ਭਗਵੰਤ ਮਾਨ ਦੇ ਵਿਰੋਧ ਦੀਆਂ ਪੁਰਾਣੀਆਂ ਘਟਨਾਵਾਂ ਨੂੰ ਹਾਲੀਆ ਦੱਸ ਕੀਤਾ ਜਾ ਰਿਹਾ ਸ਼ੇਅਰ
Published : Feb 16, 2022, 5:34 pm IST
Updated : Feb 16, 2022, 5:34 pm IST
SHARE ARTICLE
Fact Check Old videos Of protest against Bhagwant Mann shared as recent
Fact Check Old videos Of protest against Bhagwant Mann shared as recent

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਦੋਵੇਂ ਵੀਡੀਓਜ਼ ਹਾਲੀਆ ਨਹੀਂ ਬਲਕਿ ਪੁਰਾਣੇ ਹਨ।

RSFC (Team Mohali)- ਸੋਸ਼ਲ ਮੀਡੀਆ 'ਤੇ 2 ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਇਨ੍ਹਾਂ ਵੀਡੀਓਜ਼ ਵਿਚ ਲੋਕਾਂ ਵੱਲੋਂ ਭਗਵੰਤ ਮਾਨ ਦਾ ਵਿਰੋਧ ਹੁੰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓਜ਼ ਹਾਲੀਆ ਹਨ।

ਪਹਿਲੀ ਵੀਡੀਓ ਵਿਚ ਲੋਕਾਂ ਵੱਲੋਂ ਇੱਕ ਕਾਫ਼ਿਲੇ ਨੂੰ ਕਾਲੀਆਂ ਝੰਡੀਆਂ ਵਿਖਾਉਂਦੇ ਅਤੇ ਭਗਵੰਤ ਮਾਨ ਮੁਰਦਾਬਾਦ ਦੇ ਨਾਅਰੇ ਲਾਉਂਦੇ ਸੁਣਿਆ ਜਾ ਸਕਦਾ ਹੈ। ਅਤੇ ਦੂਜੇ ਵੀਡੀਓ ਵਿਚ ਇੱਕ ਵਿਅਕਤੀ ਮੀਡੀਆ ਨਾਲ ਗੱਲਬਾਤ ਕਰਦਿਆਂ ਜਾਣਕਾਰੀ ਦੇ ਰਿਹਾ ਹੈ ਕਿ ਭਗਵੰਤ ਮਾਨ ਨੇ ਸਾਡੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਅਤੇ ਇਸੇ ਕਰਕੇ ਉਸਦਾ ਵਿਰੋਧ ਕੀਤਾ ਗਿਆ। ਇਸ ਵੀਡੀਓ ਨੂੰ ਬਰਨਾਲਾ ਦੇ ਪਿੰਡ ਜੋਧਪੁਰਾ ਦਾ ਦੱਸਿਆ ਜਾ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਦੋਵੇਂ ਵੀਡੀਓਜ਼ ਹਾਲੀਆ ਨਹੀਂ ਬਲਕਿ ਪੁਰਾਣੇ ਹਨ। ਪਹਿਲਾ ਵੀਡੀਓ 2018 ਦਾ ਜਦੋਂ ਸੁਖਪਾਲ ਖਹਿੜਾ ਦੇ ਸਮਰਥਕਾਂ ਵੱਲੋਂ ਭਗਵੰਤ ਮਾਨ ਦਾ ਵਿਰੋਧ ਕੀਤਾ ਗਿਆ ਸੀ ਅਤੇ ਦੂਜਾ ਵੀਡੀਓ ਅਪ੍ਰੈਲ 2019 ਦਾ ਹੈ ਜਦੋਂ ਬਰਨਾਲਾ ਦੇ ਪਿੰਡ ਜੋਧਪੁਰਾ ਵਿਖੇ ਭਗਵੰਤ ਮਾਨ ਦਾ ਵਿਰੋਧ ਕੀਤਾ ਗਿਆ ਸੀ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ Kuldeep Deol ਨੇ ਇਹ ਦੋਵੇਂ ਵੀਡੀਓਜ਼ ਨੂੰ ਸ਼ੇਅਰ ਕੀਤਾ। ਪਹਿਲੇ ਵੀਡੀਓ ਨਾਲ ਕੈਪਸ਼ਨ ਲਿਖਿਆ, "ਪੰਜਾਬ ਚ ਝਾੜੂ ਪਾਰਟੀ ਦੇ ਕਿਸੇ ਵੀ ਲੀਡਰ ਨੂੰ ਗੱਡੀ ਤੋਂ ਥੱਲੇ ਨਹੀਂ ਉਤਰਨ ਦਿੱਤਾ ਜਾ ਰਿਹਾ ਹਰ ਥਾਂ ਭਗਵੰਤ ਦਾ ਵਿਰੋਧ ਹੋ ਰਿਹਾ ਸਿੱਖਾਂ ਦੇ ਮਸਲੇ ਤੇ ਭਗਵੰਤ ਦੀ ਚੁੱਪ ਕਾਰਨ ਲੋਕਾਂ ਚ ਭਾਰੀ ਨਿਰਾਸ਼ਾ

ਦੂਜੇ ਵੀਡੀਓ ਨੂੰ ਸ਼ੇਅਰ ਕਰਦਿਆਂ ਕੁਲਦੀਪ ਨੇ ਕੈਪਸ਼ਨ ਲਿਖਿਆ, "ਭੱਜੋ ਨਾ ਜਵਾਬ ਤਾਂ ਦੇਣੇ ਪੈਣੇ ਆ ਝੰਡਾ ਜੀ"

ਪੜਤਾਲ

ਇਨ੍ਹਾਂ ਦੋਵੇਂ ਵੀਡੀਓਜ਼ ਦੀ ਪੜਤਾਲ ਅਸੀਂ ਕੀਵਰਡ ਸਰਚ ਨਾਲ ਸ਼ੁਰੂ ਕੀਤੀ। ਸਾਡੀ ਜਾਂਚ ਤੋਂ ਇਹ ਗੱਲ ਸਪਸ਼ਟ ਹੋਈ ਕਿ ਇਹ ਦੋਵੇਂ ਵੀਡੀਓਜ਼ ਹਾਲੀਆ ਨਹੀਂ ਬਲਕਿ ਪੁਰਾਣੇ ਹਨ।

ਪਹਿਲਾ ਵੀਡੀਓ

ਪਹਿਲੇ ਵੀਡੀਓ ਨੂੰ ਲੈ ਕੇ ਕੀਵਰਡ ਸਰਚ ਕਰਨ 'ਤੇ ਸਾਨੂੰ ਇਹ ਵੀਡੀਓ ਅਕਤੂਬਰ 2021 ਵਿਚ ਅਪਲੋਡ ਮਿਲਿਆ। ਫੇਸਬੁੱਕ ਯੂਜ਼ਰ ਗੁਰਪ੍ਰੀਤ ਸਿੰਘ ਨੇ 1 ਅਕਤੂਬਰ 2021 ਨੂੰ ਇਹ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, "ਇੱਕ ਪਾਸੇ ਝਾੜੂ ਭਗਤ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਦਾਵੇਦਾਰ ਬਣਾਉਣ ਨੂੰ ਫਿਰਦੇ ਤੇ ਦੂਜੇ ਪਾਸੇ ਕੱਲ ਕੇਜਰੀਵਾਲ ਦੀ ਲੁਧਿਆਣਾ ਫੇਰੀ ਤੇ ਆਪ ਵਰਕਰਾਂ ਨੇ ਕਾਲੀਆਂ ਝੰਡੀਆਂ ਨਾਲ ਭਗਵੰਤ ਮਾਨ ਦਾ ਵਿਰੋਧ ਕੀਤਾ।"

ਇਸ ਪੋਸਟ ਤੋਂ ਇਹ ਸਾਫ ਹੋਇਆ ਕਿ ਵੀਡੀਓ ਹਾਲੀਆ ਤਾਂ ਬਿਲਕੁਲ ਵੀ ਨਹੀਂ ਹੈ। 

ਅੱਗੇ ਵਧਦੇ ਹੋਏ ਅਸੀਂ ਸਰਚ ਤੇਜ਼ ਕੀਤੀ ਅਤੇ ਸਾਨੂੰ PTC News ਦਾ ਇੱਕ ਬੁਲੇਟਿਨ ਮਿਲਿਆ। ਇਸ ਬੁਲੇਟਿਨ ਵਿਚ ਵਾਇਰਲ ਵੀਡੀਓ ਦੇ ਵੱਖਰੇ ਐਂਗਲ ਦਾ ਇਸਤੇਮਾਲ ਸੀ। ਇਹ ਵੀਡੀਓ 15 ਸਿਤੰਬਰ 2018 ਨੂੰ PTC ਵੱਲੋਂ ਸ਼ੇਅਰ ਕੀਤਾ ਗਿਆ ਅਤੇ ਕੈਪਸ਼ਨ ਲਿਖਿਆ ਗਿਆ, "ਬਰਨਾਲਾ: ਖਹਿਰਾ ਧੜੇ ਦੇ ਵਰਕਰਾਂ ਵੱਲੋਂ ਭਗਵੰਤ ਮਾਨ ਦਾ ਵਿਰੋਧ"

ਮਤਲਬ ਸਾਫ ਸੀ ਕਿ ਇਹ ਵੀਡੀਓ 2018 ਦਾ ਹੈ ਜਦੋਂ ਸੁਖਪਾਲ ਖਹਿੜਾ ਦੇ ਸਮਰਥਕਾਂ ਵੱਲੋਂ ਭਗਵੰਤ ਮਾਨ ਦਾ ਵਿਰੋਧ ਕੀਤਾ ਗਿਆ ਸੀ ਅਤੇ ਕਾਲੀਆ ਝੰਡੀਆਂ ਦਿਖਾਈਆਂ ਗਈਆਂ ਸਨ।

ਦੂਜਾ ਵੀਡੀਓ

ਦੂਜੇ ਵੀਡੀਓ ਦੀ ਪੜਤਾਲ ਵੀ ਅਸੀਂ ਕੀਵਰਡ ਸਰਚ ਨਾਲ ਕੀਤੀ। ਸਰਚ ਦੌਰਾਨ ਸਾਨੂੰ ਹੂਬਹੂ ਵੀਡੀਓ ਮੀਡੀਆ ਅਦਾਰੇ Sanjha TV ਦੁਆਰਾ 9 ਅਪ੍ਰੈਲ 2019 ਨੂੰ ਸ਼ੇਅਰ ਕੀਤਾ ਮਿਲਿਆ। ਵੀਡੀਓ ਨੂੰ ਸ਼ੇਅਰ ਕਰਦਿਆਂ ਅਦਾਰੇ ਵੱਲੋਂ ਜਾਣਕਾਰੀ ਦਿੱਤੀ ਗਈ, "ਬਰਨਾਲਾ ਦੇ ਪਿੰਡ ਜੋਧਪੁਰਾ ਚੀਮਾ ’ਚ ਭਗਵੰਤ ਮਾਨ (Bhagwant Mann) ਦਾ ਵਿਰੋਧ..3 ਮਿੰਟ ’ਚ #ਰੈਲੀ ਨੂੰ ਖਤਮ ਕਰਕੇ ਘਰ ਪਰਤੇ ਮਾਨ | Sanjha TV"

ਮਤਲਬ ਇਹ ਗੱਲ ਵੀ ਸਾਫ ਹੋਈ ਕਿ ਵਾਇਰਲ ਹੋ ਰਿਹਾ ਦੂਜਾ ਵੀਡੀਓ ਵੀ ਹਾਲੀਆ ਨਹੀਂ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੇ ਦੋਵੇਂ ਵੀਡੀਓਜ਼ ਹਾਲੀਆ ਨਹੀਂ ਬਲਕਿ ਪੁਰਾਣੇ ਹਨ। ਪਹਿਲਾ ਵੀਡੀਓ 2018 ਦਾ ਜਦੋਂ ਸੁਖਪਾਲ ਖਹਿੜਾ ਦੇ ਸਮਰਥਕਾਂ ਵੱਲੋਂ ਭਗਵੰਤ ਮਾਨ ਦਾ ਵਿਰੋਧ ਕੀਤਾ ਗਿਆ ਸੀ ਅਤੇ ਦੂਜਾ ਵੀਡੀਓ ਅਪ੍ਰੈਲ 2019 ਦਾ ਹੈ ਜਦੋਂ ਬਰਨਾਲਾ ਦੇ ਪਿੰਡ ਜੋਧਪੁਰਾ ਵਿਖੇ ਭਗਵੰਤ ਮਾਨ ਦਾ ਵਿਰੋਧ ਕੀਤਾ ਗਿਆ ਸੀ।

Claim- Recent Videos Of Protest Against Bhagwant Mann
Claimed By- FB User Kuldeep Deol
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM
Advertisement