Fact Check: ਮੁਹੱਲਾ ਕਲੀਨਿਕ ਦੇ ਨਾਂਅ ਤੋਂ ਵਾਇਰਲ ਹੋ ਰਹੀ ਐਡੀਟੇਡ ਤਸਵੀਰ
Published : Aug 15, 2022, 7:49 pm IST
Updated : Aug 15, 2022, 8:52 pm IST
SHARE ARTICLE
Fact Check Edited image of Seva Kendra going viral to target AAP Mohalla Clinics
Fact Check Edited image of Seva Kendra going viral to target AAP Mohalla Clinics

ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਸੇਵਾ ਕੇਂਦਰ ਦੀ ਇਮਾਰਤ ਦੀ ਹੈ ਅਤੇ ਸੇਵਾ ਕੇਂਦਰ ਦੀ ਥਾਂ ਐਡਿਟ ਕਰ ਮੁਹੱਲਾ ਕਲੀਨਿਕ ਲਿਖਿਆ ਗਿਆ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਇਮਾਰਤ ਦੀ ਤਸਵੀਰ ਵਾਇਰਲ ਹੋ ਰਹੀ ਹੈ। ਇਸ ਇਮਾਰਤ 'ਤੇ ਮੁਹੱਲਾ ਕਲੀਨਿਕ ਲਿਖਿਆ ਵੇਖਿਆ ਜਾ ਸਕਦਾ ਹੈ। ਹੁਣ ਇਸ ਤਸਵੀਰ ਵਿਚ ਗੌਰ ਕਰਨ ਵਾਲੀ ਗੱਲ ਹੈ ਕਿ ਇਮਾਰਤ ਖੰਡਰ ਰੂਪ 'ਚ ਹੈ ਅਤੇ ਇਮਾਰਤ ਦੇ ਬਰਾਂਡੇ 'ਚ ਭੇਡਾਂ ਨੂੰ ਬੈਠੇ ਵੇਖਿਆ ਜਾ ਸਕਦਾ ਹੈ। ਹੁਣ ਇਸ ਤਸਵੀਰ ਨੂੰ ਵਾਇਰਲ ਕਰ ਆਪ ਸਰਕਾਰ ਦੇ ਮੁਹੱਲਾ ਕਲੀਨਿਕ ਮਾਡਲ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਸੇਵਾ ਕੇਂਦਰ ਦੀ ਇਮਾਰਤ ਦੀ ਹੈ ਅਤੇ ਸੇਵਾ ਕੇਂਦਰ ਦੀ ਥਾਂ ਐਡਿਟ ਕਰ ਮੁਹੱਲਾ ਕਲੀਨਿਕ ਲਿਖਿਆ ਗਿਆ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ "Ek Aam Aadmi" ਨੇ 12 ਅਗਸਤ 2022 ਨੂੰ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "ਭੇਡਾਂ ਦੀ ਬਵਾਸੀਰ ਲਈ ਲਗਾਇਆ ਗਿਆ ਸਪੇਸ਼ਲ ਮੈਡੀਕਲ ਕੈਂਪ"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। 

ਵਾਇਰਲ ਤਸਵੀਰ ਐਡੀਟੇਡ ਹੈ

ਸਾਨੂੰ ਅਸਲ ਤਸਵੀਰ ਕਈ ਪੋਸਟਾਂ 'ਤੇ ਅਪਲੋਡ ਮਿਲੀ। ਅਸਲ ਤਸਵੀਰ ਵਿਚ ਮੁਹੱਲਾ ਕਲੀਨਿਕ ਨਹੀਂ ਬਲਕਿ ਸੇਵਾ ਕੇਂਦਰ ਲਿਖਿਆ ਹੋਇਆ ਸੀ। ਟਵਿੱਟਰ ਅਕਾਊਂਟ "@Raresidhu" ਨੇ ਅਸਲ ਤਸਵੀਰ ਸਾਂਝੀ ਕਰਦਿਆਂ ਲਿਖਿਆ, "ਸੇਵਾ ਕੇਂਦਰ ਨੂੰ ਮੁਹੱਲਾ ਕਲੀਨਿਕ ਬਣਾਉਣ ਲਈ ਜਾਇਜਾ ਲੈਂਦੇ ……."

 

 

ਵਾਇਰਲ ਤਸਵੀਰ ਅਤੇ ਅਸਲ ਤਸਵੀਰ ਦੇ ਕੋਲਾਜ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

CollageCollage

ਦੱਸ ਦਈਏ ਕਿ ਅਸੀਂ ਵਾਇਰਲ ਤਸਵੀਰ ਅਤੇ ਅਸਲ ਤਸਵੀਰ ਨੂੰ FotoForensic ਟੂਲ ਵਿਚ ਅਪਲੋਡ ਕਰ ਜਾਇਜ਼ਾ ਲਿਆ। ਹੇਠਾਂ ਤੁਸੀਂ ਦੋਵੇਂ ਤਸਵੀਰਾਂ ਦੀ ELA ਰਿਪੋਰਟ ਦਾ ਕੋਲਾਜ ਵੇਖ ਸਕਦੇ ਹੋ।

Photo ForensicFotoForensic

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਸੇਵਾ ਕੇਂਦਰ ਦੀ ਇਮਾਰਤ ਦੀ ਹੈ ਅਤੇ ਸੇਵਾ ਕੇਂਦਰ ਦੀ ਥਾਂ ਐਡਿਟ ਕਰ ਮੁਹੱਲਾ ਕਲੀਨਿਕ ਲਿਖਿਆ ਗਿਆ ਹੈ।

Claim- Image of AAP's Mohalla Clinic
Claimed By- FB Page Ek Aam Aadmi
Fact Check- Morphed

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 11:32 AM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM

Baba Balwinder Singh Murder Case 'ਚ ਵੱਡੀ ਅਪਡੇਟ, Police ਨੂੰ ਕਾਤਲ ਬਾਰੇ ਮਿਲੀ ਅਹਿਮ ਸੂਹ..

02 May 2024 8:48 AM

ਮੂਸੇਵਾਲਾ ਦੇ ਕਾ+ਤਲਾਂ 'ਤੇ ਦੋਸ਼ ਦਾਇਰ ਹੋਣ ਬਾਅਦ, ਬੋਲੇ ਬਲਕੌਰ ਸਿੰਘ, "24 ਮਹੀਨਿਆਂ ਬਾਅਦ ਮਿਲਿਆ ਥੋੜ੍ਹਾ ਸੁਕੂਨ"

02 May 2024 8:33 AM

Raja Warring LIVE | ਮੈਨੂੰ ਦੁੱਖ ਹੈ ਕਿ ਅੱਜ Goldy ਨੇ 'ਸਿਆਸੀ ਖ਼ੁਦ+ਕੁਸ਼ੀ' ਕਰ ਲਈ-ਰਾਜਾ ਵੜਿੰਗ | Latest News

01 May 2024 4:38 PM
Advertisement