Fact Check: AAP ਸਰਕਾਰ ਨੂੰ ਨਿਸ਼ਾਨਾ ਬਣਾ ਵਾਇਰਲ ਕੀਤੀਆਂ ਪੁਰਾਣੀਆਂ ਤਸਵੀਰਾਂ
Published : Jul 16, 2021, 2:36 pm IST
Updated : Jul 16, 2021, 3:31 pm IST
SHARE ARTICLE
Fact Check: Old images of dtc buses drowned at minto bridge shared as recent
Fact Check: Old images of dtc buses drowned at minto bridge shared as recent

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਤਸਵੀਰਾਂ ਪੁਰਾਣੀਆਂ ਹਨ ਤੇ ਇਸ ਸਾਲ ਮਿੰਟੋ ਬ੍ਰਿਜ ਹੇਠਾਂ ਅਜੇਹੀ ਕੋਈ ਘਟਨਾ ਵੇਖਣ ਨੂੰ ਨਹੀਂ ਮਿਲੀ ਹੈ।

RSFC (Team Mohali)- ਜਿਵੇਂ-ਜਿਵੇਂ 2022 ਦੀਆਂ ਪੰਜਾਬ ਚੋਣਾਂ ਨਜ਼ਦੀਕ ਆ ਰਹੀਆਂ ਹਨ। ਓਸੇ ਤਰ੍ਹਾਂ ਸੋਸ਼ਲ ਮੀਡੀਆ 'ਤੇ ਚੋਣਾਂ ਨੂੰ ਲੈ ਕੇ ਫਰਜ਼ੀ ਖਬਰਾਂ ਦਾ ਹੜ੍ਹ ਤੇਜ਼ ਹੁੰਦਾ ਜਾ ਰਿਹਾ ਹੈ। ਇਸੇ ਲੜੀ ਵਿਚ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ 2 ਤਸਵੀਰਾਂ ਦਾ ਇਸਤੇਮਾਲ ਕਰਦੇ ਹੋਏ ਕੇਜਰੀਵਾਲ ਸਰਕਾਰ 'ਤੇ ਤੰਜ ਕੱਸਿਆ ਜਾ ਰਿਹਾ ਹੈ। ਇਨ੍ਹਾਂ ਦੋਵੇਂ ਤਸਵੀਰਾਂ ਵਿਚ ਦਿੱਲੀ ਦੇ ਮਿੰਟੋ ਬ੍ਰਿਜ ਹੇਠਾਂ ਬਸਾਂ ਨੂੰ ਪਾਣੀ 'ਚ ਡੁੱਬਿਆ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮੌਨਸੂਨ ਦੀ ਪਹਿਲੀ ਬਾਰਿਸ਼ ਕਰਕੇ ਇਹ ਹਾਲ ਦਿੱਲੀ 'ਚ ਵੇਖਣ ਨੂੰ ਮਿਲਿਆ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਇਹ ਦੋਵੇਂ ਤਸਵੀਰਾਂ ਪੁਰਾਣੀਆਂ ਹਨ ਅਤੇ ਇਸ ਸਾਲ ਦਿੱਲੀ ਦੇ ਮਿੰਟੋ ਬ੍ਰਿਜ ਹੇਠਾਂ ਅਜਿਹੀ ਕੋਈ ਵੀ ਘਟਨਾ ਵੇਖਣ ਨੂੰ ਨਹੀਂ ਮਿਲੀ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ Agg Bani ਨੇ ਵਾਇਰਲ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ, "ਆਹ ਚੱਕੋ ਕੇਜਰੀਵਾਲ ਨੇ ਦਿੱਲੀ ਪਣਡੁੱਬੀਆਂ (Submarine) ਚਲਵਾ ਦਿੱਤੀਆਂ"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਦੋਵੇਂ ਤਸਵੀਰਾਂ ਨੂੰ ਇੱਕ-ਇੱਕ ਕਰਕੇ ਸਰਚ ਕੀਤਾ।

ਪਹਿਲੀ ਤਸਵੀਰ 2018 ਦੀ ਹੈ

ਪਹਿਲੀ ਤਸਵੀਰ ਜਿਸਦੇ ਵਿਚ ਲਾਲ ਰੰਗ ਦੀ ਬਸ ਨੂੰ ਪਾਣੀ 'ਚ ਡੁੱਬਦੇ ਵੇਖਿਆ ਜਾ ਸਕਦਾ ਹੈ ਉਹ 2018 ਦੀ ਹੈ। ਗੂਗਲ ਰਿਵਰਸ ਇਮੇਜ ਦੀ ਮਦਦ ਨਾਲ ਸਾਨੂੰ ਇਹ ਤਸਵੀਰ India Tv ਦੀ 13 ਜੁਲਾਈ 2018 ਨੂੰ ਪ੍ਰਕਾਸ਼ਿਤ ਖਬਰ ਵਿਚ ਅਪਲੋਡ ਮਿਲੀ। ਖਬਰ ਨੂੰ ਪ੍ਰਕਾਸ਼ਿਤ ਕਰਦੇ ਹੋਏ ਸਿਰਲੇਖ ਦਿੱਤਾ ਗਿਆ, "Heavy rains lash Delhi-NCR, water-logging, traffic jam reported from many areas , MeT department predicts more showers"

India TV

ਇਸ ਖ਼ਬਰ ਵਿਚ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਡਿਸਕ੍ਰਿਪਸ਼ਨ ਲਿਖਿਆ ਗਿਆ, "Water Logging after heavy monsoon rain at Minto Bridge in Connaught Place in New Delhi, on Friday."

ਮਤਲਬ ਸਾਫ ਸੀ ਕਿ ਇਹ ਤਸਵੀਰ 2018 ਦੀ ਹੈ। ਇਹ ਖਬਰ ਇੱਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਦੂਜੀ ਤਸਵੀਰ ਪਿਛਲੇ ਸਾਲ 2020 ਦੀ ਹੈ

ਦੂਜੀ ਤਸਵੀਰ ਜਿਸ ਦੇ ਵਿਚ ਹਰੇ ਰੰਗ ਦੀ ਬੱਸ ਨੂੰ ਪਾਣੀ 'ਚ ਡੁੱਬਦੇ ਵੇਖਿਆ ਜਾ ਸਕਦਾ ਹੈ ਉਹ 2020 ਦੀ ਹੈ। ਗੂਗਲ ਰਿਵਰਸ ਇਮੇਜ ਦੀ ਮਦਦ ਨਾਲ ਸਾਨੂੰ ਇਹ ਤਸਵੀਰ India.com ਦੀ 19 ਜੁਲਾਈ 2020 ਨੂੰ ਪ੍ਰਕਾਸ਼ਿਤ ਖਬਰ ਵਿਚ ਅਪਲੋਡ ਮਿਲੀ। ਖਬਰ ਨੂੰ ਪ੍ਰਕਾਸ਼ਿਤ ਕਰਦੇ ਹੋਏ ਸਿਰਲੇਖ ਦਿੱਤਾ ਗਿਆ, "Delhi Rains: 60-Year-Old, Driving to Connaught Place, Falls Victim to Waterlogged Road"

India.com

ਇਸ ਖਬਰ ਵਿਚ 19 ਜੁਲਾਈ 2020 ਦਾ ANI ਦਾ ਟਵੀਟ ਵੀ ਸ਼ੇਅਰ ਕੀਤਾ ਹੋਇਆ ਸੀ ਜਿਸਦੇ ਵਿਚ ਵਾਇਰਲ ਤਸਵੀਰ ਵੇਖੀ ਜਾ ਸਕਦੀ ਹੈ।

 

 

ਮਤਲਬ ਸਾਫ ਸੀ ਕਿ ਇਹ ਤਸਵੀਰ ਵੀ ਪੁਰਾਣੀ ਹੈ।

ਹੁਣ ਅੱਗੇ ਵਧਦੇ ਹੋਏ ਅਸੀਂ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਅਜਿਹੀ ਕੋਈ ਘਟਨਾ ਦਿੱਲੀ ਦੇ ਮਿੰਟੋ ਬ੍ਰਿਜ ਹੇਠਾਂ ਇਸ ਸਾਲ ਵੀ ਵਾਪਰੀ ਹੈ ਜਾਂ ਨਹੀਂ? ਸਾਨੂੰ 14 ਜੁਲਾਈ 2021 ਨੂੰ ਪ੍ਰਕਾਸ਼ਿਤ Times Now ਦੀ ਇੱਕ ਖਬਰ ਮਿਲੀ ਜਿਸ ਦੇ ਵਿਚ ਦੱਸਿਆ ਗਿਆ ਸੀ ਕਿ ਇਸ ਸਾਲ ਮਿੰਟੋ ਬ੍ਰਿਜ ਹੇਠਾਂ ਪਾਣੀ ਭਰਨ ਦੀ ਕੋਈ ਵੀ ਘਟਨਾ ਨਹੀਂ ਵਾਪਰੀ ਹੈ। ਇਸ ਖਬਰ ਨੂੰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ ਗਿਆ, "No waterlogging at Minto Bridge in Delhi this year; Kejriwal government says efforts paid off"

TN

ਇਹ ਖਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਇਹ ਦੋਵੇਂ ਤਸਵੀਰਾਂ ਪੁਰਾਣੀਆਂ ਹਨ ਅਤੇ ਇਸ ਸਾਲ ਦਿੱਲੀ ਦੇ ਮਿੰਟੋ ਬ੍ਰਿਜ ਹੇਠਾਂ ਅਜੇਹੀ ਕੋਈ ਵੀ ਘਟਨਾ ਵੇਖਣ ਨੂੰ ਨਹੀਂ ਮਿਲੀ ਹੈ।

Claim- Recent images of Delhi's Minto Bridge
Claimed By- FB Page Agg Bani
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement