜਲੀ ਦੇ CEO ਬਾਲਕ੍ਰਿਸ਼ਨ ਦੀਆਂ ਪੁਰਾਣੀਆਂ ਤਸਵੀਰਾਂ ਗਲਤ ਦਾਅਵੇ ਨਾਲ ਵਾਇਰਲ
Published : May 15, 2021, 6:18 pm IST
Updated : May 15, 2021, 6:18 pm IST
SHARE ARTICLE
Viral Post
Viral Post

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਤਸਵੀਰਾਂ ਪੁਰਾਣੀਆਂ ਹਨ

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਯੋਗ ਗੁਰੂ ਬਾਬਾ ਰਾਮਦੇਵ ਅਤੇ ਪਤੰਜਲੀ ਦੇ ਮੁਖ ਅਫਸਰ (CEO) ਬਾਲਕ੍ਰਿਸ਼ਨ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ਵਿਚ ਦੋਹਾਂ ਨੂੰ ਹਸਪਤਾਲ ਵਿਚ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦੋਵੇਂ ਕੋਰੋਨਾ ਕਰਕੇ ਹਸਪਤਾਲ ਵਿਚ ਦਾਖਲ ਹਨ ਅਤੇ ਤਨਜ ਕੱਸਦੇ ਹੋਏ ਕਿਹਾ ਜਾ ਰਿਹਾ ਹੈ ਕਿ ਇਹ ਦੋਵੇਂ ਯੋਗ ਅਤੇ ਆਪਣੀ ਦਵਾਵਾਂ ਨਾਲ ਕੋਰੋਨਾ ਦਾ ਇਲਾਜ ਕਰਨ ਦਾ ਦਾਅਵਾ ਕਰਦੇ ਸਨ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਤਸਵੀਰਾਂ ਪੁਰਾਣੀਆਂ ਹਨ ਅਤੇ ਇਨ੍ਹਾਂ ਤਸਵੀਰਾਂ ਦਾ ਕੋਰੋਨਾ ਕਾਲ ਨਾਲ ਕੋਈ ਸਬੰਧ ਨਹੀਂ ਹੈ। ਬਾਲਕ੍ਰਿਸ਼ਨ ਅਤੇ ਰਾਮਦੇਵ ਦੇ ਹਾਲੀਆ ਕੋਰੋਨਾ ਕਰਕੇ ਹਸਪਤਾਲ ਭਰਤੀ ਹੋਣ ਦਾ ਦਾਅਵਾ ਵੀ ਗਲਤ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ ਕੇ ਸਿੰਘ ਨੇ ਬਾਲਕ੍ਰਿਸ਼ਨ ਅਤੇ ਰਾਮਦੇਵ ਦੀਆਂ ਤਸਵੀਰਾਂ ਅਪਲੋਡ ਕਰਦਿਆਂ ਲਿਖਿਆ, "ਜੋਗੇ ਨਾ ਸਾਰੀਆਂ ਬਿਮਾਰੀਆਂ ਦੂਰ ਕਰਨ ਵਾਲੇ ਅੱਜਕਲ  ਵੈਂਟੀਲੇਟਰ ਤੇ ਕਪਾਲ ਭਾਤੀ ਕਰ ਰਹੇ ਹਨ।"

ਵਾਇਰਲ ਪੋਸਟ ਦਾ ਫੇਸਬੁੱਕ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਦੋਵੇਂ ਤਸਵੀਰਾਂ ਨੂੰ ਇੱਕ-ਇੱਕ ਕਰਕੇ ਸਰਚ ਕਰਨ ਦਾ ਫੈਸਲਾ ਕੀਤਾ।

ਬਾਬਾ ਰਾਮਦੇਵ ਦੀ ਤਸਵੀਰ

ਬਾਬਾ ਰਾਮਦੇਵ ਦੀ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕਰਨ 'ਤੇ ਸਾਨੂੰ ਇਹ ਤਸਵੀਰ India Today ਦੀ ਤਸਵੀਰ ਗੈਲਰੀ ਵਿਚ ਅਪਲੋਡ ਮਿਲੀ। ਤਸਵੀਰ ਸ਼ੇਅਰ ਕਰਦੇ ਹੋਏ ਡਿਸਕ੍ਰਿਪਸ਼ਨ ਲਿਖਿਆ ਗਿਆ, 'Baba Ramdev ends his nine-day long fast in a hospital in Dehradun, on Sunday June 12, 2011.

ਡਿਸਕ੍ਰਿਪਸ਼ਨ ਅਨੁਸਾਰ ਇਹ ਤਸਵੀਰ ਦੇਹਰਾਦੂਨ ਦੇ ਇੱਕ ਹਸਪਤਾਲ ਵਿਚ ਜੂਨ 2011 ਵਿਚ ਖਿੱਚੀ ਗਈ ਸੀ ਜਦੋਂ ਬਾਬਾ ਰਾਮਦੇਵ ਨੇ ਆਪਣਾ 9 ਦਿਨਾਂ ਦਾ ਅਨਸ਼ਨ ਖਤਮ ਕੀਤਾ ਸੀ। ਇਹ ਤਸਵੀਰ ਇਥੇ ਕਲਿਕ ਕਰ ਵੇਖੀ ਜਾ ਸਕਦੀ ਹੈ।

Photo

ਆਚਾਰਿਆ ਬਾਲਕ੍ਰਿਸ਼ਨ ਦੀ ਤਸਵੀਰ

ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕਰਨ 'ਤੇ ਸਾਨੂੰ ਇਹ ਤਸਵੀਰ ਅਮਰ ਉਜਾਲਾ ਦੀ ਇੱਕ ਪੁਰਾਣੀ ਪ੍ਰਕਾਸ਼ਿਤ ਖਬਰ ਵਿਚ ਮਿਲੀ। 24 ਅਗਸਤ 2019 ਨੂੰ ਇਹ ਤਸਵੀਰ ਅਪਲੋਡ ਕਰਦਿਆਂ ਖਬਰ ਦਾ ਸਿਰਲੇਖ ਲਿਖਿਆ ਗਿਆ, "पतंजलि योगपीठ के महामंत्री आचार्य बालकृष्ण की तबीयत बिगड़ी, एम्स में भर्ती"

ਖਬਰ ਅਨੁਸਾਰ, ਮਾਮਲਾ 2019 ਦਾ ਹੈ ਜਦੋਂ ਆਚਾਰਿਆ ਬਾਲਕ੍ਰਿਸ਼ਨ ਦੀ ਤਬੀਯਤ ਵਿਗੜ ਗਈ ਸੀ ਅਤੇ ਉਨ੍ਹਾਂ ਨੂੰ ਰਿਸ਼ੀਕੇਸ਼ ਦੇ AIIMS ਵਿਚ ਭਰਤੀ ਕੀਤਾ ਗਿਆ ਸੀ। ਕਿਓਂਕਿ ਇਹ ਖਬਰ 2019 ਦੀ ਹੈ। ਇਸ ਨਾਲ ਸਾਫ ਹੋਇਆ ਕਿ ਇਹ ਤਸਵੀਰ ਹਾਲੀਆ ਨਹੀਂ ਬਲਕਿ ਪੁਰਾਣੀ ਹੈ। ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

Photo

ਹੁਣ ਤਕ ਦੀ ਪੜਤਾਲ ਤੋਂ ਸਾਫ ਹੋਇਆ ਕਿ ਇਨ੍ਹਾਂ ਤਸਵੀਰਾਂ ਦਾ ਕੋਰੋਨਾ ਕਾਲ ਨਾਲ ਕੋਈ ਸਬੰਧ ਨਹੀਂ ਹੈ।

ਅੱਗੇ ਵਧਦੇ ਹੋਏ ਅਸੀਂ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ ਕਿ ਕੀ ਬਾਬ ਰਾਮਦੇਵ ਅਤੇ ਬਾਲਕ੍ਰਿਸ਼ਨ ਹਾਲ ਹੀ ਵਿਚ ਹਸਪਤਾਲ ਵਿਚ ਭਰਤੀ ਹਨ। ਸਾਨੂੰ ਅਜਿਹੀ ਕੋਈ ਖ਼ਬਰ ਨਹੀਂ ਮਿਲੀ ਜਿਸ ਵਿਚ ਇਹ ਦਾਅਵਾ ਕੀਤਾ ਗਿਆ ਹੋਵੇ ਕਿ ਇਹ ਦੋਵੇਂ ਇਸ ਸਮੇਂ ਕੋਰੋਨਾ ਕਰਕੇ ਹਸਪਤਾਲ ਵਿਚ ਭਰਤੀ ਹਨ।

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਇਹ ਤਸਵੀਰਾਂ ਪੁਰਾਣੀਆਂ ਹਨ ਅਤੇ ਇਨ੍ਹਾਂ ਤਸਵੀਰਾਂ ਦਾ ਕੋਰੋਨਾ ਕਾਲ ਨਾਲ ਕੋਈ ਸਬੰਧ ਨਹੀਂ ਹੈ। ਬਾਲਕ੍ਰਿਸ਼ਨ ਅਤੇ ਰਾਮਦੇਵ ਦੇ ਹਾਲੀਆ ਕੋਰੋਨਾ ਕਰਕੇ ਹਸਪਤਾਲ ਭਰਤੀ ਹੋਣ ਦਾ ਦਾਅਵਾ ਵੀ ਗਲਤ ਹੈ।

Claim: ਬਾਲਕ੍ਰਿਸ਼ਨ ਅਤੇ ਬਾਬਾ ਰਾਮਦੇਵ ਦੀਆਂ ਤਸਵੀਰਾਂ ਹਾਲੀਆ ਹਨ 
Claimed By: ਫੇਸਬੁੱਕ ਯੂਜ਼ਰ ਕੇ ਸਿੰਘ
fact ChecK: ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement