ਤੱਥ ਜਾਂਚ - ਕੋਕਾ-ਕੋਲਾ ਨੂੰ ਲੈ ਕੇ ਵਾਇਰਲ ਹੋ ਰਹੀ ਇਹ ਪੋਸਟ ਸਹੀ ਨਹੀਂ ਹੈ
Published : Jan 16, 2021, 11:36 am IST
Updated : Jan 16, 2021, 3:24 pm IST
SHARE ARTICLE
Fake Image Goes Viral Claiming Coca Cola's Support To Farmers
Fake Image Goes Viral Claiming Coca Cola's Support To Farmers

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਕੋਕਾ-ਕੋਲਾ ਨੇ ਇਸ ਵਾਇਰਲ ਪੋਸਟ ਨੂੰ ਫਰਜੀ ਦੱਸਿਆ ਹੈ। 

ਰੋਜ਼ਾਨਾ ਸਪੋਕਸਮੈਨ ( ਮੁਹਾਲੀ ਟੀਮ) - ਸੋਸ਼ਲ ਮੀਡਿਆ 'ਤੇ ਇੱਕ ਪੋਸਟ ਕਿਸਾਨੀ ਸੰਘਰਸ਼ ਨੂੰ ਲੈ ਕੇ ਵਾਇਰਲ ਹੋ ਰਹੀ ਹੈ। ਪੋਸਟ ਵਿਚ ਇੱਕ ਤਸਵੀਰ ਹੈ ਜਿਸਦੇ ਵਿਚ ਕੋਲਡ ਡ੍ਰਿੰਕ ਕੋਕਾ-ਕੋਲਾ ਦੀਆਂ 2 ਬੋਤਲਾਂ ਨੂੰ ਵੇਖਿਆ ਜਾ ਸਕਦਾ ਹੈ। ਇਨ੍ਹਾਂ ਬੋਤਲਾਂ ਦੇ ਲੇਬਲ 'ਤੇ "Kisan Ekta" ਅਤੇ "Support Farmers" ਲਿਖਿਆ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਦੇ ਸਮਰਥਨ ਵਿਚ ਹੁਣ ਵਿਸ਼ਵ ਪ੍ਰਸਿੱਧ ਕੰਪਨੀ ਕੋਕਾ-ਕੋਲਾ ਵੀ ਅੱਗੇ ਆ ਗਈ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਕੋਕਾ-ਕੋਲਾ ਨੇ ਇਸ ਵਾਇਰਲ ਪੋਸਟ ਨੂੰ ਫਰਜੀ ਦੱਸਿਆ ਹੈ। 

ਵਾਇਰਲ ਪੋਸਟ 
ਫੇਸਬੁੱਕ ਪੇਜ Agg Bani ਨੇ 15 ਜਨਵਰੀ ਨੂੰ ਇਕ ਤਸਵੀਰ ਸ਼ੇਅਰ ਕੀਤੀ, ਜਿਸ ਵਿਚ 2 ਕੋਕ ਦੀਆਂ ਬੋਤਲਾਂ 'ਤੇ "Kisan Ekta" ਅਤੇ "Support Farmer" ਦੇ ਟੈਗ ਲੱਗੇ ਹੋਏ ਹਨ। ਇਸ ਦੇ ਨਾਲ ਉਹਨਾਂ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''ਲਉ ਵੀ ਭਗਤੋ ਵਰਲਡ ਲੈਬਲ ਕੰਪਨੀ ਕੋਕਾ ਕੋਲਾ ਵੀ ਆਈ ਕਿਸਾਨਾਂ ਦੇ ਹੱਕ ਵਿਚ।''

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ 

ਫੇਸਬੁੱਕ 'ਤੇ ਵੀ ਹੋ ਰਹੀ ਏ ਵਾਇਰਲ 

File Photo

ਸਪੋਕਸਮੈਨ ਦੀ ਪੜਤਾਲ 
ਸਪੋਕਸਮੈਨ ਨੇ ਸਭ ਤੋਂ ਪਹਿਲਾਂ ਵਾਇਰਲ ਦਾਅਵੇ ਨੂੰ ਲੈ ਕੇ ਖਬਰਾਂ ਸਰਚ ਕਰਨੀਆਂ ਸ਼ੁਰੂ ਕੀਤੀਆਂ। ਆਪਣੀ ਸਰਚ ਦੌਰਾਨ ਸਾਨੂੰ ਅਜਿਹੀ ਕੋਈ ਰਿਪੋਰਟ ਨਹੀਂ ਮਿਲੀ ਜਿਸ ਵਿਚ ਕਿਹਾ ਗਿਆ ਹੋਵੇ ਕਿ ਕੰਪਨੀ ਨੇ ਕਿਸਾਨਾਂ ਦੇ ਸਮਰਥਨ ਵਿਚ ਅਜਿਹਾ ਕੋਈ ਕੇਮਪੈਨ ਲਾਂਚ ਕੀਤਾ ਹੈ। ਸਾਨੂੰ ਆਪਣੀ ਸਰਚ ਦੌਰਾਨ ਵਾਇਰਲ ਤਸਵੀਰ ਨਾਲ ਮੇਲ ਖਾਂਦੀਆਂ ਹੋਰ ਕੋਈ ਵੀ ਤਸਵੀਰ ਵੀ ਨਹੀਂ ਮਿਲੀ।

ਇਸ ਤੋਂ ਬਾਅਦ ਅਸੀਂ ਈਮੇਲ ਜਰੀਏ ਕੋਕਾ ਕੋਲਾ ਕੰਪਨੀ ਨਾਲ ਸਪੰਰਕ ਕੀਤਾ ਅਤੇ ਜਵਾਬ ਵਿਚ ਕੰਪਨੀ ਨੇ ਸਪੋਕਸਮੈਨ ਨੂੰ ਦੱਸਿਆ ਕਿ "ਕੋਕਾ-ਕੋਲਾ ਇੰਡੀਆ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਇਹ ਇੱਕ ਨਕਲੀ ਤਸਵੀਰ ਹੈ ਅਤੇ ਕੋਕਾ ਕੋਲਾ ਨੇ ਤਸਵੀਰ ਵਿਚ ਦਰਸਾਏ ਗਏ ਅਜਿਹੇ ਕਿਸੇ ਵੀ ਟੈਗ ਨਾਲ ਦਾ ਕੇਮਪੈਨ ਲਾਂਚ ਨਹੀਂ ਕੀਤਾ ਹੈ। 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਕੋਕਾ ਕੋਲਾ ਕੰਪਨੀ ਨੇ ਨਾ ਹੀ ਕਿਸਾਨਾਂ ਦਾ ਸਮਰਥਨ ਕੀਤਾ ਹੈ ਅਤੇ ਕਿਸਾਨਾਂ ਦਾ ਸਮਰਥਨ ਕਰਨ ਵਾਲਾ ਕੋਈ ਕੇਮਪੈਨ ਲਾਂਚ ਕੀਤਾ ਹੈ।
Claim - ਕਿਸਾਨਾਂ ਦੇ ਹੱਕ ਵਿਚ ਆਈ ਵਰਲਡ ਲੈਬਲ ਕੰਪਨੀ ਕੋਕਾ ਕੋਲਾ
Claimed By - ਫੇਸਬੁੱਕ ਪੇਜ Agg Bani 
Fact Check - ਫਰਜ਼ੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement