Fact Check: ਵਾਇਰਲ ਹੋ ਰਿਹਾ ਇਹ ਵੀਡੀਓ ਪੰਜਾਬੀ ਫ਼ਿਲਮ ਚੋਬਰ ਦਾ ਸੀਨ ਹੈ 
Published : Mar 16, 2023, 10:35 pm IST
Updated : Mar 16, 2023, 10:35 pm IST
SHARE ARTICLE
Fact Check Video clip of Punjabi Movie Chobbar shared with misleading claim
Fact Check Video clip of Punjabi Movie Chobbar shared with misleading claim

ਵਾਇਰਲ ਹੋ ਰਿਹਾ ਵੀਡੀਓ ਪੰਜਾਬੀ ਫ਼ਿਲਮ ਚੋਬਰ ਦਾ ਸੀਨ ਹੈ। ਹੁਣ ਫ਼ਿਲਮ ਦੇ ਸੀਨ ਨੂੰ ਗੁੰਮਰਾਹਕੁਨ ਦਾਅਵਿਆਂ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਪੁਲਿਸ ਦੇ ਜਵਾਨਾਂ ਨੂੰ ਇੱਕ ਮੋਟਰਸਾਈਕਲ ਸਵਾਰ ਨੂੰ ਫੜ੍ਹਨ ਦੀ ਕੋਸ਼ਿਸ਼ ਕਰਦੇ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਵਾਇਰਲ ਕਰਦਿਆਂ ਪੰਜਾਬ ਪੁਲਿਸ 'ਤੇ ਤਨਜ਼ ਕੱਸਿਆ ਜਾ ਰਿਹਾ ਹੈ।

ਫੇਸਬੁੱਕ ਯੂਜ਼ਰ ਧੁਤਿਆ ਦੀ ਸਰਵਿਸ ਨੇ 13 ਮਾਰਚ 2023 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਗੂਲਾਮੀ ਗੈਂਗ ਤੋਂ ਡਰਦੀ ਪੁਲਿਸ ਵਿਚਾਰੀ ਕਦੇ ਗੱਤਕਾ ਸਿੱਖਦੀ ਤੇ ਕਦੇ ਆਹ ਮੋਟਰਸਾਈਕਲ ਫੜਨਾ ਚੰਗੀ ਭਲੀ ਪੁਲਸ ਨੂੰ ਆਹ ਗੁਲਾਮੀ ਗੈਂਗ ਨੇ ਚੰਗਾ ਫਾਹੇ ਲਾਇਆ ਵੇ"

"ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਪੰਜਾਬੀ ਫ਼ਿਲਮ ਚੋਬਰ ਦਾ ਸੀਨ ਹੈ। ਹੁਣ ਫ਼ਿਲਮ ਦੇ ਸੀਨ ਨੂੰ ਗੁੰਮਰਾਹਕੁਨ ਦਾਅਵਿਆਂ ਨਾਲ ਵਾਇਰਲ ਕੀਤਾ ਜਾ ਰਿਹਾ ਹੈ।"

ਸਪੋਕਸਮੈਨ ਦੀ ਪੜਤਾਲ;

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਅਸੀਂ ਪਾਇਆ ਕਿ ਇਸ ਵੀਡੀਓ ਦੇ ਕੋਨੇ ਵਾਲੇ ਪਾਸੇ "Chobbar Movie" ਲਿਖਿਆ ਹੋਇਆ ਹੈ। 

ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਅਸੀਂ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਹ ਵੀਡੀਓ Youtube 'ਤੇ ਪੰਜਾਬੀ ਫ਼ਿਲਮ ਚੋਬਰ ਦੀ ਸ਼ੂਟਿੰਗ ਦੇ ਦਾਅਵੇ ਨਾਲ ਸਾਂਝਾ ਕੀਤਾ ਮਿਲਿਆ। ਪੰਜਾਬੀ ਅਦਾਕਾਰ Jay Randhawa ਨੇ ਵੀਡੀਓ ਸਾਂਝਾ ਕਰਦਿਆਂ ਲਿਖਿਆ, "police chasing (bts) | Jayy Randhawa | chobbar"

ChobbarChobbar

ਅਸੀਂ ਇਸ ਦਾਅਵੇ ਦੀ ਅਖੀਰਲੀ ਪੁਸ਼ਟੀ ਲਈ ਸਾਡੇ ਰੋਜ਼ਾਨਾ ਸਪੋਕਸਮੈਨ ਦੇ ਐਂਟਰਟੇਨਮੈਂਟ ਚੈਨਲ Cine Punjabi ਦੇ ਇੰਚਾਰਜ ਜਗਜੀਤ ਸਿੰਘ ਨਾਲ ਗੱਲ ਕੀਤੀ। ਜਗਜੀਤ ਨੇ ਦੱਸਿਆ ਕਿ ਵਾਇਰਲ ਵੀਡੀਓ ਚੋਬਰ ਫ਼ਿਲਮ ਦੀ ਸ਼ੂਟਿੰਗ ਦਾ ਇੱਕ ਹਿੱਸਾ ਹੈ ਜਿਸਨੂੰ ਗੁੰਮਰਾਹਕੁਨ ਦਾਅਵੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਪੰਜਾਬੀ ਫ਼ਿਲਮ ਚੋਬਰ ਦਾ ਸੀਨ ਹੈ। ਹੁਣ ਫ਼ਿਲਮ ਦੇ ਸੀਨ ਨੂੰ ਗੁੰਮਰਾਹਕੁਨ ਦਾਅਵਿਆਂ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ |

02 Nov 2024 1:17 PM

Barnala ਤੋਂ AAP ਨੇ ਖੜ੍ਹੇ ਕੀਤੇ ਦੋ ਉਮੀਦਵਾਰ? Gurdeep Batth ਤੇ Dalvir Goldy ਦਾ Barnala 'ਤੇ ਕੀ ਅਸਰ?

02 Nov 2024 1:11 PM

Barnala ਤੋਂ AAP ਨੇ ਖੜ੍ਹੇ ਕੀਤੇ ਦੋ ਉਮੀਦਵਾਰ? Gurdeep Batth ਤੇ Dalvir Goldy ਦਾ Barnala 'ਤੇ ਕੀ ਅਸਰ?

02 Nov 2024 1:09 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

01 Nov 2024 12:38 PM

Rozana Spokesman ‘ਤੇ ਗਰਜੇ ਢਾਡੀ Tarsem Singh Moranwali , Sukhbir Badal ਨੂੰ ਦਿੱਤੀ ਨਸੀਹਤ!

01 Nov 2024 12:33 PM
Advertisement