ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਵੀਡੀਓ ਨੂੰ ਪੁਰਾਣਾ ਪਾਇਆ ਹੈ। ਪਿਛਲੇ ਸਾਲ ਮਾਰਚ ਮਹੀਨੇ ਦੀ ਖ਼ਬਰ ਨੂੰ ਹਾਲੀਆ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਪਿਛਲੇ ਕਈ ਦਿਨਾਂ ਤੋਂ ਕੋਰੋਨਾ ਵਾਇਰਸ ਇਕ ਵਾਰ ਫਿਰ ਤੋਂ ਆਪਣੇ ਪੈਰ ਪਸਾਰ ਰਿਹਾ ਹੈ ਤੇ ਇਸ ਦੇ ਚਲਦੇ ਕਈ ਫਰਜ਼ੀ ਖ਼ਬਰਾਂ ਵੀ ਫੈਲਾਈਆਂ ਜਾ ਰਹੀਆਂ ਹਨ। ਇਸੇ ਕ੍ਰਮ ਵਿਚ ਹੁਣ ਏਬੀਪੀ ਨਿਊਜ਼ ਦਾ 5.50 ਸੈਕਿੰਡ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ 31 ਮਾਰਚ ਤੱਕ ਸਾਰੀਆਂ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਵੀਡੀਓ ਨੂੰ ਪੁਰਾਣਾ ਪਾਇਆ ਹੈ। ਪਿਛਲੇ ਸਾਲ ਮਾਰਚ ਮਹੀਨੇ ਦੀ ਖ਼ਬਰ ਨੂੰ ਹਾਲੀਆ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।
ਵਾਇਰਲ ਵੀਡੀਓ
ਫੇਸਬੁੱਕ ਯੂਜ਼ਰ Mudassar Malik Official ਨੇ 15 ਮਾਰਚ ਨੂੰ ਵਾਇਰਲ ਵੀਡੀਓ ਸ਼ੇਅਰ ਕੀਤਾ। ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ ਗਿਆ, ''Indian Railways Cancels All Passenger Trains Till March 31 | ABP News''
ਪੜਤਾਲ
ਪੜਤਾਲ ਸ਼ੁਰੂ ਕਰਦਿਆਂ ਸਭ ਤੋਂ ਪਹਿਲਾਂ ਅਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਆ, ਵੀਡੀਓ ਨੂੰ ਦੇਖਣ 'ਤੇ ਹੀ ਪਤਾ ਚੱਲਦਾ ਹੈ ਕਿ ਵੀਡੀਓ ਪੁਰਾਣਾ ਹੈ।
ਇਸ ਤੋਂ ਬਾਅਦ ਅਸੀਂ ਵਾਇਰਲ ਵੀਡੀਓ ਨੂੰ ਲੈ ਕੇ ਖ਼ਬਰਾਂ ਸਰਚ ਕਰਨੀਆਂ ਸ਼ੁਰੂ ਕੀਤੀਆਂ ਕਿ ਕੀ ਰੇਲਵੇ ਮੰਤਰਾਲੇ ਨੇ ਹਾਲ ਹੀ ਵਿਚ ਟ੍ਰੇਨਾਂ ਬੰਦ ਕਰਨ ਦਾ ਆਦੇਸ਼ ਦਿੱਤਾ ਹੈ ਜਾਂ ਨਹੀਂ। ਸਰਚ ਦੌਰਾਨ ਸਾਨੂੰ ਹਾਲੀਆ ਅਜਿਹੀ ਕੋਈ ਖ਼ਬਰ ਨਹੀਂ ਮਿਲੀ ਜੋ ਵਾਇਰਲ ਦਾਅਵੇ ਨੂੰ ਸੱਚ ਸਾਬਿਤ ਕਰਦੀ ਹੋਵੇ।
ਹਾਲਾਂਕਿ ਸਾਨੂੰ ਸਰਚ ਦੌਰਾਨ ਏਬੀਪੀ ਨਿਊਜ਼ ਦਾ ਅਸਲ ਵੀਡੀਓ ਜ਼ਰੂਰ ਮਿਲਿਆ। ਇਹ ਵੀਡੀਓ 22 ਮਾਰਚ 2020 ਨੂੰ ਅਪਲੋਡ ਕੀਤਾ ਗਿਆ ਸੀ ਅਤੇ ਕੈਪਸ਼ਨ ਦਿੱਤਾ ਗਿਆ ਸੀ, ''Indian Railways Cancels All Passenger Trains Till March 31 | ABP News''
ਵੀਡੀਓ ਇਕ ਸਾਲ ਪੁਰਾਣਾ ਹੈ ਜਦੋਂ ਕੋਰੋਨਾ ਵਾਇਰਸ ਨੇ ਆਪਣੇ ਪੈਰ ਪੂਰੀ ਦੁਨੀਆ ਵਿਚ ਪਸਾਰ ਲਏ ਸਨ। ਅਸਲ ਵੀਡੀਓ 6.40 ਸੈਕਿੰਡ ਦਾ ਸੀ।
ਪੂਰਾ ਵੀਡੀਓ ਹੇਠਾਂ ਦੇਖਿਆ ਜਾ ਸਕਦਾ ਹੈ।
ਸਾਨੂੰ ਪਿਛਲੇ ਸਾਲ ਮਾਰਚ ਮਹੀਨੇ ਦੀਆਂ ਟ੍ਰੇਨਾਂ ਰੱਦ ਕਰਨ ਨੂੰ ਲੈ ਕੇ ਕਈ ਮੀਡੀਓ ਰਿਪੋਰਟਸ ਵੀ ਮਿਲੀਆ। ਇਹ ਰਿਪੋਰਟਸ ਵੀ 22 ਮਾਰਚ 2020 ਨੂੰ ਅਪਲੋਡ ਕੀਤੀਆਂ ਗਈਆਂ ਸਨ।
ਰਿਪੋਰਟ ਨੂੰ ਇੱਥੇ ਕਲਿੱਕ ਕਰ ਕੇ ਪੜ੍ਹਿਆ ਜਾ ਸਕਦਾ ਹੈ।
ਇਸ ਤੋਂ ਬਾਅਦ ਅਸੀਂ ਵਾਇਰਲ ਦਾਅਵੇ ਨੂੰ ਲੈ ਕੇ ਰੇਲਵੇ ਦੇ ਬੁਲਾਰੇ ਧਰਮਿੰਦਰ ਜੈ ਨਰਾਇਣ ਨਾਲ ਸਪੰਰਕ ਕੀਤਾ। ਉਹਨਾਂ ਨੇ ਵੀ ਇਸ ਵਾਇਰਲ ਪੋਸਟ ਨੂੰ ਫਰਜ਼ੀ ਦੱਸਿਆ ਹੈ। ਉਹਨਾਂ ਨੇ ਸਾਡੇ ਨਾਲ PIB Fact Check ਦਾ ਟਵੀਟ ਵੀ ਸਾਂਝਾ ਕੀਤਾ ਜਿਸ ਨੂੰ ਹੇਠਾਂ ਦੇਖਿਆ ਜਾ ਸਕਦਾ ਹੈ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਰੇਲਵੇ ਮੰਤਰਾਲੇ ਨੇ ਹਾਲ ਹੀ ਵਿਚ ਟ੍ਰੇਨਾਂ ਰੱਦ ਕਰਨ ਦਾ ਕੋਈ ਆਦੇਸ਼ ਨਹੀਂ ਦਿੱਤਾ ਹੈ। 2020 ਦੀ ਖ਼ਬਰ ਨੂੰ ਹਾਲੀਆ ਦੱਸ ਕੇ ਗਲਤ ਦਾਅਵਾ ਕੀਤਾ ਜਾ ਰਿਹਾ ਹੈ।
Claim: 31 ਮਾਰਚ ਤੱਕ ਸਾਰੀਆਂ ਟ੍ਰੇਨਾਂ ਰੱਦ
Claimed By: ਫੇਸਬੁੱਕ ਯੂਜ਼ਰ Mudassar Malik Official
Fact Check: ਫਰਜ਼ੀ