ਤੱਥ ਜਾਂਚ - ਅਰਵਿੰਦ ਕੇਜਰੀਵਾਲ ਨਾਲ ਨਿਕਿਤਾ ਜੈਕਬ ਨਹੀਂ, ਆਪ ਵਰਕਰ ਅੰਕਿਤਾ ਸ਼ਾਹ ਹੈ
Published : Feb 16, 2021, 6:51 pm IST
Updated : Feb 16, 2021, 6:51 pm IST
SHARE ARTICLE
 Girl posing with CM Arvind Kejriwal is not lawyer Nikita Jacob
Girl posing with CM Arvind Kejriwal is not lawyer Nikita Jacob

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਤਸਵੀਰ ਵਿਚ ਜੋ ਲੜਕੀ ਹੈ ਉਹ ‘ਆਪ’ ਦੀ ਵਰਕਰ ਅੰਕਿਤਾ ਸ਼ਾਹ ਹੈ, ਨੀਕਿਤਾ ਜੈਕਬ ਹੈ। 

ਰੋਜ਼ਾਨਾ ਸਪੋਕਸਮੈਨ(ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਇਕ ਲੜਕੀ ਦੀ ਤਸਵੀਰ ਵਾਇਰਲ ਹੋ ਰਹੀ ਹੈ। ਤਸਵੀਰ ਜਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਲੜਕੀ ਨਿਕਿਤਾ ਜੈਕਬ ਹੈ ਜੋ ਕਿ ਕਿਸਾਨੀ ਸੰਘਰਸ਼ ਦੇ ਸਮਨਰਥਨ ਵਿਚ ਬਣਾਈ ਗਈ #ਟੂਲਕਿਟ ਮਾਮਲੇ ਵਿਚ ਫਰਾਰ ਹੈ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਤਸਵੀਰ ਵਿਚ ਜੋ ਲੜਕੀ ਹੈ ਉਹ ‘ਆਪ’ ਦੀ ਵਰਕਰ ਅੰਕਿਤਾ ਸ਼ਾਹ ਹੈ, ਨੀਕਿਤਾ ਜੈਕਬ ਹੈ। 

ਵਾਇਰਲ ਪੋਸਟ 

ਫੇਸਬੁੱਕ ਯੂਜ਼ਰ तरुण राघव ਨੇ 15 ਫਰਵਰੀ ਨੂੰ ਵਾਇਰਲ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ, ''आआपार्टी कार्यकर्ता निकिता जैकब जो #Toolkit और हिंसा मामले में फरार है''

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ  

ਪੜਤਾਲ 

ਪੜਤਾਲ ਸ਼ੁਰੂ ਕਰਨ ਦੌਰਾਨ ਅਸੀਂ ਕੁੱਝ ਕੀਵਰਡ ਸਰਚ ਕੀਤੇ ਜਿਸ ਦੌਰਾਨ ਸਾਨੂੰ ਕਈ ਅਜਿਹੇ ਟਵੀਟ ਮਿਲੇ ਜਿਸ ਵਿਚ ਇਹ ਕਿਹਾ ਗਿਆ ਸੀ ਕਿ ਵਾਇਰਲ ਤਸਵੀਰ ਵਿਚ ਨਿਕਿਤਾ ਜੈਕਬ ਨਹੀਂ ਬਲਕਿ ਆਪ ਵਰਕਰ ਅੰਕਿਤਾ ਸ਼ਾਹ ਹੈ।

Photo

ਇਹਨਾਂ ਟਵੀਟਸ ਨੂੰ ਲੈ ਕੇ ਜਦੋਂ ਅਸੀਂ ਅੰਕਿਤਾ ਸ਼ਾਹ ਬਾਰੇ ਸਰਚ ਕੀਤਾ ਤਾਂ ਸਾਨੂੰ ਅੰਕਿਤਾ ਸ਼ਾਹ ਵੱਲੋਂ ਆਪਣੇ ਫੇਸਬੁੱਕ ਅਕਾਊਂਟ 'ਤੇ ਵੀ ਵਾਇਰਲ ਤਸਵੀਰ 3 ਮਾਰਚ 2019 ਨੂੰ ਸ਼ੇਅਰ ਕੀਤੀ ਮਿਲੀ। ਅੰਕਿਤਾ ਸ਼ਾਹ ਨੇ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ ਸੀ, ''Finally met my favorite Arvind Kejriwal ????????Coolest CM ever...I am so blessed AAPian..Thank you AK''

Photo

ਅੰਕਿਤਾ ਸ਼ਾਹ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਵੀ ਵਾਇਰਲ ਤਸਵੀਰ ਨੂੰ 28 ਫਰਵਰੀ 2019 ਨੂੰ ਸ਼ੇਅਰ ਕੀਤਾਹੈ। 

File Photoਦੱਸ ਦਈਏ ਕਿ ਅੰਕਿਤਾ ਸ਼ਰਮਾ ਨੇ ਆਪਣੇ ਫੇਸਬੱਕ ਅਕਾਊਂਟ 'ਤੇ ਪ੍ਰੇਰਨਾ ਸਕਸੈਨਾ ਨਾਮ ਦੀ ਫੇਸਬੁੱਕ ਯੂਜ਼ਰ ਦੀ ਇਕ ਪੋਸਟ ਨੂੰ ਕੋਟ ਕਰ ਕੇ ਸ਼ੇਅਰ ਕੀਤਾ ਹੈ। ਪੋਸਟ ਵਿਚ ਵੀ ਇਹੀ ਦੱਸਿਆ ਗਿਆ ਸੀ ਕਿ ਵਾਇਰਲ ਤਸਵੀਰ ਵਿਚ ਦਿਖ ਰਹੀ ਲੜਕੀ ਅੰਕਿਤਾ ਸ਼ਾਹ ਹੈ।

Photo

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਨਿਕਿਤਾ ਜੈਕਬ ਬਾਰੇ ਸਰਚ ਕਰਨਾ ਸ਼ੁਰੂ ਕੀਤਾ। ਸਾਨੂੰ ਸਰਚ ਦੌਰਾਨ  indiatoday.in ਦੀ ਰਿਪੋਰਟ ਮਿਲੀ। ਰਿਪੋਰਟ ਦੀ ਹੈੱਡਲਾਈਨ ਸੀ, ''Who is Nikita Jacob, lawyer allegedly involved in Greta Thunberg, Disha Ravi's 'toolkit' case''

ਰਿਪੋਰਟ ਵਿਚ ਨਿਕਿਤਾ ਸ਼ਰਮਾ ਦੀ ਵਕੀਲ ਦੇ ਕੋਟ ਵਿਚ ਤਸਵੀਰ ਵੀ ਪ੍ਰਕਾਸ਼ਿਤ ਕੀਤੀ ਗਈ ਸੀ। ਇਹ ਰਿਪੋਰਟ ਨਿਕਿਤਾ ਜੈਕਬ ਦੀ ਬਾਇਓਗ੍ਰਾਫ਼ੀ ਬਾਰੇ ਲਿਖੀ ਗਈ ਸੀ। ਰਿਪੋਰਟ ਅਨੁਸਾਰ ਨਿਕਿਤਾ ਇਕ ਵਕੀਲ ਹੈ ਅਤੇ ਉਸ ਦੀ ਉਮਰ 30 ਸਾਲ ਹੈ ਉਸ ਨੂੰ ਇਕ ਵਕੀਲ ਦੇ ਤੌਰ 'ਤੇ 7 ਸਾਲ ਦਾ ਤਜ਼ੁਰਬਾ ਹੈ। ਪੁਣੇ ਦੇ ਆਈਐਲਐਸ ਲਾਅ ਕਾਲਜ ਤੋਂ ਗ੍ਰੈਜੂਏਟ ਹੋਈ ਨਿਕਿਤਾ ਨੇ ਸਿਰਫ਼ ਸਿਵਲ ਕੇਸ ਹੀ ਸੰਭਾਲੇ ਹਨ।  

Photo

ਨਿਕਿਤਾ ਜੈਕਬ ਨੂੰ ਲੈ ਕੇ ਐੱਨਡੀਟੀਵੀ ਦੀ ਰਿਪੋਰਟ ਵੀ ਇੱਥੇ ਪੜ੍ਹੀ ਜਾ ਸਕਦੀ ਹੈ। 

ਨਿਕਿਤਾ ਜੈਕਬ ਅਤੇ ਅੰਕਿਤਾ ਸ਼ਾਹ ਦੀ ਤਸਵੀਰ ਦਾ ਕੋਲਾਜ ਹੇਠਾਂ ਦੇਖਿਆ ਜਾ ਸਕਦਾ ਹੈ। 

File Photo

ਦੱਸ ਦਈਏ ਕਿ ਦਿੱਲੀ ਪੁਲਿਸ ਨੇ ਗਰੇਟਾ ਥਾਨਬਰਗ ਟੂਲਕਿੱਟ ਮਾਮਲੇ ਵਿਚ ਕਾਰਕੁਨ ਨਿਕਿਤਾ ਜੈਕਬ ਖਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਦਿੱਲੀ ਪੁਲਿਸ ਦਾ ਦੋਸ਼ ਸੀ ਕਿ ਟੂਲਕਿੱਟ ਮਾਮਲੇ ਵਿਚ ਨਿਕਿਤਾ ਜੈਕਬ ਦਾ ਵੀ ਹੱਥ ਹੈ। ਨਿਕਿਤਾ ਜੈਕਬ ਜੋ ਪੇਸ਼ੇ ਵਜੋਂ ਵਕੀਲ ਹੈ, ਉਸ ਨੇ ਪੁਲਿਸ ਕਾਰਵਾਈ ਖਿਲਾਫ਼ ਅੰਤਰਿਮ ਸੁਰੱਖਿਆ ਲਈ ਬੰਬੇ ਹਾਈ ਕੋਰਟ ਦਾ ਵੀ ਰੁੱਖ ਦਾਇਰ ਕੀਤਾ ਸੀ।  

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ‘ਆਪ’ ਦੀ ਕਾਰਕੁਨ ਅੰਕਿਤਾ ਸ਼ਾਹ ਦੀ ਤਸਵੀਰ ਝੂਠੇ ਦਾਅਵੇ ਨਾਲ ਸ਼ੇਅਰ ਕੀਤੀ ਜਾ ਰਹੀ ਹੈ।

Claim: ਇਹ ਲੜਕੀ ਨਿਕਿਤਾ ਜੈਕਬ ਹੈ ਜੋ ਕਿ ਕਿਸਾਨੀ ਸੰਘਰਸ਼ ਦੇ ਸਮਨਰਥਨ ਵਿਚ ਬਣਾਈ ਗਈ #ਟੂਲਕਿਟ ਮਾਮਲੇ ਵਿਚ ਫਰਾਰ ਹੈ।
Claimed By : ਫੇਸਬੁੱਕ ਯੂਜ਼ਰ तरुण राघव
Fact Check: ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement