Fact Check: Showroom ਦੇ ਖ਼ਰਾਬ ਸਮਾਨ ਦੀਆਂ ਵਾਈਰਲ ਤਸਵੀਰਾਂ ਜ਼ਰੀਏ ਕੀਤਾ ਜਾ ਰਿਹਾ ਦਾਅਵਾ ਗਲਤ
Published : May 16, 2020, 5:12 pm IST
Updated : May 16, 2020, 5:12 pm IST
SHARE ARTICLE
Photo
Photo

ਸੋਸ਼ਲ ਮੀਡੀਆ 'ਤੇ ਜੁੱਤੀਆਂ, ਬੈਗਾਂ ਅਤੇ ਜੈਕਟਾਂ ਆਦਿ ਚਮੜੇ ਦੇ ਸਮਾਨ 'ਤੇ ਲੱਗੀ ਉੱਲੀ ਦਿਖਾਉਂਦੀਆਂ ਤਸਵੀਰਾਂ ਸੋਸ਼ਲ ਮੀਡੀਆ' 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਜੁੱਤੀਆਂ, ਬੈਗਾਂ ਅਤੇ ਜੈਕਟਾਂ ਆਦਿ ਚਮੜੇ ਦੇ ਸਮਾਨ 'ਤੇ ਲੱਗੀ ਉੱਲੀ ਦਿਖਾਉਂਦੀਆਂ ਤਸਵੀਰਾਂ ਸੋਸ਼ਲ ਮੀਡੀਆ' 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਹਨਾਂ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰਾਂ ਸ਼ਾਪਰਸ ਸਟਾਪ, ਭਾਰਤ ਦੀਆਂ ਹਨ।

PhotoPhoto

ਇਸ ਵਾਇਰਲ ਪੋਸਟ ਨਾਲ ਦਿੱਤੇ ਗਏ ਕੈਪਸ਼ਨ ਵਿਚ ਲਿਖਿਆ ਗਿਆ ਹੈ ਕਿ ਚਮੜੇ ਦੇ ਉਤਪਾਦਾਂ ਵਿਚ ਉੱਲੀ ਲੱਗੀ ਹੋਈ ਹੈ ਕਿਉਂਕਿ ਲੌਕਡਾਊਨ ਦੇ ਚਲਦਿਆਂ ਮਾਲ ਬੰਦ ਸੀ ਤੇ ਏਅਰਕੰਡੀਸ਼ਨਿੰਗ ਸਿਸਟਮ ਵੀ ਬੰਦ ਹੋ ਗਿਆ। ਇਸ ਦੇ ਜ਼ਰੀਆ ਆਉਣ ਵਾਲੇ 4 ਮਹੀਨਿਆਂ ਵਿਚ ਮਾਲ ਜਾਣ ਤੋਂ ਪਰਹੇਜ਼ ਕਰਨ ਲਈ ਵੀ ਕਿਹਾ ਜਾ ਰਿਹਾ ਹੈ।

PhotoPhoto

ਇਸ ਪੋਸਟ ਨੂੰ ਕਈ ਵਾਰ ਫੇਸਬੁੱਕ ਅਤੇ ਟਵਿਟਰ 'ਤੇ ਸ਼ੇਅਰ ਕੀਤਾ ਗਿਆ ਹੈ। ਇਕ ਹੋਰ ਕੈਪਸ਼ਨ ਵਿਚ ਲਿਖਿਆ ਗਿਆ ਕਿ, 'ਕਲਪਨਾ ਕਰੋ ਜਦੋਂ ਮਾਲ ਖੁੱਲ੍ਹਣਗੇ ਤਾਂ ਇਸ ਉੱਲੀ ਦੇ ਵਾਇਰਸ ਸਾਡੀ ਸਾਹ ਪ੍ਰਣਾਲੀ ਵਿਚ ਦਾਖਣ ਹੋ ਜਾਣਗੇ। ਇਸ ਨਾ ਇਨਫੈਕਸ਼ਨ ਦਾ ਖਤਰਾ ਵਧ ਸਕਦਾ ਹੈ'।

PhotoPhoto

ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਕਹਿਰ ਨੂੰ ਰੋਕਣ ਲਈ ਭਾਰਤ ਵਿਚ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਨੇ ਸਿਨੇਮਾ ਹਾਲ. ਜਿੰਮ, ਸਵੀਮਿੰਗ ਪੂਲ ਅਤੇ ਮਾਲ ਆਦਿ ਮਾਰਚ ਤੋਂ ਬੰਦ ਕੀਤੇ ਹੋਏ ਹਨ ਤੇ ਇਹ ਹੁਣ ਤੱਕ ਬੰਦ ਹਨ।

PhotoPhoto

ਸੱਚਾਈ

ਜਦੋਂ ਇਸ ਫੋਟੋ ਬਾਰੇ ਜਾਂਚ ਕੀਤੀ ਗਈ ਤਾਂ ਪਾਇਆ ਕਿ 11 ਮਈ ਨੂੰ ਇਕ ਨਿਊਜ਼ ਚੈਨਲ ਨੇ ਇਕ ਰਿਪੋਰਟ ਪਬਲਿਸ਼ ਕੀਤੀ ਹੈ। ਜਿਸ ਅਨੁਸਾਰ ਇਹ ਫੋਟੋਆਂ ਮਲੇਸ਼ੀਆ ਦੇ ਸਬਾਹ ਵਿਚ ਇਕ ਸਟੋਰ ਦੀਆਂ ਹਨ। ਇਸ ਵਿਚ ਕਿਹਾ ਗਿਆ ਹੈ ਕਿ ਇਹ ਫੋਟੋ ਮਲੇਸ਼ੀਆ ਦੇ ਇਕ ਸਟੋਰ ਦੀ ਹੈ, ਜਿੱਥੇ ਲੌਕਡਾਊਨ ਕਾਰਨ ਬੰਦ ਪਏ ਸਟੋਰ ਵਿਚ ਸਮਾਨ 'ਤੇ ਉੱਲੀ ਲੱਗ ਗਈ।

PhotoPhoto

ਮਲੇਸ਼ੀਆ ਵਿਚ 19 ਮਾਰਚ ਤੋਂ ਲੌਕਡਾਊਨ ਲਾਗੂ ਕੀਤਾ ਗਿਆ ਹੈ, ਜੋ ਕਿ 9 ਜੂਨ ਤੱਕ ਵਧਾਇਆ ਗਿਆ ਹੈ। ਇਕ ਹੋਰ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਹ ਫੋਟੋ ਸਬਾਹ ਦੇ ਇਕ ਸਟੋਰ ਦੀਆਂ ਹਨ, ਜੋ ਕਿ ਸਟਾਫ ਵੱਲੋਂ ਅੰਦਰੂਨੀ ਵਰਤੋਂ ਲਈ ਲਈਆਂ ਗਈਆਂ ਹਨ। ਇਸ ਤੋਂ ਇਲਾਵਾ Metrojaya ਮਾਲ ਵੱਲੋਂ ਵੀ ਇਕ ਪੋਸਟ ਸ਼ੇਅਰ ਕੀਤੀ ਗਈ ਹੈ।

PhotoPhoto

ਇਸ ਵਿਚ ਉਹਨਾਂ ਨੇ ਕਿਹਾ ਕਿ ਕਈ ਕਾਰਨ ਹੋ ਸਕਦੇ ਹਨ, ਜਿਨ੍ਹਾਂ ਕਰਕੇ ਸਮਾਨ ਦੀ ਇਹ ਹਾਲਤ ਹੋਈ ਹੈ, ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਖ਼ਰਾਬ ਸਮਾਨ ਨੂੰ ਮਾਲ ਵਿਚੋਂ ਹਟਾਇਆ ਜਾ ਚੁੱਕਾ ਹੈ ਅਤੇ ਉਸ ਦੀ ਥਾਂ 'ਤੇ ਨਵਾਂ ਸਮਾਨ ਰੱਖਿਆ ਗਿਆ ਹੈ।ਸੋਸ਼ਲ ਮੀਡੀਆ ਤੇ ਕਈ ਫੋਟੋ ਅਤੇ ਵੀਡੀਓ ਵੀ ਵਾਇਰਲ ਹੋ ਰਹੇ ਹਨ, ਜਿਨ੍ਹਾਂ ਵਿਚ ਦਿਖਾਇਆ ਜਾ ਰਿਹਾ ਹੈ ਕਿ ਕਰਮਚਾਰੀਆਂ ਵੱਲੋਂ ਸਮਾਨ ਵਾਲੀ ਥਾਂ ਨੂੰ ਚੰਗੀ ਤਰ੍ਹਾਂ ਸਾਫ ਕੀਤਾ ਜਾ ਰਿਹਾ ਹੈ।

PhotoPhoto

ਫੈਕਟ ਚੈੱਕ

ਦਾਅਵਾ: ਵਾਇਰਲ ਫੋਟੋ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਦੇ ਮਾਲਾਂ ਵਿਚ ਲੈਦਰ ਦੇ ਸਮਾਨ 'ਤੇ ਉੱਲੀ ਲੱਗ ਗਈ ਹੈ ਤੇ ਲੋਕਾਂ ਨੂੰ ਲੌਕਡਾਊਨ ਤੋਂ ਬਾਅਦ 4 ਮਹੀਨੇ ਤੱਕ ਮਾਲ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਸੱਚਾਈ: ਇਹ ਫੋਟੋ ਭਾਰਤ ਦੀ ਨਹੀਂ ਬਲਕਿ ਮਲੇਸ਼ੀਆ ਦੇ ਇਕ ਸਟੋਰ ਦੀ ਹੈ। ਇਸ ਦੇ ਨਾਲ ਕੀਤਾ ਜਾ ਰਿਹਾ ਦਾਅਵਾ ਗਲਤ ਹੈ।

ਸੱਚ/ਝੂਠ: ਝੂਠ 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨਾਲ ਵੱਡਾ ਪਰਦਾ ਸਾਂਝਾ ਕਰਨ ਵਾਲੇ Soni Crew ਦੇ ਗੁਰਪ੍ਰੀਤ ਨੇ ਛੱਡਿਆ ਫ਼ਾਨੀ ਸੰਸਾਰ

08 May 2024 5:16 PM

Punjab ਸਣੇ ਦੇਸ਼ ਦੁਨੀਆ ਦੀਆਂ ਵੱਡੀਆਂ ਤੇ ਤਾਜ਼ਾ ਖ਼ਬਰਾਂ ਦੇਖਣ ਲਈ ਜੁੜੇ ਰਹੋ SPOKESMAN ਨਾਲ |

08 May 2024 5:12 PM

ਬਿਨਾ IELTS, ਕੰਮ ਦੇ ਅਧਾਰ ਤੇ Canada ਜਾਣਾ ਹੋਇਆ ਸੌਖਾ।, ਖੇਤੀਬਾੜੀ ਤੇ ਹੋਰ ਕੀਤੇ ਵਾਲਿਆਂ ਦੀ ਹੈ Canada ਨੂੰ ਲੋੜ।

08 May 2024 4:41 PM

Sukhbir Badal ਨੇ ਸਾਡੀ ਸੁਣੀ ਕਦੇ ਨਹੀਂ, ਭਾਵੁਕ ਹੁੰਦੇ ਬੋਲੇ ਅਕਾਲੀਆਂ ਦੇ ਉਮੀਦਵਾਰ, ਛੱਡ ਗਏ ਪਾਰਟੀ !

08 May 2024 3:47 PM

'ਆਓ! ਇਸ ਵਾਰ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੀਏ'

08 May 2024 3:42 PM
Advertisement