ਤੱਥ ਜਾਂਚ: ਕਿਸਾਨਾਂ ਤੋਂ ਡਰ ਕੇ ਭੱਜਦੇ ਸਮੇਂ ਡਿੱਗੇ ਅਮਿਤ ਸ਼ਾਹ? ਨਹੀਂ, ਵਾਇਰਲ ਵੀਡੀਓ ਪੁਰਾਣਾ ਹੈ
Published : Feb 16, 2021, 11:09 am IST
Updated : Feb 16, 2021, 11:26 am IST
SHARE ARTICLE
Amit Shah fell while running away from farmers? No, the viral video is outdated
Amit Shah fell while running away from farmers? No, the viral video is outdated

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਇਹ ਵੀਡੀਓ 2018 ਦਾ ਹੈ ਅਤੇ ਇਸਦਾ ਹਾਲੀਆ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।

ਰੋਜ਼ਾਨਾ ਸਪੋਕਸਮੈਨ(ਮੋਹਾਲੀ ਟੀਮ)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਟੇਜ ਤੋਂ ਉਤਰਦੇ ਸਮੇਂ ਡਿੱਗਦੇ ਹੋਏ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਜਦੋਂ ਕੋਲਕਾਤਾ ਵਿਚ ਅਮਿਤ ਸ਼ਾਹ ਦੀ ਰੈਲੀ ਅੰਦਰ ਕਿਸਾਨ ਆਏ ਤਾਂ ਉਹ ਜਲਦਬਾਜ਼ੀ 'ਚ ਜਾਣ ਲੱਗੇ, ਜਿਸ ਕਾਰਨ ਉਹ ਸਟੇਜ ਤੋਂ ਡਿੱਗ ਗਏ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਇਹ ਵੀਡੀਓ 2018 ਦਾ ਹੈ ਅਤੇ ਇਸਦਾ ਹਾਲੀਆ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।

ਵਾਇਰਲ ਦਾਅਵਾ

ਫੇਸਬੁੱਕ ਪੇਜ "IFB News" ਨੇ 13 ਫਰਵਰੀ ਨੂੰ ਅਮਿਤ ਸ਼ਾਹ ਦੀ ਇਸ ਵੀਡੀਓ ਨੂੰ ਅਪਲੋਡ ਕਰਦੇ ਹੋਏ ਕੈਪਸ਼ਨ ਲਿਖਿਆ, "ਕਲਕੱਤੇ ਰੈਲੀ ਵਿੱਚ ਅਮਿਤ ਸ਼ਾਹ ਕਿਸਾਨਾਂ ਨੂੰ ਵੇਖ ਭੱਜਦੇ ਹੋਏ ਸਟੇਜ ਤੋਂ ਡਿੱਗ ਪਿਆ। ਸੂਤਰ ਹਵਾਲੇ ਖਬਰਾਂ ਏ NO NO NO"

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਦੇਖਿਆ ਅਤੇ ਇਸ ਮਾਮਲੇ ਨੂੰ ਲੈ ਕੇ ਸਬੰਧਿਤ ਕੀਵਰਡ ਨਾਲ ਗੂਗਲ ਸਰਚ ਕੀਤਾ। ਅਸੀਂ "amit shah falls off rally" ਕੀਵਰਡ ਨਾਲ ਗੂਗਲ ਸਰਚ ਕੀਤਾ। ਇਸ ਸਰਚ ਤੋਂ ਸਾਫ਼ ਹੋ ਗਿਆ ਕਿ ਵਾਇਰਲ ਹੋ ਰਿਹਾ ਵੀਡੀਓ ਪੁਰਾਣਾ ਹੈ।

ਸਾਨੂੰ ਇਹ ਵੀਡੀਓ Times Of India ਦੀ ਇੱਕ ਖਬਰ ਵਿਚ ਅਪਲੋਡ ਮਿਲਿਆ। ਇਸ ਖਬਰ ਨੂੰ 24 ਨਵੰਬਰ 2018 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਖਬਰ ਦੀ ਹੈਡਲਾਇਨ ਸੀ, "BJP president Amit Shah falls off stage during a rally in Madhya Pradesh"

Photo

ਖਬਰ ਅਨੁਸਾਰ, ''BJP president Amit Shah slipped from a chariot during an election rally in Madhya Pradesh on November 24. The video of Amit Shah falling from the chariot has gone viral on social media. The incident took place during an election rally in Ashok Nagar where Amit Shah was campaigning for his party for the upcoming assembly elections. Madhya Pradesh will go for polls on November 28 for 230 assembly seats. If BJP wins this election, it will be the fourth consecutive term for the party to rule in the state''.

ਪੰਜਾਬੀ ਅਨੁਵਾਦ - ''ਬੀਜੇਪੀ ਪ੍ਰਧਾਨ ਅਮਿਤ ਸ਼ਾਹ 24 ਨਵੰਬਰ ਨੂੰ ਮੱਧ ਪ੍ਰਦੇਸ਼ ਵਿੱਚ ਇੱਕ ਚੋਣ ਰੈਲੀ ਦੌਰਾਨ ਰੱਥ ਤੋਂ ਖਿਸਕ ਗਏ ਸਨ। ਅਮਿਤ ਸ਼ਾਹ ਦੇ ਡਿੱਗਣ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ। ਇਹ ਘਟਨਾ ਅਸ਼ੋਕ ਨਗਰ ਵਿਚ ਇੱਕ ਚੋਣ ਰੈਲੀ ਦੌਰਾਨ ਵਾਪਰੀ ਜਿੱਥੇ ਅਮਿਤ ਸ਼ਾਹ ਅਗਾਮੀ ਵਿਧਾਨ ਸਭਾ ਚੋਣਾਂ ਲਈ ਆਪਣੀ ਪਾਰਟੀ ਲਈ ਚੋਣ ਪ੍ਰਚਾਰ ਕਰ ਰਹੇ ਸਨ। ਮੱਧ ਪ੍ਰਦੇਸ਼ ਵਿੱਚ 230 ਵਿਧਾਨ ਸਭਾ ਸੀਟਾਂ ਲਈ 28 ਨਵੰਬਰ ਨੂੰ ਵੋਟਾਂ ਪੈਣੀਆਂ ਸਨ। ਜੇ ਭਾਜਪਾ ਇਹ ਚੋਣ ਜਿੱਤ ਜਾਂਦੀ ਹੈ, ਤਾਂ ਪਾਰਟੀ ਲਈ ਸੂਬੇ ਵਿਚ ਰਾਜ ਕਰਨਾ ਲਗਾਤਾਰ ਚੌਥੀ ਵਾਰ ਹੋਵੇਗਾ।''

ਇਸ ਦੇ ਨਾਲ ਹੀ ਸਾਨੂੰ ਇਹ ਵੀਡੀਓ indiatoday.in ਦੀ ਵੈੱਬਸਾਈਟ 'ਤੇ ਵੀ ਅਪਲੋਡ ਕੀਤਾ ਮਿਲਿਆ। ਜਿਸ ਨੂੰ ਇੱਥੇ ਕਲਿੱਕ ਕਰ ਕੇ ਦੇਖਿਆ ਜਾ ਸਕਦਾ ਹੈ। 

File Photo

ਹੁਣ ਅਸੀਂ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਅਮਿਤ ਸ਼ਾਹ ਨਾਲ ਵਾਇਰਲ ਦਾਅਵੇ ਵਰਗਾ ਕੋਈ ਹਾਦਸਾ ਕਲਕੱਤਾ ਰੈਲੀ ਦੌਰਾਨ ਵਾਪਰਿਆ ਜਾਂ ਨਹੀਂ। ਸਾਨੂੰ ਸਰਚ ਦੌਰਾਨ ਇਸ ਸਬੰਧੀ ਕੋਈ ਖ਼ਬਰ ਨਹੀਂ ਮਿਲੀ ਜਿਸ ਦੇ ਵਿਚ ਵਾਇਰਲ ਦਾਅਵੇ ਵਰਗੀ ਕੋਈ ਸੱਚਾਈ ਹੋਵੇ ਅਤੇ ਨਾ ਹੀ ਅਜਿਹੀ ਕੋਈ ਖ਼ਬਰ ਸਾਹਮਣੇ ਆਈ ਹੈ ਜਿਸ ਵਿਚ ਇਹ ਕਿਹਾ ਗਿਆ ਹੋਵੇ ਕਿ ਅਮਿਤ ਸਾਹ ਦੀ ਰੈਲੀ ਵਿਚ ਕਿਸਾਨ ਆਏ ਸਨ। 

ਅਮਿਤ ਸ਼ਾਹ ਦੀ ਕਲਕੱਤਾ ਰੈਲੀ ਨੂੰ ਲੈ ਕੇ ਖ਼ਬਰ ਇੱਥੇ ਕਲਿੱਕ ਕਰ ਕੇ ਪੜ੍ਹੀ ਜਾ ਸਕਦੀ ਹੈ। 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਅਮਿਤ ਸ਼ਾਹ ਦੇ ਡਿੱਗਣ ਦਾ ਜੋ ਵੀਡੀਓ ਕਲਕੱਤਾ ਰੈਲੀ ਦੇ ਨਾਂ ਤੋਂ ਵਾਇਰਲ ਕੀਤਾ ਜਾ ਰਿਹਾ ਹੈ, ਅਸਲ ਵਿਚ ਉਹ ਨਵੰਬਰ 2018 ਦਾ ਹੈ। ਇਹ ਘਟਨਾ ਕਲਕੱਤਾ ਵਿਚ ਨਹੀਂ, ਮੱਧ ਪ੍ਰਦੇਸ਼ ਵਿਚ ਵਾਪਰੀ ਸੀ।
Claim- ਕੋਲਕਾਤਾ ਵਿਚ ਅਮਿਤ ਸ਼ਾਹ ਦੀ ਰੈਲੀ ਅੰਦਰ ਕਿਸਾਨ ਆਏ ਤਾਂ ਉਹ ਜਲਦਬਾਜ਼ੀ 'ਚ ਜਾਣ ਲੱਗੇ, ਜਿਸ ਕਾਰਨ ਉਹ ਸਟੇਜ ਤੋਂ ਡਿੱਗ ਗਏ।
Claimed By-ਫੇਸਬੁੱਕ ਪੇਜ "IFB News" 
Fact Check- ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement